Home /News /lifestyle /

Nokia C21 Plus ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਤੇ ਧਮਾਕੇਦਾਰ ਫੀਚਰਸ

Nokia C21 Plus ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਤੇ ਧਮਾਕੇਦਾਰ ਫੀਚਰਸ

Nokia C21 Plus ਹੋਇਆ ਲਾਂਚ, ਜਾਣੋ ਕੀਮਤ ਤੇ ਧਮਾਕੇਦਾਰ ਫੀਚਰਸ

Nokia C21 Plus ਹੋਇਆ ਲਾਂਚ, ਜਾਣੋ ਕੀਮਤ ਤੇ ਧਮਾਕੇਦਾਰ ਫੀਚਰਸ

ਸਮਾਰਟਫੋਨ ਬਣਾਉਣ ਵਾਲੀਆਂ ਨਵੀਆਂ ਕੰਪਨੀਆਂ ਆਪਣੇ ਨਵੇਂ ਸਮਾਰਟਫੋਨ ਭਾਰਤ ਵਿੱਚ ਲਾਂਚ ਕਰ ਰਹੀਆਂ ਹਨ। ਇਸੇ ਲੜੀ ਵਿੱਚ ਹੁਣ ਪੁਰਾਣੀਆਂ ਕੰਪਨੀਆਂ ਵੀ ਆਪਣੇ ਸਾਮਰਟਫੋਨ ਦੇ ਨਵੇਂ ਮਾਡਲ ਮਾਰਕੀਟ ਵਿੱਚ ਲਿਆ ਰਹੀਆਂ ਹਨ। Nokia ਨੇ ਮੰਗਲਵਾਰ ਨੂੰ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ C21 ਪਲੱਸ ਲਾਂਚ ਕੀਤਾ ਹੈ। ਐਚਐਮਡੀ ਗਲੋਬਲ (HMD Global) ਕੰਪਨੀ ਜਿਸ ਕੋਲ Nokia ਬ੍ਰਾਂਡ ਦੇ ਸਮਾਰਟਫੋਨ ਬਣਾਉਣ ਦਾ ਲਾਇਸੈਂਸ ਹੈ, ਨੇ ਇਸ ਨਵੇਂ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਹੈ।

ਹੋਰ ਪੜ੍ਹੋ ...
  • Share this:

ਇਹ ਸਮਾਰਟਫੋਨ ਦੋ ਸਟੋਰੇਜ ਵਿਕਲਪਾਂ 'ਚ ਉਪਲਬਧ ਹੈ ਅਤੇ ਇਹ Unisoc ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। Nokia C21 Plus ਵਿੱਚ 5050 mAh ਦੀ ਬੈਟਰੀ ਉਪਲਬਧ ਹੈ। ਕੰਪਨੀ ਦਾ ਦਾਅਵਾ ਹੈ ਕਿ ਫ਼ੋਨ ਫੁੱਲ ਚਾਰਜ ਹੋਣ 'ਤੇ 3 ਦਿਨ ਤੱਕ ਚੱਲੇਗਾ। ਫੋਨ 'ਚ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਵੀ ਹੈ। Nokia C21 Plus ਦੀ ਸ਼ੁਰੂਆਤੀ ਕੀਮਤ ਸਿਰਫ 10,299 ਰੁਪਏ ਹੈ। ਕੰਪਨੀ ਇਸ ਦੇ ਨਾਲ ਮੁਫਤ ਵਾਇਰਡ ਈਅਰਬਡਸ ਦੇ ਰਹੀ ਹੈ।

Nokia C21 Plus ਦੇ ਸਪੈਸੀਫਿਕੇਸ਼ਨਸ
Nokia C21 Plus ਵਿੱਚ 6.5-ਇੰਚ ਦੀ HD+ ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸ਼ਨ 720×1600 ਪਿਕਸਲ ਹੈ। ਡਿਸਪਲੇ ਦੀ ਸੁਰੱਖਿਆ ਲਈ ਇਸ 'ਤੇ ਕੱਚ ਦੀ ਇੱਕ ਸਖਤ ਪਰਤ ਲਗਾਈ ਗਈ ਹੈ। ਇਹ ਸਮਾਰਟਫੋਨ ਇੱਕ ਆਕਟਾ-ਕੋਰ Unisoc SC9863A ਪ੍ਰੋਸੈਸਰ ਦੁਆਰਾ ਸੰਚਾਲਿਤ ਹੈ, ਜੋ ਕਿ 4GB ਤੱਕ ਦੀ ਰੈਮ ਨਾਲ ਜੋੜਿਆ ਗਿਆ ਹੈ। ਇਹ ਸਮਾਰਟਫੋਨ ਦੋ ਸਟੋਰੇਜ ਵਿਕਲਪਾਂ - 32GB ਅਤੇ 64GB ਵਿੱਚ ਆਉਂਦਾ ਹੈ। ਉਪਭੋਗਤਾ 256GB ਤੱਕ ਮਾਈਕ੍ਰੋਐੱਸਡੀ ਕਾਰਡ ਜੋੜ ਕੇ ਸਟੋਰੇਜ ਨੂੰ ਹੋਰ ਵਧਾ ਸਕਦੇ ਹਨ।

5050 mAh ਦੀ ਬੈਟਰੀ
Nokia C21 Plus ਐਂਡਰਾਇਡ 11 ਗੋ ਐਡੀਸ਼ਨ ਮੋਬਾਈਲ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ ਅਤੇ ਡਿਊਲ ਰਿਅਰ ਕੈਮਰਿਆਂ ਨੂੰ ਸਪੋਰਟ ਕਰਦਾ ਹੈ। ਰਿਅਰ ਕੈਮਰੇ 'ਚ 13MP ਮੁੱਖ ਸੈਂਸਰ ਅਤੇ 2MP ਡੈਪਥ ਸੈਂਸਰ ਦਿੱਤਾ ਗਿਆ ਹੈ। ਇਸ ਦੇ ਫਰੰਟ ਵਿੱਚ ਇੱਕ 5MP ਸੈਲਫੀ ਸ਼ੂਟਰ ਉਪਲਬਧ ਹੈ। ਡਿਊਲ ਸਿਮ ਸਮਾਰਟਫੋਨ ਰਿਅਰ-ਮਾਊਂਟਡ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ ਅਤੇ 10W ਚਾਰਜਿੰਗ ਸਪੋਰਟ ਦੇ ਨਾਲ 5050 mAh ਦੀ ਬੈਟਰੀ ਦਿੱਤੀ ਗਈ ਹੈ।

ਸਮਾਰਟਫੋਨ ਦੀ ਕੀਮਤ
Nokia C21 Plus ਦੇ 4GB ਰੈਮ ਵੇਰੀਐਂਟ ਦੀ ਕੀਮਤ 11,299 ਰੁਪਏ ਹੈ। ਗਾਹਕ 3GB ਰੈਮ ਵੇਰੀਐਂਟ ਨੂੰ ਵੀ ਖਰੀਦ ਸਕਦੇ ਹਨ ਜਿਸ ਦੀ ਕੀਮਤ 10,299 ਰੁਪਏ ਹੈ। ਸਮਾਰਟਫੋਨ ਨੂੰ ਦੋ ਰੰਗਾਂ ਦੇ ਵਿਕਲਪਾਂ - ਡਾਰਕ ਸਿਆਨ ਅਤੇ ਵਾਰਮ ਗ੍ਰੇ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫੋਨ ਨੂੰ Nokia.com ਤੋਂ ਆਨਲਾਈਨ ਖਰੀਦਿਆ ਜਾ ਸਕਦਾ ਹੈ ਅਤੇ ਜਲਦੀ ਹੀ ਹੋਰ ਈ-ਕਾਮਰਸ ਵੈੱਬਸਾਈਟਾਂ ਅਤੇ ਆਫਲਾਈਨ ਸਟੋਰਾਂ 'ਤੇ ਵੀ ਉਪਲਬਧ ਹੋਵੇਗਾ।

ਲਾਂਚ ਆਫਰ ਦੇ ਹਿੱਸੇ ਵਜੋਂ, Nokia.com ਤੋਂ ਸਮਾਰਟਫੋਨ ਖਰੀਦਣ ਵਾਲੇ ਗਾਹਕਾਂ ਨੂੰ ਮੁਫਤ Nokia ਵਾਇਰਡ ਈਅਰਬਡ ਮਿਲਣਗੇ। ਇਹ ਪੇਸ਼ਕਸ਼ ਸੀਮਤ ਮਿਆਦ ਲਈ ਹੈ। ਇਸ ਦੇ ਨਾਲ, ਜੀਓ ਗਾਹਕ 10% ਵਾਧੂ ਛੋਟ ਅਤੇ 4,000 ਰੁਪਏ ਦੇ ਹੋਰ ਲਾਭ ਵੀ ਲੈ ਸਕਦੇ ਹਨ।
Published by:rupinderkaursab
First published:

Tags: Features, Launched, Smartphone, Tech News, Technology

ਅਗਲੀ ਖਬਰ