Home /News /lifestyle /

ਇਨ੍ਹਾਂ ਪਾਵਰਬੈਂਕਾਂ ਦੇ ਇਸਤੇਮਾਲ ਨਾਲ ਨਹੀਂ ਰਹੇਗਾ ਸਫ਼ਰ ਦੌਰਾਨ ਮੋਬਾਈਲ ਦੀ ਬੈਟਰੀ ਖ਼ਤਮ ਹੋਣ ਦਾ ਡਰ

ਇਨ੍ਹਾਂ ਪਾਵਰਬੈਂਕਾਂ ਦੇ ਇਸਤੇਮਾਲ ਨਾਲ ਨਹੀਂ ਰਹੇਗਾ ਸਫ਼ਰ ਦੌਰਾਨ ਮੋਬਾਈਲ ਦੀ ਬੈਟਰੀ ਖ਼ਤਮ ਹੋਣ ਦਾ ਡਰ

ਇਨ੍ਹਾਂ ਪਾਵਰਬੈਂਕਾਂ ਦੇ ਇਸਤੇਮਾਲ ਨਾਲ ਨਹੀਂ ਰਹੇਗਾ ਸਫ਼ਰ ਦੌਰਾਨ ਮੋਬਾਈਲ ਦੀ ਬੈਟਰੀ ਖ਼ਤਮ ਹੋਣ ਦਾ ਡਰ

ਇਨ੍ਹਾਂ ਪਾਵਰਬੈਂਕਾਂ ਦੇ ਇਸਤੇਮਾਲ ਨਾਲ ਨਹੀਂ ਰਹੇਗਾ ਸਫ਼ਰ ਦੌਰਾਨ ਮੋਬਾਈਲ ਦੀ ਬੈਟਰੀ ਖ਼ਤਮ ਹੋਣ ਦਾ ਡਰ

  • Share this:
ਇੱਕ ਪਾਵਰ ਬੈਂਕ (Power Bank) ਤੁਹਾਡੀ ਕਈ ਤਰੀਕਿਆਂ ਨਾਲ ਮਦਦ ਕਰ ਸਕਦਾ ਹੈ। ਅੱਜਕਲ ਟ੍ਰੈਵਲ (Travel) ਕਰਦੇ ਹੋਏ ਪਾਵਰ ਬੈਂਕ ਨੂੰ ਨਾਲ ਰੱਖਣਾ ਸਾਡੀ ਜ਼ਰੂਰਤ ਬਣ ਗਿਆ ਹੈ। ਆਪਣੇ ਫੋਨ (Phone) ਤੋਂ ਲੈ ਕੇ ਹੋਰ ਗੈਜੇਟਸ  (Gadgets)ਤੱਕ ਨੂੰ ਐਮਰਜੈਂਸੀ ਵਿੱਚ ਚਾਰਜ ਕਰਨਾ ਹੋਵੇ ਤਾਂ ਪਾਵਰ ਬੈਂਕ ਹੀ ਕੰਮ ਆਉਂਦਾ ਹੈ। ਕੁਝ ਪਾਵਰ ਬੈਂਕ ਇੱਕ ਸਮੇਂ ਵਿੱਚ ਦੋ ਸਮਾਰਟਫੋਨ ਚਾਰਜ ਕਰ ਸਕਦੇ ਹਨ। ਪਾਵਰ ਬੈਂਕ ਖਰੀਦਦੇ ਸਮੇਂ, ਤੁਹਾਨੂੰ ਗੈਜੇਟ ਦੀ ਸਮਰੱਥਾ, ਫਾਸਟ ਚਾਰਜਿੰਗ ਤੇ ਹੋਰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਸਭ ਤੋਂ ਜ਼ਰੂਰੀ ਹੁੰਦਾ ਹੈ ਉਸ ਦੀ ਸਮਰੱਥਾ ਤੇ ਉਸ ਦਾ ਸਾਈਜ਼। ਇਸ ਲਈ, ਜੇ ਤੁਸੀਂ ਆਪਣੇ ਫੋਨ ਲਈ ਪਾਵਰ ਬੈਂਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਕੁੱਝ ਕਿਫਾਇਤੀ ਤੇ ਉੱਤਮ ਕੁਆਲਿਟੀ ਦੇ ਪਾਵਰ ਬੈਂਕ ਬਾਰੇ ਦੱਸਾਂਗੇ :

Mi ਪਾਵਰ ਬੈਂਕ 3i 20000mAh

ਸ਼ਾਓਮੀ ਦੇ ਪਾਵਰ ਬੈਂਕ ਹਰੇਕ ਦੀ ਪਸੰਦ ਬਣ ਗਏ ਹਨ। ਇਨ੍ਹਾਂ ਦਾ ਨਵਾਂ 20000mAh Mi ਪਾਵਰ ਬੈਂਕ 3i ਤੁਹਾਡੇ ਬਹੁਤ ਕੰਮ ਆ ਸਕਦਾ ਹੈ। ਹਾਈ ਕੁਆਲਿਟੀ ਦੇ ਨਾਲ ਨਾਲ ਇਹ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਹੁਣ ਜੋ ਲੋਕ ਥੋੜੇ ਸਮੇਂ ਵਿੱਚ ਆਪਣਾ ਫੋਨ ਜਲਦੀ ਚਾਰਜ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਇਹ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਇਸ ਵਿੱਚ ਤੁਹਾਨੂੰ ਟ੍ਰਿਪਲ ਯੂਐਸਬੀ ਚਾਰਜਿੰਗ ਪੋਰਟ ਮਿਲਦੇ ਹਨ। ਇਸ ਦਾ ਮਤਲਬ ਕਿ ਤੁਸੀਂ ਇੱਕ ਸਮੇਂ ਵਿੱਚ ਤਿੰਨ ਡਿਵਾਈਸ ਚਾਰਜ ਕਰ ਸਕਦੇ ਹੋ।

URBN 10000mAh ਲੀ-ਪੌਲੀਮਰ ਅਲਟਰਾ ਕੰਪੈਕਟ ਪਾਵਰ ਬੈਂਕ

ਯੂਆਰਬੀਐਨ ਲੀ-ਪੌਲੀਮਰ ਪਾਵਰ ਬੈਂਕ 10000 ਐਮਏਐਚ ਦੀ ਕਪੈਸਿਟੀ ਦੀ ਪੇਸ਼ਕਸ਼ ਕਰਦਾ ਹੈ ਅਤੇ 12W ਫਾਸਟ ਚਾਰਜਿੰਗ ਦੇ ਨਾਲ, ਤੁਹਾਨੂੰ ਆਪਣੇ ਗੈਜੇਟ ਨੂੰ ਤੇਜ਼ੀ ਨਾਲ ਚਾਰਜ ਕਰਨ ਦਾ ਮੌਕਾ ਦਿੰਦਾ ਹੈ। ਇਸ ਦਾ ਡਿਜ਼ਾਈਨ ਅਜਿਹਾ ਬਣਾਇਆ ਗਿਆ ਹੈ ਕਿ ਉਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਚਾਰਜਿੰਗ ਲਈ ਇਸ ਵਿੱਚ ਦੋ ਚਾਰਜਿੰਗ ਪੋਰਟ ਦਿੱਤੇ ਗਏ ਹਨ। ਇਸ ਦਾ ਮਤਲਬ ਕਿ ਇੱਕ ਸਮੇਂ ਵਿੱਚ ਤੁਸੀਂ ਦੋ ਡਿਵਾਈਸਾਂ ਨੂੰ ਚਾਰਜ ਕਰ ਸਕਦੇ ਹੋ।

ਸਿਸਕਾ 20000 ਐਮਏਐਚ ਲੀ-ਪੌਲੀਮਰ ਪਾਵਰ ਪ੍ਰੋ 200 ਪਾਵਰ ਬੈਂਕ

ਸਿਸਕਾ ਪਾਵਰ ਪ੍ਰੋ 200 ਊਰਜਾ ਨਾਲ ਭਰਿਆ ਹੋਇਆ ਹੈ ਜੋ ਤੁਹਾਡੀ ਡਿਵਾਈਸ ਨੂੰ ਕਦੇ ਡੈੱਡ ਨਹੀਂ ਹੋਣ ਦੇਵੇਗਾ। ਇਸ ਵਿੱਚ 20,000mAh ਦੀ ਬੈਟਰੀ ਹੈ ਜੋ ਕਿਸੇ ਹੋਰ ਆਮ ਪਾਵਰ ਬੈਂਕ ਤੋਂ ਕਿਤੇ ਜ਼ਿਆਦਾ ਹੈ। ਨਾਲ ਹੀ, ਇਹ ਇੱਕ ਪੌਲੀਮਰ ਸੈੱਲ ਹੈ ਜੋ ਬੀਆਈਐਸ ਦੁਆਰਾ ਮਾਨਤਾਪ੍ਰਾਪਤ ਹੈ। ਇਹ ਤੁਹਾਡੇ ਗੈਜੇਟ ਨੂੰ ਜਲਦੀ ਚਾਰਜ ਕਰਦਾ ਹੈ। ਇਸ ਪਾਵਰ ਬੈਂਕ ਨੂੰ ਅਜਿਹਾ ਬਣਾਇਆ ਗਿਆ ਹੈ ਕਿ ਇਹ ਓਵਰਚਾਰਜਿੰਗ, ਅੰਡਰ-ਰੀਲੀਜ਼ਿੰਗ, ਜਾਂ ਸ਼ਾਰਟ ਸਰਕਟ ਤੋਂ ਸੁਰੱਖਿਅਤ ਢੰਗ ਨਾਲ ਦੂਰ ਰਹਿਣ ਵਿੱਚ ਸਹਾਇਤਾ ਕਰਦਾ ਹੈ।

OnePlus 10000mAh ਪਾਵਰ ਬੈਂਕ

ਵਨਪਲੱਸ ਦਾ ਇਹ ਪਾਵਰ ਬੈਂਕ 10000mAh ਦੀ ਕਪੈਸਿਟੀ ਤੇ ਕਾਰਬਨ ਫਾਈਬਰ ਬਾਡੀ ਦੇ ਨਾਲ ਆਉਂਦਾ ਹੈ। ਇਹ 18W ਫਾਸਟ ਚਾਰਜਿੰਗ ਦੇ ਨਾਲ ਆਉਂਦਾ ਹੈ ਅਤੇ ਡਬਲ ਯੂਐਸਬੀ ਪੋਰਟ ਦੀ ਪੇਸ਼ਕਸ਼ ਕਰਦਾ ਹੈ। ਇਹ ਇਕੋ ਸਮੇਂ ਦੋ ਯੰਤਰਾਂ ਨੂੰ ਚਾਰਜ ਕਰ ਸਕਦਾ ਹੈ।
Published by:Amelia Punjabi
First published:

Tags: Mobile phone, Smartphone, Technology, Travel, Xiaomi

ਅਗਲੀ ਖਬਰ