• Home
  • »
  • News
  • »
  • lifestyle
  • »
  • NEWS LIFESTYLE HEALTH NEWS IVF TREATMENT THINGS KEEP IN MIND FOR EARLY SUCCESS GH AP

IVF ਦੇ ਇਲਾਜ ਦੌਰਾਨ ਔਰਤਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖਣ ਧਿਆਨ, ਮਿਲੇਗੀ ਮਦਦ

IVF ਦੇ ਇਲਾਜ ਦੌਰਾਨ ਔਰਤਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖਣ ਧਿਆਨ, ਇਲਾਜ ਦੌਰਾਨ ਮਿਲੇਗੀ ਮਦਦ

IVF ਦੇ ਇਲਾਜ ਦੌਰਾਨ ਔਰਤਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖਣ ਧਿਆਨ, ਇਲਾਜ ਦੌਰਾਨ ਮਿਲੇਗੀ ਮਦਦ

  • Share this:
Women's health: ਸਮੇਂ ਦੇ ਨਾਲ-ਨਾਲ ਔਰਤਾਂ ਵਿੱਚ ਬਾਂਝਪਨ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਅਜਿਹੇ ਹਾਲਾਤ ਵਿੱਚ, ਆਈਵੀਐਫ ਉਨ੍ਹਾਂ ਔਰਤਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੋ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਆਈਵੀਐਫ ਵਿੱਚ ਪਿਹਲੀ ਵਾਰ ਸਫਲਤਾ ਮਿਲ ਜਾਵੇ, ਅਜਿਹਾ ਨਹੀਂ ਹੁੰਦਾ ਬਲਕਿ ਇਲਾਜ ਦੌਰਾਨ ਕਈ ਵਾਰ ਕੋਸ਼ਿਸ਼ਾਂ ਕਰਨੀਆਂ ਪੈ ਸਕਦੀਆਂ ਹਨ। ਫਿਰ ਵੀ, ਹਰ ਕੋਈ ਆਈਵੀਐਫ ਇਲਾਜ ਦੇ ਦੌਰਾਨ ਇੱਕ ਵਾਰ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ, ਪਰ ਇਹ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਤੁਸੀਂ ਕੁਝ ਚੀਜ਼ਾਂ ਦਾ ਖਾਸ ਧਿਆਨ ਰੱਖਦੇ ਹੋ। ਕੁੱਝ ਅਜਿਹੇ ਸੁਝਾਅ ਹਨ ਜਿਨ੍ਹਾਂ ਨਾਲ ਤੁਸੀਂ ਆਈਵੀਐਫ ਵਿੱਚ ਜਲਦੀ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ : ਬਹੁਤ ਸਾਰੀਆਂ ਔਰਤਾਂ ਲਈ, ਕਸਰਤ ਤਣਾਅ ਘਟਾਉਣ ਲਈ ਕੰਮ ਕਰਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੈ, ਤਾਂ ਇਸ ਤੋਂ ਇਲਾਵਾ ਕਿਸੇ ਹੋਰ ਹੱਲ ਬਾਰੇ ਸੋਚੋ। ਯੋਗਾ ਤੇ ਮੈਡੀਟੇਸ਼ਨ ਇਸ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਨਾਲ ਹੀ, ਤਣਾਅ ਘਟਾਉਣ ਲਈ, ਤੁਸੀਂ ਆਪਣੇ ਸ਼ੌਂਕ ਅਨੁਸਾਰ ਕੋਈ ਕੰਮ ਕਰ ਸਕਦੇ ਹੋ ਪਰ ਜਿੰਨਾ ਸੰਭਵ ਹੋ ਸਕੇ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।

ਭਾਰ ਚੁੱਕਣ ਤੋਂ ਬਚੋ : ਔਰਤਾਂ ਨੂੰ ਆਮ ਗਰਭ ਅਵਸਥਾ ਵਿੱਚ ਵੀ ਜ਼ਿਆਦਾ ਭਾਰ ਚੁੱਕਣ ਤੋਂ ਮਨਾ ਕੀਤਾ ਜਾਂਦਾ ਹੈ। ਆਈਵੀਐਫ ਦੇ ਦੌਰਾਨ ਜ਼ਿਆਦਾ ਭਾਰ ਚੁੱਕਣਾ ਖਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਇਹ ਸਰੀਰ ਦੇ ਹੇਠਲੇ ਹਿੱਸੇ ਉੱਤੇ ਦਬਾਅ ਪਾ ਸਕਦਾ ਹੈ। ਜੋ ਕਿ ਗਰਭਪਾਤ ਦਾ ਕਾਰਨ ਵੀ ਬਣ ਸਕਦਾ ਹੈ।

ਜ਼ਿਆਦਾ ਕਸਰਤ ਤੋਂ ਬਚੋ : ਗਰਭ ਅਵਸਥਾ ਦੇ ਦੌਰਾਨ ਕਸਰਤ ਕਰਨਾ ਵੀ ਮਹੱਤਵਪੂਰਨ ਹੈ ਪਰ ਇਸ ਸਮੇਂ ਦੌਰਾਨ ਜ਼ਿਆਦਾ ਕਸਰਤ ਕਰਨਾ ਸਹੀ ਨਹੀਂ ਹੈ। ਡਾਕਟਰ ਦੀ ਸਲਾਹ ਅਨੁਸਾਰ ਯੋਗਾ ਜਾਂ ਕਸਰਤ ਕਰੋ। ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਸਿਰਫ ਥੋੜ੍ਹੀ-ਬਹੁਤ ਸੈਰ ਸ਼ੁਰੂ ਕਰੋ, ਅਤੇ ਨਾਲ ਹੀ ਮੈਡੀਟੇਸ਼ਨ ਵੀ ਕਰ ਸਕਦੇ ਹੋ। ਇਹ ਨਹੀਂ ਹੈ ਕਿ ਤੁਹਾਨੂੰ ਸਦਾ ਲਈ ਕਸਰਤ ਕਰਨ ਦੀ ਇਜਾਜ਼ਤ ਨਹੀਂ ਹੈ, ਪਰ ਆਈਵੀਐਫ ਇਲਾਜ ਦੇ ਅਰੰਭ ਵਿੱਚ ਤੁਹਾਨੂੰ ਬਲੋਟਿੰਗ, ਥਕਾਵਟ ਤੇ ਸੁਸਤੀ ਦਾ ਅਨੁਭਵ ਹੋ ਸਕਦਾ ਹੈ। ਇਸ ਲਈ ਇਸ ਸਮੇਂ ਦੌਰਾਨ ਕਸਰਤ ਕਰਨ ਦੀ ਬਜਾਏ ਆਰਾਮ ਕਰਨਾ ਬਿਹਤਰ ਹੈ।

(Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦੀ। ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by:Amelia Punjabi
First published: