Health: ਦਿਨ ਦੀ ਸ਼ੁਰੂਆਤ ਕਰੋ ਭਿੱਜੇ ਹੋਏ ਬਦਾਮ ਤੇ ਅਖਰੋਟ ਨਾਲ, ਸਾਰਾ ਦਿਨ ਰਹੋਗੇ ਊਰਜਾਵਾਨ

ਤੁਸੀਂ ਆਪਣੇ ਦਿਨ ਦੀ ਸ਼ਰੂਆਤ ਜਿਸ ਹਿਸਾਬ ਨਾਲ ਕਰਦੇ ਹੋਏ ਉਸੇ ਤਰ੍ਹਾਂ ਦਾ ਤੁਹਾਡਾ ਮੂਡ ਤੇ ਸਿਹਤ ਸਾਰਾ ਦਿਨ ਰਹਿੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਸਿਹਤਮੰਦ ਤਰੀਕੇ ਨਾਲ ਕਰੋ। ਆਪਣੇ ਦਿਨ ਦੀ ਸ਼ੁਰੂਆਤ ਭਿੱਜੇ ਹੋਏ ਬਦਾਮਾਂ ਨਾਲ ਕਰਨਾ ਇੱਕ ਚੰਗੀ ਆਦਤ ਹੋ ਸਕਦੀ ਹੈ।

ਦਿਨ ਦੀ ਸ਼ੁਰੂਆਤ ਕਰੋ ਭਿੱਜੇ ਹੋਏ ਬਦਾਮ ਤੇ ਅਖਰੋਟ ਨਾਲ, ਸਾਰਾ ਦਿਨ ਰਹੋਗੇ ਊਰਜਾਵਾਨ

ਦਿਨ ਦੀ ਸ਼ੁਰੂਆਤ ਕਰੋ ਭਿੱਜੇ ਹੋਏ ਬਦਾਮ ਤੇ ਅਖਰੋਟ ਨਾਲ, ਸਾਰਾ ਦਿਨ ਰਹੋਗੇ ਊਰਜਾਵਾਨ

  • Share this:
ਤੁਹਾਡੇ ਸਰੀਰ ਨੂੰ ਸਹੀ ਪੌਸ਼ਟਿਕ ਤੱਤ ਪ੍ਰਦਾਨ ਕਰਨਾ ਤੁਹਾਡੀ ਸਵੇਰ ਦੀ ਰੁਟੀਨ ਦਾ ਇੱਕ ਮਹੱਤਵਪੂਰਣ ਹਿੱਸਾ ਹੋਣਾ ਚਾਹੀਦਾ ਹੈ। ਆਪਣੀ ਖੁਰਾਕ ਵਿੱਚ ਸੁੱਕੇ ਮੇਵੇ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ।

ਐਨਡੀਟੀਵੀ 'ਚ ਪ੍ਰਕਾਸ਼ਤ ਇਕ ਖ਼ਬਰ ਦੇ ਮੁਤਾਬਕ ਇੱਕ ਤਾਜ਼ਾ ਵੀਡੀਓ ਵਿੱਚ, ਪੋਸ਼ਣ ਵਿਗਿਆਨੀ ਲਵਨੀਤ ਬੱਤਰਾ ਨੇ ਆਪਣੇ ਦਿਨ ਦੀ ਸ਼ੁਰੂਆਤ ਭਿੱਜੇ ਹੋਏ ਮੇਵੇ ਖਾਸ ਕਰਕੇ ਬਦਾਮ ਅਤੇ ਅਖਰੋਟ ਨਾਲ ਕਰਨ ਦੀ ਮਹੱਤਤਾ ਬਾਰੇ ਦੱਸਿਆ ਹੈ। ਵੀਡੀਓ ਵਿੱਚ ਉਸ ਨੇ ਕਿਹਾ, "ਮੈਂ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਨਾਲ ਕਰਦੀ ਹਾਂ ਅਤੇ ਫਿਰ ਭਿੱਜੇ ਹੋਏ ਬਦਾਮ ਅਤੇ ਅਖਰੋਟ ਖਾਂਦੀ ਹਾਂ।"

ਉਸ ਨੇ ਵੀਡੀਓ ਵਿੱਚ ਕਿਹਾ ਕਿ "ਆਪਣੇ ਦਿਨ ਦੀ ਸ਼ੁਰੂਆਤ ਭਿੱਜੇ ਬਦਾਮ ਅਤੇ ਅਖਰੋਟ ਨਾਲ ਕਰਨਾ ਬਹੁਤ ਊਰਜਾਵਾਨ ਸਾਬਿਤ ਹੁੰਦਾ ਹੈ। ਇਸ ਸਿਹਤਮੰਦ ਆਦਤ ਨੂੰ ਅਪਣਾਉਣ ਨਾਲ ਹਾਰਮੋਨਸ ਲਈ ਚੰਗਾ ਹੁੰਦਾ ਹੈ। ਇਹ ਤੁਹਾਡੀ ਕਸਰਤ ਲਈ ਊਰਜਾ ਵੀ ਪ੍ਰਦਾਨ ਕਰੇਗਾ। ਬਦਾਮ ਜਾਂ ਅਖਰੋਟ ਦੀਆਂ ਗਿਰੀਆਂ ਨੂੰ ਰਾਤ ਭਰ (8-10 ਘੰਟਿਆਂ ਲਈ) ਭਿਓਂ ਦਿਓ। ਬਦਾਮ ਜਾਂ ਅਖਰੋਟ ਨੂੰ ਭਿਓਣ ਨਾਲ ਪੌਸ਼ਟਿਕ ਤੱਤ ਬਿਹਤਰ ਤਰੀਕੇ ਨਾਲ ਸਮਾ ਜਾਂਦੇ ਹਨ।"

ਬਦਾਮ ਪ੍ਰੋਟੀਨ, ਵਿਟਾਮਿਨ ਈ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਬੱਤਰਾ ਦੱਸਦੇ ਹਨ ਕਿ ਬਦਾਮ ਖਾਣ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੁੰਦੀ ਹੈ, ਪਾਚਨ ਵਿੱਚ ਸੁਧਾਰ ਹੁੰਦਾ ਹੈ ਅਤੇ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ। ਉੱਥੇ ਹੀ ਅਖਰੋਟ ਓਮੇਗਾ -3 ਫੈਟੀ ਐਸਿਡ ਦਾ ਇੱਕ ਸ਼ਾਨਦਾਰ ਸਰੋਤ ਹਨ ਇਹ ਵਿਟਾਮਿਨ ਈ, ਫੋਲਿਕ ਐਸਿਡ, ਪ੍ਰੋਟੀਨ ਅਤੇ ਫਾਈਬਰ ਵੀ ਪ੍ਰਦਾਨ ਕਰ ਸਕਦਾ ਹੈ। ਅਖਰੋਟ ਨੂੰ ਆਮ ਤੌਰ 'ਤੇ ਦਿਮਾਗ ਦੇ ਭੋਜਨ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਦਿਮਾਗ ਦੇ ਕਾਰਜਾਂ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਅਖਰੋਟ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਜ਼ਿੰਕ ਦੇ ਚੰਗੇ ਸਰੋਤ ਹਨ। ਉਨ੍ਹਾਂ ਅੱਗੇ ਕਿਹਾ ਕਿ, "ਭਿੱਜੇ ਅਖਰੋਟ ਖਾਣ ਨਾਲ ਮੈਟਾਬੋਲਿਜ਼ਮ ਵਧਦਾ ਹੈ, ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਕਰਦਾ ਹੈ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।"
Published by:Anuradha Shukla
First published: