Home /News /lifestyle /

ਕੀ ਹੈ ਔਰਤਾਂ ਨਾਲ ਛੇੜਛਾੜ ਖਿਲਾਫ ਸ਼ੁਰੂ ਕੀਤੀ ਮੁਹਿੰਮ #ItsNotOk, ਜਾਣੋ ਸਭ ਕੁੱਝ

ਕੀ ਹੈ ਔਰਤਾਂ ਨਾਲ ਛੇੜਛਾੜ ਖਿਲਾਫ ਸ਼ੁਰੂ ਕੀਤੀ ਮੁਹਿੰਮ #ItsNotOk, ਜਾਣੋ ਸਭ ਕੁੱਝ

 ਨਿਊਜ਼18 ਨੈੱਟਵਰਕ ਅਤੇ Truecaller ਦੁਆਰਾ ਔਰਤਾਂ ਦੇ ਉਤਪੀੜਨ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧ ਵਿੱਚ ਹੁਣ ਇਹ ਮੁਹਿੰਮ ਤੇਲੰਗਾਨਾ ਤੱਕ ਪਹੁੰਚ ਗਈ ਹੈ। ਮੁਹਿੰਮ ਦਾ ਅਗਲਾ ਪੜਾਅ 16 ਮਈ 2022 ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਤਹਿਤ, ਨੀਤੀ ਨਿਰਮਾਤਾ, ਸੀਨੀਅਰ ਨੇਤਾ, ਹੋਰ ਪਤਵੰਤੇ ਅਤੇ ਹਿੱਸੇਦਾਰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਔਰਤਾਂ ਨੂੰ ਔਨਲਾਈਨ ਅਤੇ ਅਸਲ ਜ਼ਿੰਦਗੀ ਵਿੱਚ ਪਰੇਸ਼ਾਨ ਕਰਨ 'ਤੇ ਆਪਣੇ ਵਿਚਾਰ ਪ੍ਰਗਟ ਕਰਨਗੇ।

ਹੋਰ ਪੜ੍ਹੋ ...
  • Share this:
ਔਰਤਾਂ ਨਾਲ ਬਦਸਲੂਕੀ ਤੇ ਛੇੜਛਾੜ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਹਨ ਪਰ ਫਿਰ ਵੀ ਇਹ ਮਾਮਲੇ ਘੱਟ ਨਹੀਂ ਰਹੇ। ਹੁਣ ਡਿਜੀਟਲ ਦੁਨੀਆ ਵਿੱਚ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ #ItsNotOk ਮੁਹਿੰਮ ਇਸ ਸਾਲ ਮਾਰਚ ਵਿੱਚ ਸ਼ੁਰੂ ਕੀਤੀ ਗਈ ਸੀ।

ਇਹ ਨਿਊਜ਼18 ਨੈੱਟਵਰਕ ਅਤੇ Truecaller ਦੁਆਰਾ ਔਰਤਾਂ ਦੇ ਉਤਪੀੜਨ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧ ਵਿੱਚ ਹੁਣ ਇਹ ਮੁਹਿੰਮ ਤੇਲੰਗਾਨਾ ਤੱਕ ਪਹੁੰਚ ਗਈ ਹੈ। ਮੁਹਿੰਮ ਦਾ ਅਗਲਾ ਪੜਾਅ 16 ਮਈ 2022 ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਤਹਿਤ, ਨੀਤੀ ਨਿਰਮਾਤਾ, ਸੀਨੀਅਰ ਨੇਤਾ, ਹੋਰ ਪਤਵੰਤੇ ਅਤੇ ਹਿੱਸੇਦਾਰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਔਰਤਾਂ ਨੂੰ ਔਨਲਾਈਨ ਅਤੇ ਅਸਲ ਜ਼ਿੰਦਗੀ ਵਿੱਚ ਪਰੇਸ਼ਾਨ ਕਰਨ 'ਤੇ ਆਪਣੇ ਵਿਚਾਰ ਪ੍ਰਗਟ ਕਰਨਗੇ।

ਮੁਹਿੰਮ ਵਿਚ ਲੈਣਗੇਹਿੱਸਾਇਹ ਲੋਕ​
ਤੇਲੰਗਾਨਾ ਨੇ ਪਹਿਲਾਂ ਹੀ ਔਰਤਾਂ ਦੇ ਉਤਪੀੜਨ ਦੇ ਖਿਲਾਫ ਕਈ ਕਦਮ ਚੁੱਕੇ ਹਨ। ਹੁਣ ਇਸ ਪਹਿਲ ਦਾ ਇੱਥੇ ਵਿਸਥਾਰ ਕੀਤਾ ਜਾਵੇਗਾ। ਇਸ ਨਾਲ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਔਰਤਾਂ ਦੀ ਸੁਰੱਖਿਆ ਸਬੰਧੀ ਆਵਾਜ਼ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਮਿਲੇਗੀ।

ਤੇਲੰਗਾਨਾ ਦੇ ਆਈਟੀ ਅਤੇ ਉਦਯੋਗ ਮੰਤਰੀ ਕੇਟੀ ਰਾਮਾ ਰਾਓ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸੱਤਿਆਵਤੀ ਰਾਠੌਰ, ਤੇਲੰਗਾਨਾ ਰਾਸ਼ਟਰ ਸਮਿਤੀ ਦੀ ਨੇਤਾ ਕਲਵਕੁੰਤਲਾ ਕਵਿਤਾ, ਏਡੀਜੀਪੀ (ਮਹਿਲਾ ਸੁਰੱਖਿਆ) ਸਵਾਤੀ ਲਾਕਰਾ ਇਸ ਚਰਚਾ ਵਿੱਚ ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਆਈਟੀ ਵਿਭਾਗ ਦੇ ਪ੍ਰਮੁੱਖ ਸਕੱਤਰ ਜਯੇਸ਼ ਰੰਜਨ, ਹੈਦਰਾਬਾਦ ਪੁਲਿਸ ਕਮਿਸ਼ਨਰ ਸੀਵੀ ਆਨੰਦ, ਸਾਬਕਾ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ, ਅਦਾਕਾਰਾ ਅਤੇ ਕਾਰਕੁਨ ਅਮਲਾ ਅਕੀਨੇਨੀ ਵੀ ਚਰਚਾ ਵਿੱਚ ਹਿੱਸਾ ਲੈਣਗੇ।

ਮੁਹਿੰਮ ਦਾ ਉਦੇਸ਼
ਵਿਚਾਰ-ਵਟਾਂਦਰੇ ਵਿੱਚ ਮਹਿਲਾ ਉਤਪੀੜਨ ਰੋਕਣ ਵਿੱਚ ਪੁਰਸ਼ਾਂ ਦੀ ਅਹਿਮ ਭੂਮਿਕਾ ਨੂੰ ਸਮਝਣ ਅਤੇ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਜਾਵੇਗਾ। ਇਹ ਮੁੱਦਾ ਸਮਾਜ ਲਈ ਸਭ ਤੋਂ ਵੱਡੇ, ਪਰ ਘੱਟ-ਰਿਪੋਰਟ ਕੀਤੇ ਖਤਰਿਆਂ ਵਿੱਚੋਂ ਇੱਕ ਹੈ। ਇਸ ਮੁਹਿੰਮ ਦਾ ਮਕਸਦ ਔਰਤਾਂ ਨੂੰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਨਾ ਹੈ।

ਨਾਲ ਹੀ ਸਾਈਬਰ ਸੁਰੱਖਿਆ, ਸਾਈਬਰ ਕਾਨੂੰਨਾਂ, ਅਜਿਹੇ ਮਾਮਲਿਆਂ ਦੀ ਰਿਪੋਰਟ ਕਿਵੇਂ ਕੀਤੀ ਜਾਵੇ ਅਤੇ ਉਚਿਤ ਕਾਰਵਾਈ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ। ਵਿਚਾਰ-ਵਟਾਂਦਰਾ ਨਾ ਸਿਰਫ਼ ਇਸ ਗੱਲ 'ਤੇ ਕੇਂਦਰਿਤ ਹੋਵੇਗਾ ਕਿ "ਔਰਤਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ" ਸਗੋਂ ਇਸ ਗੱਲ 'ਤੇ ਵੀ ਧਿਆਨ ਦਿੱਤਾ ਜਾਵੇਗਾ ਕਿ ਔਰਤਾਂ ਨੂੰ ਸੁਰੱਖਿਅਤ ਅਤੇ ਸਸ਼ਕਤ ਬਣਾਉਣ ਵਿੱਚ ਮਰਦ ਕੀ ਭੂਮਿਕਾ ਨਿਭਾ ਸਕਦੇ ਹਨ।

ਔਰਤਾਂ ਦੇ ਸਸ਼ਕਤੀਕਰਨ 'ਤੇ ਧਿਆਨ
ਮੁਹਿੰਮ ਬਾਰੇ ਬੋਲਦੇ ਹੋਏ, ਨਿਊਜ਼18 ਨੈੱਟਵਰਕ ਦੀ ਬਿਜ਼ਨਸ ਨਿਊਜ਼ ਕਲੱਸਟਰ , ਸੀਈਓ ਸਮ੍ਰਿਤੀ ਮਹਿਰਾ ਨੇ ਕਿਹਾ, “Truecaller ਦੇ ਸਹਿਯੋਗ ਨਾਲ ਨਿਊਜ਼18 ਨੈੱਟਵਰਕ ਔਰਤਾਂ ਦੀ ਸੁਰੱਖਿਆ ਬਾਰੇ ਸਮਾਜ ਦੀ ਚਿੰਤਾ 'ਤੇ ਕੇਂਦ੍ਰਿਤ ਦ੍ਰਿਸ਼ਟੀ ਨਾਲ ਤੇਲੰਗਾਨਾ ਵਿੱਚ ਇੱਕ ਵਿਚਾਰ-ਵਟਾਂਦਰਾ ਕਰ ਰਿਹਾ ਹੈ।

ਇਸ ਦੇ ਤਹਿਤ #ItsNotOK ਮੁਹਿੰਮ ਦੇ ਇਸ ਪੜਾਅ ਵਿੱਚ ਤੇਲੰਗਾਨਾ ਦੇ ਲੋਕਾਂ ਨੂੰ #CallItOut ਬਾਰੇ ਜਾਗਰੂਕ ਕੀਤਾ ਜਾਵੇਗਾ। ਜਦੋਂ ਵੀ ਉਹ ਕੋਈ ਅਜਿਹੀ ਚੀਜ਼ ਦੇਖਦੇ ਹਨ ਜੋ ਔਰਤ ਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ, ਤਾਂ ਉਹ ਫੋਨ ਕਰ ਸਕਦੇ ਹਨ, ਤਾਂ ਜੋ ਔਰਤਾਂ ਲਈ ਸੁਰੱਖਿਅਤ ਮਾਹੌਲ ਸਿਰਜਿਆ ਜਾ ਸਕੇ। ਇਸ ਪਲੇਟਫਾਰਮ ਦਾ ਉਦੇਸ਼ ਔਰਤਾਂ ਨੂੰ ਸਾਈਬਰ ਜਾਗਰੂਕਤਾ ਦਾ ਸਰੋਤ ਬਣਾਉਣਾ ਹੈ। ਇਸ ਦਾ ਉਦੇਸ਼ ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ।"

ਪ੍ਰਗਿਆ, ਡਾਇਰੈਕਟਰ (ਜਨਤਕ ਮਾਮਲੇ), Truecaller ਨੇ ਕਿਹਾ, “ਅਸੀਂ Truecaller ਦੀ ਔਰਤਾਂ ਨਾਲ ਛੇੜਛਾੜ ਵਿਰੁੱਧ ਲੜਾਈ ਨੂੰ ਤੇਲੰਗਾਨਾ ਵਿੱਚ ਲਿਜਾਣ ਲਈ ਬਹੁਤ ਉਤਸ਼ਾਹਿਤ ਹਾਂ। ਅਸੀਂ ਸਾਡੀ #CallItOut ਮੁਹਿੰਮ ਲਈ ਤੇਲੰਗਾਨਾ ਪੁਲਿਸ ਅਤੇ ਸਰਕਾਰ ਤੋਂ ਮਿਲੇ ਸਮਰਥਨ ਤੋਂ ਖੁਸ਼ ਹਾਂ। ਇਹ ਔਰਤਾਂ ਨੂੰ ਉਤਪੀੜਨ ਨਾਲ ਨਜਿੱਠਣ ਅਤੇ ਇਸ ਦੀ ਰਿਪੋਰਟ ਕਰਨ ਵਿੱਚ ਸਸ਼ਕਤੀਕਰਨ ਵਿੱਚ ਮਦਦ ਕਰੇਗਾ। Truecaller ਸੁਰੱਖਿਅਤ ਸੰਚਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ।"

ਸਮ੍ਰਿਤੀ ਇਰਾਨੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਖੁੱਲ੍ਹ ਕੇ ਗੱਲ ਕੀਤੀ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ, ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ, ਅਭਿਨੇਤਰੀ ਰਵੀਨਾ ਟੰਡਨ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਇਸ ਮੁਹਿੰਮ ਵਿੱਚ ਸ਼ਾਮਲ ਹੋਈਆਂ ਹਨ। ਇਨ੍ਹਾਂ ਹਸਤੀਆਂ ਨੇ ਕਿਹਾ ਕਿ ਔਰਤਾਂ ਨੂੰ ਜ਼ੁਲਮ ਦੀ ਗੱਲ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਨਾਲ ਹੀ ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵੀ ਸਾਹਮਣੇ ਆਉਣੇ ਚਾਹੀਦੇ ਹਨ। ਮੁਹਿੰਮ ਦੇ ਹਿੱਸੇ ਵਜੋਂ, News18 ਨੈੱਟਵਰਕ ਅਤੇ Truecaller ਔਰਤਾਂ ਦੇ ਉਤਪੀੜਨ ਵਿਰੁੱਧ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਜ ਤੋਂ ਦੂਜੇ ਰਾਜ ਦੀ ਯਾਤਰਾ ਕਰਨਗੇ। ਇਸ ਕੜੀ 'ਚ ਹੁਣ ਇਹ ਮੁਹਿੰਮ ਤੇਲੰਗਾਨਾ ਤੱਕ ਪਹੁੰਚ ਰਹੀ ਹੈ।
Published by:Amelia Punjabi
First published:

Tags: #ItsNotOk, NETWORK 18, News18, Truecaller

ਅਗਲੀ ਖਬਰ