Home /News /lifestyle /

Indian Railways: ਉੱਤਰੀ ਰੇਲਵੇ ਵੱਲੋਂ ਵਾਰਾਣਸੀ ਐਕਸਪ੍ਰੈਸ ਰੱਦ, ਕੁਝ ਹੋਰ ਟ੍ਰੇਨਾਂ ਦੇ ਬਦਲੇ ਰੂਟ, ਦੇਖੋ ਸੂਚੀ

Indian Railways:  ਵਾਰਾਣਸੀ ਐਕਸਪ੍ਰੈਸ (Varanasi Express) ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਅਗਲੇ ਕੁਝ ਦਿਨਾਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਟ੍ਰੇਨ ਨੂੰ ਅੱਜ ਤੋਂ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਟ੍ਰੇਨਾਂ ਦੇ ਰੂਟ ਬਦਲੇ ਗਏ ਹਨ।

  • Share this:

ਦਰਅਸਲ ਲਖਨਊ ਡਿਵੀਜ਼ਨ ਦੇ ਖੇਤਾਸਰਾਏ ਸਟੇਸ਼ਨ 'ਤੇ ਉੱਤਰੀ ਰੇਲਵੇ ਦੁਆਰਾ ਰੇਲਵੇ ਲਾਈਨ ਨਾਲ ਸਬੰਧਤ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਰੇਲਵੇ ਵੱਲੋਂ 01.06.2022 ਤੋਂ 07.06.2022 ਤੱਕ 7 ਦਿਨਾਂ ਦਾ ਟ੍ਰੈਫਿਕ ਬਲਾਕ ਲਗਾਇਆ ਜਾ ਰਿਹਾ ਹੈ। ਇਸ ਕਾਰਨ ਕਈ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਜਿੱਥੇ ਕਈ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਟਰੇਨਾਂ ਨੂੰ ਡਾਈਵਰਟ ਕੀਤੇ ਰੂਟ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਉੱਤਰੀ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਦੇ ਅਨੁਸਾਰ, ਲਖਨਊ ਡਿਵੀਜ਼ਨ ਦੇ ਖੇਤਾਸਰਾਏ ਸਟੇਸ਼ਨ 'ਤੇ ਰੇਲਵੇ ਲਾਈਨ ਨਾਲ ਸਬੰਧਤ ਕੰਮ ਦੇ ਕਾਰਨ 01.06.2022 ਤੋਂ 07.06.2022 ਤੱਕ 7 ਦਿਨਾਂ ਦੇ ਟ੍ਰੈਫਿਕ ਬਲਾਕ ਦੇ ਕਾਰਨ, ਇਹ ਰੇਲ ਗੱਡੀਆਂ ਅਸਥਾਈ ਤੌਰ 'ਤੇ ਇਸ ਤਰ੍ਹਾਂ ਪ੍ਰਭਾਵਿਤ ਹੋਣਗੀਆਂ: -

ਰੱਦ ਰੇਲਾਂ (Cancelled Trains)
14235/14236 ਵਾਰਾਣਸੀ-ਬਰੇਲੀ-ਵਾਰਾਣਸੀ ਐਕਸਪ੍ਰੈਸ 01.06.2022 ਤੋਂ 06.06.2022 ਤੱਕ ਰੱਦ ਰਹੇਗੀ।

ਡਾਈਵਰਟਡ ਰੂਟ ਦੀਆਂ ਟ੍ਰੇਨਾਂ
13307 ਧਨਬਾਦ - ਫ਼ਿਰੋਜ਼ਪੁਰ ਕਿਸਾਨ ਐਕਸਪ੍ਰੈਸ ਬਾਰਾਸਤਾ, ਜੋ ਕਿ 01.06.2022 ਤੋਂ 06.06.2022 ਤੱਕ ਚੱਲ ਰਹੀ ਹੈ, ਵਾਰਾਣਸੀ-ਪ੍ਰਤਾਪਗੜ੍ਹ-ਰਾਏਬਰੇਲੀ-ਲਖਨਊ ਬਦਲੇ ਹੋਏ ਰੂਟ 'ਤੇ ਚੱਲੇਗੀ। ਇਹ ਰੇਲਗੱਡੀ ਬਾਬਤਪੁਰ, ਖਾਲਿਸਪੁਰ, ਜਲਾਲਗੰਜ, ਜਾਫਰਾਬਾਦ, ਜੌਨਪੁਰ, ਮਿਹਰਾਵਾਂ, ਖੇਤਸਰਾਏ, ਸ਼ਾਹਗੰਜ, ਬਿਲਵਾਈ, ਮਾਲੀਪੁਰ, ਅਕਬਰਪੁਰ, ਘੁੱਗਸ, ਬਿਲਹਾਰ ਘਾਟ, ਅਯੁੱਧਿਆ, ਅਚਾਰੀਆ ਨਰੇਂਦਰ ਦੇਵ ਨਗਰ, ਅਯੁੱਧਿਆ ਕੈਂਟ, ਸੋਹਵਾਲ, ਰੁਦੌਲੀ, ਦੌਲੀ, ਪਟਰੰਗਾ , ਦਰਿਆਬਾਦ ਤੇ ਬਾਰਾਬੰਕੀ ਸਟੇਸ਼ਨਾਂ 'ਤੇ ਨਹੀਂ ਰੁਕੇਗੀ।

13308 ਫ਼ਿਰੋਜ਼ਪੁਰ-ਧਨਬਾਦ ਕਿਸਾਨ ਐਕਸਪ੍ਰੈਸ ਬਾਰਾਸਤਾ, 01.06.2022 ਤੋਂ 06.06.2022 ਤੱਕ, ਲਖਨਊ-ਰਾਏਬਰੇਲੀ-ਪ੍ਰਤਾਗੜ੍ਹ-ਵਾਰਾਣਸੀ ਡਾਈਵਰਟ ਕੀਤੇ ਰੂਟ 'ਤੇ ਚੱਲੇਗੀ। ਇਹ ਟ੍ਰੇਨ ਜਲਾਲਗੰਜ, ਜ਼ਫਰਾਬਾਦ, ਜੌਨਪੁਰ, ਮਿਹਰਾਵਾਂ, ਖੇਤਾਸਰਾਏ, ਸ਼ਾਹਗੰਜ, ਬਿਲਵਈ, ਮਾਲੀਪੁਰ, ਅਕਬਰਪੁਰ, ਘੁੱਗਸ, ਬਿਲਹਾਰ ਘਾਟ, ਅਯੁੱਧਿਆ, ਅਚਾਰੀਆ ਨਰੇਂਦਰ ਦੇਵ ਨਗਰ, ਅਯੁੱਧਿਆ ਕੈਂਟ, ਸੋਹਵਾਲ, ਰੁਦੌਲੀ, ਪਟਰੰਗਾ, ਦਰਿਆਬਾਦ ਅਤੇ ਬਾਰਾਬੰਕੀ ਸਟੇਸ਼ਨ 'ਤੇ ਨਹੀਂ ਰੁਕੇਗੀ।

13151 ਕੋਲਕਾਤਾ-ਜੰਮੂਤਵੀ ਐਕਸਪ੍ਰੈਸ ਬਾਰਾਸਤਾ, 01.06.2022 ਤੋਂ 06.06.2022 ਤੱਕ, ਵਾਰਾਣਸੀ-ਪ੍ਰਤਾਪਗੜ੍ਹ-ਰਾਏ ਬਰੇਲੀ-ਲਖਨਊ ਦੇ ਬਦਲੇ ਹੋਏ ਰੂਟ 'ਤੇ ਚੱਲੇਗੀ। ਇਸ ਟ੍ਰੇਨ ਦਾ ਜੌਨਪੁਰ, ਸ਼ਾਹਗੰਜ, ਮਿਹਰਵਾਨ, ਅਕਬਰਪੁਰ, ਘੁੱਗਸ, ਅਯੁੱਧਿਆ, ਅਚਾਰੀਆ ਨਰੇਂਦਰ ਦੇਵ ਨਗਰ, ਅਯੁੱਧਿਆ ਕੈਂਟ, ਸੋਹਵਾਲ, ਰੁਦੌਲੀ, ਦਰਿਆਬਾਦ, ਸਫਦਰਗੰਜ ਅਤੇ ਬਾਰਾਬੰਕੀ ਸਟੇਸ਼ਨਾਂ 'ਤੇ ਸਟੋਪੇਜ ਨਹੀਂ ਹੋਵੇਗਾ ।

13152 ਜੰਮੂ-ਕੋਲਕਾਤਾ ਐਕਸਪ੍ਰੈਸ ਬਾਰਾਸਤਾ, 01.06.2022 ਤੋਂ 06.06.2022 ਤੱਕ, ਲਖਨਊ-ਰਾਏਬਰੇਲੀ-ਪ੍ਰਤਾਪਗੜ੍ਹ-ਵਾਰਾਣਸੀ ਡਾਈਵਰਟਡ ਰੂਟ 'ਤੇ ਚੱਲੇਗੀ। ਇਹ ਟ੍ਰੇਨ ਜੌਨਪੁਰ, ਸ਼ਾਹਗੰਜ, ਮਿਹਰਵਾਨ, ਅਕਬਰਪੁਰ, ਘੁੱਗਸ, ਅਯੁੱਧਿਆ, ਅਚਾਰੀਆ ਨਰੇਂਦਰ ਦੇਵ ਨਗਰ, ਅਯੁੱਧਿਆ ਕੈਂਟ, ਸੋਹਵਾਲ, ਰੁਦੌਲੀ, ਦਰਿਆਬਾਦ, ਸਫਦਰਗੰਜ ਅਤੇ ਬਾਰਾਬੰਕੀ ਸਟੇਸ਼ਨਾਂ 'ਤੇ ਨਹੀਂ ਰੁਕੇਗੀ।
Published by:rupinderkaursab
First published:

Tags: Business, Indian Railways, Railwaystations, Train, Trains

ਅਗਲੀ ਖਬਰ