Home /News /lifestyle /

5 ਨਵੰਬਰ ਨੂੰ ਹੈ ਤੁਲਸੀ ਵਿਆਹ ਦਾ ਸ਼ੁਭ ਮਹੂਰਤ, ਇਸ ਦਿਨ ਬਣ ਰਿਹਾ ਰਵੀ ਯੋਗ, ਜਾਣੋ ਮਹੱਤਵ

ਹਿੰਦੂ ਧਰਮ ਵਿੱਚ ਤੁਲਸੀ ਵਿਆਹ ਦੀ ਵਿਸ਼ੇਸ਼ ਮਹੱਤਵ ਹੈ। ਤੁਲਸੀ ਵਿਆਹ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਦ੍ਵਾਦਸ਼ੀ ਤਰੀਕ ਨੂੰ ਹੁੰਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਤੁਲਸੀ ਵਿਆਹ ਦਾ ਅਯੋਜਨ ਦੇਵਉਠਨੀ ਇਕਾਦਸ਼ੀ ਦੇ ਅਲਗੇ ਦਿਨ ਕੀਤਾ ਜਾਂਦਾ ਹੈ। ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਦ੍ਵਾਦਸ਼ੀ ਨੂੰ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਭਗਵਾਨ ਸ਼ਾਲੀਗ੍ਰਾਮ ਅਤੇ ਤੁਲਸੀ ਦਾ ਵਿਆਹ ਕਰਵਾਉਣ ਦੀ ਰੀਤ ਹੈ। ਆਓ ਜਾਣਦੇ ਹਾਂ ਕਿ ਤੁਲਸੀ ਵਿਆਹ ਦਾ ਸ਼ੁਭ ਮਹੂਰਤ, ਵਰਤ, ਯੋਗ ਤਿਥੀ ਤੇ ਇਸਦੀ ਮਹੱਤਤਾ ਬਾਰੇ ਡਿਟੇਲ ਜਾਣਕਾਰੀ-

ਹੋਰ ਪੜ੍ਹੋ ...
  • Share this:

ਤੁਲਸੀ ਵਿਆਹ 2022 ਮਹੂਰਤ

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਕੱਤਕ ਸ਼ੁਕਲ ਦ੍ਵਾਦਸ਼ੀ ਤਿਥੀ 04 ਨਵੰਬਰ ਸ਼ੁੱਕਰਵਾਰ ਨੂੰ ਸ਼ਾਮ 6.08 ਵਜੇ ਸ਼ੁਰੂ ਹੋ ਰਹੀ ਹੈ ਅਤੇ ਇਹ 05 ਨਵੰਬਰ ਨੂੰ ਸ਼ਾਮ 05:06 ਵਜੇ ਸਮਾਪਤ ਹੋਵੇਗੀ। ਉਦੈਤਿਥੀ ਦੇ ਆਧਾਰ 'ਤੇ ਤੁਲਸੀ ਵਿਆਹ 05 ਨਵੰਬਰ ਨੂੰ ਕੀਤਾ ਜਾਵੇਗਾ ਅਤੇ ਇਸ ਦਿਨ ਹੀ ਵਰਤ ਰੱਖਿਆ ਜਾਵੇਗਾ। ਤੁਲਸੀ ਵਿਆਹ ਦਾ ਸ਼ੁਭ-ਉੱਤਮ ਮੁਹੂਰਤ 05 ਨਵੰਬਰ ਨੂੰ ਸ਼ਾਮ 05:35 ਤੋਂ 07:12 ਤੱਕ ਦਾ ਹੈ। ਇਸ ਤੋਂ ਬਾਅਦ ਸ਼ਾਮ ਨੂੰ 07:12 ਤੋਂ ਰਾਤ 08:50 ਤੱਕ ਆਮ ਮੁਹੂਰਤ ਹੈ।

ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਤੁਲਸੀ ਵਿਆਹ ਵਾਲੇ ਦਿਨ ਰਵੀ ਯੋਗ ਬਣ ਰਿਹਾ ਹੈ। ਰਵੀ ਯੋਗ 5 ਨਵੰਬਰ ਨੂੰ ਰਾਤ 11:56 ਵਜੇ ਸ਼ੁਰੂ ਤੋਂ ਸ਼ੁਰੂ ਹੋ ਕੇ 06 ਨਵੰਬਰ ਨੂੰ ਸਵੇਰੇ 06.37 ਵਜੇ ਤੱਕ ਰਹੇਗਾ। ਇਹ ਯੋਗ ਸ਼ੁਭ ਕੰਮਾਂ ਲਈ ਸ਼ੁਭ ਹੈ। ਇਸ ਤੋਂ ਇਲਾਵਾ ਤੁਲਸੀ ਵਿਆਹ ਦੇ ਦਿਨ ਹਰਸ਼ਨਾ ਯੋਗ ਵੀ ਬਣਦਾ ਹੈ। ਇਸ ਸਾਲ ਦੇਵਸ਼ਯਨੀ ਇਕਾਦਸ਼ੀ ਭਗਵਾਨ ਵਿਸ਼ਨੂੰ ਯੋਗ ਨਿਦ੍ਰਾ ਤੋਂ ਬਾਹਰ ਆਉਣਗੇ।

ਤੁਲਸੀ ਵਿਆਹ ਦਾ ਮਹੱਤਵ

ਜ਼ਿਕਰਯੋਗ ਹੈ ਕਿ ਤੁਲਸੀ ਵਿਆਹ ਦਾ ਬਹੁਤ ਪੁੰਨ ਮਿਲਦਾ ਹੈ।ਤੁਲਸੀ ਵਿਆਹ ਨਾਲ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਪ੍ਰਸੰਨ ਹੁੰਦੇ ਹਨ। ਉਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਘਰ ਵਿੱਚ ਧਨ, ਸੁੱਖ ਸ਼ਾਂਤੀ ਤੇ ਤਰੱਕੀ ਆਉਂਦੀ ਹੈ। ਹਿੰਦੂ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਤੁਲਸੀ ਵਿਆਹ ਕਰਵਾਉਣ ਨਾਲ ਵਿਅਕਤੀ ਨੂੰ ਇੱਕ ਹਜ਼ਾਰ ਅਸ਼ਵਮੇਧ ਯਗ ਕਰਨ ਦੇ ਬਰਾਬਰ ਫਲ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਤੁਲਸੀ ਵਿਆਹ ਤੇ ਵਰਤ ਦਾ ਖ਼ਾਸ ਮਹੱਤਵ ਹੈ।

Published by:Drishti Gupta
First published:

Tags: Festival, Puja, Religion, Tulsi