• Home
  • »
  • News
  • »
  • lifestyle
  • »
  • NEWS RELIGION KNOW THE GREATNESS OF PRADOSH FASTING THESE RULES MUST BE FOLLOWED TO PLEASE LORD SHIVA GH AP

ਜਾਣੋ ਪ੍ਰਦੋਸ਼ ਵਰਤ ਦੀ ਮਹਾਨਤਾ, ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਹੁੰਦੀ ਹੈ ਜ਼ਰੂਰੀ

ਜਾਣੋ ਪ੍ਰਦੋਸ਼ ਵਰਤ ਦੀ ਮਹਾਨਤਾ, ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਹੁੰਦੀ ਹੈ ਜ਼ਰੂਰੀ

ਜਾਣੋ ਪ੍ਰਦੋਸ਼ ਵਰਤ ਦੀ ਮਹਾਨਤਾ, ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਹੁੰਦੀ ਹੈ ਜ਼ਰੂਰੀ

  • Share this:
ਪ੍ਰਦੋਸ਼ ਵਰਤ ਭਗਵਾਨ ਸ਼ਿਵ ਦਾ ਅਸ਼ੀਰਵਾਦ ਲੈਣ ਲਈ ਰੱਖਿਆ ਜਾਂਦਾ ਹੈ। ਇਸ ਦਿਨ ਭਗਵਾਨ ਸ਼ਿਵ ਦੇ ਭਗਤ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਵਰਤ ਰੱਖਦੇ ਹਨ ਤੇ ਪ੍ਰਦੋਸ਼ ਕਾਲ (ਸੂਰਜ ਡੁੱਬਣ ਤੋਂ ਲਗਭਗ ਡੇਢ ਘੰਟੇ ਪਹਿਲਾਂ ਅਤੇ ਬਾਅਦ ਵਿੱਚ) ਪੂਜਾ ਕਰਨ ਤੋਂ ਬਾਅਦ ਹੀ ਵਰਤ ਸਮਾਪਤ ਕਰਦੇ ਹਨ। ਜਦੋਂ ਪ੍ਰਦੋਸ਼ ਵਰਤ ਸੋਮਵਾਰ ਨੂੰ ਹੁੰਦਾ ਹੈ, ਤਾਂ ਇਹ ਦਿਨ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਸੋਮਵਾਰ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਇਸ ਲਈ ਸੋਮਵਰ ਤੇ ਮਨਾਏ ਗਏ ਪ੍ਰਦੋਸ਼ ਵਰਤ ਨੂੰ ਸੋਮ ਪ੍ਰਦੋਸ਼ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਕਤੂਬਰ 2021 ਦੀ ਸੋਮ ਤ੍ਰਯੋਦਸ਼ੀ ਵਰਤ ਦੀ ਤਾਰੀਖ਼, ਸਮੇਂ ਤੇ ਹੋਰ ਵੇਰਵਿਆਂ ਬਾਰੇ ਦੱਸਾਂਗੇ :

ਅਕਤੂਬਰ 2021 ਸੋਮ ਪ੍ਰਦੋਸ਼ ਤਾਰੀਖ਼

ਇਸ ਮਹੀਨੇ ਸੋਮ ਪ੍ਰਦੋਸ਼ 4 ਅਕਤੂਬਰ ਨੂੰ ਮਨਾਇਆ ਗਿਆ ਸੀ। ਪ੍ਰਦੋਸ਼ ਤਾਰੀਖ਼ ਦੀ ਸ਼ੁਰੂਆਤ 3 ਅਕਤੂਬਰ ਨੂੰ ਰਾਤ 10:29 ਤੋਂ ਸ਼ੁਰੂ ਹੋਈ ਸੀ । ਪ੍ਰਦੋਸ਼ ਤਾਰੀਖ਼ ਸਮਾਪਤ 4 ਅਕਤੂਬਰ ਰਾਤ 9:05 ਹੋਈ ਸੀ। ਸ਼ਿਵ ਪੂਜਾ ਕਰਨ ਦਾ ਸ਼ੁਭ ਸਮਾਂ ਸ਼ਾਮ 6:04 ਵਜੇ ਤੋਂ ਰਾਤ 8:30 ਵਜੇ ਤੱਕ ਦਾ ਸੀ।

ਸੋਮ ਪ੍ਰਦੋਸ਼ ਵਰਤ ਦਾ ਮਹੱਤਵ

ਹਰ ਪ੍ਰਦੋਸ਼ ਵਰਤ 'ਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸੋਮਵਾਰ ਦਾ ਦਿਨ ਭਗਵਾਨ ਸ਼ਿਵ ਦਾ ਦਿਨ ਮੰਨਿਆ ਜਾਂਦਾ ਹੈ। ਪ੍ਰਦੋਸ਼ ਸੋਮਵਾਰ ਦੇ ਦਿਨ ਇਹ ਵਰਤ ਰੱਖਣ ਨਾਲ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਸੋਮ ਪ੍ਰਦੋਸ਼ ਦਾ ਵਰਤ ਰੱਖਣ ਨਾਲ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਜ਼ਿੰਦਗੀ 'ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿੰਦੀ। ਪ੍ਰਦੋਸ਼ ਦਾ ਵਰਤ ਰੱਖਣ ਨਾਲ ਪੈਸਿਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

ਪ੍ਰਦੋਸ਼ ਵਰਤ ਦੇ ਨਿਯਮ

ਜਲਦੀ ਉੱਠੋ (ਤਰਜੀਹੀ ਤੌਰ 'ਤੇ ਬ੍ਰਹਮਮੁਹੁਰਤ ਦੌਰਾਨ - ਸੂਰਜ ਚੜ੍ਹਨ ਤੋਂ ਲਗਭਗ ਦੋ ਘੰਟੇ ਪਹਿਲਾਂ) ਤੇ ਨਹਾਓ। ਸਾਫ਼ ਕੱਪੜੇ ਪਹਿਨੋ। ਬ੍ਰਹਮਚਰਿਆ ਦਾ ਪਾਲਣ ਕਰੋ। ਪਿਆਜ਼, ਲਸਣ, ਮੀਟ ਜਾਂ ਹੋਰ ਤਾਮਸਿਕ ਭੋਜਨ ਨਾ ਖਾਓ। ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕਰੋ। 'ਓਮ ਨਮਾਹ ਸ਼ਿਵਾਯ' ਦਾ ਜਾਪ ਵੱਧ ਤੋਂ ਵੱਧ ਕਰੋ। ਪ੍ਰਦੋਸ਼ ਕਾਲ ਪੂਜਾ ਕਰਨ ਤੋਂ ਪਹਿਲਾਂ ਦੁਬਾਰਾ ਨਹਾਓ।
Published by:Amelia Punjabi
First published: