• Home
  • »
  • News
  • »
  • lifestyle
  • »
  • NEWS LIFESTYLE HEALTH BENEFITS OF MUSTERED OIL FOR HAIR SKIN AND HEART GH AP

ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਸਰ੍ਹੋਂ ਦਾ ਤੇਲ, ਜਾਣੋ ਇਸ ਦੇ ਲਾਭ

ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਸਰ੍ਹੋਂ ਦਾ ਤੇਲ, ਜਾਣੋ ਇਸ ਦੇ ਲਾਭ

ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਸਰ੍ਹੋਂ ਦਾ ਤੇਲ, ਜਾਣੋ ਇਸ ਦੇ ਲਾਭ

  • Share this:
Benefits of Mustard Oil: ਲੋਕਾਂ ਦੀ ਰਸੋਈ ਵਿੱਚ ਆਸਾਨੀ ਨਾਲ ਮਿਲਣ ਵਾਲਾ ਸਰ੍ਹੋਂ ਦਾ ਤੇਲ ਕਈ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਨਾ ਸਿਰਫ ਭਾਰਤ ਵਿੱਚ ਬਲਕਿ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵੀ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਭੋਜਨ ਵਿੱਚ ਵਰਤੇ ਜਾਣ ਤੋਂ ਇਲਾਵਾ, ਇਸ ਤੇਲ ਦੇ ਹੋਰ ਕਈ ਲਾਭ ਹਨ, ਜਿਸ ਬਾਰੇ ਲੋਕ ਨਹੀਂ ਜਾਣਦੇ। ਅੱਜ ਅਸੀਂ ਸਰ੍ਹੋਂ ਦੇ ਤੇਲ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਜਾਣਨ ਤੋਂ ਬਾਅਦ ਤੁਸੀਂ ਨਿਸ਼ਚਤ ਰੂਪ ਤੋਂ ਆਪਣੀ ਚੰਗੀ ਸਿਹਤ ਲਈ ਇਸ ਦੀ ਵਰਤੋਂ ਕਰੋਗੇ।

ਸਕਿਨਇਨਫੈਕਸ਼ਨ ਤੋਂ ਬਚਾਉਂਦੀ ਹੈ : ਜੇ ਸਕਿਨ ਵਿੱਚ ਕਿਸੇ ਕਿਸਮ ਦੀ ਇਨਫੈਕਸ਼ਨ ਹੈ ਤਾਂ ਸਰ੍ਹੋਂ ਦਾ ਤੇਲ ਇਸ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਸਰ੍ਹੋਂ ਦੇ ਤੇਲ ਵਿੱਚ ਰੋਗਾਣੂਨਾਸ਼ਕ ਪਾਏ ਜਾਂਦੇ ਹਨ। ਨੇਪਾਲ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਨਵਜੰਮੇ ਬੱਚਿਆਂ, ਜਿਨ੍ਹਾਂ ਦੀ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕੀਤਾ ਗਿਆ ਸੀ, ਉਨ੍ਹਾਂ ਦੀ ਸਕਿਨ ਬਾਕੀ ਦੇ ਮੁਕਾਬਲੇ ਸਿਹਤਮੰਦ ਸੀ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਸਰਦੀਆਂ ਵਿੱਚ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨਾ ਪਸੰਦ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਸਕਿਨ ਉੱਤੇ ਕੋਈ ਇਨਫੈਕਸ਼ਨ ਜਾਂ ਖੁਸ਼ਕੀ ਨਾ ਆਵੇ।

ਸਰ੍ਹੋਂ ਦਾ ਤੇਲ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ : ਸਰ੍ਹੋਂ ਦੇ ਤੇਲ ਨਾਲ ਸਕਿਨ 'ਤੇ ਚੰਗੀ ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰ ਵਧ ਸਕਦਾ ਹੈ। ਸਰ੍ਹੋਂ ਦਾ ਤੇਲ ਸਰੀਰ ਵਿੱਚ ਗਰਮੀ ਵਧਾਉਂਦਾ ਹੈ ਤੇ ਸਰਦੀਆਂ ਵਿੱਚ ਖੁਜਲੀ, ਸਰੀਰ ਵਿੱਚ ਦਰਦ ਅਤੇ ਖੁਸ਼ਕੀ ਤੋਂ ਰਾਹਤ ਦਿੰਦਾ ਹੈ।

ਦਿਲ ਲਈ ਬਿਹਤਰ : ਸਰ੍ਹੋਂ ਦੇ ਤੇਲ ਵਿੱਚ ਮੋਨੋਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟਸ ਪਾਏ ਜਾਂਦੇ ਹਨ। ਇੱਕ ਅਧਿਐਨ ਦੇ ਅਨੁਸਾਰ, ਇਹ ਚਰਬੀ ਦਿਲ ਦੀ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ।

ਦਰਦ ਤੋਂ ਮਿਲਦੀ ਹੈ ਰਾਹਤ : ਇੱਕ ਖੋਜ ਦੇ ਅਨੁਸਾਰ, ਸਰ੍ਹੋਂ ਦੇ ਤੇਲ ਵਿੱਚ ਐਲੀਲ ਆਈਸੋਥੀਓਸਾਇਨੇਟ ਪਾਇਆ ਜਾਂਦਾ ਹੈ ਜੋ ਦਰਦ ਅਤੇ ਸੋਜਿਸ਼ ਨੂੰ ਘਟਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ਤੇਲ ਵਿੱਚ ਓਮੇਗਾ 3 ਫੈਟੀ ਐਸਿਡ ਵੀ ਪਾਇਆ ਜਾਂਦਾ ਹੈ ਜੋ ਦਰਦ ਤੋਂ ਰਾਹਤ ਦਿਵਾਉਂਦਾ ਹੈ।

ਵਾਲਾਂ ਲਈ ਬਿਹਤਰ : ਸਰ੍ਹੋਂ ਦਾ ਤੇਲ ਵਾਲਾਂ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਕਿ ਖੋਪੜੀ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਜਸ਼ ਨੂੰ ਘੱਟ ਕਰਦਾ ਹੈ। ਜੇ ਸਿਰ ਦੀ ਗਰਮ ਤੇਲ ਨਾਲ ਮਾਲਿਸ਼ ਕੀਤੀ ਜਾਵੇ ਤਾਂ ਵਾਲਾਂ ਦੀ ਸਿਹਤ ਚੰਗੀ ਹੋ ਸਕਦੀ ਹੈ।

(Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦੀ। ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by:Amelia Punjabi
First published: