Nokia ਨੇ ਲੌਂਚ ਕੀਤਾ ਕੇਲੇ ਵਾਂਗ ਦਿਖਣ ਵਾਲਾ 4G ਫ਼ੋਨ


Updated: October 12, 2018, 8:38 PM IST
Nokia ਨੇ ਲੌਂਚ ਕੀਤਾ ਕੇਲੇ ਵਾਂਗ ਦਿਖਣ ਵਾਲਾ 4G ਫ਼ੋਨ

Updated: October 12, 2018, 8:38 PM IST
ਨੋਕੀਆ ਨੇ ਇੱਕ ਨਵਾਂ ਫੋਨ ਲਾਂਚ ਕੀਤਾ ਹੈ। ਇਸ ਫੋਨ ਆਕਾਰ ਕੇਲੇ ਕਰਦਾ ਹੈ। ਨੋਕੀਆ ਨੇ ਇਸ ਨੂੰ 'Banana Phone' ਕਿਹਾ ਹੈ। ਨੋਕੀਆ ਦਾ ਇਹ ਫੋਨ ਨੋਕੀਆ 8110 4 G ਹੈ। ਨੋਕੀਆ ਨੇ ਇਹ ਫੋਨ ਪਹਿਲਾਂ ਇਸ ਸਾਲ ਹੋਈ ਮੋਬਾਈਲ ਵਿਸ਼ਵ ਕਾਂਗਰਸ ਵਿੱਚ ਪੇਸ਼ ਕੀਤਾ ਸੀ। ਨੋਕੀਆ ਦਾ ਇਹ ਫੀਚਰ ਫੋਨ ਲੇਟੈਸਟ ਫੀਚਰ ਨਾਲ ਆਉਂਦਾ ਹੈ।

ਇਹ ਇੱਕ ਸਲਾਇਡਰ ਫੋਨ ਹੈ। Nokia 8110 4G ਫੋਨ KaiOS 'ਤੇ ਚਲਦਾ ਹੈ।ਨੋਕੀਆ ਦੇ ਇਸ ਫੀਚਰ ਫ਼ੋਨ 'ਚ ਯੂਜ਼ਰਸ WhatsApp, YouTube ਅਤੇ Facebook ਨੂੰ ਵੀ ਚਲਾ ਸਕਣਗੇ। ਇਸ ਦੇ ਇਲਾਵਾ, Google ਦੇ Apps ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।



 

ਨੋਕੀਆ ਦੇ ਇਸ ਫੋਨ ਵਿੱਚ ਨਵਾਂ ਸਕੈਨ ਗੇਮ:
ਖਾਸ ਗੱਲ ਇਹ ਹੈ ਕਿ ਨੋਕੀਆ ਦੇ ਇਸ ਫੋਨ ਵਿੱਚ ਨਵਾਂ ਸਨੇਕ ਗੇਮ ਵੀ ਹੈ। ਇਸ ਫੋਨ ਵਿੱਚ 'slide to answer' ਅਤੇ 'slide to cancel; ਦਾ ਵੀ ਫੰਕਸ਼ਨ ਹੈ। ਭਾਰਤ ਵਿਚ Nokia 8110 4G ਦੀ ਕੀਮਤ 5,999 ਰੁਪਏ ਰੱਖੀ ਗਈ ਹੈ। ਇਹ ਫੋਨ ਕੇਲੇ ਵਰਗੇ ਪੀਲੇ ਰੰਗ ਅਤੇ ਕਾਲੇ ਰੰਗ ਵਿੱਚ ਮਿਲੇਗਾ। ਇਹ ਫੋਨ 24 ਅਕਤੂਬਰ ਤੋਂ ਆਫਲਾਈਨ ਅਤੇ ਆਨਲਾਈਨ ਨੋਕੀਆ ਪਾਰਟਨਰ ਤੋਂ ਖਰੀਦਿਆ ਜਾ ਸਕਦਾ ਹੈ।
Loading...



512MB ਦੀ RAM ਅਤੇ 4GB ਦੀ ਸਟੋਰੇਜ:
ਨੋਕੀਆ ਨੇ ਇਸ ਫੋਨ ਨੂੰ ਸਭ ਤੋਂ ਪਹਿਲਾਂ 1996 ਵਿੱਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ 4G ਫੋਨ ਨੂੰ ਆਕਰਸ਼ਕ ਡਿਜ਼ਾਇਨ ਅਤੇ ਸ਼ਾਨਦਾਰ ਫ਼ੀਚਰਾਂ ਨਾਲ ਪੇਸ਼ ਕੀਤਾ ਹੈ।
Nokia 8110 4G ਦੋ ਸਿਮ ਵਾਲਾ ਫੋਨ ਹੈ। ਇਸ 'ਚ 2.45 ਇੰਚ ਕਵਰਡ ਸਕਰੀਨ ਡਿਸਪਲੇਅ ਹੈ। ਨੋਕੀਆ ਦਾ ਇਹ ਫ਼ੋਨ 1.1 ਗੀਗਾਹਾਰਟਜ਼ dual core ਹੈ। ਇਸ ਦੇ ਨਾਲ-ਨਾਲ ਇਸ ਵਿੱਚ 512MB ਦੀ RAM ਅਤੇ 4GB ਸਟੋਰੇਜ ਹੈ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ