Home /News /lifestyle /

ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਨਾ ਕਟੌਤੀ ਨਾ ਵਾਧਾ, ਜਾਣੋ ਤਾਜ਼ਾ ਵਿਆਜ ਦਰਾਂ

Small Savings Plan: ਜ਼ਿਆਦਾਤਰ ਬੈਂਕਾਂ ਵੱਲੋਂ ਲੋਨ ਦੀਆਂ ਵਿਆਜ਼ ਦਰਾਂ ਤੋਂ ਲੈ ਕੇ ਫਿਕਸਡ ਡਿਪੋਜ਼ਿਟ ਤੱਕ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਪਰ ਛੋਟੀਆਂ ਬੱਚਤ ਯੋਜਨਾਵਾਂ ਲਈ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਇਆ ਹੈ। ਜੀ ਹਾਂ ਛੋਟੀਆਂ ਬੱਚਤ ਯੋਜਨਾਵਾਂ ਦੇ ਨਿਵੇਸ਼ਕਾਂ ਨੂੰ ਇੱਕ ਵਾਰ ਫਿਰ ਝਟਕਾ ਲੱਗਾ ਹੈ।

ਹੋਰ ਪੜ੍ਹੋ ...
  • Share this:

ਕੇਂਦਰ ਸਰਕਾਰ ਨੇ ਅੱਜ ਜੁਲਾਈ-ਸਤੰਬਰ ਤਿਮਾਹੀ ਲਈ ਪਬਲਿਕ ਪ੍ਰੋਵੀਡੈਂਟ ਫੰਡ (PPF) ਅਤੇ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (NSC) ਵਰਗੀਆਂ ਛੋਟੀਆਂ ਬੱਚਤ ਸਕੀਮਾਂ 'ਤੇ ਵਿਆਜ ਦਰਾਂ ਨੂੰ ਲੈ ਕੇ ਕੋਈ ਬਦਲਾਅ ਨਹੀਂ ਕੀਤਾ ਹੈ।

ਸਰਕਾਰ ਨੇ ਲਗਾਤਾਰ 9ਵੀਂ ਤਿਮਾਹੀ 'ਚ ਵਿਆਜ ਦਰਾਂ 'ਚ ਵਾਧਾ ਨਹੀਂ ਕੀਤਾ ਹੈ। ਇਸ ਫੈਸਲੇ ਤੋਂ ਬਾਅਦ, ਪਬਲਿਕ ਪ੍ਰੋਵੀਡੈਂਟ ਫੰਡ (PPF), ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS), ਨੈਸ਼ਨਲ ਸੇਵਿੰਗ ਸਰਟੀਫਿਕੇਟ (NSC), ਕਿਸਾਨ ਵਿਕਾਸ ਪੱਤਰ (KVP) ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਸਮੇਤ ਡਾਕਘਰ ਦੀਆਂ ਬਚਤ ਯੋਜਨਾਵਾਂ ਦੀ ਵਿਆਜ ਦਰ ਪਹਿਲਾਂ ਵਾਂਗ ਹੀ ਰਹੇਗੀ। ਯਾਨੀ ਹੁਣ ਜਿਸ ਵਿਆਜ 'ਤੇ ਰਿਟਰਨ ਦਿੱਤਾ ਜਾ ਰਿਹਾ ਹੈ, ਉਹ ਸਤੰਬਰ ਤੱਕ ਉਸੇ ਤਰ੍ਹਾਂ ਰਹੇਗਾ।

1 ਅਪ੍ਰੈਲ 2020 ਨੂੰ ਵਿਆਜ ਦਰਾਂ ਵਿੱਚ ਕੀਤੀ ਗਈ ਕਟੌਤੀ
ਸਰਕਾਰ ਨੇ ਪਿਛਲੇ ਸਾਲ 1 ਅਪ੍ਰੈਲ 2020 ਨੂੰ ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ 'ਚ ਕਟੌਤੀ ਕੀਤੀ ਸੀ। ਫਿਰ ਉਨ੍ਹਾਂ ਦੀਆਂ ਵਿਆਜ ਦਰਾਂ ਵਿੱਚ 1.40% ਤੱਕ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਬਾਅਦ 31 ਮਾਰਚ 2021 ਨੂੰ ਕਟੌਤੀ ਦਾ ਫੈਸਲਾ ਵੀ ਲਿਆ ਗਿਆ ਸੀ, ਜਿਸ ਨੂੰ ਅੱਜ ਵਾਪਸ ਲੈ ਲਿਆ ਗਿਆ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ'ਤੇ ਕਿੰਨਾ ਵਿਆਜ
ਸੁਕੰਨਿਆ ਸਮ੍ਰਿਧੀ ਯੋਜਨਾ ਧੀਆਂ ਲਈ ਇੱਕ ਪ੍ਰਸਿੱਧ ਬਚਤ ਨਿਵੇਸ਼ ਯੋਜਨਾ ਹੈ। ਇਸ ਸਕੀਮ ਵਿੱਚ ਨਿਵੇਸ਼ਕਾਂ ਨੂੰ 7.60% ਦਾ ਵਿਆਜ ਮਿਲਦਾ ਰਹੇਗਾ। ਜਦੋਂ ਕਿ ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) 'ਤੇ 6.8% ਵਿਆਜ ਮਿਲੇਗਾ। ਪਬਲਿਕ ਪ੍ਰੋਵੀਡੈਂਟ ਫੰਡ ਯਾਨੀ PPF 'ਤੇ 7.1% ਵਿਆਜ ਮਿਲੇਗਾ। ਕਿਸਾਨ ਵਿਕਾਸ ਪੱਤਰ ਵਿੱਚ ਨਿਵੇਸ਼ ਕਰਨ 'ਤੇ 6.9% ਦਾ ਵਿਆਜ ਦਿੱਤਾ ਜਾਵੇਗਾ। ਸੀਨੀਅਰ ਨਾਗਰਿਕਾਂ 'ਤੇ 7.4% ਵਿਆਜ ਮਿਲੇਗਾ।

ਬੈਂਕਾਂ ਦੀ FD 'ਤੇ ਵਿਆਜ
ਆਰਬੀਆਈ (RBI) ਦੇ ਰੈਪੋ ਰੇਟ ਵਿੱਚ 90 ਬੇਸਿਸ ਪੁਆਇੰਟਸ ਦਾ ਵਾਧਾ ਕਰਨ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਬੈਂਕਾਂ ਨੇ FD 'ਤੇ ਵਿਆਜ ਵਧਾ ਦਿੱਤਾ ਹੈ। ਅਜਿਹੇ 'ਚ ਨਿਵੇਸ਼ਕਾਂ ਨੂੰ ਉਮੀਦ ਸੀ ਕਿ ਸਰਕਾਰ ਛੋਟੀ ਬਚਤ ਯੋਜਨਾ 'ਤੇ ਮਿਲਣ ਵਾਲੇ ਵਿਆਜ ਨੂੰ ਵਧਾ ਸਕਦੀ ਹੈ।

ਹਰ ਤਿਮਾਹੀ ਵਿੱਚ ਵਿਆਜ ਦਰਾਂ ਦੀ ਸਮੀਖਿਆ
(Small Saving scheme)ਛੋਟੀ ਬਚਤ ਸਕੀਮ ਦੀਆਂ ਵਿਆਜ ਦਰਾਂ ਦੀ ਹਰ ਤਿਮਾਹੀ ਵਿੱਚ ਸਮੀਖਿਆ ਕੀਤੀ ਜਾਂਦੀ ਹੈ। ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ ਤੈਅ ਕਰਨ ਦਾ ਫਾਰਮੂਲਾ 2016 ਦੀ ਸ਼ਿਆਮਲਾ ਗੋਪੀਨਾਥ ਕਮੇਟੀ ਨੇ ਦਿੱਤਾ ਸੀ। ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ ਸਮਾਨ ਪਰਿਪੱਕਤਾ ਵਾਲੇ ਸਰਕਾਰੀ ਬਾਂਡਾਂ ਦੀ ਪੈਦਾਵਾਰ ਨਾਲੋਂ 0.25-1.00% ਵੱਧ ਹੋਣੀਆਂ ਚਾਹੀਦੀਆਂ ਹਨ। ਵਰਤਮਾਨ ਵਿੱਚ, ਸਰਕਾਰੀ ਬਾਂਡ ਯੀਲਡ 'ਤੇ ਵਿਆਜ ਦਰਾਂ 7.5% ਦੇ ਨੇੜੇ ਹਨ। ਇਸ ਦੇ ਬਾਵਜੂਦ ਸਮਾਲ ਸੇਵਿੰਗ ਸਕੀਮ ਦੀਆਂ ਵਿਆਜ ਦਰਾਂ ਨਹੀਂ ਵਧਾਈਆਂ ਗਈਆਂ ਹਨ।
Published by:rupinderkaursab
First published:

Tags: Business, Businessman, Interest rates, Ppf, Savings accounts

ਅਗਲੀ ਖਬਰ