Home /News /lifestyle /

Salary Savings: ਤਨਖਾਹ ਦੇ ਹਿਸਾਬ ਨਾਲ ਨਹੀਂ ਹੋ ਪਾ ਰਹੀ ਬਚਤ? ਤਾਂ ਇਹ ਫਾਰਮੂਲਾ ਆਵੇਗਾ ਕੰਮ

Salary Savings: ਤਨਖਾਹ ਦੇ ਹਿਸਾਬ ਨਾਲ ਨਹੀਂ ਹੋ ਪਾ ਰਹੀ ਬਚਤ? ਤਾਂ ਇਹ ਫਾਰਮੂਲਾ ਆਵੇਗਾ ਕੰਮ

salary savings

salary savings

ਨੌਕਰੀ ਕਰਨ ਦਾ ਮੁੱਖ ਉਦੇਸ਼ ਇੱਕ ਵਧੀਆ ਜੀਵਨ ਜੀਊਣ ਤੇ ਆਪਣੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਹੈ।ਇਹ ਕਹਾਵਤ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ ਕਿ ਪੈਰਾਂ ਨੂੰ ਓਨੇ ਹੀ ਵਿਛਾਓ, ਜਿੰਨੀ ਚਾਦਰ ਹੋਵੇ। ਅਸਲ ਵਿੱਚ, ਇਹ ਕੇਵਲ ਇੱਕ ਕਹਾਵਤ ਨਹੀਂ ਹੈ, ਸਗੋਂ ਵਿੱਤੀ ਸੰਸਾਰ ਵਿੱਚ ਸਭ ਤੋਂ ਵੱਡਾ ਮੰਤਰ ਵੀ ਹੈ। ਇਸ ਕਹਾਵਤ ਬਾਰੇ ਲਗਭਗ ਸਾਰੇ ਲੋਕ ਜਾਣਦੇ ਹਨ, ਪਰ ਉਹ ਅਕਸਰ ਇਸ ਦੇ ਉਲਟ ਕਰਦੇ ਹਨ। ਖਰਚ ਕਰਦੇ ਸਮੇਂ ਕਈ ਵਾਰ ਸਾਡੇ ਮਨ ਵਿਚ ਇਹ ਖਿਆਲ ਆਉਂਦਾ ਹੈ ਕਿ ਅਸੀਂ ਕਿਸ ਲਈ ਕਮਾ ਰਹੇ ਹਾਂ?

ਹੋਰ ਪੜ੍ਹੋ ...
  • Share this:

ਨੌਕਰੀ ਕਰਨ ਦਾ ਮੁੱਖ ਉਦੇਸ਼ ਇੱਕ ਵਧੀਆ ਜੀਵਨ ਜੀਊਣ ਤੇ ਆਪਣੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਹੈ।ਇਹ ਕਹਾਵਤ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ ਕਿ ਪੈਰਾਂ ਨੂੰ ਓਨੇ ਹੀ ਵਿਛਾਓ, ਜਿੰਨੀ ਚਾਦਰ ਹੋਵੇ। ਅਸਲ ਵਿੱਚ, ਇਹ ਕੇਵਲ ਇੱਕ ਕਹਾਵਤ ਨਹੀਂ ਹੈ, ਸਗੋਂ ਵਿੱਤੀ ਸੰਸਾਰ ਵਿੱਚ ਸਭ ਤੋਂ ਵੱਡਾ ਮੰਤਰ ਵੀ ਹੈ। ਇਸ ਕਹਾਵਤ ਬਾਰੇ ਲਗਭਗ ਸਾਰੇ ਲੋਕ ਜਾਣਦੇ ਹਨ, ਪਰ ਉਹ ਅਕਸਰ ਇਸ ਦੇ ਉਲਟ ਕਰਦੇ ਹਨ। ਖਰਚ ਕਰਦੇ ਸਮੇਂ ਕਈ ਵਾਰ ਸਾਡੇ ਮਨ ਵਿਚ ਇਹ ਖਿਆਲ ਆਉਂਦਾ ਹੈ ਕਿ ਅਸੀਂ ਕਿਸ ਲਈ ਕਮਾ ਰਹੇ ਹਾਂ? ਇਹ ਸੋਚ ਕੇ ਅਸੀਂ ਖੁੱਲ੍ਹ ਕੇ ਖਰਚਾ ਕਰਦੇ ਹਾਂ। ਫਿਰ ਜਦੋਂ ਵੀ ਭਵਿੱਖ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਅਤੇ ਪੈਸੇ ਦੀ ਜ਼ਰੂਰਤ ਹੁੰਦੀ ਹੈ, ਤਾਂ ਖਾਤੇ ਵਿੱਚ ਬਚਤ ਦੇ ਨਾਮ 'ਤੇ ਅਸੀਂ ਕੁੱਝ ਵੀ ਨਹੀਂ ਜੋੜਿਆ ਹੁੰਦਾ। ਇਸ ਲਈ ਭਵਿੱਖ ਦੇ ਅਜਿਹੇ ਹਾਲਾਤ ਤੋਂ ਬਚਣ ਲਈ ਤੁਸੀਂ ਇੱਕ ਬਹੁਤ ਹੀ ਆਸਾਨ ਫਾਰਮੂਲਾ ਅਪਣਾ ਸਕਦੇ ਹੋ। ਇਸ ਫਾਰਮੂਲਾ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਤੁਸੀਂ ਆਪਣੇ ਖਰਚੇ ਵੀ ਕਰ ਸਕੋਗੇ ਤੇ ਨਾਲ ਹੀ ਬਚਤ ਵੀ ਆਸਾਨੀ ਨਾਲ ਹੋ ਸਕੇਗੀ।


ਸਭ ਤੋਂ ਪਹਿਵਾਂ ਆਪਣੀ ਸੈਲਿਰੀ ਦੇ ਹਿਸਾਬ ਨਾਲ ਬਜਟ ਬਣਾਉਣਾ ਸਿੱਖੋ। ਤੁਹਾਡੀ ਨਿਯਮਤ ਆਮਦਨ ਨੂੰ 3 ਭਾਗਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ। 50-30-20 ਫਾਰਮੂਲਾ ਵਿੱਤੀ ਲੋੜਾਂ ਨੂੰ ਪੂਰਾ ਕਰਨ ਤੇ ਵਿੱਤੀ ਤੌਰ ਉੱਤੇ ਮਜ਼ਬੂਤ ਹੋਣ ਲਈ ਕਾਰਗਰ ਸਾਬਤ ਹੋ ਸਕਦਾ ਹੈ। ਇਸ ਵਿੱਚ ਆਮਦਨ, ਖਰਚ ਅਤੇ ਬਚਤ ਦਾ ਹਿਸਾਬ ਰੱਖਣਾ ਹੁੰਦਾ ਹੈ। ਬਜਟ ਦੇ 50:30:20 ਨਿਯਮ ਦੇ ਅਨੁਸਾਰ, ਆਪਣੀ ਤਨਖਾਹ ਦਾ 50 ਪ੍ਰਤੀਸ਼ਤ ਉਹਨਾਂ ਚੀਜ਼ਾਂ 'ਤੇ ਖਰਚ ਕਰੋ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ। ਇਸ ਵਿੱਚ ਤੁਹਾਡਾ ਮਹੀਨਾਵਾਰ ਕਿਰਾਇਆ, ਬਿਜਲੀ ਦਾ ਬਿੱਲ, ਗੈਸ ਦਾ ਬਿੱਲ, ਆਵਾਜਾਈ ਦੇ ਖਰਚੇ ਸ਼ਾਮਲ ਹਨ। ਬੀਮਾ, ਲੋਨ ਦੇ ਪੈਸੇ ਅਤੇ ਘਰ ਦੇ ਕੇਟਰਿੰਗ ਆਈਟਮਾਂ ਆ ਸਕਦੀਆਂ ਹਨ। ਇਸ ਦੇ ਨਾਲ ਹੀ, ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਨ ਲਈ ਆਪਣੀ ਅੱਧੀ ਤਨਖਾਹ ਖਰਚਣ ਦੀ ਕੋਸ਼ਿਸ਼ ਕਰ ਸਕਦੇ ਹੋ।


ਹੁਣ ਬਚੀ 50 ਫੀਸਦੀ ਤਨਖਾਹ ਵਿੱਚੋਂ 30 ਫੀਸਦੀ ਪੈਸੇ ਨੂੰ ਤੁਸੀਂ ਆਪਣੇ ਸ਼ੌਕ ਦੀਆਂ ਚੀਜ਼ਾਂ 'ਤੇ ਖਰਚ ਕਰ ਸਕਦੇ ਹੋ। ਬਾਹਰ ਖਾਣ, ਬਾਹਰ ਜਾਣ, ਕੱਪੜੇ ਖਰੀਦਣ, ਜਿੰਮ ਦੇ ਪੈਸੇ, ਮਨੋਰੰਜਨ ਅਤੇ ਸਨੈਕਸ ਆਦਿ 'ਤੇ ਖਰਚ ਕਰੋ। ਅੰਤ ਵਿੱਚ ਬਾਕੀ ਦੀ ਬਚੀ 20 ਫੀਸਦੀ ਤਨਖਾਹ ਨੂੰ ਬਚਤ ਲਈ ਰੱਖੋ। ਤੁਸੀਂ ਉਹਨਾਂ ਨੂੰ ਆਪਣੇ ਬੈਂਕ ਖਾਤੇ ਵਿੱਚ ਰੱਖ ਸਕਦੇ ਹੋ ਅਤੇ ਜੇਕਰ ਤੁਸੀਂ ਉਹਨਾਂ ਨੂੰ ਆਪਣੇ ਖਾਤੇ ਵਿੱਚ ਨਹੀਂ ਰੱਖ ਸਕਦੇ ਹੋ, ਤਾਂ ਇੱਕ ਵੱਖਰਾ ਬਚਤ ਖਾਤਾ ਖੋਲ੍ਹੋ ਜਿਸ ਦਾ ਉਦੇਸ਼ ਸਿਰਫ਼ ਬੱਚਤ ਕਰਨਾ ਹੈ, ਉਸ ਵਿੱਚ ਰੱਖ ਸਕਦੇ ਹੋ। 50-30-20 ਦੇ ਨਿਯਮ ਦੀ ਪਾਲਣਾ ਕਰਨ ਵਾਲੇ ਵਰਤਮਾਨ ਦੇ ਨਾਲ-ਨਾਲ ਬੁਢਾਪੇ ਦਾ ਵੀ ਆਨੰਦ ਮਾਣਦੇ ਹਨ ਅਤੇ ਉਨ੍ਹਾਂ ਨੂੰ ਬੁਢਾਪੇ ਦੇ ਖਰਚਿਆਂ ਦੀ ਚਿੰਤਾ ਨਹੀਂ ਕਰਨੀ ਪੈਂਦੀ।

Published by:Rupinder Kaur Sabherwal
First published:

Tags: Lifestyle, Salary, Saving