Weight Loss : ਵਧਦੇ ਭਾਰ ਦੇ ਇਨ੍ਹਾਂ 5 ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਝੱਲਣੀ ਪੈ ਸਕਦੀ ਹੈ ਪਰੇਸ਼ਾਨੀ

ਮੋਟਾਪਾ ਇੱਕ ਗੰਭੀਰ ਸਮੱਸਿਆ ਹੈ ਜਿਸ ਨੇ ਪਿਛਲੇ ਕੁੱਝ ਦਹਾਕਿਆਂ ਵਿੱਚ ਇੱਕ ਮਹਾਂਮਾਰੀ ਦਾ ਰੂਪ ਲੈ ਲਿਆ ਹੈ। ਮੋਟਾਪੇ ਦੇ ਸਿਰਫ਼ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ, ਇੱਕ ਤਾਂ ਖ਼ਰਾਬ ਖਾਣਾ ਤੇ ਦੂਜਾ ਹੈ ਸਾਡੀ ਜੀਵਨ ਸ਼ੈਲੀ ਦੀਆਂ ਆਦਤਾਂ। ਸੀਂ ਤੁਹਾਨੂੰ ਅਜਿਹੇ 5 ਸੰਕੇਤਾਂ ਬਾਰੇ ਅੱਜ ਦੱਸਾਂਗੇ ਜੋ ਤੁਹਾਡੇ ਵਧ ਰਹੇ ਭਾਰ ਬਾਰੇ ਤੁਹਾਨੂੰ ਪਹਿਲਾਂ ਦੀ ਦੱਸ ਦਿੰਦੇ ਹਨ।

ਵਧਦੇ ਭਾਰ ਦੇ ਇਨ੍ਹਾਂ 5 ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਝੇਲਣੀ ਪੈ ਸਕਦੀ ਹੈ ਪਰੇਸ਼ਾਨੀ

ਵਧਦੇ ਭਾਰ ਦੇ ਇਨ੍ਹਾਂ 5 ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਝੇਲਣੀ ਪੈ ਸਕਦੀ ਹੈ ਪਰੇਸ਼ਾਨੀ

  • Share this:
ਮੋਟਾਪਾ ਇੱਕ ਗੰਭੀਰ ਸਮੱਸਿਆ ਹੈ ਜਿਸ ਨੇ ਪਿਛਲੇ ਕੁੱਝ ਦਹਾਕਿਆਂ ਵਿੱਚ ਇੱਕ ਮਹਾਂਮਾਰੀ ਦਾ ਰੂਪ ਲੈ ਲਿਆ ਹੈ। ਮੋਟਾਪੇ ਦੇ ਸਿਰਫ਼ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ, ਇੱਕ ਤਾਂ ਖ਼ਰਾਬ ਖਾਣਾ ਤੇ ਦੂਜਾ ਹੈ ਸਾਡੀ ਜੀਵਨ ਸ਼ੈਲੀ ਦੀਆਂ ਆਦਤਾਂ। ਖ਼ੁਦ ਨੂੰ ਫਿੱਟ ਰੱਖਣ ਨਾਲ ਤੁਸੀਂ ਇੱਕ ਚੰਗੀ ਦਿੱਖ ਤਾਂ ਪ੍ਰਾਪਤ ਕਰਦੇ ਹੀ ਹੋ, ਨਾਲ ਹੀ ਤੁਹਾਨੂੰ ਕਈ ਬਿਮਾਰੀਆਂ ਤੋਂ ਵੀ ਨਿਜਾਤ ਮਿਲਦੀ ਹੈ। ਮੋਟਾਪੇ ਕਾਰਨ ਕਈ ਬਿਮਾਰੀਆਂ ਹੁੰਦੀਆਂ ਹਨ। ਇਸ ਲਈ ਤੁਹਾਨੂੰ ਪਹਿਲਾਂ ਤੋਂ ਹੀ ਖ਼ੁਦ ਦੇ ਵਜ਼ਨ ਨੂੰ ਲੈ ਕੇ ਧਿਆਨ ਰੱਖਣਾ ਸ਼ੁਰੂ ਕਰਨਾ ਹੋਵੇਗਾ। ਸਾਡਾ ਸਰੀਰ ਕੁੱਝ ਨਿਸ਼ਚਤ ਸੰਕੇਤ ਜ਼ਰੂਰ ਦਿੰਦਾ ਹੈ ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਭਾਰ ਵੱਧ ਰਿਹਾ ਹੈ। ਅਜਿਹੇ ਸੰਕੇਤਾਂ ਨੂੰ ਜਾਣਨ ਨਾਲ ਤੁਸੀਂ ਪਹਿਲਾਂ ਹੀ ਆਪਣੇ ਵਧਦੇ ਵਜ਼ਨ ਦਾ ਪਤਾ ਲਗਾ ਲਓਗੇ ਤੇ ਇਸ ਨੂੰ ਕੰਟਰੋਲ ਕਰ ਸਕੋਗੇ। ਅਸੀਂ ਤੁਹਾਨੂੰ ਅਜਿਹੇ 5 ਸੰਕੇਤਾਂ ਬਾਰੇ ਅੱਜ ਦੱਸਾਂਗੇ ਜੋ ਤੁਹਾਡੇ ਵਧ ਰਹੇ ਭਾਰ ਬਾਰੇ ਤੁਹਾਨੂੰ ਪਹਿਲਾਂ ਦੀ ਦੱਸ ਦਿੰਦੇ ਹਨ।

ਸਾਰਾ ਦਿਨ ਥਕਾਵਟ ਮਹਿਸੂਸ ਕਰਨਾ : ਜੇ ਤੁਸੀਂ ਹਰ ਸਮੇਂ ਥਕਾਵਟ ਮਹਿਸੂਸ ਕਰਦੇ ਹੋ, ਤਾਂ ਜਾਂਚ ਕਰੋ ਕਿ ਕੀ ਤੁਸੀਂ ਪਿਛਲੇ ਕੁੱਝ ਮਹੀਨਿਆਂ ਵਿੱਚ ਭਾਰ ਵਧਾਇਆ ਹੈ। ਜਿਨ੍ਹਾਂ ਲੋਕਾਂ ਦਾ ਭਾਰ ਵਧਦਾ ਹੈ ਉਹ ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਥੱਕੇ ਹੋਏ ਮਹਿਸੂਸ ਕਰਦੇ ਹਨ। ਇਹ ਇਸ ਲਈ ਹੈ ਕਿਉਂਕਿ ਮੋਟਾਪਾ ਰਾਤ ਨੂੰ ਸਾਹ ਲੈਣ ਦੇ ਪ੍ਰਵਾਹ ਵਿੱਚ ਵਿਘਨ ਪਾਉਂਦਾ ਹੈ, ਜੋ ਸਲੀਪ ਐਪਨੀਆ ਦਾ ਕਾਰਨ ਬਣਦਾ ਹੈ। ਇਹ ਲੋਕ ਰਾਤ ਨੂੰ ਘੁਰਾੜੇ ਮਾਰਦੇ ਹਨ ਅਤੇ ਅਕਸਰ ਜਾਗਦੇ ਵੀ ਹਨ। ਇਸ ਨਾਲ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਤ ਹੁੰਦੀ ਹੈ ਤੇ ਦਿਨ ਵੇਲੇ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੁੰਦੀ ਹੈ।

ਪੈਰਾਂ ਵਿੱਚ ਸੋਜ :ਬਹੁਤ ਜ਼ਿਆਦਾ ਭਾਰ ਤੁਹਾਡੀਆਂ ਲੱਤਾਂ ਅਤੇ ਪੈਰਾਂ ਵਿੱਚ ਤੰਤ੍ਰਿਕਾ ਪ੍ਰਣਾਲੀ 'ਤੇ ਦਬਾਅ ਪਾਉਂਦਾ ਹੈ, ਇਹ ਤੰਤ੍ਰਿਕਾ ਪ੍ਰਣਾਲੀ ਦਿਲ ਨੂੰ ਖ਼ੂਨ ਪਹੁੰਚਾਉਂਦੀ ਹੈ ਤੇ ਵਾਪਸ ਪੈਰਾਂ ਤੇ ਪੂਰੇ ਸਰੀਰ ਤੱਕ ਪਹੁੰਚਾਉਂਦੀ ਹੈ। ਇਸ ਲਈ, ਜਦੋਂ ਤੁਹਾਡਾ ਭਾਰ ਜ਼ਿਆਦਾ ਹੁੰਦਾ ਹੈ ਤਾਂ ਤੰਤ੍ਰਿਕਾ ਪ੍ਰਣਾਲੀ ਖ਼ੂਨ ਨੂੰ ਸਹੀ ਢੰਗ ਨਾਲ ਲਿਜਾਉਣ ਦੇ ਯੋਗ ਨਹੀਂ ਹੁੰਦੀ ਜਿਸ ਨਾਲ ਲੱਤਾਂ ਅਤੇ ਪੈਰਾਂ ਵਿੱਚ ਸੋਜ ਆ ਜਾਂਦੀ ਹੈ। ਗੰਭੀਰ ਮਾਮਲਿਆਂ ਵਿੱਚ, ਮੋਟਾਪੇ ਤੋਂ ਪੀੜਤ ਲੋਕਾਂ ਵਿੱਚ ਵੈਰੀਕੋਜ਼ ਨਾੜੀਆਂ ਜਾਂ ਗਤਲੇ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ, ਭਾਰ ਵਧਣ ਨਾਲ ਦਿਲ ਦੇ ਦੌਰੇ ਦਾ ਜੋਖ਼ਮ ਵੀ ਪੈ ਸਕਦਾ ਹੈ।

ਕੱਪੜੇ ਤੰਗ ਆਉਣਾ : ਇੱਕ ਜਾਂ ਦੋ ਮਹੀਨਿਆਂ ਵਿੱਚ ਤੁਹਾਡੇ ਭਾਰ ਵਿੱਚ ਥੋੜ੍ਹਾ ਉਤਾਰ-ਚੜ੍ਹਾਅ ਹੋਣਾ ਆਮ ਗੱਲ ਹੈ। ਔਰਤਾਂ ਵਿੱਚ, ਇਹ ਉਨ੍ਹਾਂ ਦੇ ਮਹੀਨਾਵਾਰ ਮਾਹਵਾਰੀ ਚੱਕਰ ਦੇ ਬਿਲਕੁਲ ਨੇੜੇ ਹੁੰਦਾ ਹੈ, ਜੋ ਮੁੱਖ ਤੌਰ 'ਤੇ ਹਾਰਮੋਨਲ ਤਬਦੀਲੀਆਂ ਕਾਰਨ ਹੁੰਦਾ ਹੈ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਿਯਮਤ ਕੱਪੜੇ ਜਾਂ ਨਵੇਂ ਕੱਪੜੇ ਤੁਹਾਨੂੰ ਫਿੱਟ ਨਹੀਂ ਆ ਰਹੇ, ਜੋ ਤੁਸੀਂ ਕੁੱਝ ਮਹੀਨੇ ਪਹਿਲਾਂ ਲਿਆਂਦੇ ਹੋਣ, ਤਾਂ ਇਹ ਤੁਹਾਡੇ ਲਈ ਚੇਤਾਵਨੀ ਦਾ ਸੰਕੇਤ ਹੈ। ਜੀਂਸ ਦਾ ਬਟਨ ਬੰਦ ਕਰਨ ਵੇਲੇ ਮੁਸ਼ਕਲ ਹੋਣੀ। ਟਾਪ ਪਾਉਣ ਵੇਲੇ ਬਾਂਹਾਂ ਤੋਂ ਤੰਗ ਹੋਣਾ, ਇਹ ਸੰਕੇਤ ਹੈ ਕਿ ਤੁਹਾਡਾ ਭਾਰ ਵੱਧ ਰਿਹਾ ਹੈ।

ਸਾਹ ਲੈਣ ਵਿੱਚ ਦਿੱਕਤ ਆਉਣਾ : ਸਾਹ ਦੀ ਕਮੀ ਕਈ ਸਿਹਤ ਸਥਿਤੀਆਂ ਨਾਲ ਜੁੜੀ ਹੋਈ ਹੈ, ਅਤੇ ਉਨ੍ਹਾਂ ਵਿੱਚੋਂ ਇੱਕ ਭਾਰ ਵਧਣਾ ਹੈ। ਜ਼ਿਆਦਾ ਭਾਰ ਵਾਲੇ ਲੋਕ ਅਕਸਰ ਉਨ੍ਹਾਂ ਦੀ ਛਾਤੀ ਦੇ ਦੁਆਲੇ ਬਹੁਤ ਸਾਰੀ ਚਰਬੀ ਇਕੱਠੀ ਕਰਦੇ ਹਨ, ਜੋ ਉਨ੍ਹਾਂ ਦੇ ਸਾਹ ਲੈਣ ਵਿੱਚ ਰੁਕਾਵਟ ਪਾਉਂਦੇ ਹਨ। ਉਹ ਸਾਧਾਰਨ ਘਰੇਲੂ ਕੰਮ ਕਰਨ ਤੋਂ ਬਾਅਦ ਹੀ ਸਾਹ ਲੈਣ ਵਿੱਚ ਅਸਫਲ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ। ਪੈਦਲ ਚੱਲਣ ਅਤੇ ਭਾਰੀ ਸਮਾਨ ਚੁੱਕਣ ਤੋਂ ਬਾਅਦ ਵੀ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ। ਗੰਭੀਰ ਮਾਮਲਿਆਂ ਵਿੱਚ, ਉਨ੍ਹਾਂ ਨੂੰ ਲੇਟਣ ਵੇਲੇ ਸਹੀ ਢੰਗ ਨਾਲ ਸਾਹ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ।

ਮਾਹਵਾਰੀ ਚੱਕਰ ਵਿੱਚ ਸਮੱਸਿਆ ਤੇ ਕਬਜ਼ : ਔਰਤਾਂ ਵਿੱਚ, ਭਾਰ ਵਧਣ ਨਾਲ ਹਾਰਮੋਨਲ ਸਮੱਸਿਆਵਾਂ ਹੁੰਦੀਆਂ ਹਨ ਜੋ ਉਨ੍ਹਾਂ ਦੇ ਮਾਸਿਕ ਮਾਹਵਾਰੀ ਚੱਕਰ ਵਿੱਚ ਵਿਘਨ ਪਾਉਂਦੀਆਂ ਹਨ। ਇਸ ਦੇ ਇਲਾਵਾ, ਭਾਰ ਵਧਣ ਨਾਲ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਕਬਜ਼ ਦੀ ਸਮੱਸਿਆ ਵੀ ਹੋ ਸਕਦੀ ਹੈ। ਮਾੜੀ ਨੀਂਦ ਪੇਟ ਲਈ ਭੋਜਨ ਨੂੰ ਹਜ਼ਮ ਕਰਨਾ ਮੁਸ਼ਕਲ ਬਣਾਉਂਦੀ ਹੈ ਅਤੇ ਨਤੀਜੇ ਵਜੋਂ, ਵਿਅਕਤੀ ਸਵੇਰੇ ਕਬਜ਼ ਮਹਿਸੂਸ ਕਰਦਾ ਹੈ।
Published by:Anuradha Shukla
First published: