HOME » NEWS » Life

12 ਘੰਟੇ ਚੱਪਲਾਂ ਪਾਉਣ ਬਦਲੇ ਮਿਲਣਗੇ 4 ਲੱਖ ਰੁਪਏ, ਬੇਰੁਜ਼ਗਾਰਾਂ ਲਈ ਬਾਜ਼ਾਰ 'ਚ ਇਕ ਅਨੌਖੀ ਨੌਕਰੀ

News18 Punjabi | News18 Punjab
Updated: January 12, 2021, 5:27 PM IST
share image
12 ਘੰਟੇ ਚੱਪਲਾਂ ਪਾਉਣ ਬਦਲੇ ਮਿਲਣਗੇ 4 ਲੱਖ ਰੁਪਏ, ਬੇਰੁਜ਼ਗਾਰਾਂ ਲਈ ਬਾਜ਼ਾਰ 'ਚ ਇਕ ਅਨੌਖੀ ਨੌਕਰੀ
12 ਘੰਟੇ ਚੱਪਲਾਂ ਪਾਉਣ ਬਦਲੇ ਮਿਲਣਗੇ 4 ਲੱਖ ਰੁਪਏ (ਸੰਕੇਤਿਕ ਫੋਟੋ)

ਤੁਸੀਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਚੱਪਲਾਂ ਪਾ ਕੇ ਕਿਵੇਂ ਮਹਿਸੂਸ ਕੀਤਾ ਹੈ? ਚੱਪਲ ਕਿੰਨੀ ਅਰਾਮਦੇਹ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਕਈ ਲੋਕਾਂ ਦੀ ਨੌਕਰੀ ਚਲੀ ਗਈ, ਜਿਸ ਕਾਰਨ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ। ਹੁਣ ਤੁਹਾਡੇ ਕੋਲ ਘਰ ਬੈਠਿਆਂ ਹੀ ਲੱਖਾਂ ਕਮਾਉਣ ਦਾ ਮੌਕਾ ਹੈ। ਏਸ਼ੀਅਨ ਨਿਊਜ਼ ਹਿੰਦੀ ਦੀ ਵੈਬਸਾਈਟ ਉਤੇ ਛਪੀ ਖਬਰ ਅਨੁਸਾਰ ਤੁਹਾਨੂੰ ਇਸ ਲਈ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਹੈ। ਤੁਸੀਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਚੱਪਲਾਂ ਪਾ ਕੇ ਕਿਵੇਂ ਮਹਿਸੂਸ ਕੀਤਾ ਹੈ? ਚੱਪਲ ਕਿੰਨੀ ਅਰਾਮਦੇਹ ਹੈ। ਸਿਰਫ ਇਸ ਕੰਮ ਬਦਲੇ ਕੰਪਨੀ ਤੁਹਾਡੇ ਅਕਾਊਂਟ ਵਿਚ ਚਾਰ ਲੱਖ ਰੁਪਏ ਕਰੈਡਿਟ ਕਰ ਦੇਵੇਗੀ। ਇਸ ਕੰਪਨੀ ਨੇ ਸਲਿਪਰ ਟੈਸਟਰ ਜਾਬ ਵੈਕੰਸੀ ਕੱਢੀਆਂ ਹਨ। ਤੁਸੀਂ ਵੀ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹੋ। ਇਸ ਲਈ ਤੁਸੀਂ www.bedroomathletics.com ਉਤੇ ਜਾ ਕੇ ਆਪਣਾ ਪੂਰਾ ਵੇਰਵਾ ਭਰੋ ਤਾਂ ਜੋ ਕੰਪਨੀ ਤੁਹਾਡੇ ਉਤਰ ਨਾਲ ਇੰਪੈਰਸ ਹੋ ਜਾਵੇ।

ਸੋਸ਼ਲ ਮੀਡੀਆ ਉਤੇ ਇਕ ਚੱਪਲ ਕੰਪਨੀ ਦੀ ਜਾਬ ਵੈਂਕੇਸੀ ਦੀ ਐਡ ਵਾਇਰਲ ਹੋ ਰਹੀ ਹੈ। ਇਸ ਵਿਚ ਘਰ ਬੈਠਿਆਂ ਹੀ ਤੁਹਾਨੂੰ ਕੰਪਨੀ ਦੀ ਚੱਪਲਾਂ ਪਾਕੇ ਉਸਦਾ ਰਿਵਿਊ ਭਰਨਾ ਹੈ। ਇਸ ਦੇ ਬਦਲੇ ਕੰਪਨੀ ਤੁਹਾਨੂੰ ਚਾਰ ਲੱਖ ਰੁਪਏ ਸਾਲਾਨਾ ਤਨਖਾਹ ਦੇਵੇਗੀ। ਦੱਸਣਯੋਗ ਹੈ ਕਿ ਬੈਡਰੂਮ ਐਥਲੈਟਿਸ ਨਾਮ ਦੀ ਇਸ ਕੰਪਨੀ ਨੇ ਬੀਤੇ ਸਾਲ ਵੀ ਸਲਿਪਰ ਟੈਸਟਰ ਜਾਬ ਦੀ ਵੈਂਕੇਸੀ ਕੱਢੀ ਸੀ, ਜਿਸ ਦਾ ਕੰਪਨੀ ਨੂੰ ਚੰਗਾ ਰਿਸਪਾਂਸ ਮਿਲਿਆ ਸੀ। ਇਸ ਸਾਲ ਵੀ ਉਨ੍ਹਾਂ ਇਹ ਵਿਗਿਆਪਨ ਕੱਢਿਆ ਹੈ। ਇਸ ਨੌਕਰੀ ਲਈ ਤੁਸੀਂ ਦੋ ਦਿਨ ਚੱਪਲ ਦੀ ਟੈਸਟਿੰਗ ਕਰਨੀ ਹੈ। ਇਸ ਲਈ ਤੁਹਾਨੂੰ ਦਿਨ ਵਿਚ 12 ਘੰਟੇ ਚੱਪਲਾਂ ਨੂੰ ਪਹਿਨਣਾ ਹੈ। ਕੰਪਨੀ ਨੇ ਵਿਗਿਆਪਨ ਵਿਚ ਲਿਖਿਆ ਹੈ ਕਿ ਇਸ ਲਈ ਚੋਣਵੇ ਉਮੀਦਵਾਰ ਨੂੰ ਉਨ੍ਹਾਂ ਦੀ ਕੰਪਨੀ ਅਤੇ ਦੂਜੇ ਨਾਇਟ ਵੀਅਰਸ ਦੀ ਵੀ ਕੰਪਫਰਟ ਟੈਸਟਿੰਗ ਕਰਨੀ ਹੋਵੇਗੀ। ਜੇ ਤੁਸੀਂ ਇਸ ਨੌਕਰੀ ਵਿਚ ਦਿਲਚਸਪੀ ਰਖਦੇ ਹੋ ਤਾਂ ਤੁਹਾਨੂੰ ਕੰਪਨੀ ਦੀ ਸਾਈਟ ਉਤੇ ਮੌਜੂਦਾ ਲਿੰਕ ਵਿਚ ਦੱਸਣਾ ਹੋਵੇਗਾ ਕਿ ਤੁਸੀਂ ਇਕ ਸੰਪੂਰਣ ਟੈਸਟਰ ਕਿਉਂ ਹੋ ਅਤੇ ਕੰਪਨੀ ਤੁਹਾਨੂੰ ਹਾਇਰ  ਕਿਉਂ ਕਰੇ? ਜਦੋਂ ਕੰਪਨੀ ਤੁਹਾਡੇ ਜਵਾਬ ਨਾਲ ਸੰਤੁਸ਼ਟ ਹੋਵੋਗੀ ਤਾਂ ਤੁਹਾਡੇ ਨਾਲ ਸੰਪਰਕ ਕਰੇਗੀ।
Published by: Ashish Sharma
First published: January 12, 2021, 5:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading