• Home
  • »
  • News
  • »
  • lifestyle
  • »
  • NIMESULIDE AND PARACETAMOL TABLET SUMO NIMPREX P NIMSAID P DOLAMIDE NIMESON P NIMICA PLUS HAVE BIG SIDE EFFECTS GH AP AS

ਸਾਵਧਾਨ! Nimprex, Dolamide ਦੀ ਵਰਤੋਂ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Nimprex, Dolamide

  • Share this:
ਅਕਸਰ ਸਾਨੂੰ ਸਿਰਦਰਦ, ਸਰੀਰ ਦਰਦ, ਦੰਦ ਦਰਦ, ਮਾਈਗਰੇਨ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਥਿਤੀਆਂ ਵਿੱਚ ਅਸੀਂ ਮੈਡੀਕਲ ਦੀ ਦੁਕਾਨ 'ਤੇ ਜਾਂਦੇ ਹਾਂ ਅਤੇ ਸੂਮੋ ਨਿਮਪ੍ਰੇਕਸ ਪੀ, ਨਿਮਸਾਈਡ ਪੀ, ਡੋਲਾਮਾਈਡ ਨਿਮੇਸਨ ਪੀ, ਨਿਮਿਕਾ ਪਲੱਸ ਆਦਿ ਦਵਾਈਆਂ ਲੈ ਲੈਂਦੇ ਹਾਂ। ਅਸੀਂ ਬਿਨਾਂ ਸੋਚੇ ਸਮਝੇ ਇਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਾਂ। ਅਸੀਂ ਇਹ ਵੀ ਨਹੀਂ ਸੋਚਦੇ ਕਿ ਇਸ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ।

ਦਰਅਸਲ, ਅਜਿਹੀਆਂ ਦਵਾਈਆਂ ਦੋ ਤਰ੍ਹਾਂ ਦੇ ਕੰਪੋਨੈਂਟਸ, ਪੈਰਾਸੀਟਾਮੋਲ ਅਤੇ ਨਿਮੇਸੁਲਾਇਡ ਤੋਂ ਬਣੀਆਂ ਹਨ। ਨਿਮਸੁਲਾਈਡ ਵਿੱਚ ਸੁਗੰਧਿਤ ਈਥਰ ਹੁੰਦਾ ਹੈ ਜਦੋਂ ਕਿ ਪੈਰਾਸੀਟਾਮੋਲ ਵਿੱਚ 4-ਐਮੀਨੋਫੇਨੋਲ ਹੁੰਦਾ ਹੈ। ਇਨ੍ਹਾਂ ਦੋਵਾਂ ਦਵਾਈਆਂ ਦੇ ਸੁਮੇਲ ਦੀ ਵਰਤੋਂ ਸੂਮੋ ਜਾਂ ਡੋਲਾਮਾਈਡ ਵਰਗੀ ਦਵਾਈ ਤਿਆਰ ਕਰਨ ਲਈ ਕੀਤੀ ਜਾਂਦੀ ਹੈ।

ਇਹਨਾਂ ਦਵਾਈਆਂ ਦੀ ਮਨਮਾਨੀ ਵਰਤੋਂ ਜਿਗਰ, ਗੁਰਦੇ, ਦਿਲ ਵਿੱਚ ਸਥਾਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਫੌਰੀ ਤੌਰ 'ਤੇ ਇਸ ਦੇ ਗੰਭੀਰ ਨਤੀਜੇ ਵੀ ਦੇਖਣ ਨੂੰ ਮਿਲਦੇ ਹਨ।

ਇਹ ਦਵਾਈਆਂ ਕਦੋਂ ਲਈਆਂ ਜਾਂਦੀਆਂ ਹਨ?
ਨਿਮੇਸੁਲਾਇਡ ਅਤੇ ਪੈਰਾਸੀਟਾਮੋਲ ਦੀ ਰਚਨਾ ਵਾਲੀਆਂ ਦਵਾਈਆਂ ਆਮ ਤੌਰ 'ਤੇ ਬੁਖਾਰ, ਸਿਰ ਦਰਦ, ਮਾਈਗਰੇਨ, ਮਾਸਪੇਸ਼ੀ ਦੇ ਦਰਦ, ਦੰਦਾਂ ਦੇ ਦਰਦ, ਗਠੀਏ ਦੇ ਦਰਦ, ਸਪੌਂਡੀਲਾਈਟਿਸ, ਪੀਰੀਅਡ ਦੇ ਦਰਦ, ਆਦਿ ਲਈ ਲਈਆਂ ਜਾਂਦੀਆਂ ਹਨ। ਡਾਕਟਰ ਵੀ ਇਸ ਦੀ ਸਿਫ਼ਾਰਸ਼ ਕਰਦੇ ਹਨ ਪਰ ਜਦੋਂ ਅਸੀਂ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਦੇ ਹਾਂ ਜਾਂ ਸਰੀਰ ਵਿੱਚ ਕੋਈ ਹੋਰ ਗੜਬੜੀ ਹੁੰਦੀ ਹੈ, ਤਾਂ ਦਿਮਾਗ ਕਿਸੇ ਨਾ ਕਿਸੇ ਰਸਾਇਣ ਨੂੰ ਕਿਰਿਆਸ਼ੀਲ ਹੋਣ ਦਾ ਸੁਨੇਹਾ ਦਿੰਦਾ ਹੈ।

ਇਸ ਨੂੰ ਨਿਊਰੋਟ੍ਰਾਂਸਮੀਟਰ ਕੈਮੀਕਲ ਮੈਸੇਂਜਰ ਕਿਹਾ ਜਾਂਦਾ ਹੈ। ਪੈਰਾਸੀਟਾਮੋਲ ਅਤੇ ਨਿਮੇਸੁਲਾਇਡ ਇਸ ਸੰਦੇਸ਼ ਨੂੰ ਰੋਕਦੇ ਹਨ। ਇਨ੍ਹਾਂ ਜੇ ਸੇਵਨ ਨਾਲ ਪੇਟ ਦਰਦ, ਐਸਿਡਿਟੀ, ਚੱਕਰ ਆਉਣੇ, ਸਕਿਨ ਉੱਤੇ ਧੱਫੜ, ਮਤਲੀ, ਉਲਟੀਆਂ, ਬੇਚੈਨੀ, ਭਰਮ, ਦਸਤ, ਦਿਮਾਗ ਦਾ ਸੁੰਨ ਹੋਣਾ ਆਦਿ ਮਾੜੇ ਪ੍ਰਭਾਵ ਹੋ ਸਕਦੇ ਹਨ।

ਲੰਬੇ ਸਮੇਂ ਤੱਕ ਚੱਲਣ ਵਾਲਾ ਪ੍ਰਭਾਵ
ਨਿਮੇਸੁਲਾਇਡ ਅਤੇ ਪੈਰਾਸੀਟਾਮੋਲ ਰਚਨਾ ਵਾਲੀਆਂ ਦਵਾਈਆਂ ਸਰੀਰ ਵਿੱਚ ਲੰਬੇ ਸਮੇਂ ਤੱਕ ਪ੍ਰਭਾਵ ਪਾ ਸਕਦੀਆਂ ਹਨ। ਇਹ ਦੋਵੇਂ ਦਵਾਈਆਂ ਜਿਗਰ ਲਈ ਹਾਨੀਕਾਰਕ ਹਨ। ਇਹ ਜਿਗਰ ਵਿੱਚ ਐਸੀਟਿਕ ਪਦਾਰਥ ਨੂੰ ਵਧਾ ਸਕਦੀਆਂ ਹਨ, ਜਿਸ ਨਾਲ ਜਿਗਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਇਹ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਜਨਮ ਦੇ ਸਕਦੀਆਂ ਹਨ। ਇਹ ਦਵਾਈ ਪੇਟ ਵਿਚ ਖੂਨ ਵਗਣ ਦਾ ਕਾਰਨ ਵੀ ਬਣ ਸਕਦੀਆਂ ਹਨ। ਲੰਬੇ ਸਮੇਂ ਤੱਕ ਇਸ ਦਾ ਸੇਵਨ ਕਰਨ ਨਾਲ ਕਿਡਨੀ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।

ਇਨ੍ਹਾਂ ਲੋਕਾਂ ਨੂੰ ਇਹ ਦਵਾਈ ਬਿਲਕੁਲ ਨਹੀਂ ਲੈਣੀ ਚਾਹੀਦੀ :
-ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਸੂਮੋ ਵਰਗੀਆਂ ਦਵਾਈਆਂ ਲੈਣ ਦੀ ਬਿਲਕੁਲ ਵੀ ਸਲਾਹ ਨਹੀਂ ਦਿੱਤੀ ਜਾਂਦੀ।
-ਗਰਭ ਅਵਸਥਾ ਦੌਰਾਨ ਸੂਮੋ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਨਾਲ ਬੱਚੇ ਵਿੱਚ ਔਟਿਜ਼ਮ ਜਾਂ ਹੋਰ ਪੇਚੀਦਗੀਆਂ ਹੋ ਸਕਦੀਆਂ ਹਨ।
-ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਵੀ ਇਹ ਦਵਾਈ ਨਹੀਂ ਲੈਣੀ ਚਾਹੀਦੀ।
-ਇਸ ਦਵਾਈ ਦਾ ਸੇਵਨ ਕਰਨ ਨਾਲ ਉਲਝਣ ਪੈਦਾ ਹੋ ਸਕਦੀ ਹੈ, ਇਸ ਲਈ ਦਵਾਈ ਲੈਣ ਤੋਂ ਬਾਅਦ ਗੱਡੀ ਬਿਲਕੁਲ ਨਹੀਂ ਚਲਾਉਣੀ ਚਾਹੀਦੀ।
-ਜਿਨ੍ਹਾਂ ਨੂੰ ਕਿਡਨੀ ਅਤੇ ਲੀਵਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਹ ਦਵਾਈ ਬਿਲਕੁਲ ਨਹੀਂ ਲੈਣੀ ਚਾਹੀਦੀ।
-12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਦਵਾਈ ਬਿਲਕੁਲ ਨਹੀਂ ਦਿੱਤੀ ਜਾਣੀ ਚਾਹੀਦੀ।
-ਇਹ ਦਵਾਈ ਕਦੇ ਵੀ ਅਲਕੋਹਲ ਨਾਲ ਨਹੀਂ ਲੈਣੀ ਚਾਹੀਦੀ।
-ਜਿਨ੍ਹਾਂ ਲੋਕਾਂ ਨੂੰ ਐਲਰਜੀ, ਸਕਿਨ 'ਤੇ ਧੱਫੜ, ਚਿਹਰੇ, ਬੁੱਲ੍ਹਾਂ, ਗਲੇ ਆਦਿ ਵਿੱਚ ਖੁਜਲੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਇਹ ਦਵਾਈ ਨਹੀਂ ਲੈਣੀ ਚਾਹੀਦੀ।
-ਉਪਰੋਕਤ ਹਾਲਾਤ ਵਿੱਚ, ਇਹ ਦਵਾਈ ਕਦੇ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੀ ਚਾਹੀਦੀ।
Published by:Amelia Punjabi
First published: