
Obesity And Heart: ਮੋਟਾਪਾ ਘਟਾਉਣ ਨਾਲ ਘੱਟ ਜਾਂਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਰਿਸਕ
ਇਹ ਤਾਂ ਸਭ ਜਾਣਦੇ ਹਨ ਕਿ ਜ਼ਿਆਦਾ ਭਾਰ ਸਾਡੇ ਦਿਲ 'ਤੇ ਮਾੜੇ ਪ੍ਰਭਾਵ ਪਾਉਂਦਾ ਹੈ। ਪਰ ਇੱਕ ਨਵੇਂ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਮੋਟੇ ਲੋਕ ਜਦੋਂ ਜ਼ਿਆਦਾ ਮਾਤਰਾ ਵਿੱਚ ਭਾਰ ਘਟਾਉਂਦੇ ਹਨ ਤਾਂ ਉਨ੍ਹਾਂ ਵਿੱਚ ਕਾਰਡੀਓਵੈਸਕੁਲਰ ਦਾ ਜੋਖਮ ਘੱਟ ਹੋਇਆ ਹੈ। ਖੋਜਕਰਤਾਵਾਂ ਨੇ ਪਾਇਆ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੇਸਟ੍ਰੋਲ ਦੀਆਂ ਮੁਸ਼ਕਲਾਂ ਪਹਿਲਾਂ ਮੋਟੇ ਅਮਰੀਕੀਆਂ ਵਿੱਚ ਸਨ। ਪਰ ਸਮੇਂ ਦੇ ਨਾਲ ਇਹ ਸਿਹਤਮੰਦ ਭਾਰ ਵਾਲੇ ਲੋਕਾਂ ਤੇ ਤੰਦਰੁਸਤ ਲੋਕਾਂ ਵਿੱਚ ਵੀ ਜੋਖਮ ਦੇਖਿਆ ਗਿਆ ਹੈ। ਮੋਟਾਪੇ ਕਾਰਨ ਸ਼ੂਗਰ ਦਾ ਜੋਖਮ ਵੀ ਵੱਧਦਾ ਹੈ, ਜੇ ਤੁਸੀਂ ਭਾਰ ਘਟਾਓਗੇ ਤਾਂ ਇਸ ਵਿੱਚ ਵੀ ਸੁਧਾਰ ਹੋਵੇਗਾ। ਜਾਂਚਕਰਤਾਵਾਂ ਨੇ ਪਾਇਆ ਕਿ ਭਾਰ ਘਟਾਉਣ ਦੇ ਨਾਲ ਜੋਖਮ ਘੱਟ ਹੋਇਆ ਸੀ, ਪਰ ਇਹ ਅਜੇ ਵੀ ਉਨ੍ਹਾਂ ਲੋਕਾਂ ਵਿੱਚ ਵਧੇਰੇ ਸੀ ਜੋ ਮੋਟੇ ਸਨ। ਗ੍ਰੇਨਾਡਾ ਦੀ ਸੇਂਟ ਜੌਰਜ ਯੂਨੀਵਰਸਿਟੀ ਤੋਂ ਖੋਜਕਰਤਾ ਮਾਇਆ ਸਮਿੱਥ ਨੇ ਕਿਹਾ, “ਇਸ ਅਧਿਐਨ ਦਾ ਮੁੱਖ ਸਿੱਟਾ ਇਹ ਹੈ ਕਿ ਭਾਰ ਘਟਾਉਣਾ ਮੁਸ਼ਕਲ ਹੈ, ਪਰ ਕਾਰਡੀਓਵੈਸਕੁਲਰ ਸਿਹਤ ਲਈ ਮਹੱਤਵਪੂਰਨ ਹੈ।”
ਸੰਯੁਕਤ ਰਾਜ ਵਿੱਚ ਮੋਟਾਪਾ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ, 40% ਤੋਂ ਵੱਧ ਅਮਰੀਕੀ ਬਾਲਗ ਮੋਟੇ ਹਨ। 10 ਵਿੱਚੋਂ 1 ਬਾਲਗ ਮੋਟਾਪੇ ਦੀ ਗੰਭੀਰ ਸਥਿਵੀ ਵੱਲ ਪਹੁੰਚ ਰਿਹਾ ਹੈ। ਅਧਿਐਨ ਲਈ, ਖੋਜਕਰਤਾਵਾਂ ਨੇ 20,200 ਤੋਂ ਵੱਧ ਅਮਰੀਕੀਆਂ ਵਿੱਚ ਕਾਰਡੀਓਵੈਸਕੁਲਰ ਜੋਖਮ ਦੇ ਕਾਰਕਾਂ ਨੂੰ ਵੇਖਿਆ। ਤੁਲਨਾ ਲਈ ਮੋਟਾਪੇ ਨੂੰ ਉਕਤ ਸਮੂਹ ਨੂੰ ਵੇਖਿਆ ਗਿਆ ਜੋ ਹਮੇਸ਼ਾਂ ਸਿਹਤਮੰਦ ਭਾਰ ਤੇ ਸਨ ਤੇ ਜੋ ਇਸ ਵੇਲੇ ਮੋਟੇ ਹਨ। ਜਾਂਚਕਰਤਾਵਾਂ ਨੇ 1999-2013 ਦੇ ਰਾਸ਼ਟਰੀ ਸਿਹਤ ਅਤੇ ਪੋਸ਼ਣ ਪ੍ਰੀਖਿਆ ਸਰਵੇਖਣ ਦੇ ਅੰਕੜਿਆਂ ਦੀ ਵਰਤੋਂ ਕੀਤੀ।
ਖੋਜ ਵਿੱਚ ਮੋਟੇ ਬਾਲਗ ਉਨ੍ਹਾਂ ਲੋਕਾਂ ਨਾਲੋਂ ਔਸਤਨ ਉਮਰ ਵਿੱਚ ਬੁੱਢੇ ਸਨ ਜੋ ਕਦੇ ਮੋਟੇ ਨਹੀਂ ਸਨ ਜਾਂ ਇਸ ਵੇਲੇ ਮੋਟੇ ਸਨ। ਉਨ੍ਹਾਂ ਨੂੰ ਸਿਗਰਟ ਪੀਣ ਦੀ ਵੀ ਜ਼ਿਆਦਾ ਸੰਭਾਵਨਾ ਸੀ। ਉਮਰ, ਲਿੰਗ, ਤਮਾਕੂਨੋਸ਼ੀ ਦੇ ਅਨੁਕੂਲ ਹੋਣ ਤੋਂ ਬਾਅਦ, ਖੋਜਕਰਤਾਵਾਂ ਨੇ ਪਾਇਆ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੇਸਟ੍ਰੋਲ ਦੇ ਜੋਖਮ ਉਨ੍ਹਾਂ ਲੋਕਾਂ ਵਿੱਚ ਸਮਾਨ ਸਨ ਜੋ ਪਹਿਲਾਂ ਮੋਟੇ ਹੁੰਦੇ ਸਨ ਤੇ ਜਿਨ੍ਹਾਂ ਨੇ ਹਮੇਸ਼ਾਂ ਇੱਕ ਸਿਹਤਮੰਦ ਭਾਰ ਬਣਾਈ ਰੱਖਿਆ ਸੀ। ਜੋ ਲੋਕ ਪਹਿਲਾਂ ਤੋਂ ਮੋਟੇ ਸਨ ਉਨ੍ਹਾਂ ਵਿੱਚ ਸਿਹਤਮੰਦ ਭਾਰ ਵਾਲੇ ਲੋਕਾਂ ਨਾਲੋਂ ਸ਼ੂਗਰ ਦਾ ਖ਼ਤਰਾ ਤਿੰਨ ਗੁਣਾ ਜ਼ਿਆਦਾ ਸੀ। ਖੋਜਕਰਤਾਵਾਂ ਨੇ ਪਾਇਆ ਕਿ ਜਿਹੜੇ ਲੋਕ ਮੋਟੇ ਸਨ ਉਨ੍ਹਾਂ ਨੂੰ ਸ਼ੂਗਰ ਹੋਣ ਦੀ ਸੰਭਾਵਨਾ ਸੱਤ ਗੁਣਾ ਜ਼ਿਆਦਾ ਸੀ, ਅਤੇ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੇਸਟ੍ਰੋਲ ਹੋਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਸੀ।
ਇਹ ਰਿਪੋਰਟ 27 ਸਤੰਬਰ ਨੂੰ journal Diabetologia ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ। ਖੋਜਕਰਤਾਵਾਂ ਨੇ ਸਾਵਧਾਨ ਕੀਤਾ ਹੈ ਕਿ ਇਹ ਅਧਿਐਨ ਇਹ ਸਾਬਤ ਨਹੀਂ ਕਰ ਸਕਦਾ ਕਿ ਭਾਰ ਘਟਾਉਣਾ ਕਾਰਡੀਓਵੈਸਕੁਲਰ ਜੋਖਮਾਂ ਨੂੰ ਘਟਾਏਗਾ। ਸਮਿਥ ਨੇ ਇੱਕ ਜਰਨਲ ਨਿਊਜ਼ ਰਿਲੀਜ਼ ਵਿੱਚ ਕਿਹਾ "ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰ ਘਟਾਉਣਾ ਮੁਸ਼ਕਲ ਹੈ ਪਰ ਨਿਰਾਸ਼ ਨਾ ਹੋਵੋ, ਜੇ ਤੁਸੀਂ ਭਾਰ ਘਟਾਉਣ ਦਾ ਟੀਚਾ ਰੱਖਦੇ ਹੋ ਤਾਂ ਸਿਹਤ ਸਮੱਸਿਆਵਾਂ ਨੂੰ ਰੋਕ ਸਕਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।