Home /News /lifestyle /

ਸਾਵਧਾਨ! ਹੁਣ ਤੁਹਾਡੇ ਕੰਪਿਊਟਰ 'ਤੇ ਹੋਵੇਗੀ 10 ਏਜੰਸੀਆਂ ਦੀ ਅੱਖ, ਕੇਂਦਰ ਨੇ ਦਿੱਤਾ ਜਸੂਸੀ ਦਾ ਹੱਕ

ਸਾਵਧਾਨ! ਹੁਣ ਤੁਹਾਡੇ ਕੰਪਿਊਟਰ 'ਤੇ ਹੋਵੇਗੀ 10 ਏਜੰਸੀਆਂ ਦੀ ਅੱਖ, ਕੇਂਦਰ ਨੇ ਦਿੱਤਾ ਜਸੂਸੀ ਦਾ ਹੱਕ

 • Share this:
  ਕੇਂਦਰ ਸਰਕਾਰ ਨੇ ਦੇਸ਼ ਵਿਚ ਕਿਸੇ ਵੀ ਕੰਪਿਊਟਰ ਦੀ ਡਾਟਾ ਜਾਂਚ ਦਾ 10 ਕੇਂਦਰੀ ਏਜੰਸੀਆਂ ਨੂੰ ਅਧਿਕਾਰ ਦੇ ਦਿੱਤਾ ਹੈ। ਇਸ ਲਈ ਹੁਣ ਦੇਸ਼ ਦੇ ਹਰ ਕੰਪਿਊਟਰ ਉਤੇ ਸਰਕਾਰ ਦੀ ਨਜ਼ਰ ਰਹੇਗੀ। ਗ੍ਰਹਿ ਵਿਭਾਗ ਵੱਲੋਂ 10 ਕੇਂਦਰੀ ਏਜੰਸੀਆਂ ਨੂੰ ਇਹ ਅਧਿਕਾਰ ਦਿੱਤੇ ਹਨ ਕਿ ਉਹ ਇੰਟਰਨੈੱਟ ਨਾਲ ਜੁੜੇ ਕਿਸੇ ਵੀ ਕੰਪਿਊਟਰ ਤੱਕ ਪਹੁੰਚ ਕੇ ਉਸ ਵਿਚੋਂ ਆਦਾਨ-ਪ੍ਰਦਾਨ ਅਤੇ ਇਕੱਤਰ ਕੀਤੀ ਜਾਣਕਾਰੀ ਦੀ ਪੜਚੋਲ ਕਰਨ ਦੇ ਨਾਲ-ਨਾਲ ਉਸ ਨੂੰ ਸਮੱਗਰੀ 'ਤੇ ਰੋਕ ਵੀ ਲਾ ਸਕਣੀਆਂ ਅਤੇ ਉਸ ਦੀ ਸਕਰੀਨਿੰਗ ਵੀ ਕਰ ਸਕਣਗੀਆਂ ।

  Licence to spy


   

  ਇਨ੍ਹਾਂ ਏਜੰਸੀਆਂ ਵਿੱਚ ਇੰਟੈਲੀਜੈਂਸ ਬਿਊਰੋ, ਨਾਰਕੋਟਿਕਸ ਕੰਟਰੋਲ ਬਿਊਰੋ, ਇਨਫੋਰਸਮੈਂਟ ਡਾਇਰੈਕਟੋਰੇਟ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ, ਡਾਇਰੈਕਟੋਰੈਟ ਆਫ ਰੈਵੇਨਿਊ ਇੰਟੈਲੀਜੈਂਸ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ , ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਕੈਬਨਿਟ ਸੈਕਟਰੀਏਟ (ਆਰ ਐਂਡ ਏ ਡਬਲਿਊ), ਡਾਇਰੈਕਟੋਰੇਟ ਆਫ ਸਿਗਨਲ (ਸਰਵਿਸ ਏਰੀਆ ਜੰਮੂ ਅਤੇ ਕਸ਼ਮੀਰ , ਨਾਰਥ ਈਸਟ ਅਤੇ ਆਸਾਮ) ਅਤੇ ਕਮਿਸ਼ਨਰ ਆਫ ਪੁਲਿਸ, ਦਿੱਲੀ ਸ਼ਾਮਲ ਹਨ।

  ਕੇਂਦਰ ਨੇ ਦਿੱਤਾ ਜਸੂਸੀ ਦਾ ਹੱਕ


  ਗ੍ਰਹਿ ਮੰਤਰਾਲੇ ਦੇ ਸਾਈਬਰ ਸੁਰੱਖਿਆ ਤੇ ਸੂਚਨਾ ਵਿਭਾਗ ਨੇ ਇਨਫਰਮੇਸ਼ਨ ਟੈਕਨਾਲੋਜੀ ਐਕਟ ਦੇ ਸੈਕਸ਼ਨ 68 (1) ਤਹਿਤ ਏਜੰਸੀਆਂ ਨੂੰ ਇਹ ਅਧਿਕਾਰ ਦਿੱਤੇ
  First published:

  Tags: Hacked, Spy

  ਅਗਲੀ ਖਬਰ