
ਖੋਜ ਵਿੱਚ ਦਾਅਵਾ : ਲੋਕਾਂ ਨੂੰ ਤਣਾਅ ਦੌਰਾਨ ਸਾਹ ਲੈਣ 'ਚ ਦਿੱਕਤ ਦਾ ਭਰਮ ਹੁੰਦਾ ਹੈ, ਪਰ ਅਸਲ ਵਿੱਚ ਨਹੀਂ ਹੁੰਦਾ
ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਬਹੁਤ ਜ਼ਿਆਦਾ ਚਿੰਤਾ ਕਰਦੇ ਹਨ ਜਾਂ ਤਣਾਅ (Stress) ਲੈਂਦੇ ਹਨ, ਉਨ੍ਹਾਂ ਦੇ ਦਿਮਾਗ (Brain) ਵਿੱਚ ਸਾਹ ਲੈਣ ਵਿੱਚ ਦਿੱਕਤ (difficulty in breathing) ਆਉਣ ਦਾ ਭਰਮ ਪੈਦਾ ਹੁੰਦਾ ਹੈ। ਇਸ ਨਾਲ ਉਨ੍ਹਾਂ ਦਾ ਤਣਾਅ ਹੋਰ ਵੀ ਵੱਧ ਜਾਂਦਾ ਹੈ। ਦੈਨਿਕ ਜਾਗਰਣ ਅਖ਼ਬਾਰ ਵਿੱਚ ਛਪੀ ਖ਼ਬਰ ਦੇ ਅਨੁਸਾਰ, ਇਹ ਖੋਜ ਨਿਊਜ਼ੀਲੈਂਡ (New Zealand) ਦੀ ਓਟਾਗੋ ਯੂਨੀਵਰਸਿਟੀ (University of Otago) ਦੇ ਖੋਜਕਰਤਾਵਾਂ ਦੁਆਰਾ ਕੀਤੀ ਗਈ ਹੈ।
ਇੱਥੇ ਰਦਰਫੋਰਡ ਡਿਸਕਵਰੀ ਰਿਸਰਚ ਦੇ ਫੈਲੋ ਡਾ: ਓਲੀਵੀਆ ਹੈਰਿਸਨ (Dr. Olivia Harrison) ਨੇ ਕਿਹਾ ਕਿ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਤਣਾਅ (Depression) ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਦਾ ਮਾਨਸਿਕ ਸਿਹਤ (Mental health) 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਇਹ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਲੋਕ ਇਸ ਸਮੇਂ ਇੱਕ ਵਿਸ਼ਵਵਿਆਪੀ ਮਹਾਂਮਾਰੀ ਵਿੱਚੋਂ ਲੰਘ ਰਹੇ ਹਨ। ਇਹ ਰਿਸਰਤ ਪੇਪਰ ਨਿਊਰੋਨ ਜਰਨਲ (Neuron journal) ਵਿੱਚ ਪ੍ਰਕਾਸ਼ਿਤ ਹੋਇਆ ਹੈ।
ਇਸ ਦੇ ਇਹ ਲੱਛਣ ਹੁੰਦੇ ਹਨ : ਇਸ ਖੋਜ ਵਿੱਚ ਤਣਾਅ ਦੇ ਲੱਛਣਾਂ (Symptoms)ਬਾਰੇ ਦੱਸਦਿਆਂ ਕਿਹਾ ਗਿਆ ਹੈ ਕਿ ਜਦੋਂ ਅਜਿਹਾ ਹੁੰਦਾ ਹੈ ਤਾਂ ਸਰੀਰ ਵਿੱਚ ਦਿਲ ਦੀ ਧੜਕਣ ਵਧ ਜਾਂਦੀ ਹੈ। ਹਥ ਦੀਆਂ ਤਲੀਆਂ ਪਸੀਨੇ ਨਾਲ ਭਰ ਜਾਂਦੀਆਂ ਹਨ। ਸਾਹ ਤੇਜ਼ ਹੋਣ ਲੱਗਦਾ ਹੈ ਅਤੇ ਮਾੜੇ ਵਿਚਾਰ ਲਗਾਤਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਤਣਾਅ ਹੋਰ ਵੀ ਵਧ ਜਾਂਦਾ ਹੈ। ਡਾ: ਹੈਰਿਸਨ ਨੇ ਦੱਸਿਆ ਕਿ ਇਹ ਖੋਜ ਜ਼ੁਰੀਕ ਯੂਨੀਵਰਸਿਟੀ ਵਿਖੇ ਘੱਟ ਤਣਾਅ ਵਾਲੇ ਲਗਭਗ 30 ਸਿਹਤਮੰਦ ਲੋਕਾਂ 'ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਆਦਾ ਤਣਾਅ ਵਾਲੇ 30 ਹੋਰ ਲੋਕਾਂ 'ਤੇ ਵੀ ਤੁਲਨਾਤਮਕ ਅਧਿਐਨ ਕੀਤਾ ਗਿਆ। ਭਾਗੀਦਾਰਾਂ ਨੂੰ ਇੱਕ ਪ੍ਰਸ਼ਨਾਵਲੀ ਭਰਨ ਲਈ ਕਿਹਾ ਗਿਆ ਅਤੇ ਦੋ ਤਰੀਕਿਆਂ ਨਾਲ ਸਾਹ ਲੈਣ ਲਈ ਕਿਹਾ ਗਿਆ। ਸਾਹ ਲੈਣ ਦੌਰਾਨ ਉਨ੍ਹਾਂ ਦੇ ਦਿਮਾਗ ਦੀ ਇਮੇਜਿੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਖੂਨ ਵਿੱਚ ਆਕਸੀਜਨ ਅਤੇ ਪ੍ਰਵਾਹ ਦੀ ਨਿਗਰਾਨੀ ਕੀਤੀ ਗਈ।
ਅਧਿਐਨ ਵਿੱਚ ਪਾਇਆ ਗਿਆ ਕਿ ਉੱਚ ਤਣਾਅ ਵਾਲੇ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਸਾਹ ਠੀਕ ਨਹੀਂ ਚੱਲ ਰਿਹਾ, ਜਦੋਂ ਕਿ ਘੱਟ ਤਣਾਅ ਵਾਲੇ ਲੋਕ ਇਸ ਤਰ੍ਹਾਂ ਦਾ ਕੁੱਝ ਵੀ ਮਹਿਸੂਸ ਨਹੀਂ ਕਰਦੇ। ਜ਼ਿਆਦਾ ਤਣਾਅ ਵਾਲੇ ਲੋਕਾਂ ਦੀ ਦਿਮਾਗੀ ਗਤੀਵਿਧੀ ਵੀ ਵਧ ਜਾਂਦੀ ਹੈ। ਹਾਲਾਂਕਿ ਅਧਿਐਨ ਨੇ ਚਿੰਤਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਿਵੇਂ ਕਰਨਾ ਹੈ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ, ਇਸ ਨੇ ਇਹ ਪ੍ਰਗਟ ਕੀਤਾ ਕਿ ਤਣਾਅ ਸਰੀਰ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।