• Home
  • »
  • News
  • »
  • lifestyle
  • »
  • NEWS LIFESTYLE HEALTH CORONAVIRUS PANDEMIC CAUSES LIFE EXPECTANCY TO DECREASE BY 2 YEARS GH AP

ਕੋਵਿਡ-19 ਕਾਰਨ ਭਾਰਤ 'ਚ ਲੋਕਾਂ ਦੀ ਉਮਰ ਦੋ ਸਾਲ ਘੱਟ ਗਈ: ਅਧਿਐਨ

Research ਵਿੱਚ ਦਾਅਵਾ : ਕੋਵਿਡ-19 ਕਾਰਨ ਭਾਰਤ 'ਚ ਲੋਕਾਂ ਦੀ ਉਮਰ ਦੋ ਸਾਲ ਘੱਟ ਗਈ !

  • Share this:
ਭਾਰਤ ਵਿੱਚ ਕੋਰੋਨਾ ਮਹਾਮਾਰੀ ਦਾ ਜ਼ਬਰਦਸਤ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇਸ ਦਾ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੀ ਉਮਰ ਉੱਤੇ ਵੀ ਪ੍ਰਭਾਵ ਪਿਆ ਹੈ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੁਲੇਸ਼ਨ ਸਟੱਡੀਜ਼ (IIPS) ਦੇ ਇੱਕ ਅਧਿਐਨ ਮੁਤਾਬਕ, ਕੋਰੋਨਾ ਕਾਰਨ ਭਾਰਤ 'ਚ ਲੋਕਾਂ ਦਾ ਜੀਵਨ ਕਾਲ ਜਾਂ ਉਮਰ ਲਗਪਗ ਦੋ ਸਾਲ ਘੱਟ ਗਈ ਹੈ। ਜੀਵਨ ਦੀ ਸੰਭਾਵਨਾ ਦਾ ਮਤਲਬ ਹੈ ਕਿ ਨਵਜੰਮੇ ਬੱਚੇ ਦੇ ਜੀਵਨ ਦੀ ਸੰਭਾਵਨਾ ਤੇ ਔਸਤਨ ਉਮਰ ਉਸ ਦੇ ਆਲੇ ਦੁਆਲੇ ਦੇ ਹਾਲਾਤ 'ਤੇ ਨਿਰਭਰ ਕਰਦੀ ਹੈ। ਅਧਿਐਨ ਦੇ ਅਨੁਸਾਰ, ਮਰਦਾਂ ਅਤੇ ਔਰਤਾਂ ਲਈ ਜਨਮ ਸਮੇਂ ਜੀਵਨ ਦੀ ਉਮੀਦ 2019 ਵਿੱਚ 69.5 ਸਾਲ ਅਤੇ 72 ਸਾਲਾਂ ਤੋਂ ਘਟ ਕੇ 2020 ਵਿੱਚ ਕ੍ਰਮਵਾਰ 67 .5 ਸਾਲ ਅਤੇ 69 .8 ਹੋ ਗਈ ਹੈ।

ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਵਿਚ ਆਈਆਈਪੀਐਸ ਦੇ ਸਹਾਇਕ ਪ੍ਰੋਫੈਸਰ ਸੂਰਿਆਕਾਂਤ ਯਾਦਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 35-79 ਉਮਰ ਵਰਗ ਵਿਚ ਆਮ ਸਾਲਾਂ ਦੇ ਮੁਕਾਬਲੇ 2020 ਵਿਚ ਕੋਵਿਡ -19 ਕਾਰਨ ਵਾਧੂ ਮੌਤਾਂ ਹੋਈਆਂ ਸਨ | ਇਹ ਭਾਰਤ ਵਿੱਚ ਜੀਵਨ ਸੰਭਾਵਨਾ ਵਿੱਚ ਗਿਰਾਵਟ ਦਾ ਇੱਕ ਮੁੱਖ ਕਾਰਨ ਰਿਹਾ ਹੈ | ਆਈਆਈਪੀਐਸ ਦੁਆਰਾ ਅਧਿਐਨ ਭਾਰਤ ਵਿੱਚ ਮੌਤ ਦਰ ਦੇ ਪੈਟਰਨਾਂ 'ਤੇ ਕੋਵਿਡ-19 ਮਹਾਂਮਾਰੀ ਦੇ ਨਤੀਜਿਆਂ ਦਾ ਪਤਾ ਲਗਾਉਣ ਲਈ ਕੀਤਾ ਗਿਆ ਸੀ।

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਾਰਚ 2020 ਤੋਂ ਕੋਰੋਨਾਵਾਇਰਸ ਕਾਰਨ 4.5 ਲੱਖ ਲੋਕਾਂ ਦੀ ਮੌਤ ਹੋਈ ਹੈ। ਆਈਆਈਪੀਐਸ ਨੇ ਆਪਣੇ ਅਧਿਐਨ ਨੂੰ 145 ਰਾਸ਼ਟਰ ਗਲੋਬਲ ਬਰਡਨ ਆਫ ਡਿਜ਼ੀਜ਼ ਅਧਿਐਨ ਦੁਆਰਾ ਇਕੱਤਰ ਕੀਤੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਹੈ। ਇਸ ਤੋਂ ਇਲਾਵਾ ਅਧਿਐਨ ਵਿੱਚ ਕੋਵਿਡ-ਇੰਡੀਆ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ (ਏਪੀਆਈ) ਪੋਰਟਲ ਦੀ ਵਰਤੋਂ ਵੀ ਕੀਤੀ ਗਈ।

ਅਧਿਐਨ ਵਿੱਚ ਪਾਇਆ ਗਿਆ ਕਿ 35-69 ਸਾਲ ਦੀ ਉਮਰ ਦੇ ਮਰਦਾਂ ਵਿੱਚ ਕੋਵਿਡ ਮੌਤਾਂ ਸਭ ਤੋਂ ਵੱਧ ਸਨ। ਇਸ ਰਿਸਰਚ ਦੇ ਲੇਖਕ ਨੇ ਕਿਹਾ, "ਕੋਵਿਡ ਦੇ ਪ੍ਰਭਾਵ ਨੇ ਜੀਵਨ ਦੀ ਉਮੀਦ ਦੇ ਅੰਕੜੇ ਨੂੰ ਵਧਾਉਣ ਲਈ ਪਿਛਲੇ ਦਹਾਕੇ ਵਿੱਚ ਸਾਡੀ ਪ੍ਰਗਤੀ ਨੂੰ ਖਤਮ ਕਰ ਦਿੱਤਾ ਹੈ। ਇਸ ਸਮੇਂ ਭਾਰਤ ਦੀ ਉਮਰ ਦਰ ਹੁਣ ਉਹੀ ਹੈ ਜੋ 2010 ਵਿੱਚ ਸੀ। ਜਿਸ ਨੂੰ ਲੀਹ 'ਤੇ ਵਾਪਿਸ ਲਿਆਉਣ ਵਿਚ ਕਈ ਸਾਲ ਲੱਗਣਗੇ।" ਆਈਆਈਪੀਐਸ ਦੇ ਨਿਰਦੇਸ਼ਕ ਡਾ. ਕੇਐਸ ਜੇਮਜ਼ ਦਾ ਇਹ ਵੀ ਕਹਿਣਾ ਹੈ ਕਿ ਮਹਾਂਮਾਰੀ ਨੇ ਜਨਮ ਦੇ ਅੰਕੜਿਆਂ 'ਤੇ ਜੀਵਨ ਦੀ ਉਮੀਦ ਨੂੰ ਪ੍ਰਭਾਵਿਤ ਕੀਤਾ ਹੈ ਪਰ ਕੁਝ ਸਾਲਾਂ ਵਿੱਚ ਇਸ ਦੀ ਪੂਰਤੀ ਹੋ ਜਾਵੇਗੀ ।
Published by:Amelia Punjabi
First published:
Advertisement
Advertisement