• Home
  • »
  • News
  • »
  • lifestyle
  • »
  • NEWS LIFESTYLE HEALTH BENEFITS OF DRINKING AMLA JUICE FOR WEIGHT LOSS AND GLOWING SKIN GH AP

ਭਾਰ ਘਟਾਉਣ ਤੋਂ ਲੈਕੇ ਚਮਕਦਾਰ ਸਕਿਨ ਲਈ ਪੀਓ ਆਂਵਲਾ ਜੂਸ

ਭਾਰ ਘਟਾਉਣ ਤੋਂ ਲੈਕੇ ਚਮਕਦਾਰ ਸਕਿਨ ਲਈ ਪੀਓ ਆਂਵਲਾ ਜੂਸ

  • Share this:
Benefits of Amla Juice: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਰੌਲੇ-ਰੱਪੇ ਵਿੱਚ ਸੁਆਦੀ ਪਕਵਾਨਾਂ ਨੂੰ ਨਾ ਖਾਣਾ ਅਤੇ ਭਾਰ ਨੂੰ ਕੰਟਰੋਲ ਵਿੱਚ ਰੱਖਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਤਿਉਹਾਰਾਂ ਦੌਰਾਨ ਆਪਣੀ ਕਸਰਤ ਦੀ ਰੁਟੀਨ ਅਤੇ ਆਪਣੀ ਡਾਈਟ ਦਾ ਧਿਆਨ ਰੱਖਣਾ ਵੀ ਮੁਸ਼ਕਲ ਹੁੰਦਾ ਹੈ, ਪਰ ਇਸਦੇ ਨਾਲ ਹੀ ਕੁਝ ਚੀਜ਼ਾਂ ਹਨ ਜੋ ਤੁਸੀਂ ਇਸ ਦੌਰਾਨ ਕਰ ਸਕਦੇ ਹੋ ਅਤੇ ਤੁਹਾਡਾ ਭਾਰ ਕੰਟਰੋਲ ਵਿਚ ਰਹਿ ਸਕਦਾ ਹੈ। ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰ ਰੋਜ਼ ਆਂਵਲੇ ਦਾ ਜੂਸ ਪੀਣ ਨਾਲ ਭਾਰ ਘੱਟਦਾ ਹੈ ਅਤੇ ਪ੍ਰਤੀਰੋਧਕ ਸ਼ਕਤੀ ਵੀ ਵੱਧਦੀ ਹੈ।

ਆਂਵਲਾ ਪਾਚਨ ਕਿਰਿਆ ਨੂੰ ਵਧਾਉਣ ਵਿੱਚ ਵੀ ਸਹਾਇਤਾ ਕਰ ਸਕਦਾ ਹੈ। ਫਾਈਬਰ ਨਾਲ ਭਰਪੂਰ ਹੋਣ ਦੇ ਕਾਰਨ, ਆਂਵਲਾ ਤੁਹਾਨੂੰ ਜ਼ਿਆਦਾ ਸਮੇਂ ਲਈਰੱਜਿਆਰੱਖ ਸਕਦਾ ਹੈ ਅਤੇ ਜ਼ਿਆਦਾ ਖਾਣ ਤੋਂ ਰੋਕ ਸਕਦਾ ਹੈ। ਇਹ ਕੈਲੋਰੀ ਵਿੱਚ ਵੀ ਘੱਟ ਹੁੰਦਾ ਹੈ ਅਤੇ ਇਹੀ ਕਾਰਨ ਹੈ ਕਿ ਇਹ ਭਾਰ ਘਟਾਉਣ ਵਿਚ ਮਦਦਗਾਰ ਹੈ।

ਆਂਵਲਾ ਸਰੀਰ ਲਈ ਕਾਫ਼ੀ ਲਭਦਾਇਕ ਹੈ ਅਤੇ ਵੱਖ -ਵੱਖ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦਗਾਰ ਹੈ। ਆਂਵਲਾ ਵਿਟਾਮਿਨ ਸੀ ਨਾਲ ਭਰਪੂਰਹੁੰਦਾ ਹੈ। ਇਸ ਦੇ ਨਾਲ ਹੀ ਇਸ ਵਿਚ ​​ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਤੁਸੀਂ ਇਸ ਨੂੰ ਕੱਚਾ, ਸੁੱਕਾ ਜਾਂ ਜੂਸ ਦੇ ਰੂਪ ਵਿੱਚ ਜਾਂ ਮੁਰੱਬਾ ਬਣਾ ਕੇ ਵੀ ਖਾ ਸਕਦੇ ਹੋ।

ਦਿੱਲੀ ਦੀ ਨਿਉਟ੍ਰਿਸ਼ਨਿਸਟ ਗਾਰਗੀ ਸ਼ਰਮਾ ਨੇ ਐਨਡੀਟੀਵੀ ਫੂਡਜ਼ ਨੂੰ ਦੱਸਿਆ ਕਿ ਆਂਵਲਾ ਜ਼ੁਕਾਮ, ਖੰਘ, ਮੂੰਹ ਦੇ ਛਾਲਿਆਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਫੀ ਮਦਦਗਾਰ ਹੈ

ਆਂਵਲਾ ਦੇ ਲਾਭ

1.ਐਂਟੀ ਏਜਿੰਗ ਤੱਤ- ਆਂਵਲਾ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਇਸ ਲਈ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਇਕ ਹੈ। ਇਹ ਹਰ ਉਸ ਰੈਡਿਕਲ ਨੂੰ ਨਸ਼ਟ ਕਰਦਾ ਹੈ ਜੋ ਬੁਢਾਪਾ ਅਤੇ ਝੁਰੜੀਆਂ ਨੂੰ ਵਧਾਉਂਦਾ ਹੈ।
2. ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ- ਆਂਵਲਾ ਵਿੱਚ ਕ੍ਰੋਮੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਵਿੱਚ ਖਰਾਬ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।
3. ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ- ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਇਹ ਹੈ ਕਿਆਂਵਲੇਦਾ ਜੂਸ ਪੀਣਾ ਜਾਂ ਆਂਵਲੇ ਵਾਲੀ ਕਿਸੇ ਵੀ ਚੀਜ਼ ਦਾ ਸੇਵਨ ਕਰਨਾ।
4.ਪਾਚਨ ਵਿੱਚ ਸਹਾਇਤਾ- ਕੀ ਤੁਹਾਨੂੰ ਅਕਸਰ ਪਾਚਨ ਸਮੱਸਿਆਵਾਂ ਹੁੰਦੀਆਂ ਹਨ? ਖੈਰ, ਤੁਸੀਂ ਜਾਣਦੇ ਹੋ ਕਿ ਇਸਦਾ ਹੱਲ ਕੀ ਹੈ- ਆਂਵਲਾ! ਕਿਉਂਕਿ ਆਂਵਲਾ ਵਿੱਚ ਫਾਈਬਰ ਹੁੰਦਾ ਹੈ ਇਹ ਪ੍ਰਭਾਵਸ਼ਾਲੀ ਢੰਗ ਨਾਲ ਪਾਚਨ ਵਿੱਚ ਸਹਾਇਤਾ ਕਰਦਾ ਹੈ।
5.ਗਲੋਇੰਗਸਕਿਨ- ਹਰ ਔਰਤ ਆਪਣੀ ਸਕਿਨਗਲੋਇੰਗ, ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਅਤੇ ਇਸ ਨੂੰ ਚਮਕਦਾਰ ਬਣਾਉਣ ਦੇ ਕੁਦਰਤੀ ਤਰੀਕਿਆਂ ਦੀ ਭਾਲ ਕਰਦੀ ਰਹਿੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਆਂਵਲਾ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਕਿਵੇਂਗਲੋਕਰਨਾਸ਼ੁਰੂ ਕਰ ਦੇਵੋਗੇ।

ਆਂਵਲੇ ਦਾ ਜੂਸ ਕਿਵੇਂ ਬਣਾਇਆ ਜਾਵੇ

ਤੁਸੀਂਆਂਵਲਾ ਲੈ ਕੇ ਅਤੇ ਇਸ ਨੂੰ ਜੂਸਰ ਵਿਚ ਚੰਗੀ ਤਰ੍ਹਾਂ ਮਿਲਾ ਕੇ ਆਂਵਲੇ ਦਾ ਰਸ ਬਣਾ ਸਕਦੇ ਹੋ। ਇਸਦੇ ਬਾਅਦ ਤੁਸੀਂ ਜੂਸ ਨੂੰ ਛਾਣ ਲਓ ਅਤੇ ਇਸ ਵਿੱਚ ਕੋਸਾ ਪਾਣੀ ਮਿਲਾ ਕੇ ਇਸਨੂੰ ਪਤਲਾ ਕਰੋ। ਐਨਡੀਟੀਵੀ ਫੂਡ ਦੀ ਰਿਪੋਰਟ ਦੇ ਅਨੁਸਾਰ, ਇੱਕ ਗਲਾਸ ਕੋਸੇ ਪਾਣੀ ਵਿੱਚ 20 ਮਿਲੀਲਿਟਰ ਤੋਂ 30 ਮਿਲੀਲੀਟਰ ਆਂਵਲੇ ਦਾ ਰਸ ਮਿਲਾ ਕੇ ਖਾਲੀ ਪੇਟ ਪੀਣਾ ਚਾਹੀਦਾ ਹੈ।
Published by:Amelia Punjabi
First published: