• Home
 • »
 • News
 • »
 • lifestyle
 • »
 • NEWS LIFESTYLE VASTU TIPS KEEP IN MIND THESE 5 THINGS RELATED TO THE KITCHEN THE SORROWS OF LIFE WILL GO AWAY AP

Vastu Tips :ਰਸੋਈ ਘਰ ‘ਚ ਲੁਕਿਆ ਹੈ ਖ਼ੁਸ਼ਹਾਲ ਜੀਵਨ ਦਾ ਮੰਤਰ

Vastu Tips :ਰਸੋਈ ਘਰ ‘ਚ ਲੁਕਿਆ ਹੈ ਖ਼ੁਸ਼ਹਾਲ ਜੀਵਨ ਦਾ ਮੰਤਰ

Vastu Tips :ਰਸੋਈ ਘਰ ‘ਚ ਲੁਕਿਆ ਹੈ ਖ਼ੁਸ਼ਹਾਲ ਜੀਵਨ ਦਾ ਮੰਤਰ

 • Share this:
  Vastu Tips : ਵਾਸਤੂਸ਼ਾਸਤਰ ਦੇ ਮੁਤਾਬਕ ਸਾਡੇ ਘਰ ਦੀ ਸੁੱਖ ਸ਼ਾਂਤੀ ਤੇ ਬਰਕਤਾਂ ਦਾ ਸਿੱਧਾ ਸਬੰਧ ਰਸੋਈ ਨਾਲ ਵੀ ਹੁੰਦਾ ਹੈ, ਕਿਉਂਕਿ ਰਸੋਈਘਰ ਮਾਂ ਅੰਨਪੂਰਨਾ ਦਾ ਸਥਾਨ ਹੁੰਦਾ ਹੈ। ਤਾਂ ਤੁਹਾਨੂੰ ਭੁੱਲ ਕੇ ਵੀ ਕੋਈ ਅਜਿਹੀ ਚੀਜ਼ ਰਸੋਈ ਘਰ ਵਿੱਚ ਨਹੀਂ ਲਿਜਾਣੀ ਚਾਹੀਦੀ, ਜਿਸ ਨਾਲ ਤੁਹਾਡੇ ਘਰ ਦੇ ਹਾਲਾਤ ਖ਼ਰਾਬ ਹੋਣ।

  ਰਸੋਈ ‘ਚ ਨਾ ਰੱਖੋ ਦਵਾਈਆਂ

  ਆਮ ਤੌਰ ‘ਤੇ ਇਹ ਦੇਖਣ ‘ਚ ਆਉਂਦਾ ਹੈ ਕਿ ਲੋਕ ਰਸੋਈਘਰ ਯਾਨਿ ਕਿਚਨ ‘ਚ ਦਵਾਈਆਂ ਰੱਖ ਲੈਂਦੇ ਹਨ, ਤੁਹਾਨੂੰ ਭੁੱਲ ਕੇ ਵੀ ਇਹ ਗ਼ਲਤੀ ਨਹੀਂ ਕਰਨੀ ਚਾਹੀਦੀ। ਵਾਸਤੂਸ਼ਾਸਤਰ ਦੇ ਮੁਤਾਬਕ ਰਸੋਈ ਘਰ ‘ਚ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਮੰਨਿਆ ਜਾਂਦਾ ਹੈ ਕਿ ਰਸੋਈ ਘਰ ‘ਚ ਦਵਾਈਆਂ ਰੱਖਣ ਨਾਲ ਘਰ ‘ਚ ਬੀਮਾਰੀਆਂ ਵਧਣ ਦੀ ਸੰਭਾਵਨਾ ਹੁੰਦੀ ਹੈ। ਸਿਹਤ ਖ਼ਰਾਬ ਹੋਣ ਕਰਕੇ ਇਲਾਜ ‘ਚ ਕਾਫ਼ੀ ਪੈਸਾ ਖ਼ਰਚ ਕਰਨਾ ਪੈਂਦਾ ਹੈ, ਜਿਸ ਨਾਲ ਘਰ ਵਿੱਚ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ।

  ਬਚਿਆ ਹੋਇਆ ਗੁੰਨਿਆ ਆਟਾ ਫ਼ਰਿੱਜ ‘ਚ ਕਦੇ ਨਾ ਰੱਖੋ
  ਕਈ ਲੋਕ ਇੰਜ ਕਰਦੇ ਹਨ ਕਿ ਰੋਟੀ ਬਣਾਉਣ ਤੋਂ ਬਾਅਦ ਬਚੇ ਹੋਏ ਆਟੇ ਨੂੰ ਫ਼ਰਿੱਜ ਵਿੱਚ ਰੱਖ ਦਿੰਦੇ ਹਨ, ਤੇ ਬਾਅਦ ਵਿੱਚ ਫ਼ਿਰ ਇਸ ਦਾ ਇਸਤੇਮਾਲ ਕਰਦੇ ਹਨ। ਵਾਸਤੂਸ਼ਾਸਤਰ ਦੇ ਮੁਤਾਬਕ ਇਹ ਕਰਨਾ ਠੀਕ ਨਹੀਂ ਹੈ। ਇਹ ਕਰਨ ਨਾਲ ਤੁਹਾਡੇ ਘਰ ਵਿੱਚ ਸ਼ਨੀ ਤੇ ਰਾਹੂ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ। ਹੋਰ ਧਰਮਸ਼ਾਸਤਰਾਂ ‘ਚ ਵੀ ਗੁੰਨੇ ਹੋਏ ਆਟੇ ਨੂੰ ਫ਼ਰਿੱਜ ‘ਚ ਰੱਖਣਾ ਗ਼ਲਤ ਦੱਸਿਆ ਗਿਆ ਹੈ।

  ਰਸੋਈ ‘ਚ ਮੰਦਰ ਬਣਾਉਣਾ ਗ਼ਲਤ
  ਵਾਸਤੂਸ਼ਾਸਤਰ ਦੇ ਮੁਤਾਬਕ ਰਸੋਈ ਘਰ ‘ਚ ਕਦੇ ਵੀ ਮੰਦਰ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਰਸੋਈ ‘ਚ ਸ਼ਾਕਾਹਾਰੀ ਤੇ ਮਾਸਾਹਾਰੀ ਤੇ ਪਿਆਜ਼ ਲੱਸਣ ਵਾਲਾ ਭੋਜਨ ਬਣਦਾ ਹੈ। ਅਤੇ ਅਜਿਹੀ ਹਾਲਤ ‘ਚ ਰਸੋਈ ‘ਚ ਮੰਦਰ ਬਣਾਉਣ ਨਾਲ ਬੁਰਾ ਪ੍ਰਭਾਵ ਪੈ ਸਕਦਾ ਹੈ।

  ਟੁੱਟੇ-ਭੱਜੇ ਭਾਂਡੇ ਨਾ ਕਰੋ ਇਸਤੇਮਾਲ
  ਕੰਮ ਕਰਦੇ ਸਮੇਂ ਕਈ ਕੋਈ ਭਾਂਡਾ ਥੋੜ੍ਹ ਤਿੜਕ ਜਾਂਦਾ ਹੈ, ਪਰ ਫ਼ਿਰ ਵੀ ਤੁਸੀਂ ਉਸ ਭਾਂਡੇ ਨੂੰ ਇਸਤੇਮਾਲ ਕਰ ਲੈਂਦੇ ਹੋ। ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਵਾਸਤੂਸ਼ਾਸਤਰ ਦੇ ਮੁਤਾਬਕ ਟੁੱਟੇ-ਭੱਜੇ ਹੋਏ ਭਾਂਡੇ ਰੱਖਣ ਨਾਲ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਸਕਦੀ ਹੈ ਅਤੇ ਘਰ ਦੇ ਮੁਖੀ ਦੇ ਉੱਪਰ ਕਰਜ਼ਾ ਵਧਦਾ ਹੈ। ਇਸ ਦੇ ਨਾਲ ਆਪਸੀ ਮੱਤਭੇਦ ਵੀ ਵਧ ਸਕਦੇ ਹਨ।

  ਰਸੋਈ ‘ਚ ਜੁੱਤੇ-ਚੱਪਲ ਪਹਿਨ ਕੇ ਨਾ ਜਾਓ

  ਵਾਸਤੂ ਸ਼ਾਸਤਰ ਦੇ ਮੁਤਾਬਕ ਰਸੋਈ ਘਰ ‘ਚ ਜੁੱਤੇ ਚੱਪਲ ਪਹਿਨ ਕੇ ਜਾਣ ਨਾਲ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਰਸੋਈ ‘ਚ ਗੰਦਗੀ ਵੀ ਫ਼ੈਲਦੀ ਹੈ। ਇੰਨਾਂ ਹੀ ਨਹੀਂ ਰਸੋਈ ‘ਚ ਦੇਵੀ ਅੰਨਪੂਰਨਾ ਦਾ ਨਿਵਾਸ ਹੁੰਦਾ ਹੈ, ਇਸ ਕਰਕੇ ਰਸੋਈ ਘਰ ਵਿੱਚ ਜੁੱਤੇ ਚੱਪਲ ਪਾ ਕੇ ਜਾਣਾ ਉਨ੍ਹਾਂ ਦਾ ਅਪਮਾਨ ਹੁੰਦਾ ਹੈ।
  Published by:Amelia Punjabi
  First published: