• Home
  • »
  • News
  • »
  • lifestyle
  • »
  • NEWS LIFESTYLE HEALTH NEWS BOOST YOUR FERTILITY BY DOING THIS GH AP

ਇਨ੍ਹਾਂ 4 ਤਰੀਕਿਆਂ ਨਾਲ ਵੱਧ ਸਕਦੀ ਹੈ ਤੁਹਾਡੀ ਜਣਨ ਸ਼ਕਤੀ ਤੇ ਸ਼ੁਕ੍ਰਾਣੂਆਂ ਦੀ ਗੁਣਵੱਤਾ

ਇਨ੍ਹਾਂ 4 ਤਰੀਕਿਆਂ ਨਾਲ ਵੱਧ ਸਕਦੀ ਹੈ ਤੁਹਾਡੀ ਜਣਨ ਸ਼ਕਤੀ (Fertility) ਤੇ ਸ਼ੁਕ੍ਰਾਣੂਆਂ ਦੀ ਗੁਣਵੱਤਾ

ਇਨ੍ਹਾਂ 4 ਤਰੀਕਿਆਂ ਨਾਲ ਵੱਧ ਸਕਦੀ ਹੈ ਤੁਹਾਡੀ ਜਣਨ ਸ਼ਕਤੀ (Fertility) ਤੇ ਸ਼ੁਕ੍ਰਾਣੂਆਂ ਦੀ ਗੁਣਵੱਤਾ

  • Share this:
ਲਗਭਗ 15 ਪ੍ਰਤੀਸ਼ਤ ਜੋੜੇ ਬਾਂਝਪਨ ਦੀ ਸਮੱਸਿਆ ਤੋਂ ਪੀੜਤ ਹਨ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ, ਉਨ੍ਹਾਂ ਵਿੱਚੋਂ ਲਗਭਗ ਇੱਕ ਤਿਹਾਈ ਪੁਰਸ਼ਾਂ ਨੂੰ ਸ਼ੁਕ੍ਰਾਣੂਆਂ ਦੀ ਗੁਣਵੱਤਾ ਨਾਲ ਸੰਬੰਧਤ ਸਮੱਸਿਆਵਾਂ ਹਨ। ਦੂਜੇ ਪਾਸੇ, ਇਜ਼ਰਾਈਲ ਦੀ ਖੋਜ ਦੇ ਅਨੁਸਾਰ, ਸਰਦੀਆਂ ਅਤੇ ਬਸੰਤ ਰੁੱਤ ਵਿੱਚ ਸ਼ੁਕ੍ਰਾਣੂਆਂ ਦੀ ਗਿਣਤੀ ਬਿਹਤਰ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨੂੰ ਜਾਣਨ ਦੇ ਨਾਲ-ਨਾਲ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰ ਕੇ, ਤੁਸੀਂ ਆਪਣੇ ਸ਼ੁਕ੍ਰਾਣੂਆਂ ਦੀ ਗੁਣਵੱਤਾ ਵਧਾ ਸਕਦੇ ਹੋ। ਇੱਥੇ ਕੁੱਝ ਸੁਝਾਅ ਹਨ ਜੋ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰਦੇ ਹੋ ਤਾਂ ਇਹ ਨਿਸ਼ਚਤ ਤੌਰ 'ਤੇ ਤੁਹਾਡੇ ਸ਼ੁਕ੍ਰਾਣੂਆਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਗੇ।

ਸ਼ੁਕ੍ਰਾਣੂ ਦੀ ਗੁਣਵੱਚਾ ਲਈ ਟਮਾਟਰ ਖਾਓ

ਸ਼ੁਕ੍ਰਾਣੂ ਪੂਰੀ ਤਰ੍ਹਾਂ ਟੈਡਪੋਲ ਆਕਾਰ ਦੇ ਨਹੀਂ ਹੁੰਦੇ ਤੇ ਜ਼ਿਆਦਾਤਰ ਸ਼ੁਕ੍ਰਾਣੂ ਅੰਡੇ ਤੱਕ ਪਹੁੰਚਣ ਦੇ ਸਮੇਂ ਤੱਕ ਖ਼ਤਮ ਹੋ ਜਾਂਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਭੋਜਨ ਵਿੱਚ ਐਂਟੀ-ਆਕਸੀਡੈਂਟਸ ਅਤੇ ਲਾਈਕੋਪੀਨ ਦੀ ਮਾਤਰਾ ਵਧਾਓ। ਹਾਰਵਰਡ ਦੇ ਵਿਗਿਆਨੀ ਕਹਿੰਦੇ ਹਨ ਕਿ ਐਂਟੀਆਕਸੀਡੈਂਟ ਲਾਈਕੋਪੀਨ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਮਹੱਤਵਪੂਰਨ ਹੈ। ਜਿਵੇਂ ਟਮਾਟਰ ਦੀ ਚਟਣੀ ਖਾਓ, ਸੂਪ ਪੀਓ। ਤੁਹਾਨੂੰ ਦੱਸ ਦੇਈਏ ਕਿ ਇੱਕ ਚੌਥਾਈ ਕੱਪ ਟਮਾਟਰ ਸੂਪ ਵਿੱਚ 8,500 ਮਾਈਕ੍ਰੋਗ੍ਰਾਮ ਲਾਈਕੋਪੀਨ ਹੁੰਦਾ ਹੈ।

ਸਖ਼ਤ ਮਿਹਨਤ ਕਰੋ, ਪਸੀਨਾ ਬਹਾਓ

ਜਿਮ ਵਿੱਚ ਕਸਰਤ ਕਰਨਾ ਵੀ ਬਹੁਤ ਮਹੱਤਵਪੂਰਨ ਹੈ, ਇਹ ਸ਼ੁਕਰਾਣੂਆਂ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ। ਹਾਰਵਰਡ ਦੇ ਖੋਜਕਰਤਾਵਾਂ ਦੇ ਅਨੁਸਾਰ, ਉਹ ਲੋਕ ਜੋ ਨਿਯਮਤ ਕਸਰਤ ਕਰਦੇ ਹਨ। ਉਨ੍ਹਾਂ ਦੇ ਸ਼ੁਕਰਾਣੂਆਂ ਦੀ ਗਿਣਤੀ 33 ਫ਼ੀਸਦੀ ਜ਼ਿਆਦਾ ਹੁੰਦੀ ਹੈ। ਜਦੋਂ ਕਿ ਜਿਹੜੇ ਲੋਕ ਕਸਰਤ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਦੇ ਸਪਰਮ ਕਾਊਂਟ ਵਿੱਚ ਵੀ ਗਿਰਾਵਟ ਆਈ ਹੈ। ਨਿਯਮਤ ਕਸਰਤ ਨਾ ਸਿਰਫ ਸ਼ੁਕ੍ਰਾਣੂਆਂ ਦੀ ਗਿਣਤੀ ਵਧਾਉਂਦੀ ਹੈ ਬਲਕਿ ਟੈਸਟੋਸਟੀਰੋਨ ਦੇ ਪੱਧਰ ਨੂੰ ਵੀ ਸੁਧਾਰਦੀ ਹੈ।

ਸ਼ੁਕ੍ਰਾਣੂ ਗਤੀਸ਼ੀਲਤਾ ਲਈ 'ਮੋਬਾਈਲ' ਤੋਂ ਦੂਰੀ ਬਣਾਓ

ਮੋਬਾਈਲ ਵੀ ਸ਼ੁਕਰਾਣੂਆਂ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਦਾ ਹੈ। ਜੋ ਪੁਰਸ਼ ਜ਼ਿਆਦਾ ਫ਼ੋਨ ਵਰਤਦੇ ਹਨ, ਖੋਜ ਅਨੁਸਾਰ ਉਨ੍ਹਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਘੱਟ ਰਹਿੰਦੀ ਹੈ। ਫੋਨ ਤੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਸ਼ੁਕ੍ਰਾਣੂਆਂ ਨੂੰ ਪ੍ਰਭਾਵਤ ਕਰਦੀਆਂ ਹਨ। ਐੱਗ ਰਿਲੀਜ਼ ਹੋਣ ਤੋਂ ਬਾਅਦ ਸ਼ੁਕ੍ਰਾਣੂ ਨੇ ਆਪਣਾ ਕੰਮ 12 ਤੋਂ 14 ਘੰਟਿਆਂ ਦੇ ਅੰਦਰ ਅੰਦਰ ਕਰਨਾ ਹੁੰਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਗਰਭ ਅਵਸਥਾ ਪੂਰੀ ਤਰ੍ਹਾਂ ਸ਼ੁਕ੍ਰਾਣੂ ਦੇ ਤੈਰਾਕੀ ਦੀ ਗਤੀ ਤੇ ਨਿਰਭਰ ਕਰਦੀ ਹੈ। ਇਸ ਲਈ ਫੋਨ ਤੋਂ ਦੂਰ ਰਹੋ।

ਲਿਉਬ ਤੋਂ ਬਚੋ

ਜੇ ਤੁਸੀਂ ਬੱਚੇ ਦੀ ਯੋਜਨਾ ਬਣਾ ਰਹੇ ਹੋ, ਤਾਂ ਲਿਉਬ ਦੀ ਵਰਤੋਂ ਤੋਂ ਪਰਹੇਜ਼ ਕਰੋ। ਭਾਵੇਂ ਪੈਕਿੰਗ 'ਤੇ ਲਿਖਿਆ ਹੋਵੇ ਕਿ ਇਹ ਕੁਦਰਤੀ ਹੈ ਪਰ ਉਨ੍ਹਾਂ ਵਿੱਚ ਮੌਜੂਦ ਰਸਾਇਣ ਸ਼ੁਕਰਾਣੂਆਂ ਦੀ ਗੁਣਵੱਤਾ ਨੂੰ ਵਿਗਾੜ ਸਕਦੇ ਹਨ।
Published by:Amelia Punjabi
First published: