Home /News /lifestyle /

ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਹਤ ਹੋ ਸਕਦੀ ਹੈ ਖ਼ਰਾਬ

ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਹਤ ਹੋ ਸਕਦੀ ਹੈ ਖ਼ਰਾਬ

ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਹਤ ਹੋ ਸਕਦੀ ਹੈ ਖ਼ਰਾਬ

ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਹਤ ਹੋ ਸਕਦੀ ਹੈ ਖ਼ਰਾਬ

  • Share this:

ਆਨਲਾਈਨ ਹੋਣਾ ਅੱਜਕਲ ਸਾਡੇ ਲਈ ਇੰਨਾ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਇਸ ਦੇ ਬਗੈਰ ਰਹਿ ਹੀ ਨਹੀਂ ਪਾਉਂਦੇ। ਇਹ ਸਾਡੇ ਲਈ ਚੁਣੌਤੀਆਂ ਵੀ ਪੈਦਾ ਕਰ ਰਿਹਾ ਹੈ। ਕੀ ਤੁਸੀਂ ਕਦੇ ਦੇਖਿਆ ਹੈ ਕਿ ਤੁਸੀਂ ਬਿਨਾਂ ਸੋਚੇ ਇੱਕ ਦਿਨ ਵਿੱਚ ਸੋਸ਼ਲ ਮੀਡੀਆ 'ਤੇ ਕਿੰਨਾ ਸਮਾਂ ਬਿਤਾਉਂਦੇ ਹੋ ? ਜਾਗਣ ਤੋਂ ਬਾਅਦ, ਸੌਣ ਤੋਂ ਪਹਿਲਾਂ, ਖਾਣਾ ਖਾਂਦੇ ਸਮੇਂ ਜਾਂ ਕਾਰ ਵਿੱਚ ਸਫਰ ਕਰਦੇ ਹੋਏ, ਤੁਸੀਂ ਤੁਰੰਤ ਸੋਸ਼ਲ ਮੀਡੀਆ ਅਕਾਊਂਟ ਖੋਲ੍ਹ ਕੇ ਚੈੱਕ ਕਰਦੇ ਰਹਿੰਦੇ ਹੋ। ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਹਰ ਜਾਣਕਾਰੀ ਨਾਲ ਅਪਡੇਟ ਹੋਣ ਦੀ ਆਦਤ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਤ ਕਰਦੀ ਹੈ।

ਏਬੀਪੀ ਦੀ ਖ਼ਬਕਰ ਦੇ ਅਨੁਸਾਰ ਮਨੋਵਿਗਿਆਨੀ ਡਾ: ਵਿਦਿਆ ਨਾਇਰ ਦੇ ਦੱਸਿਆ ਕਿ, ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਸੋਸ਼ਲ ਮੀਡੀਆ ਦੀ ਆਦਤ ਦਾ ਕਾਰਨ ਬਣ ਸਕਦੀ ਹੈ, ਜੋ ਕਿ ਅੱਜਕੱਲ੍ਹ ਮਾਨਸਿਕ ਸਿਹਤ ਦੀ ਇੱਕ ਆਮ ਸਮੱਸਿਆ ਬਣ ਗਈ ਹੈ। ਡਾਕਟਰ ਦਾ ਕਹਿਣਾ ਹੈ ਕਿ ਲੋਕਾਂ ਦੇ ਸੋਸ਼ਲ ਮੀਡੀਆ ਵੱਲ ਆਉਣ ਦਾ ਮੁੱਖ ਕਾਰਨ ਕਮੈਂਟਸ, ਸ਼ੇਅਰਸ ਦੇ ਰੂਪ ਵਿੱਚ ਮਿਲਣ ਵਾਲੀਆਂ ਨੋਟੀਫਿਕੇਸ਼ਨ ਹਨ। ਇਸ ਕਾਰਨ, ਡੋਪਾਮਾਈਨ ਵਜੋਂ ਜਾਣੇ ਜਾਂਦੇ ਖੁਸ਼ੀ ਦੇ ਹਾਰਮੋਨ ਨੂੰ ਸਰੀਰ ਵਿੱਚ ਛੱਡਿਆ ਜਾਂਦਾ ਹੈ, ਜੋ ਲੋਕਾਂ ਨੂੰ ਬਾਰ-ਬਾਰ ਸੋਸ਼ਲ ਮੀਡੀਆ 'ਤੇ ਜਾਣ ਲਈ ਪ੍ਰੇਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣਾ ਆਲੇ ਦੁਆਲੇ ਦੀ ਅਸਲੀਅਤ, ਜੀਵਨ ਦੇ ਵਿਚਾਰ ਅਤੇ ਸਵੈ-ਮਾਣ ਨੂੰ ਵੀ ਪ੍ਰਭਾਵਤ ਕਰਦਾ ਹੈ।

ਹਾਲਾਂਕਿ ਤੁਸੀਂ ਸ਼ਾਇਦ ਪਹਿਲਾਂ ਇਹ ਮਹਿਸੂਸ ਨਾ ਕਰੋ ਕਿ ਇਹ ਤੁਹਾਡੇ 'ਤੇ ਕਿਵੇਂ ਪ੍ਰਭਾਵ ਪਾ ਰਿਹਾ ਹੈ, ਸਮੇਂ ਦੇ ਨਾਲ ਇਹ ਚਿੰਤਾ ਸੰਬੰਧੀ ਵਿਕਾਰ, ਉਦਾਸੀ, ਸਵੈ-ਮਾਣ ਨਾਲ ਸਮੱਸਿਆਵਾਂ ਅਤੇ ਬੇਕਾਬੂ ਭਾਵਨਾਤਮਕ ਵਿਵਹਾਰ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ਦੇ ਆਦੀ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਇਸ 'ਤੇ ਕਿੰਨਾ ਸਮਾਂ ਬਿਤਾ ਰਹੇ ਹਨ ਜਾਂ ਸੋਸ਼ਲ ਮੀਡੀਆ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਤ ਕਰ ਰਿਹਾ ਹੈ। ਡਾਕਟਰ ਨੇ ਸੁਝਾਅ ਦਿੱਤਾ ਕਿ ਮਾਨਸਿਕ ਸਿਹਤ ਵਿੱਚ ਸੁਧਾਰ ਲਈ ਉਪਾਅ ਕਰਨ ਵਿੱਚ ਬਹੁਤ ਦੇਰ ਨਹੀਂ ਹੋਣੀ ਚਾਹੀਦੀ। ਸੋਸ਼ਲ ਮੀਡੀਆ ਦੀ ਵਰਤੋਂ ਨੂੰ ਘਟਾ ਕੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸੁਧਾਰਿਆ ਜਾ ਸਕਦਾ ਹੈ।

ਇਸ ਦੇ ਇਲਾਵਾ, ਇਹ ਤੁਹਾਨੂੰ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸਮਾਂ ਵੀ ਦਿੰਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ 'ਤੇ ਫੀਡਬੈਕ ਅਸਲ ਨਹੀਂ ਹੁੰਦੇ। ਵਿਕਲਪਕ ਰੂਪ ਤੋਂ, ਤੁਸੀਂ ਨਵੇਂ ਸ਼ੌਕ ਲੱਭ ਸਕਦੇ ਹੋ। ਤੁਹਾਨੂੰ ਅਜਿਹੀ ਗਤੀਵਿਧੀ ਜਾਂ ਸ਼ੌਕ ਅਪਣਾਉਣਾ ਚਾਹੀਦਾ ਹੈ ਜਿਸ ਵਿੱਚ ਮੋਬਾਈਕ ਸਕ੍ਰੀਨ ਅੱਗੇ ਸਮਾਂ ਬਿਤਾਉਣਾ ਸ਼ਾਮਲ ਨਾ ਹੋਵੇ, ਯਾਨੀ ਤੁਹਾਨੂੰ ਇਸ ਵਿੱਚ ਮੋਬਾਈਲ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਘਟਾਉਣ ਲਈ ਮੈਡੀਟੇਸ਼ਨ ਕਰ ਸਕਦੇ ਹੋ। ਮੈਡੀਟੇਸ਼ਨ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਣ ਵਿੱਚ ਸਹਾਇਤਾ ਕਰ ਸਕਦੀ ਹੈ। ਜੇ ਸਥਿਤੀ ਬੇਕਾਬੂ ਹੋ ਜਾਂਦੀ ਹੈ ਜਾਂ ਤੁਸੀਂ ਆਪਣਾ ਸਕ੍ਰੀਨ ਸਮਾਂ ਘਟਾਉਣ ਦੇ ਯੋਗ ਨਹੀਂ ਹੋ, ਤਾਂ ਕਿਸੇ ਪੇਸ਼ੇਵਰ ਦੀ ਸਹਾਇਤਾ ਨਾਲ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰੋ। ਸਹੀ ਸਮੇਂ 'ਤੇ ਸਹਾਇਤਾ ਪ੍ਰਾਪਤ ਕਰਨਾ ਤੁਹਾਡੀ ਮਾਨਸਿਕ ਸਿਹਤ ਲਈ ਸਭ ਤੋਂ ਉੱਤਮ ਹੋ ਸਕਦਾ ਹੈ।

Published by:Amelia Punjabi
First published:

Tags: Disease, Facebook, Health, Health benefits, Health care, Health news, Instagram, Internet, Social media, Twitter, Whatsapp