Home /News /lifestyle /

Noise ਦੀ ਨਵੀਂ SmartWatch ਇੱਕ ਵਾਰ ਚਾਰਜ ਕਰ ਚੱਲੇਗੀ 7 ਦਿਨ, ਮਿਲਣਗੇ ਸ਼ਾਨਦਾਰ ਫੀਚਰ

Noise ColorFit Pulse Buzz ਨੂੰ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ, ਅਤੇ ਕੰਪਨੀ ਨੇ ਇਸਦੀ ਕੀਮਤ 5,000 ਰੁਪਏ ਤੋਂ ਘੱਟ ਰੱਖੀ ਹੈ। ਇਸ ਸਮਾਰਟਵਾਚ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਬਲੂਟੁੱਥ ਕਾਲਿੰਗ, SpO2 ਟ੍ਰੈਕਿੰਗ, ਅਤੇ ਬਲੱਡ ਪ੍ਰੈਸ਼ਰ (ਬੀਪੀ) ਮਾਨੀਟਰ ਅਤੇ ਹਾਰਟ ਬੀਟ ਸੈਂਸਰ ਹੈ। ਇਸ ਤੋਂ ਇਲਾਵਾ ਇਸ ਦੀ ਬੈਟਰੀ ਵੀ ਬਹੁਤ ਖਾਸ ਦੱਸੀ ਜਾ ਰਹੀ ਹੈ। ਆਓ ਜਾਣਦੇ ਹਾਂ ਇਸ ਦੇ ਪੂਰੇ ਸਪੈਸੀਫਿਕੇਸ਼ਨ ਕੀ ਹਨ। ਨਵੀਂ ਨੋਇਸ ਕਲਰਫਿਟ ਪਲਸ ਬਜ਼ (Noise ColorFit Pulse Buzz ) ਸਮਾਰਟਵਾਚ 240 x 280 ਪਿਕਸਲ ਰੈਜ਼ੋਲਿਊਸ਼ਨ ਸਪੋਰਟ ਦੇ ਨਾਲ 1.69-ਇੰਚ ਦੀ LCD ਡਿਸਪਲੇਅ ਦੇ ਨਾਲ ਆਉਂਦੀ ਹੈ। ਇਸ ਵਿੱਚ ਟੱਚਸਕਰੀਨ ਹੈ ਅਤੇ ਇਹ ਐਂਡਰੌਇਡ ਅਤੇ ਆਈਓਐਸ ਓਪਰੇਟਿੰਗ ਸਿਸਟਮ ਲਈ ਸਸਪੋਰਟ ਨਾਲ ਆਉਂਦਾ ਹੈ।

ਹੋਰ ਪੜ੍ਹੋ ...
  • Share this:

ਕੰਪਨੀ ਇਹ ਵੀ ਦਾਅਵਾ ਕਰਦੀ ਹੈ ਕਿ ਨਵੀਂ Noise ColorFit Pulse Buzz ਉਪਭੋਗਤਾਵਾਂ ਨੂੰ 150 ਤੋਂ ਵੱਧ ਕਲਾਉਡ-ਅਧਾਰਿਤ ਕਸਟਮਾਈਜ਼ਡ ਵਾਚ ਫੇਸ ਪ੍ਰਦਾਨ ਕਰਦੀ ਹੈ। ਇਹ ਸਮਾਰਟਵਾਚ ਬਲੂਟੁੱਥ 5.1 ਕਨੈਕਟੀਵਿਟੀ ਨੂੰ ਵੀ ਸਪੋਰਟ ਕਰਦੀ ਹੈ। Noise ColorFit Pulse Buzz ਵਿੱਚ ਇੱਕ ਆਪਟੀਕਲ ਹਾਰਟ ਰੇਟ ਸੈਂਸਰ ਅਤੇ SpO2 ਮਾਨੀਟਰ ਵੀ ਮਿਲਦਾ ਹੈ।

ਸਮਾਰਟਵਾਚ ਤੁਹਾਡੇ ਸੌਣ ਦੇ ਪੈਟਰਨ ਨੂੰ ਵੀ ਟ੍ਰੈਕ ਕਰ ਸਕਦੀ ਹੈ, ਅਤੇ ਬਲੱਡ ਪ੍ਰੈਸ਼ਰ, ਤਣਾਅ ਅਤੇ ਪੀਰੀਅਡਸ ਨੂੰ ਵੀ ਟਰੈਕ ਕਰ ਸਕਦੀ ਹੈ। ਨਵੀਂ ਘੜੀ Noise ColorFit Pulse Buzz ਦੀ ਵਰਤੋਂ ਕਾਲ ਅਟੈਂਡ ਕਰਨ ਲਈ ਵੀ ਕੀਤੀ ਜਾ ਸਕਦੀ ਹੈ ਜੇਕਰ ਤੁਹਾਡਾ ਫ਼ੋਨ ਅਤੇ ਸਮਾਰਟਵਾਚ ਬਲੂਟੁੱਥ 'ਤੇ ਕਨੈਕਟ ਹਨ। ਘੜੀ 'ਤੇ ਕਾਲ ਕਰਨ ਲਈ ਇੱਕ ਡਾਇਲ ਪੈਡ ਵੀ ਹੈ।

ਸਮਾਰਟਵਾਚ ਨਾਲ ਤੁਸੀਂ ਆਪਣੇ ਫ਼ੋਨ ਦੇ ਸੰਗੀਤ ਅਤੇ ਕੈਮਰੇ ਨੂੰ ਵੀ ਕੰਟਰੋਲ ਕਰ ਸਕੋਗੇ। ਖਾਸ ਗੱਲ ਇਹ ਹੈ ਕਿ ਕੰਪਨੀ ਦਾਅਵਾ ਕਰ ਰਹੀ ਹੈ ਕਿ ਸਮਾਰਟਵਾਚ ਦੇ ਸਿੰਗਲ ਚਾਰਜ 'ਤੇ ਯੂਜ਼ਰਸ ਨੂੰ ਸੱਤ ਦਿਨਾਂ ਤੱਕ ਦੀ ਬੈਟਰੀ ਲਾਈਫ ਮਿਲੇਗੀ।

ਜੇ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ Noise ColorFit Pulse Buzz ਦੀ ਭਾਰਤ ਵਿੱਚ ਕੀਮਤ 3,999 ਰੁਪਏ ਹੈ। ਇਹ ਸਮਾਰਟਵਾਚ ਪੰਜ ਰੰਗਾਂ ਵਿੱਚ ਵੇਚੀ ਜਾਵੇਗੀ, ਜਿਸ ਵਿੱਚ ਰੋਜ਼ ਪਿੰਕ, ਜੈੱਟ ਬਲੈਕ, ਓਲਿਵ ਗ੍ਰੀਨ, ਸ਼ੈਂਪੇਨ ਗ੍ਰੇ ਅਤੇ ਇਲੈਕਟ੍ਰਿਕ ਬਲੂ ਸ਼ਾਮਲ ਹਨ। ਇਹ ਘੜੀ 8 ਜੂਨ ਤੋਂ Amazon.in ਅਤੇ gonoise.com ਤੋਂ ਖਰੀਦੀ ਜਾ ਸਕਦੀ ਹੈ,ਇਸ ਦਾ ਮਤਲਬ ਹੈ ਕਿ ਇਸ ਨੂੰ ਹੁਣ ਖਰੀਦਿਆ ਜਾ ਸਕਦਾ ਹੈ।
Published by:rupinderkaursab
First published:

Tags: Smartwatch, Tech News, Technology

ਅਗਲੀ ਖਬਰ