Home /News /lifestyle /

Nokia PureBook Pro ਸੀਰੀਜ਼ ਦੇ ਲੈਪਟਾਪ ਹੋਏ ਲਾਂਚ, ਜਾਣੋ ਸ਼ਾਨਦਾਰ ਫੀਚਰਸ

Nokia PureBook Pro ਸੀਰੀਜ਼ ਦੇ ਲੈਪਟਾਪ ਹੋਏ ਲਾਂਚ, ਜਾਣੋ ਸ਼ਾਨਦਾਰ ਫੀਚਰਸ

Nokia PureBook Pro ਸੀਰੀਜ਼ ਦੇ ਲੈਪਟਾਪ ਹੋਏ ਲਾਂਚ, ਜਾਣੋ ਸ਼ਾਨਦਾਰ ਫੀਚਰਸ (ਫਾਈਲ ਫੋਟੋ)

Nokia PureBook Pro ਸੀਰੀਜ਼ ਦੇ ਲੈਪਟਾਪ ਹੋਏ ਲਾਂਚ, ਜਾਣੋ ਸ਼ਾਨਦਾਰ ਫੀਚਰਸ (ਫਾਈਲ ਫੋਟੋ)

ਨਵੀਂ ਦਿੱਲੀ : Nokia PureBook Pro 17.3 ਅਤੇ Nokia PureBook Pro 15.6 ਲਾਂਚ ਕਰ ਦਿੱਤੇ ਗਏ ਹਨ। ਇਹ ਲੈਪਟਾਪ 'ਆਫ ਗਲੋਬਲ' ਕੰਪਨੀ ਵੱਲੋਂ ਬਣਾਏ ਗਏ ਅਤੇ ਇਹ ਕੰਪਨੀ ਵੱਲੋਂ ਹੀ ਉਪਲਬਧ ਕਰਵਾਏ ਜਾਣਗੇ। ਦੋਵਾਂ ਲੈਪਟਾਪਾਂ ਵਿੱਚ 12ਵੀਂ-ਜਨਰੇਸ਼ਨ Intel Core i3 CPUs ਅਤੇ 8GB RAM ਹੈ। Nokia PureBook Pro ਸੀਰੀਜ਼ ਦੇ ਲੈਪਟਾਪ ਵਿੰਡੋਜ਼ 11 'ਤੇ ਕੰਮ ਕਰਦੇ ਹਨ।

ਹੋਰ ਪੜ੍ਹੋ ...
  • Share this:

    Nokia PureBook Pro ਦੀਆਂ ਸਪੈਸੀਫਿਕੇਸ਼ਨਜ਼

    ਇਸ ਸੀਰੀਜ਼ ਵਿੱਚ 2 ਡਿਸਪਲੇ ਵੇਰੀਐਂਟ ਹਨ। ਇੱਕ ਵਿੱਚ 17.3-ਇੰਚ ਦੀ ਫੁੱਲ-ਐਚਡੀ IPS ਡਿਸਪਲੇ ਹੈ, ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1920×1080 ਹੈ। ਇਸ ਦੇ ਨਾਲ ਹੀ ਇੱਕ ਮਾਡਲ ਵਿੱਚ 1920×1080 ਪਿਕਸਲ ਦੀ ਡਿਸਪਲੇ ਦਿੱਤੀ ਗਈ ਹੈ। ਦੋਵਾਂ ਦੀ 60Hz ਦੀ ਰਿਫਰੈਸ਼ ਰੇਟ ਅਤੇ 250nits ਦੀ ਪੀਕ ਬ੍ਰਾਈਟਨੈੱਸ ਦਿੱਤੀ ਗਈ ਹੈ। ਦੋਨਾਂ ਵੇਰੀਐਂਟਸ ਵਿੱਚ 12ਵੀਂ-ਜਨਰੇਸ਼ਨ Intel 'Alder Lake' Core i3-1220P CPU ਅਤੇ 8GB RAM ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ 512GB ਸਟੋਰੇਜ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ, Nokia PureBook Pro ਸੀਰੀਜ਼ ਵਿੱਚ Wi-Fi 5, ਬਲੂਟੁੱਥ v5, 2 USB Type C 3.2 ਪੋਰਟ, USB Type A 3.3 ਪੋਰਟ ਅਤੇ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਦੋਨਾਂ ਲੈਪਟਾਪਾਂ ਵਿੱਚ ਇੱਕ 2MP ਵੈਬਕੈਮ ਉਪਲਬਧ ਹੈ। ਦੋਵੇਂ ਡਿਵਾਈਸ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦੇ ਹਨ।

    17.3 ਇੰਚ ਵਿੱਚ ਮਿਲੇਗਾ ਫੁੱਲ ਸਾਈਜ਼ ਕੀਬੋਰਡ : ਇਸ ਵਿੱਚ ਫੁੱਲ ਸਾਈਜ਼ ਕੀਬੋਰਡ 17.3-ਇੰਚ ਵੇਰੀਐਂਟ 'ਚ ਉਪਲਬਧ ਹੈ। ਇਸ ਦੇ ਨਾਲ ਹੀ, 15.6-ਇੰਚ ਵੇਰੀਐਂਟ ਵਿੱਚ ਨਿਊਮੈਰਿਕ ਕੀਪੈਡ ਨਹੀਂ ਹੈ। ਦੋਵਾਂ ਵਿੱਚ ਟੱਚਪੈਡ ਦੇ ਨਾਲ ਬੈਕਲਿਟ ਕੀਬੋਰਡ ਹੈ। Nokia PureBook Pro 17.3 (Nokia PureBook Pro 17.3) ਵਿੱਚ 63Whr ਦੀ ਬੈਟਰੀ ਅਤੇ 15.6 ਇੰਚ ਵੇਰੀਐਂਟ ਵਿੱਚ 57Whr ਦੀ ਬੈਟਰੀ ਦਿੱਤੀ ਗਈ ਹੈ। 17.3 ਵੇਰੀਐਂਟ ਦਾ ਸਾਈਜ਼ 399x260x19.6mm ਅਤੇ ਭਾਰ 2.5 ਕਿਲੋਗ੍ਰਾਮ ਹੈ। Nokia PureBook Pro 15.6 (Nokia PureBook Pro 15.6) ਦਾ ਆਕਾਰ 358x237x19.05mm ਅਤੇ ਭਾਰ 1.7 ਕਿਲੋਗ੍ਰਾਮ ਹੈ।

    ਕੀਮਤ: Nokia PureBook Pro 17.3 ਦੀ ਸ਼ੁਰੂਆਤੀ ਕੀਮਤ EUR 799 ਭਾਰਤੀ ਰੁਪਇਆਂ ਵਿੱਚ 67,500 ਰੁਪਏ ਹੈ। ਜਦਕਿ Nokia PureBook Pro 15.6 ਦੀ ਕੀਮਤ EUR 699 ਭਾਰਤੀ ਕੀਮਤ 59,100 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੱਸ ਦਈਏ ਕਿ ਇਹ ਦੋਵੇਂ ਲੈਪਟਾਪ ਇਸ ਸਾਲ ਦੇ ਦੂਜੇ ਅੱਧ 'ਚ ਵਿਕਰੀ ਲਈ ਉਪਲਬਧ ਕਰਵਾਏ ਜਾਣਗੇ। ਕੰਪਨੀ ਨੇ ਇਨ੍ਹਾਂ ਨੂੰ ਬਲੂ, ਡਾਰਕ ਗ੍ਰੇ, ਰੈੱਡ ਅਤੇ ਸਿਲਵਰ ਕਲਰ ਆਪਸ਼ਨ ਵਿੱਚ ਪੇਸ਼ ਕੀਤਾ ਹੈ। ਆਫ ਗਲੋਬਲ ਨੇ ਇਹ ਵੀ ਕਿਹਾ ਹੈ ਕਿ ਸਾਲ ਦੇ ਅੰਤ ਤੱਕ ਇਸ ਰੇਂਜ ਵਿੱਚ ਕਈ ਹੋਰ ਮਾਡਲ ਪੇਸ਼ ਕੀਤੇ ਜਾਣਗੇ।

    Published by:Rupinder Kaur Sabherwal
    First published:

    Tags: Auto industry, Auto news, Launch, Launched, Technical