• Home
 • »
 • News
 • »
 • lifestyle
 • »
 • NEWS LIFESTYLE HEALTH NEWS BRAIN FOG ITS CAUSES SYMPTOMS AND PRECAUTIONS GH AP

Brain Fog ਦੇ ਕਈ ਕਾਰਨ ਹੋ ਸਕਦੇ ਹਨ, ਮਾਹਿਰ ਤੋਂ ਜਾਣੋ ਇਸ ਦੇ ਲੱਛਣ ਅਤੇ ਸਾਵਧਾਨੀਆਂ

Brain Fog ਦੇ ਕਈ ਕਾਰਨ ਹੋ ਸਕਦੇ ਹਨ, ਮਾਹਿਰ ਤੋਂ ਜਾਣੋ ਇਸ ਦੇ ਲੱਛਣ ਅਤੇ ਸਾਵਧਾਨੀਆਂ

 • Share this:
Brain Fog Causes, Symptoms & Precautions : ਅੱਜਕਲ ਦੇ ਰੁਝੇਵੇਂ ਭਰੇ ਸਮੇਂ ਵਿੱਚ ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲ ਰਹੇ ਹੋ ਜਾਂ ਤੁਹਾਨੂੰ ਆਪਣੇ ਸ਼ਬਦਾਂ ਨੂੰ ਯਾਦ ਰੱਖਣਾ ਮੁਸ਼ਕਲ ਹੋ ਰਿਹਾ ਹੈ, ਤਾਂ ਇਸ ਨੂੰ ਬ੍ਰੇਨ ਫੋਗ ਕਿਹਾ ਜਾਂਦਾ ਹੈ। ਇਹ ਕੋਈ ਡਾਕਟਰੀ ਸ਼ਬਦ ਨਹੀਂ ਹੈ, ਸਗੋਂ ਇਹ ਇੱਕ ਸਾਂਝੀ ਭਾਸ਼ਾ ਨਾਲ ਬਣਿਆ ਸ਼ਬਦ ਹੈ ਜਿਸ ਰਾਹੀਂ ਦਿਮਾਗ਼ ਨਾਲ ਜੁੜੀਆਂ ਸਮੱਸਿਆਵਾਂ ਨੂੰ ਦਰਸਾਇਆ ਜਾਂਦਾ ਹੈ, ਜਿਵੇਂ ਯਾਦਦਾਸ਼ਤ ਦੀ ਕਮੀ, ਧਿਆਨ ਦੀ ਕਮੀ, ਜਾਣਕਾਰੀ ਨੂੰ ਸਮਝਣ ਵਿੱਚ ਮੁਸ਼ਕਲ, ਥਕਾਵਟ ਆਦਿ। ਕਈ ਹੋਰ ਸੰਭਾਵਿਤ ਬਿਮਾਰੀਆਂ ਵਿੱਚ ਵੀ ਬ੍ਰੇਨ ਫੋਗ ਦੇ ਲੱਛਣ ਦਿਖਾਈ ਦਿੰਦੇ ਹਨ। ਉਦਾਹਰਣ ਵਜੋਂ, ਕੈਂਸਰ ਅਤੇ ਇਸ ਵਿੱਚ ਦਿੱਤੀ ਜਾਣ ਵਾਲੀ ਕੀਮੋਥੈਰੇਪੀ, ਡਿਪਰੈਸ਼ਨ, ਕ੍ਰੋਨਿਕ ਫਟੀਗ ਸਿੰਡਰੋਮ ਤੇ ਗਰਭ ਅਵਸਥਾ ਦੌਰਾਨ ਵੀ ਬ੍ਰੇਨ ਫੋਗ ਵੀ ਸਮੱਸਿਆ ਆ ਸਕਦੀ ਹੈ।

ਹਿੰਦੁਸਤਾਨ ਅਖ਼ਬਾਰ ਦੀ ਨਿਊਜ਼ ਰਿਪੋਰਟ ਵਿੱਚ ਇੱਕ ਖੋਜ ਦੇ ਅਨੁਸਾਰ, ਇਹ ਲਿਖਿਆ ਗਿਆ ਹੈ ਕਿ ਕੋਰੋਨਾ ਤੋਂ ਠੀਕ ਹੋਏ ਲਗਭਗ 28 ਪ੍ਰਤੀਸ਼ਤ ਲੋਕਾਂ ਨੇ ਬ੍ਰੇਨ ਫੋਗ, ਮੂਡ ਵਿੱਚ ਤਬਦੀਲੀ, ਥਕਾਵਟ ਅਤੇ ਇਕਾਗਰਤਾ ਦੀ ਕਮੀ ਦੀ ਸ਼ਿਕਾਇਤ ਕੀਤੀ ਹੈ। ਉਜਾਲਾ ਸਿਗਨਸ ਹਸਪਤਾਲ, ਦਿੱਲੀ ਦੇ ਨਿਰਦੇਸ਼ਕ ਡਾ: ਸ਼ੁਚਿਨ ਬਜਾਜ ਨੇ ਇਸ ਨਿਊਜ਼ ਰਿਪੋਰਟ ਵਿੱਚ ਦੱਸਿਆ ਹੈ ਕਿ ਬ੍ਰੇਨ ਫੋਗ ਕਾਰਨ ਕਿਸੇ ਵਿਅਕਤੀ ਦੇ ਵਿਵਹਾਰ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ।

ਅਜਿਹੇ ਲੋਕਾਂ 'ਚ ਹਮੇਸ਼ਾ ਥਕਾਵਟ, ਕਿਸੇ ਕੰਮ 'ਚ ਦਿਲ ਨਾ ਲੱਗਣਾ, ਚਿੜਚਿੜਾਪਨ, ਡਿਪ੍ਰੈਸ਼ਨ, ਕਿਸੇ ਕੰਮ 'ਚ ਵੀ ਦਿਲਚਸਪੀ ਨਾ ਹੋਣਾ, ਲਗਾਤਾਰ ਸਿਰਦਰਦ, ਨੀਂਦ ਨਾ ਆਉਣਾ ਅਤੇ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ। ਡਾਕਟਰ ਖੂਨ ਦੀ ਜਾਂਚ ਦੁਆਰਾ ਇਸਦਾ ਪਤਾ ਲਗਾ ਸਕਦਾ ਹੈ। ਜਿਵੇਂ ਕਿ ਸ਼ੂਗਰ ਜਾਂ ਥਾਇਰਾਇਡ ਦਾ ਅਸੰਤੁਲਨ, ਗੁਰਦਿਆਂ ਦਾ ਖਰਾਬ ਕੰਮ ਕਰਨਾ ਆਦਿ ਜਾਂ ਸਰੀਰ ਵਿੱਚ ਕਿਸੇ ਇਨਫੈਕਸ਼ਨ ਜਾਂ ਪੋਸ਼ਕ ਤੱਤਾਂ ਦੀ ਕਮੀ ਦਾ ਹੋਣਾ ਵੀ ਬ੍ਰੇਨ ਫੋਗ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।

ਬ੍ਰੇਨ ਫੋਗ ਦੇ ਇਹ ਕਾਰਨ ਹੋ ਸਕਦੇ ਹਨ

 • -ਨੀਂਦ ਦੀ ਕਮੀ

 • -ਫੋਨ ਸਕ੍ਰੀਨ ਸਾਹਮਣੇ ਵਧੇਰੇ ਸਮਾਂ ਬਿਤਾਉਣਾ

 • -ਕੇਂਦਰੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਤ ਕਰਨ ਵਾਲੀਆਂ ਸਮੱਸਿਆਵਾਂ, ਜਿਵੇਂ ਕਿ ਮਲਟੀਪਲ ਸਕਲੈਰੋਸਿਸ

 • -ਉਹ ਬਿਮਾਰੀਆਂ ਜਿਨ੍ਹਾਂ ਵਿੱਚ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਸੋਜਿਸ਼ ਹੋਣ ਦੀ ਸੰਭਾਵਨਾ ਹੁੰਦੀ ਹੈ, ਜਾਂ ਬਲੱਡ ਸ਼ੂਗਰ ਦਾ ਪੱਧਰ ਉੱਪਰ ਤੇ ਹੇਠਾਂ ਜਾਣ ਲਗਦਾ ਹੈ, ਇਸ ਕਾਰਨ ਬ੍ਰੇਨ ਫੋਗ ਵੀ ਹੋ ਸਕਦਾ ਹੈ। ਜਿਵੇਂ ਸ਼ੂਗਰ, ਹਾਈਪਰਥਾਈਰੋਇਡ, ਡਿਪਰੈਸ਼ਨ, ਅਲਜ਼ਾਈਮਰ ਅਤੇ ਅਨੀਮੀਆ।

 • -ਕੁਝ ਦਵਾਈਆਂ ਦੇ ਸੇਵਨ ਕਾਰਨ ਬ੍ਰੇਨ ਫੋਗ ਵੀ ਹੋ ਸਕਦਾ ਹੈ, ਡਿਪਰੈਸ਼ਨ ਜਾਂ ਇਨਸੌਮਨੀਆ ਵਿੱਚ ਦਿੱਤੀਆਂ ਗਈਆਂ ਦਵਾਈਆਂ ਸੋਚ ਅਤੇ ਸਮਝ ਨੂੰ ਪ੍ਰਭਾਵਿਤ ਕਰਦੀਆਂ ਹਨ।

 • -ਕੈਂਸਰ ਦੇ ਇਲਾਜ ਵਿੱਚ ਦਿੱਤੀ ਜਾਣ ਵਾਲੀ ਕੀਮੋਥੈਰੇਪੀ ਵਿੱਚ ਕੁਝ ਦਵਾਈਆਂ ਹੁੰਦੀਆਂ ਹਨ, ਜੋ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਹਾਲਾਂਕਿ, ਆਮ ਤੌਰ 'ਤੇ ਇਹ ਸਮੱਸਿਆ ਆਪਣੇ ਆਪ ਹੱਲ ਹੋ ਜਾਂਦੀ ਹੈ।

 • -ਕ੍ਰੋਨਿਕ ਫਟੀਗ ਸਿੰਡਰੋਮ ਦੀ ਸਥਿਤੀ 6 ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਲਈ ਜਾਰੀ ਰਹਿ ਸਕਦੀ ਹੈ। ਇਸ ਵਿੱਚ, ਵਿਅਕਤੀ ਨੂੰ ਮਾਨਸਿਕ ਥਕਾਵਟ ਹੁੰਦੀ ਹੈ, ਜਿਸ ਕਾਰਨ ਉਲਝਣ ਵੀ ਰਹਿੰਦੀ ਹੈ।


ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ :

 • -ਆਪਣੀ ਖੁਰਾਕ ਵਿੱਚ ਅਮੀਨੋ ਐਸਿਡ, ਵਿਟਾਮਿਨ ਏ, ਬੀ, ਸੀ ਤੇ ਓਮੇਗਾ 3 ਫੈਟੀ ਐਸਿਡ ਸ਼ਾਮਲ ਕਰੋ।

 • -ਦੁਪਹਿਰ ਨੂੰ ਕੈਫੀਨ ਵਾਲੇ ਡਰਿੰਕ ਨਾ ਲਓ।

 • -ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਚੋ।

 • -ਹਰ ਰੋਜ਼ 15 ਮਿੰਟ ਸੂਰਜ ਦੀ ਰੌਸ਼ਨੀ ਲਓ।

 • - ਨਿਯਮਤ ਕਸਰਤ ਕਰੋ।

 • ਲੱਛਣਾਂ ਦੇ ਆਧਾਰ 'ਤੇ, ਤੁਸੀਂ ਐਕਸਰੇ, ਸੀਟੀ ਸਕੈਨ, ਐਮਆਰਆਈ, ਐਲਰਜੀ ਟੈਸਟ ਆਦਿ ਲਈ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ। ਕਈ ਮਾਮਲਿਆਂ ਵਿੱਚ, ਦਵਾਈਆਂ ਦੇ ਨਾਲ-ਨਾਲ ਥੈਰੇਪੀ ਵੀ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮਦਦਗਾਰ ਹੋ ਸਕਦੀ ਹੈ।

Published by:Amelia Punjabi
First published:
Advertisement
Advertisement