TATA ਨੇ ਬਾਜ਼ਾਰ ‘ਚ ਉਤਾਰੀ ਸਭ ਤੋਂ ਸਸਤੀ Micro SUV PUNCH, ਅੱਜ ਹੀ ਕਰਵਾਓ ਬੁਕਿੰਗ

ਟਾਟਾ ਨੇ ਬਾਜ਼ਾਰ ‘ਚ ਉਤਾਰੀ ਸਭ ਤੋਂ ਸਸਤੀ Micro SUV ਪੰਚ, ਅੱਜ ਹੀ ਕਰਵਾਓ ਬੁਕਿੰਗ

 • Share this:
  ਟਾਟਾ ਮੋਟਰਜ਼ ਨੇ ਬਾਜ਼ਾਰ ਵਿੱਚ ਸਭ ਤੋਂ ਸਸਤੀ ਮਾਈਕਰੋ ਐਸਯੂਵੀ ਉਤਾਰ ਦਿੱਤੀ ਹੈ, ਜਿਸ ਦਾ ਲੰਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਹ ਕਾਰ ਹੋਰ ਐਸਯੂਵੀ ਕਾਰਾਂ ਦੇ ਮੁਕਾਬਲੇ ਭਾਵੇਂ ਸਸਤੀ ਹੋਵੇ, ਪਰ ਇਸ ਦੇ ਸ਼ਾਨਦਾਰ ਫ਼ੰਕਸ਼ਨ ਤੇ ਤਕਨੀਕ ਤੁਹਾਡਾ ਦਿਲ ਜ਼ਰੂਰ ਜਿੱਤ ਲੈਣਗੇ। ਕੰਪਨੀ ਨੇ ਇਸ ਵਿੱਚ ਸਟਾਰਟ-ਸਟਾਪ ਤਕਨੀਕ ਦੀ ਵਰਤੋਂ ਕੀਤੀ ਹੈ, ਜਿਸ ਨਾਲ ਟਰੈਫ਼ਿਕ ਸਿਗਨਲ ‘ਤੇ ਰੁਕਣ ‘ਤੇ ਇਸ ਦਾ ਇੰਜਣ ਆਪਣੇ ਆਪ ਹੀ ਬੰਦ ਹੋ ਜਾਵੇਗਾ। ਜਿਸ ਨਾਲ ਤੁਹਾਨੂੰ ਬੇਹਤਰੀਨ ਮਾਈਲੇਜ ਮਿਲੇਗੀ। ਇਸ ਐਸਯੂਵੀ ਨੂੰ 4 ਅਲੱਗ ਅਲੱਗ ਪਰਸੋਨਾ ਟ੍ਰਿਮ ;’ਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਪਿਓਰ, ਐਡਵੈਂਚਰ, ਅਕੰਪਲਿਸ਼ਡ ਅਤੇ ਕ੍ਰੀਏਟਿਵ ਪਰਸੋਨਾ ਸ਼ਾਮਲ ਹੈ। ਇਸ ਐਸਯੂਵੀ ਦਾ ਨਿਰਮਾਣ ਕੰਪਨੀ ਨੇ ਪੁਨੇ ਦੇ ਪਲਾਂਟ ਵਿੱਚ ਕੀਤਾ ਹੈ।

  ਟਾਟਾ ਪੰਚ ਨੂੰ ਕੰਪਨੀ ਨੇ ਸਿਰਫ਼ ਇੱਕ ਇੰਜਣ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਕੰਪਨੀ ਨੇ 1.2 ਲੀਟਰ ਦੀ ਸਮਰੱਥਾ ਵਾਲੇ 3 ਸਿਲੰਡਰ ਵਾਲੇ ਪੈਟਰੋਲ ਇੰਜਣ ਦਾ ਇਸਤੇਮਾਲ ਕੀਤਾ ਹੈ। ਜੋ ਕਿ 86 ਹਾਰਸ ਪਾਵਰ ਤੇ 113 ਐਨਐਮ ਦਾ ਟਾਰਕ ਜੈਨਰੇਟ ਕਰਦਾ ਹੈ। ਇਹ ਇੰਜਣ 5 ਸਪੀਡ ਮੈਨੂਅਲ ਤੇ ਆਟੋਮੈਟਿਕ ਗੇਅਰਬਾਕਸ ਨਾਲ ਆਉਂਦਾ ਹੈ।
  ਗੱਲ ਜਿੱਥੇ ਤੱਕ ਐਸਯੂਵੀ ਦੇ ਆਕਾਰ ਦੀ ਹੈ ਤਾਂ ਇਸ ਦੀ ਲੰਬਾਈ 3,827 ਮਿਲੀਮੀਟਰ ਹੈ, ਜਦਕਿ ਇਸ ਦੀ ਚੌੜਾਈ 1742 ਮਿਲੀਮੀਟਰ, ਉਚਾਈ 1651 ਮਿਲੀਮੀਟਰ ਤੇ ਇਸ ਵਿੱਚ 2445 ਮਿਲੀਮੀਟਰ ਦਾ ਵ੍ਹੀਲਬੇਸ ਵੀ ਮੌਜੂਦ ਹੈ। ਇਸ ਐਸਯੂਵੀ ‘ਚ ਕੰਪਨੀ 187 ਮਿਲੀਮੀਟਰ ਦਾ ਗਰਾਊਂਡ ਕਲੀਰੈਂਸ ਦਿੰਦੀ ਹੇੈ, ਇਸ ਤੋਂ ਇਲਾਵਾ 366 ਲੀਟਰ ਦੀ ਸਮਰੱਥਾ ਦਾ ਬੂਟ ਸਪੇਸ ਇਸ ਐਸਯੂਵੀ ਨੂੰ ਹੋਰ ਬੇਹਤਰ ਬਣਾ ਦਿੰਦਾ ਹੈ। ਇਹ ਐਸਯੂਵੀ ਐਲਫ਼ਾ ਆਰਕੀਟੈਕਚਰ ਪਲੇਟਫ਼ਾਰਮ ਨਾਲ ਤਿਆਰ ਕੀਤੀ ਗਈ ਹੈ, ਜਿਸ ਵਿੱਚ 90 ਡਿਗਰੀ ‘ਤੇ ਖੁੱਲਣ ਵਾਲਾ ਦਰਵਾਜ਼ਾ ਵੀ ਹੈ। ਆਮ ਭਾਸ਼ਾ ਵਿੱਚ ਗੱਲ ਕੀਤੀ ਜਾਏ ਤਾਂ ਟਾਟਾ ਪੰਚ ਲੰਬਾਈ ਤੇ ਚੌੜਾਈ ‘ਚ ਮਾਰੂਤੀ ਸੁਜ਼ੂਕੀ ਇਗਨੀਸ ਤੇ ਮਹਿੰਦਰਾ ਕੇਯੂਵੀ 100 ਤੋਂ ਜ਼ਿਆਦਾ ਹੈ।

  ਕਾਰ ਦੇ ਫ਼ੀਚਰਜ਼ ਦੀ ਗੱਲ ਕੀਤੀ ਜਾਏ ਤਾਂ, ਇਸ ਵਿੱਚ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਫ਼ੀਚਰਜ਼ ਹਨ, ਜੋ ਕਿ ਇਸ ਦੇ ਨਾਲ ਦੀਆਂ ਕਾਰਾਂ ਤੋਂ ਜ਼ਿਆਦਾ ਬੇਹਤਰ ਲੱਗਦੇ ਹਨ। ਇਸ ਵਿੱਚ ਕੰਪਨੀ ਨੇ ਡੂਅਲ ਏਅਰਬੈਗ, ਐਂਟੀ ਲਾਕ ਬ੍ਰੇਕਿੰਗ ਸਿਸਟਮ, ਆਈਫ਼ੋਕਸ, ਚਾਈਲਡ ਸੀਟ ਐਂਕਰ, ਫ਼ਰੰਟ ਪਾਵਰ ਵਿੰਡੋ, ਸੈਂਟਰਲ ਲਾਕਿੰਗ ਸਿਸਟਮ ਵਰਗੇ ਫ਼ੀਚਰਜ਼ ਦਿੱਤੇ ਹਨ। ਇਸ ਤੋਂ ਇਲਾਵਾ ਹਰਮਨ ਦਾ ਆਡੀਓ ਸਿਸਟਮ ਤੇ 4 ਸਪੀਕਰ, ਇਲੈਕਟ੍ਰਿਕ ਐਡਜਸਟੇਬਲ ਮਿਰਰ, ਰੀਅਰ ਪਾਵਰ ਵਿੰਡੋ, ਫ਼ਾਲੋ ਮੀ ਹੈੱਡਲੈਂਪ, ਯੂਐਸਬੀ ਚਾਰਜਿੰਗ ਸਾਕੇਟ, ਫੁੱਲ ਵ੍ਹੀਲ ਕਵਰ ਵਰਗੇ ਫ਼ੀਚਰਜ਼ ਇਸ ਕਾਰ ਨੂੰ ਹੋਰ ਬਹੇਤਰੀਨ ਬਣਾ ਦਿੰਦੇ ਹਨ।
  Published by:Amelia Punjabi
  First published:
  Advertisement
  Advertisement