• Home
  • »
  • News
  • »
  • lifestyle
  • »
  • NEWS TECH AUTOMOBILES KIA CELTOS HAS OVERTAKEN THE BEST SELLING SUV TO BECOME THE NO 1 SELLING CAR GH AP

Automobiles: ਕਿਆ ਸੇਲਟੋਸ ਨੇ ਸਭ ਤੋਂ ਵੱਧ ਵਿਕਣ ਵਾਲੀ SUV ਨੂੰ ਛੱਡਿਆ ਪਿੱਛੇ, ਬਣੀ ਨੰਬਰ 1 ਸੈਲਿੰਗ ਕਾਰ

Automobiles: ਕਿਆ ਸੇਲਟੋਸ (Kia Seltos) ਨੇ ਸਭ ਤੋਂ ਵੱਧ ਵਿਕਣ ਵਾਲੀ ਐਸਯੂਵੀ (SUV) ਨੂੰ ਛੱਡਿਆ ਪਿੱਛੇ, ਬਣ ਗਈ ਹੈ ਨੰਬਰ -1 ਸੈਲਿੰਗ ਕਾਰ

Automobiles: ਕਿਆ ਸੇਲਟੋਸ (Kia Seltos) ਨੇ ਸਭ ਤੋਂ ਵੱਧ ਵਿਕਣ ਵਾਲੀ ਐਸਯੂਵੀ (SUV) ਨੂੰ ਛੱਡਿਆ ਪਿੱਛੇ, ਬਣ ਗਈ ਹੈ ਨੰਬਰ -1 ਸੈਲਿੰਗ ਕਾਰ

  • Share this:
ਆਟੋਮੋਬਿਲਸ ਇੰਡਸਟਰੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਦੌਰਾਨ ਵੀ ਕਿਆ (Kia) ਨੇ ਸਤੰਬਰ ਮਹੀਨੇ ਵਿੱਚ ਕੁੱਲ 14,441 ਯੂਨਿਟਸ ਵੇਚੇ ਹਨ। ਇਸ ਵਿੱਚ ਕੀਆ ਸੇਲਟੋਸ (Kia Seltos) ਦੇ 9,583 ਯੂਨਿਟਸ ਸ਼ਾਮਿਲ ਹਨ। ਕੰਪਨੀ ਨੇ ਹੁਣ ਤੱਕ ਦੇਸ਼ ਵਿੱਚ 3.3 ਲੱਖ ਤੋਂ ਵੱਧ ਵਾਹਨ ਵੇਚੇ ਹਨ।

ਆਓ ਤੁਹਾਨੂੰ ਦੱਸਦੇ ਹਨ ਸੇਲਟੋਸ ਦੀਆਂ ਵਿਸ਼ੇਸ਼ਤਾਵਾਂ:

ਦੇਸ਼ ਵਿੱਚ ਐਸਯੂਵੀ (SUV) ਕਾਰਾਂ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। ਭਾਰਤੀ ਗਾਹਕ ਇਸ ਸੈਗਮੇਂਟ ਦੀਆਂ ਕਾਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਸਤੰਬਰ ਵਿੱਚ ਵੀ, ਐਸਯੂਵੀ (SUV) ਕਾਰਾਂ ਦੀ ਸਭ ਤੋਂ ਵੱਧ ਮੰਗ ਸੀ। ਪਰ ਹੁਣ ਸਵਾਲ ਇਹ ਹੈ ਕਿ ਇਸ ਕੈਟਾਗਰੀ ਵਿੱਚ ਕਿਹੜੀ ਕਾਰ ਦਾ ਦਬਦਬਾ ਰਿਹਾ ਹੈ, ਹੋ ਸਕਦਾ ਹੈ ਕਿ ਤੁਹਾਡੇ ਦਿਮਾਗ ਵਿੱਚ ਹੁੰਡਈ ਕ੍ਰੇਟਾ (Hyundai Creta) ਦਾ ਨਾਮ ਆ ਜਾਵੇ, ਪਰ ਅਜਿਹਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਡੈਲੀਹੰਟ ਦੀ ਖ਼ਬਰ ਅਨੁਸਾਰ ਕੀਆ (Kia) ਦੀ ਸਭ ਤੋਂ ਮਸ਼ਹੂਰ ਐਸਯੂਵੀ ਸੇਲਟੋਸ (Seltos) ਨੇ ਹੁੰਡਈ ਕ੍ਰੇਟਾ ਨੂੰ ਪਛਾੜ ਕੇ ਸਭ ਤੋਂ ਵੱਧ ਵਿਕਣ ਵਾਲੀ ਐਸਯੂਵੀ ਦਾ ਖਿਤਾਬ ਹਾਸਿਲ ਕੀਤਾ ਹੈ। ਇਸ ਨੇ ਪਿਛਲੇ ਮਹੀਨੇ 9,583 ਯੂਨਿਟਸ ਵੇਚੇ ਸਨ।

ਕਿਆ (Kia) ਨੇ ਹੁਣ ਤੱਕ 3.3 ਲੱਖ ਕਾਰਾਂ ਵੇਚੀਆਂ ਹਨ

ਕਿਆ (Kia) ਨੇ ਸਤੰਬਰ ਮਹੀਨੇ ਵਿੱਚ ਕੁੱਲ 14,441 ਯੂਨਿਟਸ ਵੇਚੇ ਹਨ। ਇਸ ਵਿੱਚ, ਕੀਆ ਸੇਲਟੋਸ (Kia Seltos) ਦੇ 9,583 ਯੂਨਿਟ ਵੇਚੇ ਗਏ, ਜਦੋਂ ਕਿ ਕਿਆ ਸੋਨੇਟ ਦੇ 4,454 ਯੂਨਿਟ ਵੇਚੇ ਗਏ। ਇਸ ਤੋਂ ਇਲਾਵਾ, ਕਿਆ ਕਾਰਨੀਵਲ (Kia Carnival) ਦੇ ਕੁੱਲ 404 ਯੂਨਿਟ ਵੇਚੇ ਗਏ। ਕੀਆ ਇੰਡੀਆ (Kia India) ਨੇ ਦਾਅਵਾ ਕੀਤਾ ਹੈ ਕਿ ਉਸਨੇ ਸਿਰਫ 25 ਮਹੀਨਿਆਂ ਵਿੱਚ ਦੇਸ਼ ਵਿੱਚ ਹੁਣ ਤੱਕ 3.3 ਲੱਖ ਤੋਂ ਵੱਧ ਯੂਨਿਟਸ ਵੇਚੀਆਂ ਹਨ। ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਸ ਸਾਲ ਕੀਆ (Kia) ਦੀ ਮਾਰਕੀਟ ਹਿੱਸੇਦਾਰੀ 1.4 ਫੀਸਦੀ ਵਧੀ ਹੈ, ਜਿਸ ਤੋਂ ਬਾਅਦ ਹੁਣ ਕੀਆ ਦੀ ਮਾਰਕੀਟ ਸ਼ੇਅਰ 7.8%ਤੱਕ ਪਹੁੰਚ ਗਈ ਹੈ।

ਵਿਸ਼ੇਸ਼ਤਾਵਾਂ

ਨਵੀਂ ਕੀਆ ਸੇਲਟੋਸ (Kia Seltos) 'ਚ 17 ਨਵੇਂ ਫੀਚਰਸ ਐੱਡ ਕੀਤੇ ਗਏ ਹਨ। ਜਿਸ ਵਿੱਚ ਸਮਾਰਟ ਏਅਰ ਪਿਯੂਰੀਫਾਇਰ ਵਰਗੇ ਵਿਸ਼ੇਸ਼ ਫੀਚਰ ਵੀ ਸ਼ਾਮਲ ਕੀਤੇ ਗਏ ਹਨ। ਇਸਦੇ ਨਾਲ, ਤੁਸੀਂ ਕਾਰ ਵਿੱਚ ਵਾਇਰਸ ਅਤੇ ਬੈਕਟੀਰੀਆ ਤੋਂ ਸੁਰੱਖਿਅਤ ਰਹੋਗੇ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਵਾਇਰਸ ਅਤੇ ਬੈਕਟੀਰੀਆ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਨਵੀਂ ਕਾਰ ਵਿੱਚ, ਤੁਹਾਨੂੰ ਰਿਮੋਟ ਇੰਜਨ ਸਟਾਰਟ ਵੀ ਮਿਲਦਾ ਹੈ ਜੋ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਆਉਂਦਾ ਹੈ। ਨਵੇਂ ਕੀਆ ਸੇਲਟੋਸ ਵਿੱਚ ਕਾਰ ਟੱਚਸਕ੍ਰੀਨ ਤੇ ਵਾਇਰਲੈਸ ਫੋਨ ਪ੍ਰੋਜੈਕਸ਼ਨ, ਏਅਰ ਮੈਪ ਅਪਡੇਟਸ, ਯੂਵੀਓ ਕਨੈਕਟਿਡ ਕਾਰ ਸਿਸਟਮ ਤੇ ਵਾਧੂ ਵੌਇਸ ਕਮਾਂਡ ਵਰਗੀਆਂ ਵਿਸ਼ੇਸ਼ਤਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਤੁਸੀਂ ਇਸ ਨਾਲ ਸਨਰੂਫ ਅਤੇ ਡਰਾਈਵਰ ਵਿੰਡੋ ਨੂੰ ਕੰਟਰੋਲ ਕਰ ਸਕਦੇ ਹੋ।

ਮਾਰਕੀਟ ਵਿੱਚ ਮੁਕਾਬਲਾ

ਕਿਆ ਸੇਲਟੋਸ (Kia Seltos) ਨੇ ਸਤੰਬਰ ਵਿੱਚ, ਆਪਣੀ ਮੁਕਾਬਲੇ ਵਾਲੀ ਕੰਪਨੀ ਹੁੰਡਈ ਕ੍ਰੇਟਾ ਨੂੰ ਪਿੱਛੇ ਛੱਡਦੇ ਹੋਏ ਆਪਣੀ ਪਛਾਣ ਬਣਾਈ। ਭਾਰਤ ਵਿੱਚ, ਕਿਆ ਸੇਲਟੋਸ (Kia Seltos) ਦਾ ਮੁਕਾਬਲਾ ਹੁੰਡਈ ਕ੍ਰੇਟਾ, ਸਕੋਡਾ ਕੁਸ਼ਾਕ, ਐਮਜੀ ਹੈਕਟਰ, ਵੋਲਕਸਵੈਗਨ ਟਾਇਗੁਨ ਅਤੇ ਐਮਜੀ ਐਸਟਰ ਨਾਲ ਹੈ, ਪਰ ਕੀਆ ਸੇਲਟੋਸ ਦੀ ਵਿਕਰੀ ਵਿੱਚ ਤੇਜ਼ੀ ਨਾਲ ਵਾਧੇ ਨੂੰ ਵੇਖਦੇ ਹੋਏ, ਅਜਿਹਾ ਲਗਦਾ ਹੈ ਕਿ ਉਨ੍ਹਾਂ ਨੂੰ ਤਿਉਹਾਰਾਂ ਦੇ ਸੀਜ਼ਨ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ।
Published by:Amelia Punjabi
First published: