Home /News /lifestyle /

News18 Network ਨੇ BYJU’S Young Genius ਸੀਜ਼ਨ-2 ਨਾਲ ਭਾਰਤ ਦੇ ਅਗਲੇ ਬੇਮਿਸਾਲ ਬੱਚੇ ਦੀ ਖੋਜ ਸ਼ੁਰੂ ਕੀਤੀ ਹੈ

News18 Network ਨੇ BYJU’S Young Genius ਸੀਜ਼ਨ-2 ਨਾਲ ਭਾਰਤ ਦੇ ਅਗਲੇ ਬੇਮਿਸਾਲ ਬੱਚੇ ਦੀ ਖੋਜ ਸ਼ੁਰੂ ਕੀਤੀ ਹੈ

News18 Network ਵੱਲੋਂ BYJU’S Young Genius ਸੀਜ਼ਨ-2 ਨਾਲ ਭਾਰਤ ਦੇ ਅਗਲੇ ਬੇਮਿਸਾਲ ਬੱਚੇ ਦੀ ਖੋਜ ਸ਼ੁਰੂ

News18 Network ਵੱਲੋਂ BYJU’S Young Genius ਸੀਜ਼ਨ-2 ਨਾਲ ਭਾਰਤ ਦੇ ਅਗਲੇ ਬੇਮਿਸਾਲ ਬੱਚੇ ਦੀ ਖੋਜ ਸ਼ੁਰੂ

 • Share this:
  ਸਾਡੇ ਸਾਰਿਆਂ ਦੇ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਆਇਆ ਸੀ, ਜਦੋਂ ਅਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਸਿਆਣੇ ਬਣਨਾ ਚਾਹੁੰਦੇ ਸੀ। ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦਾ ਹੁਨਰ ਹੋਣਾ ਸੁਵਿਧਾਜਨਕ ਹੋ ਸਕਦਾ ਹੈ। ਪਰ ਅਸੀਂ ਅਕਸਰ ਇਹ ਸਮਝਣ ਵਿੱਚ ਅਸਫਲ ਰਹਿੰਦੇ ਹਾਂ ਕਿ ਜੀਨੀਅਸ ਬਣਿਆ ਜਾਂਦਾ ਹੈ, ਕੋਈ ਵੀ ਜੀਨੀਅਸ ਪੈਦਾ ਨਹੀਂ ਹੁੰਦਾ। ਅਸੀਂ ਆਪਣੇ ਮਨਪਸੰਦ ਕਲਾਕਾਰਾਂ ਨੂੰ ਟੀਵੀ 'ਤੇ ਵੇਖਦੇ ਹੋਏ, ਜੋ ਨਹੀਂ ਵੇਖ ਪਾਂਦੇ ਉਹ ਹੈ-ਉਹ ਹੈ ਉਨ੍ਹਾਂ ਦਾ ਜਨੂੰਨ, ਬੇਮਿਸਾਲ ਲਚਕੀਲਾਪਣ ਅਤੇ ਨਿਰੰਤਰ ਅਭਿਆਸ ਕਰਨ ਦਾ ਸਮਾਂ, ਜੋ ਉਨ੍ਹਾਂ ਨੇ ਜੀਨੀਅਸ ਬਣਨ ਤੋਂ ਪਹਿਲਾਂ ਬਤੀਤ ਕੀਤਾ।

  ਫਿਰ ਬੱਚੇ ਦੇ ਬੇਮਿਸਾਲ ਹੁਨਰ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ? ਉਹ ਬੁੱਧੀਮਾਨ ਹਨ, ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ, ਬਹੁਤ ਹੀ ਜ਼ਿਆਦਾ ਉਤਸੁਕ, ਕਲਪਨਾਸ਼ੀਲ, ਖੋਜੀ ਹਨ ਅਤੇ ਯਕੀਨਨ ਜੋਖਮ ਲੈਣ ਤੋਂ ਨਹੀਂ ਡਰਦੇ। ਪਿਛਲੇ ਹਫਤੇ ਦੇ ਅੰਤ ਵਿੱਚ ਟੋਕੀਓ ਓਲੰਪਿਕਸ ਦੇ ਖਤਮ ਹੋਣ ਦੇ ਨਾਲ, ਅਸੀਂ ਚੁਨੌਤੀਆਂ ਵਾਲੇ  ਪਿਛੋਕੜਾਂ ਤੋਂ ਆਏ ਸਾਡੇ ਹਮਵਤਨ ਹੋਣਹਾਰ ਖਿਡਾਰੀਆਂ ਦਾ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਵੇਖਿਆ। ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦੀ ਇਹ ਇੱਛਾ, ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਖੇ ਉਸਦੇ ਸ਼ੈੱਡ ਵਿੱਚ ਪੈਦਾ ਹੋਈ ਸੀ। ਉਹ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਹਾਲਾਤਾਂ, ਵਿੱਤੀ ਸਮੱਸਿਆਵਾਂ ਅਤੇ ਨਾਕਾਫ਼ੀ ਸਹੂਲਤਾਂ ਨੂੰ ਪਾਰ ਕਰਦਿਆਂ, ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਮਹਾਨ ਐਥਲੀਟਾਂ ਵਿੱਚੋਂ ਇੱਕ ਬਣ ਗਿਆ। ਬਿਨਾਂ ਕਿਸੇ ਸ਼ੱਕ ਦੇ, ਦੁਨੀਆ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ। ਜੇਕਰ ਸਾਡੇ ਕੋਲ ਵੱਖੋ-ਵੱਖ ਖੇਤਰਾਂ ਵਿੱਚ ਅਜਿਹੇ ਹੋਣਹਾਰ ਨੌਜਵਾਨਾਂ ਨੂੰ ਜ਼ਮੀਨੀ ਪੱਧਰ 'ਤੇ ਲੱਭਣ, ਤਿਆਰ ਕਰਨ ਅਤੇ ਜਨਤਕ ਪਲੇਟਫਾਰਮ 'ਤੇ ਉਨ੍ਹਾਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦੇ ਸਾਧਨ ਹੋਣ।

  ਬਿਲਕੁਲ ਇਹੀ ਉਹ ਉਦੇਸ਼ ਹੈ ਜੋ ਭਾਰਤ ਦੇ ਸਭ ਤੋਂ ਵੱਡੇ ਨਿਊਜ਼ ਨੈੱਟਵਰਕ- Network18 ਨੇ BYJU’S Young Genius ਨਾਲ ਮਿਲ ਕੇ ਨਿਰਧਾਰਤ ਕੀਤਾ ਹੈ। ਇਸ ਪਹਿਲਕਦਮੀ ਦਾ ਮੁੱਖ ਟੀਚਾ ਅਜਿਹੇ ਨੌਜਵਾਨ ਬੇਮਿਸਾਲ ਹੁਨਰਾਂ ਨੂੰ ਖੋਜਣ ਅਤੇ ਸਨਮਾਨ ਕਰਨ ਲਈ ਇੱਕ ਨਿਰੰਤਰ ਮਿਸ਼ਨ ਬਣਾਉਣਾ ਹੈ, ਜਿਨ੍ਹਾਂ ਕੋਲ ਭਵਿੱਖ ਵਿੱਚ ਕੁਝ ਵੱਡਾ ਕਰਨ ਦੀ ਸਮਰੱਥਾ ਹੈ। ਸੀਜ਼ਨ 1 ਵਿੱਚ ਨੌਜਵਾਨ ਪ੍ਰਾਪਤਕਰਤਾਵਾਂ ਨੇ ਚੈਨਲ 'ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ News18 ਦੇ ਸੰਪਾਦਕਾਂ ਅਤੇ ਨਾਮੀ ਸ਼ਖਸੀਅਤਾਂ ਦੇ ਇੱਕ ਪੈਨਲ ਵੱਲੋਂ ਚੁਣਿਆ ਗਿਆ ਸੀ। ਇਸ ਦੀ ਸ਼ੁਰੂਆਤ ਸਭ ਬਹੁਤ ਹੀ ਹੋਣਹਾਰ ਬੱਚਿਆਂ ਨਾਲ ਹੋਈ ਸੀ, ਜਿਵੇਂ ਕਿ ਲਿਡੀਅਨ ਨਾਧਾਸਵਰਮ (15) ਜੋ ਅੱਖਾਂ 'ਤੇ ਪੱਟੀ ਬੰਨ੍ਹ ਕੇ ਇੱਕ ਮਿੰਟ ਵਿੱਚ 190 ਬੀਟਸ ਦੀ ਸਪੀਡ ਨਾਲ ਪਿਆਨੋ ਵਜਾ ਸਕਦਾ ਹੈ ਅਤੇ ਮੇਘਾਨੀ ਮਲਾਬਿਕਾ (14) ਜਿਸ ਨੂੰ ਉਸਦੇ ਸ਼ਾਨਦਾਰ IQ ਲਈ 'ਗੂਗਲ ਗਰਲ ਆਫ਼ ਇੰਡੀਆ' ਵਜੋਂ ਜਾਣਿਆ ਜਾਂਦਾ ਹੈ। ਮੇਨਸਾ ਸੋਸਾਇਟੀ ਦੇ ਮੈਂਬਰ, ਬਹੁਤ ਸਾਰੇ ਐਪਸ ਦੇ ਡਿਵੈਲਪਰ ਅਤੇ ਇੱਕ ਕਿਤਾਬ ਦੇ ਲੇਖਕ, ਰਿਸ਼ੀ ਸ਼ਿਵ ਪੀ (6) ਦਾ IQ ਲੈਵਲ 180 ਹੈ, ਜੋ ਕਿ ਬਿਲਕੁਲ ਕਮਾਲ ਹੈ! ਅਵੰਤਿਕਾ ਕਾਂਬਲੀ (10) ਤਿਲਕ ਕੀਸਮ (13), ਜੋ ‘ਬਾਰਸ ਦੇ ਹੇਠਾਂ ਸਭ ਤੋਂ ਲੰਮੀ ਲਿੰਬੋ ਸਕੇਟਿੰਗ’ ਲਈ ਗਿੰਨੀਜ਼ ਵਰਲਡ ਰਿਕਾਰਡ ਧਾਰਕ ਹੈ, ਦੇ ਨਾਲ 6-ਡਿਜ਼ੀਟ ਸਕੇਅਰ-ਰੂਟ ਵਰਲਡ ਰਿਕਾਰਡ ਦੀ ਕੋਸ਼ਿਸ਼ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਹੈ। ਸਕੂਲਾਂ ਅਤੇ ਕੈਂਪਸਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਧੱਕੇਸ਼ਾਹੀ ਨੂੰ ਘਟਾਉਣ ਦੇ ਉਦੇਸ਼ ਨਾਲ, ਅਨੁਸ਼ਕਾ ਜੋਲੀ (12) ਐਂਟੀ-ਬੁੱਲਿੰਗ ਸਕੁਓਡ (ABS) ਨਾਮ ਦਾ ਵੈੱਬ ਪਲੇਟਫਾਰਮ ਬਣਾ ਕੇ, ਇੱਕ ਸਮਾਜਿਕ ਉੱਦਮੀ ਬਣ ਗਈ।

  ਇਹ ਬੇਮਿਸਾਲ ਹੋਣਹਾਰ ਬੱਚੇ, ਭਾਰਤ ਦੇ ਕਈ ਬੱਚਿਆਂ ਲਈ ਪ੍ਰੇਰਣਾ ਬਣ ਗਏ, ਸੋਸ਼ਲ ਪਲੇਟਫਾਰਮਸ ‘ਤੇ 98.4% ਸਕਾਰਾਤਮਕ ਪ੍ਰਤੀਕਿਰਿਆਵਾਂ ਅਤੇ ਦੇਸ਼ ਭਰ ਦੇ ਦਰਸ਼ਕਾਂ ਵੱਲੋਂ ਨਵੇਂ ਐਪੀਸੋਡਸ ਲਈ ਨਿਰੰਤਰ ਮੰਗ ਕੀਤੀ ਜਾ ਰਹੀਂ ਹੈ। ਪਹਿਲੇ ਸੀਜ਼ਨ ਦੀ ਇਸ ਸ਼ਾਨਦਾਰ ਸਫਲਤਾ ਦੇ ਨਾਲ, News18 Network ਯੰਗ ਜੀਨੀਅਸ ਦੇ ਦੂਜੇ ਸੰਸਕਰਣ ਦੇ ਨਾਲ ਵਾਪਸ ਆ ਗਿਆ ਹੈ, ਜੋ ਬੱਚਿਆਂ ਦੇ ਬੇਮਿਸਾਲ ਹੁਨਰਾਂ ਬਾਰੇ ਕਹਾਣੀਆਂ ਦੀ ਇੱਕ ਵੱਡੀ ਅਤੇ ਬਿਹਤਰ ਸੀਰੀਜ਼ ਦਾ ਵਾਅਦਾ ਕਰਦਾ ਹੈ। ਇਸ ਸ਼ੋਅ ਬਾਰੇ ਪੂਰੀ ਜਾਣਕਾਰੀ ਅੱਗੇ ਦੱਸ ਰਹੇ ਹਾਂ:

  Network18 ਦੇ ਸੀਨੀਅਰ ਸੰਪਾਦਕ ਅਤੇ ਐਂਕਰ ਆਨੰਦ ਨਰਸਿਮਹਨ ਵੱਲੋਂ ਹੋਸਟ ਕੀਤੇ ਜਾਣ ਵਾਲਾ ਇਹ ਸ਼ੋਅ ਜਨਵਰੀ 2022 ਵਿੱਚ ਸ਼ੁਰੂ ਹੋਵੇਗਾ ਅਤੇ ਇਸਦੇ 11 ਐਪੀਸੋਡ ਹੋਣਗੇ, ਜਿਸ ਵਿੱਚ 6 ਤੋਂ 15 ਸਾਲ ਦੀ ਉਮਰ ਦੇ ਲਗਭਗ 20 ਨੌਜਵਾਨ ਹੋਣਹਾਰ ਬੱਚੇ ਸ਼ਾਮਲ ਹੋਣਗੇ ਜੋ ਕਿ ਕਲਾ, ਸਿੱਖਿਆ, ਤਕਨੀਕ, ਕਾਰੋਬਾਰ, ਖੇਡ ਅਤੇ ਅਜਿਹੇ ਹੋਰ ਵੱਖੋ-ਵੱਖ ਖੇਤਰਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਇਸ ਸੀਰੀਜ਼ ਦਾ ਹਰ ਐਪੀਸੋਡ ਦਿਲਚਸਪ ਰਹੇਗਾ, ਕਿਉਂਕਿ ਇਨ੍ਹਾਂ ਨੌਜਵਾਨ ਹੁਨਰਾਂ ਦੇ ਨਾਲ-ਨਾਲ, ਕੁਝ ਮਸ਼ਹੂਰ ਭਾਰਤੀ ਹਸਤੀਆਂ ਵੀ ਸ਼ਾਮਲ ਇਸ ਵਿੱਚ ਹਿੱਸਾ ਲੈਣਗੀਆਂ, ਜੋ ਨਾ ਸਿਰਫ ਇਨ੍ਹਾਂ ਛੋਟੇ ਕਲਾਕਾਰਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਇਨ੍ਹਾਂ ਦਾ ਹੌਂਸਲਾ ਵਧਾਉਣਗੀਆਂ, ਸਗੋਂ ਆਪਣੇ ਵੱਲੋਂ ਹਾਸਲ ਕੀਤੇ ਮੁਕਾਮਾਂ ਬਾਰੇ ਵੀ ਦੱਸਣਗੀਆਂ।

  ਜੇ ਇਹ ਤੁਹਾਨੂੰ ਦਿਲਚਸਪ ਲੱਗਦਾ ਹੈ, ਤਾਂ https://www.news18.com/younggenius/ ‘ਤੇ ਜਾਓ ਅਤੇ ਰਜਿਸਟਰੇਸ਼ਨ ਫਾਰਮ ਭਰੋ। ਇਸਨੂੰ ਸਬਮਿਟ ਕਰਨ ਤੋਂ ਬਾਅਦ, ਇੱਕ ਮਲਟੀ-ਸਟੇਜ ਮੁਲਾਂਕਣ ਪ੍ਰਕਿਰਿਆ ਲਈ ਬੱਚੇ ਦੇ ਹਰੇਕ ਵੇਰਵੇ ਨੂੰ ਕੈਪਚਰ ਕਰਨ ਵਾਸਤੇ, ਇੱਕ ਵਿਸਤ੍ਰਿਤ ਫਾਰਮ ਵੀ ਭਰਿਆ ਜਾਂਦਾ ਹੈ। ਇਸ ਤੋਂ ਇਲਾਵਾ, ਤੁਸੀਂ BYJU ਦੀ ਐਪ ਡਾਉਨਲੋਡ ਕਰ ਸਕਦੇ ਹੋ ਅਤੇ BYJU’S Young Genius ਸੈਕਸ਼ਨ ਵਿੱਚ ਰਜਿਸਟਰ ਕਰ ਸਕਦੇ ਹੋ।

  ਜੇ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੇ ਬੱਚੇ ਦੇ ਹੁਨਰ ਨੂੰ ਕਿਵੇਂ ਪਛਾਣਿਆ ਜਾਵੇ, ਤਾਂ ਇਸਦੇ ਲਈ ਤੁਹਾਨੂੰ ਉਨ੍ਹਾਂ ਦੇ ਜੁਨੂੰਨ ਨੂੰ ਅੱਗੇ ਵਧਾਉਣ ਅਤੇ ਹੁਨਰ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਵਿਲੱਖਣ ਪਲੇਟਫਾਰਮ ਕੁਝ ਹੋਣਹਾਰ ਨੌਜਵਾਨ ਹੁਨਰਾਂ ਨੂੰ ਪਛਾਣਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਉਨ੍ਹਾਂ ਵੱਲੋਂ ਚੁਣੇ ਹੋਏ ਖੇਤਰਾਂ ਵਿੱਚ ਵੱਡੇ ਸੁਪਨੇ ਵੇਖਣ ਅਤੇ ਬੇਮਿਸਾਲ ਬਣਨ ਵਾਸਤੇ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਸਾਡੇ ਸਭ ਵਿੱਚ ਇੱਕ ਜੀਨੀਅਸ ਲੁੱਕਿਆ ਹੋਇਆ ਹੈ ਅਤੇ ਯੰਗ ਜੀਨੀਅਸ ਦੇ ਨਾਲ ਮਿਲ ਕੇ, News18 Network ਦੇਸ਼ ਭਰ ਦੇ ਨੌਜਵਾਨ ਮਾਸਟਰਮਾਈਂਡਸ ਨੂੰ ਉਨ੍ਹਾਂ ਵਿੱਚ ਲੁਕੇ ਹੋਏ ਜੀਨੀਅਸ ਨੂੰ ਬਾਹਰ ਕੱਢ ਕੇ ਆਪਣੀ ਜ਼ਿੰਦਗੀ ਬਦਲਣ ਦਾ ਸੁਨਹਿਰਾ ਮੌਕਾ ਦੇ ਰਿਹਾ ਹੈ।
  Published by:Krishan Sharma
  First published:

  Tags: BYJU's, Career, Life style, Network18, Network18 Digital, News18, Talent, Young genius

  ਅਗਲੀ ਖਬਰ