• Home
  • »
  • News
  • »
  • lifestyle
  • »
  • NEWS LIFESTYLE RELATIONSHIPS MAKE WISE DECISIONS IN RELATIONSHIPS REGRETS CAN LAST A LIFETIME GH AP

Extra Marital Affairs: ਪਤੀ ਨੇ ਖੁਦ ਕਿਹਾ, ਜਾ ਬਣਾ ਲੈ ਕਿਸੇ ਹੋਰ ਨਾਲ ਸੰਬੰਧ, ਹੁਣ ਆਪਣੇ ਹੀ ਫ਼ੈਸਲੇ 'ਤੇ ਪਛਤਾ ਰਿਹਾ 

Extra Marital Affairs: ਪਤੀ ਨੇ ਖੁਦ ਕਿਹਾ, ਜਾ ਬਣਾ ਲੈ ਕਿਸੇ ਹੋਰ ਨਾਲ ਸੰਬੰਧ, ਹੁਣ ਆਪਣੇ ਹੀ ਫ਼ੈਸਲੇ ‘ਤੇ ਪਛਤਾ ਰਿਹਾ

Extra Marital Affairs: ਪਤੀ ਨੇ ਖੁਦ ਕਿਹਾ, ਜਾ ਬਣਾ ਲੈ ਕਿਸੇ ਹੋਰ ਨਾਲ ਸੰਬੰਧ, ਹੁਣ ਆਪਣੇ ਹੀ ਫ਼ੈਸਲੇ ‘ਤੇ ਪਛਤਾ ਰਿਹਾ

  • Share this:
ਲੋਕ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਵੱਖੋ ਵੱਖਰੇ ਤਰੀਕੇ ਅਪਣਾਉਂਦੇ ਹਨ। ਜਿਵੇਂ ਕਿ ਆਪਸੀ ਦੂਰੀਆਂ ਨੂੰ ਘਟਾਉਣਾ, ਇੱਕ ਦੂਜੇ ਨੂੰ ਵੱਧ ਤੋਂ ਵੱਧ ਸਮਾਂ ਦੇਣਾ, ਸਮਝੌਤਾ ਕਰਨਾ ਜਾਂ ਸਲਾਹ ਮਸ਼ਵਰਾ ਕਰਨਾ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਵਿਅਕਤੀ ਨੇ ਆਪਣੇ ਵਿਆਹ ਨੂੰ ਬਚਾਉਣ ਲਈ ਜੋ ਕਾਰਾ ਕੀਤਾ, ਉਸ ਨੂੰ ਲੈ ਕੇ ਉਹ ਅਜੇ ਤੱਕ ਪਛਤਾ ਰਿਹਾ ਹੈ। ਉਸ ਵਿਅਕਤੀ ਨੇ ਇਸ ਗੱਲ ਦਾ ਖੁਸਾਲਾ ਰਿਲੇਸ਼ਨਸ਼ਿਪ ਪੋਰਟਲ ਤੇ ਕੀਤਾ ਹੈ। ਉਸ ਆਦਮੀ ਨੇ ਲਿਖਿਆ, 'ਮੈਂ ਆਪਣੇ ਕੰਮ ਵਿੱਚ ਬਹੁਤ ਰੁੱਝਿਆ ਰਹਿੰਦਾ ਸੀ ਅਤੇ ਆਪਣੀ ਪਤਨੀ ਨੂੰ ਬਿਲਕੁਲ ਵੀ ਸਮਾਂ ਨਹੀਂ ਦੇ ਸਕਦਾ ਸੀ। ਫਿਰ ਵੀ ਮੈਂ ਚਾਹੁੰਦਾ ਸੀ ਕਿ ਮੇਰੀ ਪਤਨੀ ਖੁਸ਼ ਰਹੇ ਅਤੇ ਮਨੋਰੰਜਨ ਕਰੇ। ਅਸੀਂ ਮਿਲ ਕੇ ਕੁਝ ਹੱਦਾਂ ਨਿਰਧਾਰਤ ਕੀਤੀਆਂ ਸਨ ਜਿਵੇਂ ਕਿ ਸਾਡੇ ਕਦੇ ਬੱਚੇ ਨਹੀਂ ਹੋਣਗੇ ਅਤੇ ਵਿਆਹੁਤਾ ਰਿਸ਼ਤੇ ਤੋਂ ਬਾਹਰ ਵੀ ਇੱਕ ਦੂਜੇ ਨੂੰ ਪੂਰੀ ਆਜ਼ਾਦੀ ਦੇਵਾਂਗੇ।

'ਹੌਲੀ -ਹੌਲੀ ਸਾਡੇ ਵਿਆਹ ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ। ਇੱਕ ਦਿਨ ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਖਿਆਲ ਆਇਆ ਕਿ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਜੇ ਉਹ ਮੈਨੂੰ ਧੋਖਾ ਦਿੰਦੀ ਹੈ ਅਤੇ ਕਿਸੇ ਹੋਰ ਨਾਲ ਅਫੇਅਰ ਚਲਾਉਂਦੀ ਹੈ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਹਿਲਾਂ ਤਾਂ ਪਤਨੀ ਨੂੰ ਇਹ ਸਮਝ ਨਹੀਂ ਆਈ ਅਤੇ ਉਸ ਨੇ ਮੈਨੂੰ ਕਈ ਵਾਰ ਪੁੱਛਿਆ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਮੈਂ ਗੁੱਸੇ ਵਿਚ ਕਿਹਾ ਕਿ ਜੋ ਵੀ ਤੁਹਾਨੂੰ ਕਰਨਾ ਹੈ, ਉਹ ਕਰੋ ਅਤੇ ਮੈਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ।' ਉਸ ਆਦਮੀ ਨੇ ਲਿਖਿਆ, 'ਕੁਝ ਦਿਨਾਂ ਬਾਅਦ ਮੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਉਸ ਦੇ ਦਫਤਰ ਵਿੱਚ ਇੱਕ ਸਹਿਯੋਗੀ ਉਸ ਨਾਲ ਫਲਰਟ ਕਰਦਾ ਹੈ ਅਤੇ ਕਿਉਂਕਿ ਮੈਂ ਉਸ ਨੂੰ ਕਿਸੇ ਹੋਰ ਨਾਲ ਅਫੇਅਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਉਸ ਨੇ ਵੀ ਉਸ ਆਦਮੀ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇੱਕ ਮਹੀਨੇ ਦੇ ਅੰਦਰ, ਦੋਵੇਂ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ ਅਤੇ ਉਨ੍ਹਾਂ ਨੇ ਸਰੀਰਕ ਸੰਬੰਧ ਵੀ ਕਾਇਮ ਕੀਤੇ।'

ਜਦੋਂ ਪਤਨੀ ਨੇ ਪਤੀ ਨੂੰ ਇਹ ਗੱਲ ਦੱਸੀ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਪਰ ਫਿਰ ਵੀ ਪਤਨੀ ਨੂੰ ਸਮਝਾਉਂਦੇ ਹੋਏ ਉਸ ਨੇ ਕਿਹਾ ਕਿ ਉਸ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਉਸ ਨੇ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਪਤੀ ਨੇ ਅੱਗੇ ਦੱਸਿਆ "ਮੈਂ ਕਿਸੇ ਵੀ ਕੀਮਤ ਤੇ ਆਪਣੇ ਵਿਆਹ ਨੂੰ ਬਚਾਉਣਾ ਚਾਹੁੰਦਾ ਸੀ। ਮੈਂ ਘਰ ਵਿੱਚ ਜ਼ਿਆਦਾ ਰਹਿੰਦਾ ਸੀ, ਉਸ ਦਾ ਮਨਪਸੰਦ ਖਾਣਾ ਪਕਾਉਂਦਾ ਸੀ, ਘਰ ਨੂੰ ਸਾਫ਼ ਰੱਖਦਾ ਸੀ ਅਤੇ ਘਰ ਦੇ ਸਾਰੇ ਮਾਮੂਲੀ ਕੰਮ ਕਰਦਾ ਸੀ। ਮੈਂ ਉਸਦੇ ਦਫਤਰ ਤੋਂ ਘਰ ਆਉਣ ਤੋਂ ਪਹਿਲਾਂ ਪਹੁੰਚਣ ਅਤੇ ਭੋਜਨ ਤਿਆਰ ਰੱਖਣ ਦੀ ਕੋਸ਼ਿਸ਼ ਕਰਦਾ ਸੀ।" ਉਸ ਨੇ ਅੱਗੇ ਦੱਸਿਆ "ਇਕ ਦਿਨ ਮੇਰੀ ਪਤਨੀ ਨੇ ਕਿਹਾ ਕਿ ਉਹ ਆਪਣੀ ਦੋਸਤ ਨੂੰ ਮਿਲਣ ਸ਼ਹਿਰ ਤੋਂ ਬਾਹਰ ਜਾ ਰਹੀ ਸੀ। ਮੈਂ ਉਸ ਦੋਸਤ ਨੂੰ ਜਾਣਦਾ ਸੀ ਜਿਸ ਦਾ ਉਸਨੇ ਨਾਮ ਲਿਆ ਸੀ। ਮੈਨੂੰ ਇਹ ਜਾਣਨਾ ਪਸੰਦ ਹੈ ਕਿ ਉਹ ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਦੂਰ ਆਪਣੇ ਲੜਕੀਆਂ ਦੇ ਸਮੂਹ ਨਾਲ ਬਾਹਰ ਜਾ ਰਹੀ ਹੈ। ਮੈਂ ਉਸ ਦੇ ਫੈਸਲੇ ਤੋਂ ਖੁਸ਼ ਸੀ ਕਿ ਉਹ ਆਦਮੀ ਤੋਂ ਦੂਰ ਰਹਿ ਕੇ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਜਾ ਰਹੀ ਹੈ।"

"ਹਾਲਾਂਕਿ, ਮੇਰੀ ਖੁਸ਼ੀ ਇੱਕ ਦਿਨ ਵੀ ਨਹੀਂ ਰਹੀ। ਜਾਣ ਤੋਂ ਪਹਿਲਾਂ, ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਝੂਠ ਬੋਲਿਆ ਸੀ ਅਤੇ ਉਹ ਅਸਲ ਵਿੱਚ ਇੱਕ ਨਵੇਂ ਬੁਆਏਫ੍ਰੈਂਡ ਦੇ ਨਾਲ ਯਾਤਰਾ ਤੇ ਜਾ ਰਹੀ ਸੀ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਉਸ ਨੂੰ ਬਹੁਤ ਕਿਹਾ ਕਿ ਉਸ ਨੂੰ ਆਪਣੀ ਯਾਤਰਾ ਰੱਦ ਕਰ ਦੇਣੀ ਚਾਹੀਦੀ ਹੈ। ਮੈਂ ਉਸ ਨੂੰ ਬੇਨਤੀ ਕਰ ਰਿਹਾ ਸੀ ਕਿ ਉਹ ਹੁਣ ਕਿਸੇ ਹੋਰ ਆਦਮੀ ਨੂੰ ਨਾ ਮਿਲੇ। ਮੈਂ ਕਿਹਾ ਕਿ ਮੈਂ ਟਿਕਟ ਰੱਦ ਕਰਨ ਦੀ ਕੀਮਤ ਜੋ ਹੋਵੇ ਅਦਾ ਕਰ ਦਵਾਂਗਾ, ਪਰ ਉਹ ਟਲੀ ਨਹੀਂ। ਉਹ ਵਾਰ-ਵਾਰ ਕਹਿ ਰਹੀ ਸੀ ਕਿ ਉਸ ਨੇ ਆਦਮੀ ਨਾਲ ਵਾਅਦਾ ਕੀਤਾ ਸੀ ਕਿ ਉਹ ਆਵੇਗੀ ਅਤੇ ਉਹ ਇਸ ਨੂੰ ਤੋੜ ਨਹੀਂ ਸਕਦੀ।"

ਉਕਤ ਵਿਅਕਤੀ ਦੀ ਇਸ ਪੋਸਟ 'ਤੇ ਲੋਕ ਕਈ ਤਰ੍ਹਾਂ ਦੇ ਫੀਡਬੈਕ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਸੱਚਾਈ ਇਹ ਹੈ ਕਿ ਤੁਹਾਡੀ ਪਤਨੀ ਹੁਣ ਤੁਹਾਡੇ ਹੱਥੋਂ ਬਾਹਰ ਹੋ ਗਈ ਹੈ। ਉਸ ਨੇ ਤੁਹਾਡੇ ਨਾਲ ਝੂਠ ਬੋਲਿਆ ਕਿ ਉਹ ਕਿਸ ਨਾਲ ਸ਼ਹਿਰ ਤੋਂ ਬਾਹਰ ਜਾ ਰਹੀ ਸੀ। ਉਸ ਨੇ ਆਪਣੇ ਦਿਲ ਵਿੱਚ ਤੁਹਾਡੇ ਲਈ ਪਿਆਰ ਅਤੇ ਸਤਿਕਾਰ ਗੁਆ ਦਿੱਤਾ ਹੈ। ਵਿਆਹ ਤੋਂ ਬਾਅਦ, ਪਤੀ ਅਤੇ ਪਤਨੀ ਇੱਕ ਇਕਾਈ ਦੇ ਰੂਪ ਵਿੱਚ ਰਹਿੰਦੇ ਹਨ ਅਤੇ ਜਦੋਂ ਇਹ ਟੁੱਟ ਜਾਂਦਾ ਹੈ, ਤਾਂ ਸਭ ਕੁਝ ਟੁੱਟ ਜਾਂਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਸਿਰਫ ਇਹੀ ਕਹਿ ਸਕਦਾ ਹਾਂ ਕਿ ਹੁਣ ਤੁਹਾਡੇ ਵਿਆਹ ਨੂੰ ਕੋਈ ਨਹੀਂ ਬਚਾ ਸਕਦਾ। ਤੁਹਾਡੀ ਪਤਨੀ ਦਾ ਤੁਹਾਡੇ ਲਈ ਪਹਿਲਾਂ ਵਾਂਗ ਪਿਆਰ ਕਦੇ ਵਾਪਸ ਨਹੀਂ ਆ ਸਕਦਾ। ਇਹ ਬਿਹਤਰ ਹੈ ਕਿ ਤੁਸੀਂ ਜਾਂ ਤਾਂ ਅਲੱਗ ਹੋ ਜਾਵੋ ਜਾਂ ਹਰ ਚੀਜ਼ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਦੂਜੇ ਪਾਸੇ, ਇੱਕ ਹੋਰ ਉਪਭੋਗਤਾ ਨੇ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਰਿਲੇਸ਼ਨਸ਼ਿਪ ਪੋਰਟਲ ਤੇ ਹੁਣ ਤੱਕ ਦੀ ਸਭ ਤੋਂ ਦੁਖਦਾਈ ਕਹਾਣੀ ਹੈ।
Published by:Amelia Punjabi
First published: