• Home
  • »
  • News
  • »
  • lifestyle
  • »
  • NEWS LIFESTYLE SKINCARE TIPS WHEN IS THE BEST TIME TO MOISTURISE YOUR BODY GH AP

ਸਕਿਨ ਨੂੰ ਚਮਕਦਾਰ ਬਣਾਉਣ ਲਈ ਇਸ ਤਰ੍ਹਾਂ ਕਰੋ ਮਾਸਚੁਰਾਈਜ਼ਰ ਦੀ ਵਰਤੋਂ

ਸਕਿਨ ਨੂੰ ਚਮਕਦਾਰ ਬਣਾਉਣ ਲਈ ਇਸ ਤਰ੍ਹਾਂ ਕਰੋ ਮਾਸਚੁਰਾਈਜ਼ਰ ਦੀ ਵਰਤੋਂ

  • Share this:
Skin Care Tips:  ਬਦਲਦੇ ਮੌਸਮ ਦੇ ਨਾਲ ਸਕਿਨ ਉੱਤੇ ਖੁਸ਼ਕੀ ਆਉਣਾ ਆਮ ਗੱਲ ਹੈ ਪਰ ਇਸ ਦਾ ਸਾਨੂੰ ਨੁਕਸਾਨ ਵੀ ਹੁੰਦਾ ਹੈ। ਇਹ ਤੁਹਾਡੀ ਸਕਿਨ ਦੀ ਕੁਦਰਤੀ ਨਮੀ ਨੂੰ ਖਤਮ ਕਰ ਸਕਦਾ ਹੈ। ਖਾਰਸ਼ ਤੇ ਖੁਸ਼ਕੀ ਸਮੇਤ ਸਕਿਨ ਨਾਲ ਸਬੰਧਿਤ ਕਈ ਸਮੱਸਿਆਵਾਂ ਕਿਸੇ ਵੀ ਸਮੇਂ ਹੋ ਸਕਦੀਆਂ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਆਪਣੀ ਸਕਿਨ ਦੀ ਦੇਖਭਾਲ ਦੀ ਰੁਟੀਨ ਨੂੰ ਗੰਭੀਰਤਾ ਨਾਲ ਲੈਂਦੇ ਹਨ ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਸਰੀਰ ਨੂੰ ਨਮੀ ਦਾ ਧਿਆਨ ਨਹੀਂ ਰੱਖ ਪਾਉਂਦੇ। ਇਹ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਮੌਇਸਚਰਾਈਜ਼ਰ ਲਗਾਉਣ ਦਾ ਸਹੀ ਸਮਾਂ ਸਾਨੂੰ ਪਤਾ ਹੋਵੇ। ਇਸ ਲਈ, ਬਾਡੀ ਲੋਸ਼ਨ ਲਗਾਉਣ ਦੇ ਉਚਿਤ ਸਮੇਂ ਨੂੰ ਜਾਣਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਮੌਇਸਚਰਾਈਜ਼ਰ ਲਗਾਉਣ ਦਾ ਉਚਿਤ ਸਮਾਂ ਕਿਹੜਾ ਹੁੰਦਾ ਹੈ :

ਸਵੇਰੇ ਸਰੀਰ ਨੂੰ ਨਮੀ ਦੇਣ ਨਾਲ ਤੁਹਾਡੀ ਸਕਿਨ ਦਿਨ ਦੇ ਦੌਰਾਨ ਅਣਗਿਣਤ ਪਰੇਸ਼ਾਨੀਆਂ ਅਤੇ ਵਾਤਾਵਰਣਕ ਕਾਰਕਾਂ ਦਾ ਸਾਹਮਣਾ ਕਰਨ ਲਈ ਤਿਆਰ ਹੁੰਦੀ ਹੈ। ਜਦੋਂ ਤੁਸੀਂ ਬਾਹਰ ਹੁੰਦੇ ਹੋ ਤਾਂ ਸਕਿਨ ਨਿਰੰਤਰ ਕਠੋਰ ਰਸਾਇਣਾਂ ਅਤੇ ਪ੍ਰਦੂਸ਼ਕਾਂ ਦੇ ਸੰਪਰਕ ਵਿੱਚ ਆਉਂਦੀ ਹੈ, ਇਸ ਕਰਕੇ ਬਾਹਰ ਜਾਣ ਵੇਲੇ ਮੌਇਸਚਰਾਈਜ਼ਰ ਦੀ ਵਰਤੋਂ ਕਰਨਾ ਜ਼ਰੂਰੀ ਹੈ।

ਨਹਾਉਣ ਤੋਂ ਬਾਅਦ, ਤੁਹਾਡੀ ਸਕਿਨ ਵਿੱਚ ਵੱਧ ਤੋਂ ਵੱਧ ਨਮੀ ਹੁੰਦੀ ਹੈ ਤੇ ਨਮੀ ਦੇਣ ਵਾਲੇ ਹਾਈਡਰੇਟਿਡ ਸਕਿਨ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਹਨ। ਇਹੀ ਕਾਰਨ ਹੈ ਕਿ ਸਕਿਨ ਦੇ ਵਿਗਿਆਨੀ ਹਮੇਸ਼ਾਂ ਨਹਾਉਣ ਤੋਂ ਤੁਰੰਤ ਬਾਅਦ ਮੌਇਸਚਰਾਈਜ਼ਰ ਲਗਾਉਣ ਦੀ ਸਿਫਾਰਸ਼ ਕਰਦੇ ਹਨ। ਨਹਾਉਣ ਤੋਂ ਤੁਰੰਤ ਬਾਅਦ ਮੌਇਸਚਰਾਈਜ਼ਰ ਲਗਾਉਣ ਨਾਲ ਸਕਿਨ ਹਾਈਡਰੇਟ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ੇਵ ਕਰਨਾ ਨਾ ਸਿਰਫ ਸਰੀਰ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ਬਲਕਿ ਡੈੱਡ ਸਕਿੱਨ ਨੂੰ ਵੀ ਹਟਾਉਂਦਾ ਹੈ। ਕਿਸੇ ਵੀ ਸਕਿਨ ਦੀ ਜਲਣ ਨੂੰ ਸ਼ਾਂਤ ਕਰਨ ਤੇ ਸਕਿਨ ਨੂੰ ਖੁਸ਼ਕੀ ਹੋਣ ਤੋਂ ਬਚਾਉਣ ਲਈ ਕੋਈ ਵੀ ਹਾਈਡਰੇਟਿੰਗ ਮੌਇਸਚਰਾਈਜ਼ਰ ਲਗਾਓ ਜੋ ਤੁਹਾਡੀ ਸਕਿਨ ਨੂੰ ਕੁਦਰਤੀ ਚਮਕ ਦਿੰਦਾ ਹੈ।

ਐਂਟੀਬੈਕਟੀਰੀਅਲ ਸਾਬਣਾਂ ਅਤੇ ਹੱਥ ਧੋਣ ਦੀ ਵੱਧ ਰਹੀ ਵਰਤੋਂ ਤੁਹਾਡੇ ਹੱਥਾਂ 'ਤੇ ਪ੍ਰਭਾਵ ਪਾਉਂਦੀ ਹੈ ਜੋ ਹੱਥਾਂ ਨੂੰ ਬਹੁਤ ਜ਼ਿਆਦਾ ਖੁਸ਼ਕ ਕਰ ਦਿੰਦੀ ਹੈ। ਇਸ ਲਈ ਤੁਸੀਂ ਮੌਇਸਚਰਾਈਜ਼ਰ ਦੀ ਵਰਤੋਂ ਕਰ ਕੇ ਇਨ੍ਹਾਂ ਨੂੰ ਫਟਨ ਤੋਂ ਬਚਾ ਸਕਦੇ ਹੋ। ਹਵਾਈ ਯਾਤਰਾ ਕਰਦੇ ਸਮੇਂ ਸਕਿਨ ਵਿਚੋਂ ਨਮੀਂ ਘੱਟ ਜਾਂਦੀ ਹੈ, ਇਸ ਲਈ ਹਵਾਈ ਯਾਤਰਾ ਕਰਨ ਤੋਂ ਪਹਿਲਾਂ ਤੁਸੀਂ ਮੌਇਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ। ਇਹ ਫਲਾਈਟ ਤੋਂ ਬਾਅਦ ਤੁਹਾਡੀ ਸਕਿਨ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰੇਗੀ।

ਖੋਜ ਨੇ ਦਿਖਾਇਆ ਹੈ ਕਿ ਸਕਿਨ ਰਾਤ 10 ਵਜੇ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਮੁਰੰਮਤ ਕਰਦੀ ਹੈ। ਇਹੀ ਕਾਰਨ ਹੈ ਕਿ ਤੁਹਾਨੂੰ ਹਮੇਸ਼ਾਂ ਰਾਤ 11 ਵਜੇ ਤੱਕ ਜਾਂ ਇਸ ਤੋਂ ਪਹਿਲਾਂ ਆਪਣੀ ਸਕਿਨ ਨੂੰ ਨਮੀ ਦੇਣ ਦਾ ਧਿਆਨ ਰੱਖਣਾ ਚਾਹੀਦਾ ਹੈ। ਨਾਲ ਹੀ, ਇਹ ਦੇਖਿਆ ਗਿਆ ਹੈ ਕਿ ਨੀਂਦ ਦੇ ਦੌਰਾਨ ਸਕਿਨ ਵਿੱਚੋਂ ਬਹੁਤ ਜ਼ਿਆਦਾ ਨਮੀ ਖ਼ਤਮ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਸੌਣ ਤੋਂ ਪਹਿਲਾਂ ਹਮੇਸ਼ਾਂ ਆਪਣੇ ਸਰੀਰ ਨੂੰ ਨਮੀ ਦੇਣੀ ਚਾਹੀਦੀ ਹੈ।

ਕਿਸੇ ਵੀ ਸਕਿਨਕੇਅਰ ਰੁਟੀਨ ਵਿੱਚ ਐਕਸਫੋਲੀਏਸ਼ਨ ਇੱਕ ਮਹੱਤਵਪੂਰਣ ਕਦਮ ਹੈ ਪਰ ਐਕਸਫੋਲੀਏਟਿੰਗ ਤੋਂ ਬਾਅਦ ਬਾਡੀ ਲੋਸ਼ਨ ਲਗਾਉਣਾ ਬਹੁਤ ਜ਼ਰੂਰੀ ਹੈ। ਐਕਸਫੋਲੀਏਟਿੰਗ ਦੇ ਨਤੀਜੇ ਵਜੋਂ ਸਕਿਨ ਦੇ ਮਰੇ ਹੋਏ ਸੈੱਲਾਂ ਨੂੰ ਹਟਾ ਦਿੱਤਾ ਜਾਂਦਾ ਹੈ ਜੋ ਸਕਿਨ ਦੀ ਇੱਕ ਨਵੀਂ ਪਰਤ ਲਈ ਜਗ੍ਹਾ ਬਣਾਉਂਦੇ ਹਨ। ਬਾਡੀ ਲੋਸ਼ਨ ਲਗਾਉਣ ਨਾਲ ਸਕਿਨ ਦੀ ਉਪਰਲੀ ਪਰਤ ਨੂੰ ਸੁਰੱਖਿਅਤ ਕਰਨ ਤੇ ਨਮੀ ਨੂੰ ਬਰਕਰਾਰ ਰੱਖਣ ਲਈ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਕਸਰਤ ਦੇ ਸੈਸ਼ਨ ਅਕਸਰ ਪਸੀਨੇ ਅਤੇ ਥਕਾਵਟ ਵਾਲੇ ਹੁੰਦੇ ਹਨ ਪਰ ਬਾਹਰ ਨਿਕਲਣ ਤੋਂ ਪਹਿਲਾਂ ਆਪਣੀ ਸਕਿਨ ਨੂੰ ਤਿਆਰ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਕਸਰਤ ਕਰਨ ਨਾਲ ਅਕਸਰ ਖੁਸ਼ਕਤਾ ਆਉਂਦੀ ਹੈ। ਆਪਣੇ ਸੈਸ਼ਨ ਤੋਂ ਪਹਿਲਾਂ ਬਾਡੀ ਲੋਸ਼ਨ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
Published by:Amelia Punjabi
First published:
Advertisement
Advertisement