Home /News /lifestyle /

Nissan Leaf Electric Car: ਭਾਰਤ 'ਚ ਜਲਦ ਹੀ ਲਾਂਚ ਹੋਵੇਗੀ Nissan Leaf ਇਲੈਕਟ੍ਰਿਕ ਕਾਰ, ਇਹ ਹੈ ਇਸਦੀ ਵੱਡੀ ਖਾਸੀਅਤ

Nissan Leaf Electric Car: ਭਾਰਤ 'ਚ ਜਲਦ ਹੀ ਲਾਂਚ ਹੋਵੇਗੀ Nissan Leaf ਇਲੈਕਟ੍ਰਿਕ ਕਾਰ, ਇਹ ਹੈ ਇਸਦੀ ਵੱਡੀ ਖਾਸੀਅਤ

 ਭਾਰਤ 'ਚ ਜਲਦ ਹੀ ਲਾਂਚ ਹੋਵੇਗੀ Nissan Leaf ਇਲੈਕਟ੍ਰਿਕ ਕਾਰ, ਇਹ ਹੈ ਇਸਦੀ ਵੱਡੀ ਖਾਸੀਅਤ (ਫਾਈਲ ਫੋਟੋ)

ਭਾਰਤ 'ਚ ਜਲਦ ਹੀ ਲਾਂਚ ਹੋਵੇਗੀ Nissan Leaf ਇਲੈਕਟ੍ਰਿਕ ਕਾਰ, ਇਹ ਹੈ ਇਸਦੀ ਵੱਡੀ ਖਾਸੀਅਤ (ਫਾਈਲ ਫੋਟੋ)

Nissan Leaf Electric Car: ਇਲੈਕਟ੍ਰਿਕ ਕਾਰਾਂ (Electric Cars) ਦਾ ਬਾਜ਼ਾਰ ਲਗਾਤਾਰ ਵਧਦਾ ਜਾ ਰਿਹਾ ਹੈ। ਇਲੈਕਟ੍ਰਿਕ ਵਾਹਨਾਂ ਦੀ ਦੁਨੀਆਂ ਵਿੱਚ ਨਿੱਤ ਨਵੇਂ ਧਮਾਕੇ ਹੋ ਰਹੇ ਹਨ। ਨਵੀਆਂ ਇਲੈਕਟ੍ਰਿਕ ਗੱਡੀਆਂ ਲਾਂਚ ਕੀਤੀਆਂ ਜਾ ਰਹੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਲੋਕ ਇਲੈਕਟ੍ਰਿਕ ਵਾਹਨਾਂ ਵੱਲ ਰੁਖ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਲੈਕਟ੍ਰਿਕ ਵਾਹਨਾਂ (Electric Vehicles) ਦੀ ਵਿਕਰੀ ਤਿੰਨ ਗੁਣਾ ਵੱਧ ਗਈ ਹੈ।

ਹੋਰ ਪੜ੍ਹੋ ...
  • Share this:

    ਇਸ ਕੜੀ 'ਚ ਜਾਪਾਨੀ ਕਾਰ ਕੰਪਨੀ ਨਿਸਾਨ (Nissan) ਜਲਦ ਹੀ ਭਾਰਤ 'ਚ ਆਪਣੀ ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। Nissan ਭਾਰਤ 'ਚ Nissan Leaf ਨਾਮ ਦੀ ਆਪਣੀ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਲਾਂਚ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

    ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਨਿਸਾਨ (Nissan) ਦਾ ਨਵਾਂ ਮਾਡਲ ਦਿੱਲੀ-ਐਨਸੀਆਰ ਵਿੱਚ ਦੇਖਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਹ ਕਾਰ ਨਿਸਾਨ (Nissan) ਦੀ ਨਵੀਂ ਇਲੈਕਟ੍ਰਿਕ ਕਾਰ ਹੈ ਅਤੇ ਇਸ ਦੇ ਲਾਂਚ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

    ਨਿਸਾਨ (Nissan) ਦੀ ਇਲੈਕਟ੍ਰਿਕ ਕਾਰ ਲੀਫ (Electric Car Leaf) ਦਾ ਡਿਜ਼ਾਈਨ ਬਿਲਕੁਲ ਵੱਖਰਾ ਹੋਵੇਗਾ ਅਤੇ ਇਹ ਕਿਸੇ ਵੀ ਮਹਿੰਗੇ ਪ੍ਰੀਮੀਅਮ ਵਾਹਨ ਨੂੰ ਟੱਕਰ ਦੇਣ ਵਾਲੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਐਡਵਾਂਸਡ ਡਰਾਈਵਰ ਅਸਿਸਟੈਂਟ ਸਿਸਟਮ (ADAS) ਦੇ ਨਾਲ ਕਈ ਆਧੁਨਿਕ ਫੀਚਰਸ ਦੇਖਣ ਨੂੰ ਮਿਲਣਗੇ।

    ਸ਼ਕਤੀਸ਼ਾਲੀ ਬੈਟਰੀ, ਸ਼ਕਤੀਸ਼ਾਲੀ ਇੰਜਣ
    ਕਿਉਂਕਿ ਇਹ ਇਕ ਇਲੈਕਟ੍ਰਿਕ ਕਾਰ ਹੈ, ਇਸ ਲਈ ਇਸਦੀ ਬੈਟਰੀ 'ਤੇ ਬਹੁਤ ਧਿਆਨ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ 40 kWh ਦੀ Lithium Ion EM57 ਬੈਟਰੀ ਹੋਵੇਗੀ। ਇਹ ਬੈਟਰੀ ਬਹੁਤ ਪਾਵਰਫੁੱਲ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੈਟਰੀ ਸਿੰਗਲ ਚਾਰਜ 'ਚ 240 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦੀ ਹੈ। ਬੈਟਰੀ ਚਾਰਜ ਕਰਨ ਲਈ ਦੋ ਤਰ੍ਹਾਂ ਦੇ ਚਾਰਜਰ ਸਿਸਟਮ ਹਨ। ਇੱਕ 3 ਕਿਲੋਵਾਟ ਦਾ ਅਤੇ ਦੂਜਾ 6 ਕਿਲੋਵਾਟ ਦਾ। ਪਹਿਲੇ 3 ਕਿਲੋਵਾਟ ਚਾਰਜਰ ਨਾਲ ਬੈਟਰੀ ਨੂੰ ਚਾਰਜ ਕਰਨ ਵਿੱਚ 16 ਘੰਟੇ ਅਤੇ ਦੂਜੇ 6 ਕਿਲੋਵਾਟ ਚਾਰਜਰ ਨਾਲ ਚਾਰਜ ਹੋਣ ਵਿੱਚ 8 ਘੰਟੇ ਲੱਗਣਗੇ।

    ਗੱਡੀ ਦੀ ਮੋਟਰ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸ 'ਚ ਪਾਵਰਫੁੱਲ ਮੋਟਰ ਲਗਾਈ ਗਈ ਹੈ, ਜੋ 146 bhp ਦੀ ਪਾਵਰ ਅਤੇ 320 Nm ਦਾ ਟਾਰਕ ਜਨਰੇਟ ਕਰਨ ਦੀ ਪਾਵਰ ਦਿੰਦੀ ਹੈ।
    Published by:rupinderkaursab
    First published:

    Tags: Auto, Auto industry, Auto news, Automobile

    ਅਗਲੀ ਖਬਰ