• Home
  • »
  • News
  • »
  • lifestyle
  • »
  • NIFT JOBS 2022 NIFT PANCHKULA INVITES APPLICATION FOR MECHANIC AND OTHER GROUP C NON TEACHING STAFF POSTS GH AP AS

NIFT 'ਚ ਮਕੈਨਿਕ ਤੇ ਕੁਝ ਹੋਰ ਪੋਸਟਾਂ ਲਈ ਨਿੱਕਲੀਆਂ ਅਸਾਮੀਆਂ, ਜਾਣੋ ਕੀ ਚਾਹੀਦੀ ਹੈ ਯੋਗਤਾ

ਇਸ ਭਰਤੀ ਲਈ ਅਰਜ਼ੀ ਫਾਰਮ NIFT ਦੀ ਅਧਿਕਾਰਤ ਵੈੱਬਸਾਈਟ nift.ac.in/Panchkula/careers 'ਤੇ ਜਾ ਕੇ ਡਾਊਨਲੋਡ ਕੀਤਾ ਜਾਣਾ ਹੈ। ਅਰਜ਼ੀ ਦੀ ਆਖਰੀ ਮਿਤੀ 14 ਮਾਰਚ 2022 ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਭਰਤੀ ਆਫਲਾਈਨ ਅਪਲਾਈ ਕੀਤੀ ਜਾਵੇਗੀ।

  • Share this:
ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (NIFT), ਪੰਚਕੂਲਾ ਨੇ ਗਰੁੱਪ ਸੀ ਸ਼੍ਰੇਣੀ ਦੇ ਨਾਨ ਟੀਚਿੰਗ ਸਟਾਫ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਨਿਫਟ (NIFT) ਮਸ਼ੀਨ ਮਕੈਨਿਕ, ਸਹਾਇਕ ਵਿੱਤ ਅਤੇ ਲੇਖਾ, ਸਹਾਇਕ ਵਾਰਡਨ ਔਰਤ, ਸਟੈਨੋਗ੍ਰਾਫਰ ਗ੍ਰੇਡ-3, ਨਰਸ ਅਤੇ ਲਾਇਬ੍ਰੇਰੀ ਸਹਾਇਕ ਦੀ ਭਰਤੀ ਠੇਕੇ ਦੇ ਆਧਾਰ 'ਤੇ ਕਰੇਗਾ। ਇਹ ਸਮਝੌਤਾ ਤਿੰਨ ਸਾਲਾਂ ਲਈ ਹੋਵੇਗਾ।


ਇਸ ਭਰਤੀ ਲਈ ਅਰਜ਼ੀ ਫਾਰਮ NIFT ਦੀ ਅਧਿਕਾਰਤ ਵੈੱਬਸਾਈਟ nift.ac.in/Panchkula/careers 'ਤੇ ਜਾ ਕੇ ਡਾਊਨਲੋਡ ਕੀਤਾ ਜਾਣਾ ਹੈ। ਅਰਜ਼ੀ ਦੀ ਆਖਰੀ ਮਿਤੀ 14 ਮਾਰਚ 2022 ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਭਰਤੀ ਆਫਲਾਈਨ ਅਪਲਾਈ ਕੀਤੀ ਜਾਵੇਗੀ।


NIFT ਭਰਤੀ 2022 ਅਸਾਮੀਆਂ ਦੇ ਵੇਰਵੇ

• ਮਸ਼ੀਨ ਮਕੈਨਿਕ - 1 ਪੋਸਟ

• ਸਹਾਇਕ ਵਿੱਤ ਅਤੇ ਲੇਖਾ - 1 ਪੋਸਟ

• ਅਸਿਸਟੈਂਟ ਵਾਰਡਨ ਫੀਮੇਲ – 1 ਪੋਸਟ

• ਸਟੈਨੋਗ੍ਰਾਫਰ ਗ੍ਰੇਡ- 3-1 ਪੋਸਟ

• ਨਰਸ - 1 ਪੋਸਟ

• ਲਾਇਬ੍ਰੇਰੀ ਅਸਿਸਟੈਂਟ - 1 ਪੋਸਟ


NIFT ਗਰੁੱਪ C ਭਰਤੀ 2022 ਲਈ ਵਿੱਦਿਅਕ ਯੋਗਤਾ


ਮਸ਼ੀਨ ਮਕੈਨਿਕ - 10ਵੀਂ ਪਾਸ ਤੋਂ ਬਾਅਦ ਤਿੰਨ ਸਾਲ ਦਾ ਫੁੱਲ ਟਾਈਮ ਡਿਪਲੋਮਾ ਅਤੇ ਮਕੈਟ੍ਰੋਨਿਕਸ ਇੰਜੀਨੀਅਰਿੰਗ/ਇੰਸਟਰੂਮੈਂਟੇਸ਼ਨ ਟੈਕਨਾਲੋਜੀ/ਮਕੈਨੀਕਲ ਇੰਜੀਨੀਅਰਿੰਗ ਵਿੱਚ ਸਿਖਲਾਈ ਹੋਣੀ ਚਾਹੀਦੀ ਹੈ।

ਸਹਾਇਕ ਵਿੱਤ ਅਤੇ ਲੇਖਾ - ਕਾਮਰਸ ਵਿੱਚ ਬੈਚਲਰ ਡਿਗਰੀ ਹੋਣੀ ਜ਼ਰੂਰੀ ਹੈ।


ਸਹਾਇਕ ਵਾਰਡਨ - ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਟ ਅਤੇ ਇੱਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।

ਸਟੈਨੋਗ੍ਰਾਫਰ- ਤੁਹਾਡੇ ਕੋਲ 80 ਸ਼ਬਦ ਪ੍ਰਤੀ ਮਿੰਟ ਸ਼ਾੱਟ ਹੈਡ ਅਤੇ 40 ਸ਼ਬਦ ਪ੍ਰਤੀ ਮਿੰਟ ਟਾਈਪ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ ਅਤੇ ਇਸਦੇ ਨਾਲ ਹੀ ਤੁਸੀਂ ਬੀਏ ਪਾਸ ਹੋਣੇ ਚਾਹੀਦੇ ਹੋ। ਨਾਲ ਹੀ ਘੱਟੋ-ਘੱਟ ਦੋ ਸਾਲ ਦਾ ਤਜ਼ਰਬਾ ਵੀ ਜ਼ਰੂਰੀ ਹੈ।


ਨਰਸ - B.Sc ਨਰਸਿੰਗ ਕੀਤੀ ਹੋਣੀ ਚਾਹੀਦੀ ਹੈ।

ਲਾਇਬ੍ਰੇਰੀ ਅਸਿਸਟੈਂਟ- ਲਾਇਬ੍ਰੇਰੀ ਸਾਇੰਸ ਵਿੱਚ ਡਿਪਲੋਮਾ ਜਾਂ ਬੈਚੁਲਰ ਡਿਗਰੀ।


NIFT ਭਰਤੀ 2022 ਲਈ ਅਰਜ਼ੀ ਕਿਵੇਂ ਦੇਣੀ ਹੈ


ਨਿਫਟ ਗਰੁੱਪ ਸੀ ਭਰਤੀ 2022 ਲਈ ਅਰਜ਼ੀ ਫਾਰਮ ਅਧਿਕਾਰਤ ਵੈੱਬਸਾਈਟ https://nift.ac.in/Panchkula/careers 'ਤੇ ਜਾ ਕੇ ਡਾਊਨਲੋਡ ਕੀਤਾ ਜਾਣਾ ਹੈ। ਇਸ ਤੋਂ ਬਾਅਦ ਬਿਨੈ-ਪੱਤਰ ਭਰਨ ਤੋਂ ਬਾਅਦ, ਲੋੜੀਂਦੇ ਸਰਟੀਫਿਕੇਟ ਅਤੇ ਦਸਤਾਵੇਜ਼ਾਂ ਦੀ ਕਾਪੀ ਲਿਫਾਫੇ ਵਿਚ ਪਾ ਕੇ ਡਾਇਰੈਕਟਰ, ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ, ਸਰਕਾਰੀ ਪੌਲੀਟੈਕਨਿਕ ਕੈਂਪਸ ਬਿਲਡਿੰਗ, ਸੈਕਟਰ 26, ਪੰਚਕੂਲਾ, ਹਰਿਆਣਾ-134116 ਨੂੰ ਭੇਜਣੀ ਹੋਵੇਗੀ।


ਲਿਫਾਫੇ ਉੱਤੇ ਵੱਡੇ ਅੱਖਰਾਂ ਵਿੱਚ ਉਸ ਪੋਸਟ ਦਾ ਨਾਮ ਲਿਖੋ ਜਿਸ ਲਈ ਤੁਸੀਂ ਅਪਲਾਈ ਕਰ ਰਹੇ ਹੋ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਐਪਲੀਕੇਸ਼ਨ ਫੀਸ 590 ਰੁਪਏ ਹੈ।
Published by:Amelia Punjabi
First published: