Home /News /lifestyle /

ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਮਿਲੇਗੀ 200 ਰੁਪਏ ਦੀ LPG ਸਬਸਿਡੀ, ਪੜ੍ਹੋ ਪੂਰੀ ਖ਼ਬਰ

21 ਮਈ ਨੂੰ ਵਿੱਤ ਮੰਤਰੀ ਸੀਤਾਰਮਨ ਨੇ ਮਹਿੰਗਾਈ ਨੂੰ ਘੱਟ ਕਰਨ ਦੇ ਇਰਾਦੇ ਨਾਲ ਪੈਟਰੋਲ 'ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਇੱਕ ਸਾਲ ਵਿੱਚ 12 ਸਿਲੰਡਰ ਲਈ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ।

ਹੋਰ ਪੜ੍ਹੋ ...
  • Share this:
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 21 ਮਈ ਨੂੰ ਰਸੋਈ ਗੈਸ 'ਤੇ ਸਬਸਿਡੀ ਦੇਣ ਦੇ ਐਲਾਨ ਤੋਂ ਬਾਅਦ ਇਸ ਦੇ ਲਾਭਪਾਤਰੀਆਂ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਇਸ ਭੰਬਲਭੂਸੇ ਨੂੰ ਹੁਣ ਤੇਲ ਸਕੱਤਰ ਪੰਕਜ ਜੈਨ ਨੇ ਸਾਫ਼ ਕਰ ਦਿੱਤਾ ਹੈ। ਜੈਨ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਸਾਰੇ ਐਲਪੀਜੀ ਉਪਭੋਗਤਾਵਾਂ ਦੇ ਖਾਤਿਆਂ ਵਿੱਚ ਸਬਸਿਡੀ ਨਹੀਂ ਪਾਵੇਗੀ, ਜਿਸ ਬਾਰੇ ਵਿੱਤ ਮੰਤਰੀ ਨੇ ਐਲਪੀਜੀ 'ਤੇ 200 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ।

Moneycontrol.com ਦੀ ਇੱਕ ਰਿਪੋਰਟ ਦੇ ਅਨੁਸਾਰ, ਕੇਂਦਰੀ ਤੇਲ ਸਕੱਤਰ (Union Oil Secretary) ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (Prime Minister’s Ujjwala Yojana) ਦੇ ਲਾਭਪਾਤਰੀਆਂ ਨੂੰ 200 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਬਾਕੀ ਲੋਕਾਂ ਨੂੰ ਰਸੋਈ ਗੈਸ ਸਿਲੰਡਰ ਬਾਜ਼ਾਰੀ ਕੀਮਤ 'ਤੇ ਹੀ ਖਰੀਦਣਾ ਪਵੇਗਾ।

21 ਮਈ ਨੂੰ ਵਿੱਤ ਮੰਤਰੀ ਸੀਤਾਰਮਨ ਨੇ ਮਹਿੰਗਾਈ ਨੂੰ ਘੱਟ ਕਰਨ ਦੇ ਇਰਾਦੇ ਨਾਲ ਪੈਟਰੋਲ 'ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਇੱਕ ਸਾਲ ਵਿੱਚ 12 ਸਿਲੰਡਰ ਲਈ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ।

ਜੂਨ 2020 ਤੋਂ ਬੰਦ ਹੈ ਸਬਸਿਡੀ
ਪੰਕਜ ਜੈਨ ਨੇ ਕਿਹਾ ਕਿ ਸਰਕਾਰ ਜੂਨ 2020 ਤੋਂ ਐਲਪੀਜੀ 'ਤੇ ਕੋਈ ਸਬਸਿਡੀ ਨਹੀਂ ਦੇ ਰਹੀ ਹੈ। ਹੁਣ ਸਿਰਫ਼ ਉਹੀ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 21 ਮਈ ਨੂੰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਐਲਪੀਜੀ ਗਾਹਕਾਂ ਲਈ ਸਬਸਿਡੀ ਦਾ ਕੋਈ ਪ੍ਰਬੰਧ ਨਹੀਂ ਹੈ।

ਦਿੱਲੀ ਵਿੱਚ 1,003 ਰੁਪਏ ਹੈ ਸਿਲੰਡਰ ਦਾ ਰੇਟ
ਰਾਜਧਾਨੀ ਦਿੱਲੀ ਵਿੱਚ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1,003 ਰੁਪਏ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 200 ਰੁਪਏ ਦੀ ਸਬਸਿਡੀ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਮਿਲੇਗੀ। ਇਸ ਨਾਲ ਉਨ੍ਹਾਂ ਨੂੰ ਇਸ ਸਿਲੰਡਰ ਨੂੰ ਖਰੀਦਣ ਲਈ ਆਪਣੀ ਜੇਬ 'ਚੋਂ ਸਿਰਫ਼ 803 ਰੁਪਏ ਖਰਚ ਕਰਨੇ ਪੈਣਗੇ। ਬਾਕੀ ਦੇ ਲਈ, ਦਿੱਲੀ ਵਿੱਚ ਇਸਦੀ ਕੀਮਤ 1,003 ਰੁਪਏ ਹੋਵੇਗੀ।

ਉੱਜਵਲਾ ਲਾਭਪਾਤਰੀਆਂ ਨੂੰ 200 ਰੁਪਏ ਦੀ ਗੈਸ ਸਬਸਿਡੀ ਦੇਣ ਨਾਲ ਸਰਕਾਰੀ ਖਜ਼ਾਨੇ 'ਤੇ 6,100 ਕਰੋੜ ਰੁਪਏ ਦਾ ਬੋਝ ਪਵੇਗਾ। ਇਕ ਰਿਪੋਰਟ ਮੁਤਾਬਕ ਦੇਸ਼ 'ਚ ਇਸ ਸਮੇਂ ਲਗਭਗ 30.5 ਕਰੋੜ LPG ਕੁਨੈਕਸ਼ਨ ਹਨ। ਇਸ ਵਿੱਚੋਂ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ 9 ਕਰੋੜ ਕੁਨੈਕਸ਼ਨ ਮੁਹੱਈਆ ਕਰਵਾਏ ਹਨ।
Published by:Amelia Punjabi
First published:

Tags: LPG cylinders, Ujjwala Yojana

ਅਗਲੀ ਖਬਰ