• Home
  • »
  • News
  • »
  • lifestyle
  • »
  • NEWS LIFESTYLE KARVA CHAUTH GIFTS FOR WIFE ONLY IN 500 RS MAKE HER HAPPY AND SPECIAL GH AP

Karva Chauth Gifts For Wife: ਸਿਰਫ 500 ਰੁਪਏ ਖਰਚ ਕੇ ਆਪਣੀ ਪਤਨੀ ਲਈ ਕਰਵਾ ਚੌਥ ਨੂੰ ਬਣਾਓ ਖਾਸ

ਸਿਰਫ 500 ਰੁਪਏ ਖਰਚ ਕੇ ਆਪਣੀ ਪਤਨੀ ਲਈ ਕਰਵਾ ਚੌਥ ਨੂੰ ਬਣਾਓ ਖਾਸ

  • Share this:
Karva Chauth Gifts For Wife : ਕੱਲ ਕਰਵਾ ਚੌਥ ਹੈ ਤੇ ਪਤਨੀਆਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਵ੍ਰਤ ਰੱਖਣਗੀਆਂ। ਅਜਿਹੇ 'ਚ ਤੁਸੀਂ ਆਪਣੀ ਪਤਨੀ ਨੂੰ ਕੁਝ ਖਾਸ ਤੋਹਫੇ ਦੇ ਕੇ ਉਨ੍ਹਾਂ ਦੇ ਦਿਨ ਨੂੰ ਖਾਸ ਬਣਾ ਸਕਦੇ ਹੋ। ਇਹ ਤੋਹਫ਼ੇ ਤੁਹਾਡੀ ਜੇਬ 'ਤੇ ਜ਼ਿਆਦਾ ਬੋਝ ਨਹੀਂ ਪਾਉਣਗੇ ਅਤੇ ਤੁਹਾਡੀ ਪਤਨੀ ਨੂੰ ਵੀ ਇਹ ਜ਼ਰੂਰ ਪਸੰਦ ਆਉਣਗੇ। ਤੁਸੀਂ ਆਸਾਨੀ ਨਾਲ ਇਹ ਤੋਹਫ਼ੇ ਆਨਲਾਈਨ ਵੀ ਖਰੀਦ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਅਜਿਹੇ ਹੀ ਤੋਹਫਿਆਂ ਬਾਰੇ ਜੋ ਸਸਤੇ ਵੀ ਹੋਣਗੇ ਤੇ ਤੁਹਾਡੀ ਪਤਨੀ ਨੂੰ ਪਸੰਦ ਵੀ ਆਉਣਗੇ।

1. ਫੈਸ਼ਨ ਜਿਊਲਰੀ ਗਹਿਣਿਆਂ ਦਾ ਰੁਝਾਨ ਕਦੇ ਪੁਰਾਣਾ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਆਪਣੀ ਪਤਨੀ ਨੂੰ ਕੁਝ ਖੂਬਸੂਰਤ ਆਰਟੀਫਿਸ਼ੀਅਲ ਜਿਊਲਰੀ ਗਿਫਟ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਮੁੰਦਰੀ, ਨੋਜ਼ਪਿਨ, ਮੰਗਲਸੂਤਰ ਆਦਿ ਵੀ ਦੇ ਸਕਦੇ ਹੋ।

2. ਕਰਵਾ ਚੋਥ ਮੌਕੇ ਸਟੋਨ ਦੀ ਸਜਾਵਟ ਵਾਲੀ ਛਾਨਣੀ ਦਾ ਬਹੁਤ ਟ੍ਰੈਂਡ ਹੈ। ਬਾਜ਼ਾਰ ਵਿੱਚ 50 ਤੋਂ 500 ਰੁਪਏ ਤੱਕ ਦੀ ਛਾਨਣੀ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗੀ। ਇਸ ਵਾਰ ਸਟੋਨ ਦੀ ਸਜਾਵਟ ਵਾਲੀ ਛਾਨਣੀ ਔਰਤਾਂ ਵਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ। ਗਾਹਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਦੁਕਾਨਦਾਰਾਂ ਨੇ ਸਟੋਨ ਦੀ ਸਜਾਵਟ ਵਾਲੀਆਂ ਛਾਨਣੀਆਂ ਮੰਗਵਾਈਆਂ ਹਨ। ਦੁਕਾਨਦਾਰਾਂ ਦੇ ਅਨੁਸਾਰ, ਹੁਣ ਔਰਤਾਂ ਸਸਤੇ ਨਹੀਂ, ਸਗੋਂ ਸੁੰਦਰ ਸਾਮਾਨ ਖਰੀਦਣ ਨੂੰ ਤਰਜੀਹ ਦੇ ਰਹੀਆਂ ਹਨ।

3. ਮੇਕਅਪ ਕਿੱਟ ਔਰਤਾਂ ਲਈ ਹਮੇਸ਼ਾ ਇੱਕ ਬੇਮਿਸਾਲ ਤੋਹਫ਼ਾ ਰਿਹਾ ਹੈ। ਜੇਕਰ ਉਹ ਸ਼ਿੰਗਾਰ ਕਰਨਗੀਆਂ ਤਾਂ ਉਨ੍ਹਾਂ ਨੂੰ ਚੰਗਾ ਲੱਗੇਗਾ ਤੇ ਪਕਨੀ ਨੂੰ ਖੁੱਸ਼ ਦੇਖ ਕੇ ਤੁਹਾਨੂੰ ਵੀ ਖੁਸ਼ੀ ਹੋਵੇਗੀ।

4. ਅੱਜ ਦੇ ਸਮੇਂ ਵਿੱਚ ਸਮਾਂ ਦੇਖਣ ਨਾਲੋਂ ਹੱਥਾਂ ਦੀ ਸੁੰਦਰਤਾ ਵਧਾਉਣ ਲਈ ਘੜੀ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਬਾਜ਼ਾਰ ਵਿੱਚ ਬਹੁਤ ਸਾਰੀਆਂ ਸੁੰਦਰ ਘੜੀਆਂ ਹਨ। ਇਨ੍ਹਾਂ ਘੜੀਆਂ ਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ ਹੁੰਦੀ। ਤੁਸੀਂ ਆਪਣੀ ਪਤਨੀ ਨੂੰ ਉਸ ਦੀ ਡਰੈੱਸ ਦੇ ਨਾਲ ਮੈਚਿੰਗ ਘੜੀ ਗਿਫਟ ਕਰ ਸਕਦੇ ਹੋ।

5. ਜੇ ਤੁਹਾਡੇ ਕੋਲ ਥੋੜਾ ਹੋਰ ਬਜਟ ਹੈ ਤਾਂ ਤੁਸੀਂ ਤੋਹਫ਼ੇ ਵਜੋਂ ਇਤਰ ਦੀ ਚੋਣ ਕਰ ਸਕਦੇ ਹੋ। ਲੋਕ ਅਕਸਰ ਸਸਤੇ ਪਰਫਿਊਮ ਨੂੰ ਪਸੰਦ ਨਹੀਂ ਕਰਦੇ, ਇਸ ਨਾਲ ਸਿਰ ਦਰਦ ਵੀ ਹੁੰਦਾ ਹੈ। ਡੀਓ ਖਰੀਦ ਤੋਂ ਬਚੋ। ਵੈਸੇ ਚੰਗੇ ਪਰਫਿਊਮ 500 ਰੁਪਏ ਦੇ ਬਜਟ 'ਚ ਵੀ ਆ ਜਾਂਦੇ ਹਨ।

6. ਤੁਸੀਂ ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਆਪਣੇ ਵਿਆਹ ਜਾਂ ਕਿਸੇ ਯਾਦਗਾਰੀ ਦਿਨ ਦੀ ਤਸਵੀਰ ਜਾਂ ਕੌਫੀ ਦੇ ਮਗ, ਕੁਸ਼ਨ ਜਾਂ ਕੈਲੰਡਰ 'ਤੇ ਆਪਣੀ ਪਸੰਦ ਦਾ ਕੋਈ ਸੰਦੇਸ਼ ਪ੍ਰਿੰਟ ਕਰ ਕੇ ਗਿਫਟ ਕਰ ਸਕਦੇ ਹੋ।
Published by:Amelia Punjabi
First published: