Home /News /lifestyle /

UAE 'ਚ ਸ਼ੁਰੂ ਹੋਇਆ UPI ਪੇਮੈਂਟ, ਜਾਣੋ ਕਿਵੇਂ ਕੰਮ ਕਰਦਾ ਹੈ ਪੈਸੇ ਟ੍ਰਾਂਸਫਰ ਲਈ UPI ਸਿਸਟਮ

UAE 'ਚ ਸ਼ੁਰੂ ਹੋਇਆ UPI ਪੇਮੈਂਟ, ਜਾਣੋ ਕਿਵੇਂ ਕੰਮ ਕਰਦਾ ਹੈ ਪੈਸੇ ਟ੍ਰਾਂਸਫਰ ਲਈ UPI ਸਿਸਟਮ

NPCI ਇੰਟਰਨੈਸ਼ਨਲ ਪੇਮੈਂਟਸ ਲਿਮਿਟੇਡ (NIPL), ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਅੰਤਰਰਾਸ਼ਟਰੀ ਸ਼ਾਖਾ, ਨੇ ਘੋਸ਼ਣਾ ਕੀਤੀ ਹੈ ਕਿ BHIM UPI ਹੁਣ ਯੂਏਈ ਵਿੱਚ ਨਿਓਪੇ ਟਰਮੀਨਲ (Neopay Terminal) 'ਤੇ ਲਾਈਵ ਹੈ। ਭਾਰਤੀ ਸੈਲਾਨੀ ਹੁਣ Neopay ਸਮਰਥਿਤ ਦੁਕਾਨਾਂ ਅਤੇ ਬਿਜ਼ਨੈੱਸ ਸਟੋਰਾਂ 'ਤੇ BHIM UPI ਰਾਹੀਂ ਭੁਗਤਾਨ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:
ਜੇਕਰ ਤੁਸੀਂ ਯੂਨਾਇਟੇਡ ਅਰਬ ਅਮੀਰਾਤ (UAE) ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਵਾਸਤਵ ਵਿੱਚ, NPCI ਇੰਟਰਨੈਸ਼ਨਲ ਪੇਮੈਂਟਸ ਲਿਮਿਟੇਡ (NIPL), ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਅੰਤਰਰਾਸ਼ਟਰੀ ਸ਼ਾਖਾ, ਨੇ ਘੋਸ਼ਣਾ ਕੀਤੀ ਹੈ ਕਿ BHIM UPI ਹੁਣ ਯੂਏਈ ਵਿੱਚ ਨਿਓਪੇ ਟਰਮੀਨਲ (Neopay Terminal) 'ਤੇ ਲਾਈਵ ਹੈ। ਭਾਰਤੀ ਸੈਲਾਨੀ ਹੁਣ Neopay ਸਮਰਥਿਤ ਦੁਕਾਨਾਂ ਅਤੇ ਬਿਜ਼ਨੈੱਸ ਸਟੋਰਾਂ 'ਤੇ BHIM UPI ਰਾਹੀਂ ਭੁਗਤਾਨ ਕਰ ਸਕਦੇ ਹਨ।

ਕੀ ਹੈ UPI
ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਇੱਕ ਰੀਅਲ-ਟਾਈਮ ਪੇਮੈਂਟ ਸਿਸਟਮ ਹੈ ਜੋ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਤੁਰੰਤ ਪੈਸੇ ਟ੍ਰਾਂਸਫਰ ਕਰਨ ਦੀ ਆਗਿਆ ਦਿੰਦੀ ਹੈ। UPI ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਡਿਜੀਟਲ ਭੁਗਤਾਨ ਮੋਡ ਵਜੋਂ ਉਭਰਿਆ ਹੈ। ਖਾਸ ਗੱਲ ਇਹ ਹੈ ਕਿ ਤੁਸੀਂ UPI ਰਾਹੀਂ ਕਿਸੇ ਵੀ ਸਮੇਂ, ਰਾਤ ​​ਜਾਂ ਦਿਨ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

ਬੈਂਕ ਖਾਤੇ ਨੂੰ ਕਿਸੇ ਵੀ UPI ਐਪ ਨਾਲ ਲਿੰਕ ਕਰਨਾ ਹੋਵੇਗਾ
ਇਸ ਸਹੂਲਤ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ, ਇਸਦੇ ਲਈ ਤੁਹਾਨੂੰ ਆਪਣੇ ਮੋਬਾਈਲ ਵਿੱਚ ਕੋਈ ਵੀ UPI ਐਪ ਡਾਊਨਲੋਡ ਕਰਨਾ ਹੋਵੇਗਾ ਜਿਵੇਂ ਕਿ Paytm, PhonePe, Googlepay, BHIM ਆਦਿ। ਤੁਸੀਂ ਆਪਣੇ ਬੈਂਕ ਖਾਤੇ ਨੂੰ UPI ਐਪ ਨਾਲ ਲਿੰਕ ਕਰਕੇ ਇਸ ਸਿਸਟਮ ਦੀ ਵਰਤੋਂ ਕਰ ਸਕਦੇ ਹੋ।

UPI ਰਾਹੀਂ, ਤੁਸੀਂ ਇੱਕ ਬੈਂਕ ਖਾਤੇ ਨੂੰ ਕਈ UPI ਐਪਸ ਨਾਲ ਲਿੰਕ ਕਰ ਸਕਦੇ ਹੋ। ਇਸ ਦੇ ਨਾਲ ਹੀ, ਇੱਕ UPI ਐਪ ਰਾਹੀਂ ਕਈ ਬੈਂਕ ਖਾਤਿਆਂ ਨੂੰ ਚਲਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ UPI ਤੁਹਾਨੂੰ ਪੈਸੇ ਟ੍ਰਾਂਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ ਭਾਵੇਂ ਤੁਹਾਡੇ ਕੋਲ ਸਕੈਨਰ, ਮੋਬਾਈਲ ਨੰਬਰ, UPI ਆਈਡੀ ਵਰਗੀ ਸਿਰਫ਼ ਇੱਕ ਜਾਣਕਾਰੀ ਹੋਵੇ।

UPI 123Pay: ਹਾਲ ਹੀ ਵਿੱਚ ਫੀਚਰ ਫੋਨਾਂ ਲਈ UPI ਦਾ ਇੱਕ ਨਵਾਂ ਵਰਜਨ ਆਇਆ ਹੈ
ਹਜ਼ਾਰਾਂ ਫੀਚਰ ਫੋਨ ਉਪਭੋਗਤਾਵਾਂ ਨੂੰ ਡਿਜੀਟਲ ਪੇਮੈਂਟ ਪ੍ਰਣਾਲੀ ਵਿੱਚ ਲਿਆਉਣ ਲਈ, ਭਾਰਤੀ ਰਿਜ਼ਰਵ ਬੈਂਕ (RBI) ਨੇ ਹਾਲ ਹੀ ਵਿੱਚ UPI ਦਾ ਇੱਕ ਨਵਾਂ ਵਰਜਨ UPI 123Pay ਪੇਸ਼ ਕੀਤਾ ਹੈ।

UPI 123Pay ਦੇ ਨਾਲ, ਹੁਣ ਉਹ ਉਪਭੋਗਤਾ ਵੀ UPI ਲੈਣ-ਦੇਣ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਕੋਲ ਇੰਟਰਨੈਟ ਵਾਲਾ ਸਮਾਰਟਫੋਨ ਨਹੀਂ ਹੈ। RBI ਦੇ ਮੁਤਾਬਕ ਫੀਚਰ ਫੋਨ ਯੂਜ਼ਰਸ 4 ਤਕਨੀਕੀ ਵਿਕਲਪਾਂ ਦੀ ਮਦਦ ਨਾਲ ਟ੍ਰਾਂਜੈਕਸ਼ਨ ਕਰ ਸਕਣਗੇ। ਇਹ ਵਿਕਲਪ ਹਨ - ਇੰਟਰਐਕਟਿਵ ਵਾਇਸ ਰਿਸਪਾਂਸ (IVR), ਐਪ ਬੇਸ ਪੇਮੈਂਟ, ਮਿਸਡ ਕਾਲ ਅਤੇ ਪੋਸਿਮਿਟੀ ਸਾਊਂਡ ਬੇਸ ਪੇਮੈਂਟ ।
Published by:Amelia Punjabi
First published:

Tags: UAE

ਅਗਲੀ ਖਬਰ