• Home
  • »
  • News
  • »
  • lifestyle
  • »
  • NEWS LIFESTYLE HEALTH NEWS THESE THINGS ARE IMPORTANT TO EAT DURING WINTER GH AP

Fitness During Winter: ਸਰਦੀਆਂ ‘ਚ ਤੰਦਰੁਸਤ ਰਹਿਣ ਲਈ ਡਾਈਟ ‘ਚ ਸ਼ਾਮਲ ਕਰੋ ਇਹ ਚੀਜ਼ਾਂ

ਸਰਦੀਆਂ ‘ਚ ਤੰਦਰੁਸਤ ਰਹਿਣ ਲਈ ਡਾਈਟ ‘ਚ ਸ਼ਾਮਲ ਕਰੋ ਇਹ ਚੀਜ਼ਾਂ

  • Share this:
Fitness During Winter : ਸਰਦੀਆਂ ਸ਼ੁਰੂ ਹੋਣ ਵਾਲੀਆਂ ਹਨ, ਇਸ ਲਈ ਆਪਣੀ ਫਿਟਨੈਸ ਦਾ ਧਿਆਨ ਰੱਖਣਾ ਤੇ ਆਪਣੀ ਖੁਰਾਕ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਜਿਸ ਨਾਲ ਤੁਹਾਡੇ ਸਰੀਰ ਨੂੰ ਗਰਮੀ ਮਿਲੇਗੀ ਤੇ ਤੁਹਾਡੀ ਸੁੰਦਰਤਾ ਵੀ ਬਰਕਰਾਰ ਰਹੇਗੀ। ਇਸ ਦੇ ਨਾਲ ਹੀ ਤੁਹਾਡੀ ਫਿਟਨੈਸ ਵੀ ਸਹੀ ਰਹੇਗੀ। ਦੇਸੀ ਭੋਜਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਸਰਦੀਆਂ ਵਿੱਚ ਗਰਮਾਹਟ ਦੇਣ ਦੇ ਨਾਲ-ਨਾਲ ਤੁਹਾਨੂੰ ਸੁੰਦਰ ਵੀ ਬਣਾਉਂਦੀਆਂ ਹਨ। ਇਨ੍ਹਾਂ ਨਾਲ ਮੋਟਾਪਾ ਵੀ ਕੰਟਰੋਲ ਵਿੱਚ ਰਹਿੰਦਾ ਹੈ। ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਚੀਜ਼ ਨੂੰ ਜ਼ਿਆਦਾ ਮਾਤਰਾ ਵਿੱਚ ਖਾਂਦੇ ਹੋ ਤਾਂ ਉਸ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਜੋ ਵੀ ਤੁਸੀਂ ਖਾਂਦੇ ਹੋ, ਇਸ ਨੂੰ ਸਹੀ ਮਾਤਰਾ ਵਿੱਚ ਖਾਓ।

ਗੱਚਕ : ਤਿਲ ਅਤੇ ਗੁੜ ਤੋਂ ਬਣੀ ਗੱਚਕ ਸਰਦੀਆਂ ਵਿੱਚ ਅਸਾਨੀ ਨਾਲ ਉਪਲਬਧ ਹੁੰਦੀ ਹੈ ਜੋ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਠੰਡ ਤੋਂ ਸਾਡਾ ਬਚਾਅ ਕਰਦੀ ਹੈ। ਗੁੜ ਵਿੱਚ ਆਇਰਨ, ਫਾਸਫੋਰਸ ਪਾਇਆ ਜਾਂਦਾ ਹੈ ਤੇ ਤਿਲ ਵਿੱਚ ਕੈਲਸ਼ੀਅਮ ਅਤੇ ਚਰਬੀ ਹੁੰਦੀ ਹੈ। ਜੋ ਤੁਹਾਨੂੰ ਠੰਡ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ ਅਤੇ ਤੁਹਾਡੇ ਸਰੀਰ ਦਾ ਤਾਪਮਾਨ ਵੀ ਸਹੀ ਰੱਖਦੀ ਹੈ।

ਅਖਰੋਟ : ਅਖਰੋਟ ਕੋਲੈਸਟਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਫਾਈਬਰ, ਵਿਟਾਮਿਨ ਅਤੇ ਪ੍ਰੋਟੀਨ ਹੁੰਦੇ ਹਨ। ਤੁਸੀਂ ਨਿਸ਼ਚਤ ਰੂਪ ਤੋਂ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।

ਖਸਖਸ : ਖਸਖਸ ਵਿੱਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ। ਜੇ ਤੁਸੀਂ ਚਾਹੋ ਤਾਂ ਇਸ ਦੀ ਖੀਰ ਜਾਂ ਪੁਡਿੰਗ ਬਣਾ ਸਕਦੇ ਹੋ। ਖਸਖਸ ਸਰਦੀਆਂ ਵਿੱਚ ਸਰੀਰ ਨੂੰ ਅੰਦਰੋਂ ਗਰਮ ਰੱਖਦੀ ਹੈ ਤੇ ਦਿਮਾਗ ਨੂੰ ਵੀ ਤੇਜ਼ ਬਣਾਉਂਦੀ ਹੈ।

ਦੁੱਧ : ਜਿਵੇਂ ਹੀ ਸਰਦੀ ਸ਼ੁਰੂ ਹੁੰਦੀ ਹੈ, ਬਾਜ਼ਾਰਾਂ ਵਿੱਚ ਕੇਸਰ ਵਾਲਾ ਦੁੱਧ, ਹਲਦੀ ਵਾਲਾ ਦੁੱਧ ਤੇ ਖਜੂਰ ਦਾ ਦੁੱਧ ਉਪਲਬਧ ਹੋਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਹ ਜ਼ੁਕਾਮ ਅਤੇ ਖਾਂਸੀ ਨੂੰ ਰੋਕਦਾ ਹੈ ਅਤੇ ਸਰੀਰ ਨੂੰ ਗਰਮਾਹਟ ਦਿੰਦਾ ਹੈ।

ਦਾਲ ਦੇ ਲੱਡੂ : ਦਾਲ ਨੂੰ ਰੋਟੀ ਜਾਂ ਚੌਲਾਂ ਨਾਲ ਨਹੀਂ ਸਗੋਂ ਇਸ ਦੇ ਲੱਡੂ ਵੀ ਬਣਾ ਕੇ ਖਾਏ ਜਾਂਦੇ ਹਨ। ਸਰਦੀਆਂ ਵਿੱਚ, ਤੁਸੀਂ ਕਈ ਤਰ੍ਹਾਂ ਦੀਆਂ ਦਾਲਾਂ ਨੂੰ ਮਿਲਾ ਕੇ ਲੱਡੂ ਬਣਾ ਸਕਦੇ ਹੋ ਜੋ ਬਹੁਤ ਲਾਭਦਾਇਕ ਹੋਣਗੇ ਤੇ ਤੁਹਾਨੂੰ ਠੰਡ ਤੋਂ ਬਚਾਉਣਗੇ।

(Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦੀ। ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by:Amelia Punjabi
First published:
Advertisement
Advertisement