Hot Water Spring in India: ਲੋਕ ਜਦੋਂ ਵਿਦੇਸ਼ ਵਿੱਚ ਘੁੰਮਣ ਜਾਂਦੇ ਹਨ ਤਾਂ ਆ ਕੇ ਦਸਦੇ ਹਨ ਕਿ ਉਹਨਾਂ ਨੇ ਪਾਣੀ ਦੇ ਝਰਨੇ ਦੇਖੇ ਹਨ ਜਿਹਨਾਂ ਵਿੱਚ ਗਰਮ ਪਾਣੀ ਆਉਂਦਾ ਹੈ। ਇਹ ਸੁਨ ਕੇ ਆਮ ਲੋਕਾਂ ਨੂੰ ਥੋੜ੍ਹਾ ਬੁਰਾ ਲਗਦਾ ਹੈ ਕਿਉਂਕਿ ਉਹਨਾਂ ਦਾ ਬਜਟ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੰਦਾ ਪਰ ਉਹਨਾਂ ਦਾ ਮਨ ਅਜਿਹੇ ਝਰਨਿਆਂ ਨੂੰ ਦੇਖਣ ਅਤੇ ਉਹਨਾਂ ਵਿੱਚ ਡੁਬਕੀ ਲਗਾਉਣ ਨੂੰ ਕਰਦਾ ਹੈ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਗਰਮ ਪਾਣੀ ਦੇ ਝਰਨੇ ਸਿਰਫ ਵਿਦੇਸ਼ਾਂ ਵਿੱਚ ਹੀ ਨਹੀਂ ਹਨ ਬਲਕਿ ਭਾਰਤ ਵਿੱਚ ਵੀ ਹਨ। ਤੁਸੀਂ ਇਹਨਾਂ ਥਾਵਾਂ 'ਤੇ ਜਾ ਕੇ ਆਪਣੀ ਗਰਮ ਪਾਣੀ ਦੇ ਝਰਨਿਆਂ ਵਿੱਚ ਡੁਬਕੀ ਲਗਾਉਣ ਦੀ ਇੱਛਾ ਨੂੰ ਪੂਰਾ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿੱਥੇ ਹਨ ਭਾਰਤ ਵਿੱਚ "Hot Water Spring" ਭਾਵ ਗਰਮ ਪਾਣੀ ਦੇ ਝਰਨੇ।
ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਮਨੀਕਰਨ ਵਿੱਚ ਸਭ ਤੋਂ ਪ੍ਰਸਿੱਧ ਗਰਮ ਪਾਣੀ ਦਾ ਚਸ਼ਮਾ ਹੈ। ਇਹ ਹਿਮਾਚਲ ਪ੍ਰਦੇਸ਼ ਵਿੱਚ ਹੈ ਅਤੇ ਜੇਕਰ ਤੁਸੀਂ ਇਹ ਨਹੀਂ ਦੇਖਿਆ ਤਾਂ ਤੁਸੀਂ ਸਰਦੀਆਂ ਵਿੱਚ ਇੱਥੇ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ। ਇਸ ਨਾਲ ਜੁੜੀ ਇੱਕ ਮਾਨਤਾ ਹੈ ਕਿ ਇਸ ਵਿੱਚ ਨਹਾਉਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ। ਇਹ ਹਿੰਦੂਆਂ ਅਤੇ ਸਿੱਖਾਂ ਦਾ ਇੱਕ ਤੀਰਥ ਸਥਾਨ ਵੀ ਹੈ।
ਦੂਸਰਾ ਗਰਮ ਪਾਣੀ ਦਾ ਝਰਨਾ ਪਾਨਾਮਿਕ ਕੁੰਡ ਹੈ। ਇਹ ਲੱਦਾਖ ਵਿਚ ਸਿਆਚਿਨ ਗਲੇਸ਼ੀਅਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਇਕ ਬਹੁਤ ਹੀ ਖੂਬਸੂਰਤ ਘਾਟੀ, ਨੁਬਰਾ ਘਾਟੀ ਹੈ। ਇੱਥੋਂ ਦੇ ਇੱਕ ਪਿੰਡ ਵਿੱਚ ਪਾਨਾਮਿਕ ਕੁੰਡ ਮੌਜੂਦ ਹੈ। ਇੱਥੇ ਧਿਆਨ ਦੇਣੀ ਵਾਲੀ ਗੱਲ ਇਹ ਹੈ ਕਿ ਤੁਸੀਂ ਇਸ ਪਾਣੀ ਵਿੱਚ ਨਹਾ ਨਹੀਂ ਸਕਦੇ ਕਿਉਂਕਿ ਇਸ ਕੁੰਡ ਦਾ ਪਾਣੀ ਬਹੁਤ ਗਰਮ ਹੁੰਦਾ ਹੈ। ਇਹ ਕੁੰਡ ਸਮੁੰਦਰ ਤਲ ਤੋਂ 10,442 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਸ ਝਰਨੇ ਦੇ ਕਈ ਔਸ਼ਧੀ ਗਨ ਹਨ।
ਤੀਸਰਾ Hot Water Spring ਸੂਰਯਕੁੰਡ ਹੈ ਜਿਸਨੂੰ ਕਿ ਪਹਿਲਾਂ ਬ੍ਰਹਮਕੁੰਡ ਕਿਹਾ ਜਾਂਦਾ ਸੀ। ਹੁਣ ਇਸਦਾ ਨਾਮ ਸੂਰਯਕੁੰਡ ਹੈ। ਇਹ ਯਮੁਨੋਤਰੀ ਮੰਦਰ ਤੋਂ ਲਗਭਗ 20 ਕਿਲੋਮੀਟਰ ਦੂਰ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਇਲਾਕਾ ਠੰਡਾ ਹੈ ਅਤੇ ਇੱਥੇ ਗਰਮ ਪਾਣੀ ਦਾ ਝਰਨਾ ਇੱਕ ਚਮਤਕਾਰ ਤੋਂ ਘੱਟ ਨਹੀਂ ਹੈ।
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਰਾਜਗੀਰ ਦੇ ਜਲ ਕੁੰਡਾਂ ਦੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵੈਭਵਗਿਰੀ ਪਹਾੜੀ 'ਤੇ ਕਈ ਗਰਮ ਪਾਣੀ ਦੇ ਚਸ਼ਮੇ ਹਨ। ਇੱਥੇ ਰਿਸ਼ੀ ਕੁੰਡ, ਗੰਗਾ ਯਮੁਨਾ ਕੁੰਡ, ਗੌਰੀ ਕੁੰਡ, ਚੰਦਰ ਕੁੰਡ ਅਤੇ ਰਾਮ ਲਕਸ਼ਮਣ ਕੁੰਡ ਆਦਿ ਗਰਮ ਪਾਣੀ ਦੇ ਚਸ਼ਮੇ ਹਨ। ਇਹਨਾਂ ਦੇ ਇਹ ਨਾਮ ਇਸ ਲਈ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਇਹ ਚਸ਼ਮੇ ਦੇਵਤਿਆਂ ਲਈ ਬਣਾਏ ਗਏ ਸਨ।
ਗਰਮ ਪਾਣੀ ਦੇ ਚਸ਼ਮਿਆਂ ਦੀ ਸੂਚੀ ਵਿੱਚ ਆਖਰੀ ਨਾਮ ਹੈ ਤੁਲਸੀ ਸ਼ਿਆਮ ਕੁੰਡ ਦਾ, ਇਸਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਤਿੰਨਾਂ ਕੁੰਡਾਂ ਦਾ ਤਾਪਮਾਨ ਵੱਖਰਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਇੱਕ 700 ਸਾਲ ਪੁਰਾਣਾ ਮੰਦਰ ਵੀ ਮੌਜੂਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Environment, Health, Lifestyle, Tourism