Nothing Phone 2 Features: ਬੀਤੇ ਸਾਲ ਜਦੋਂ Nothing Phone 1 ਲਾਂਚ ਹੋਇਆ ਸੀ ਤਾਂ ਇਸ ਨੇ ਡਿਜ਼ਾਈਨ ਦੇ ਮਾਮਲੇ ਵਿੱਚ ਕਈਆਂ ਨੂੰ ਹੈਰਾਨ ਕੀਤਾ ਸੀ। ਫੋਨ ਦੇ ਪਿਛਲੇ ਪਾਸੇ ਟ੍ਰਾਂਸਰੇਕੈਂਟ ਤੇ ਐਲਈਡੀ ਲਾਈਟਾਂ ਹੋਣ ਕਾਰਨ ਇਹ ਬਾਕੀ ਫੋਨ ਨਾਲੋਂ ਬਹੁਤ ਵੱਖਰਾ ਸੀ। ਪ੍ਰਸ਼ੰਸਕਾਂ ਨੂੰ ਹੁਣ ਇਸ ਗੱਲ ਦੀ ਬੇਸਬਰੀ ਹੈ ਕਿ Nothing Phone 2 ਕਦੋਂ ਲਾਂਚ ਹੋਵੇਗਾ। Nothing Phone 1 ਕਾਫੀ ਸਫਲ ਰਿਹਾ ਹੈ ਤੇ ਨਥਿੰਗ ਦੇ ਫਾਊਂਡਰ ਕਾਰਲ ਪੇਈ ਨੇ ਦਸੰਬਰ ਵਿੱਚ ਪੁਸ਼ਟੀ ਕੀਤੀ ਸੀ ਕਿ Nothing Phone 2 ਅਜੇ ਲਾਂਚ ਨਹੀਂ ਹੋਵੇਗਾ ਤੇ ਕੰਪਨੀ ਹੁਣ ਲਈ ਸਿਰਫ Nothing Phone 1 ਅਪਡੇਟਾਂ 'ਤੇ ਧਿਆਨ ਕੇਂਦਰਿਤ ਕਰੇਗੀ।
Nothing Phone (1) 2022 ਦੇ ਸਭ ਤੋਂ ਪ੍ਰਸਿੱਧ ਸਮਾਰਟਫ਼ੋਨਾਂ ਵਿੱਚੋਂ ਇੱਕ ਸੀ। ਕੰਪਨੀ ਆਪਣੇ ਉਤਪਾਦਾਂ ਦੇ ਡਿਜ਼ਾਈਨ ਨੂੰ ਲੈ ਕੇ ਕਾਫੀ ਚਰਚਾ 'ਚ ਹੈ ਅਤੇ ਹੁਣ ਤੱਕ ਭਾਰਤ 'ਚ ਤਿੰਨ ਗੈਜੇਟਸ ਨਥਿੰਗ ਫੋਨ (1), ਨਥਿੰਗ ਈਅਰ (1) ਅਤੇ ਨਥਿੰਗ ਈਅਰ (ਸਟਿਕ) ਪੇਸ਼ ਕਰ ਚੁੱਕੀ ਹੈ। ਇਸ ਕੜੀ 'ਚ ਕੰਪਨੀ ਆਪਣਾ ਨਵਾਂ ਸਮਾਰਟਫੋਨ Nothing Phone 2 ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਕੁਝ ਸੰਕੇਤ ਜ਼ਰੂਰ ਸਾਹਮਣੇ ਆਏ ਹਨ।
ਟੈੱਕ ਰਿਪੋਰਟਾਂ ਮੁਤਾਬਕ ਕੰਪਨੀ ਜੁਲਾਈ 'ਚ ਨਵੇਂ ਸਮਾਰਟਫੋਨ ਦਾ ਐਲਾਨ ਕਰ ਸਕਦੀ ਹੈ। ਦਰਅਸਲ, 12 ਜੁਲਾਈ, 2022 ਨੂੰ, ਕੰਪਨੀ ਨੇ ਨਥਿੰਗ ਫੋਨ 2 ਨੂੰ ਮਾਰਕੀਟ ਵਿੱਚ ਲਾਂਚ ਕੀਤਾ ਸੀ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕਾਰਲ ਪੇਈ ਇਸ ਨੂੰ 2023 ਦੇ ਮੱਧ 'ਚ ਲਾਂਚ ਕਰ ਸਕਦੇ ਹਨ।
Nothing Phone 1 ਦੀ ਸਭ ਤੋਂ ਖਾਸ ਗੱਲ ਇਸ ਦਾ ਪਾਰਦਰਸ਼ੀ ਡਿਜ਼ਾਈਨ ਹੈ, ਅਤੇ ਇਸ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਵਿਲੱਖਣ ਡਿਜ਼ਾਇਨ ਇਸ ਨੂੰ ਬਾਜ਼ਾਰ ਦੇ ਦੂਜੇ ਸਮਾਰਟਫ਼ੋਨਾਂ ਨਾਲੋਂ ਵੱਖਰਾ ਬਣਾਉਂਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਪਣੇ ਨਵੇਂ ਸਮਾਰਟਫੋਨ ਨੂੰ ਕੁਝ ਵਿਲੱਖਣ ਡਿਜ਼ਾਈਨ ਜਾਂ ਫੀਚਰ ਵੀ ਦੇ ਸਕਦੀ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਈਫੋਨ 14 ਦੀ ਤਰ੍ਹਾਂ ਨਵੇਂ ਸਮਾਰਟਫੋਨ ਦੇ ਡਿਜ਼ਾਈਨ ਨੂੰ ਵੱਖਰਾ ਲੁੱਕ ਦੇ ਸਕਦੀ ਹੈ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ Nothing Phone (1) ਇੱਕ ਮਿਡ-ਰੇਂਜ ਸਮਾਰਟਫੋਨ ਸੀ, ਇਸ ਲਈ Nothing Phone (2) ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਪ੍ਰੀਮੀਅਮ ਸੈਗਮੈਂਟ ਵਿੱਚ ਬਿਹਤਰ ਚਿਪਸੈੱਟ, ਕੈਮਰਾ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Nothing Phone (1) ਦੀ ਤਰ੍ਹਾਂ Nothing Phone (2) ਵੀ ਐਂਡ੍ਰਾਇਡ ਆਧਾਰਿਤ Nothing OS 'ਤੇ ਕੰਮ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Smartphone, Tech News