ਸਭ ਤੋਂ ਵੱਡੀ ਮੋਬਾਈਲ ਵਾਲੇਟ ਕੰਪਨੀ ਪੇ ਟੀ ਐਮ ਮਨੀ (Paytm Money) ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸਟਾਕ ਟਰੇਡਿੰਗ ਸਰਵਿਸ (Stock Trading Services) ਨੂੰ rule out ਕੀਤਾ ਹੈ। ਪੇ ਟੀ ਐਮ ਦੇ ਪੋਰਟਫੋਲਿਉ ਵਿੱਚ ਪਹਿਲਾਂ ਤੋਂ ਹੀ ਮਿਊਚੁਅਲ ਫ਼ੰਡ ਅਤੇ ਨੈਸ਼ਨਲ ਪੈਨਸ਼ਨ ਸਕੀਮ (NPS) ਹੈ।ਸਟਾਕ ਟਰੇਡਿੰਗ ਆਪਸ਼ਨ ਨੂੰ ਫ਼ਿਲਹਾਲ ਹੁਣੇ Android ਯੂਜ਼ਰ ਦੇ ਦੁਆਰੇ ਐਕਸੈੱਸ ਕੀਤਾ ਜਾ ਸਕਦਾ ਹੈ। ਛੇਤੀ ਹੀ ਇਸ ਸਹੂਲਤ ਨੂੰ iOS ਯੂਜ਼ ਰਸ ਲਈ ਵੀ ਚਾਲੂ ਕਰ ਦਿੱਤਾ ਜਾਵੇਗਾ।ਕੰਪਨੀ ਇਸ ਉੱਤੇ ਕੰਮ ਕਰ ਰਹੀ ਹੈ।ਪੇਟੀ ਐਮ ਮਨੀ ਨੂੰ ਸਟਾਕ ਟਰੇਡਿੰਗ ਸਰਵਿਸ ਸ਼ੁਰੂ ਕਰਨ ਦੀ ਆਗਿਆ ਸੇਬੀ ਤੋਂ ਪਿਛਲੇ ਸਾਲ ਦਸੰਬਰ ਵਿੱਚ ਹੀ ਮਿਲ ਗਈ ਸੀ।
ਜਾਣੋ ਇਸ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ
ਪੇ ਟੀ ਐਮ ਮਨੀ ਉੱਤੇ ਅਕਾਉਂਟ ਖੋਲ੍ਹਣ ਤੋਂ ਲੈ ਕੇ ਕੇ ਵਾਈ ਸੀ ਤੱਕ ਦੀ ਪੂਰੀ ਪਰਿਕ੍ਰੀਆ ਪੇਪਰਲੈੱਸ ਹੈ। ਇਸ ਵਿੱਚ ਡਿਜੀਟਲ ਕੇ ਵਾਈ ਸੀ ਦੀ ਸਹੂਲਤ ਹੈ।ਇਸ ਦੇ ਨਾਲ ਹੀ ਪੂਰੀ ਪ੍ਰੋਸੇਸ ਵਿੱਚ ਸਿਰਫ਼ 24 ਘੰਟੇ ਦਾ ਸਮਾਂ ਲੱਗਦਾ ਹੈ।ਗਾਹਕ ਇਸ ਉੱਤੇ ਪ੍ਰਾਈਜ ਅਲਰਟ ਸੈੱਟ ਕਰ ਸਕਦੇ ਹਨ ਅਤੇ ਨਾਲ ਹੀ 50 ਸ਼ੇਅਰਾਂ (Stock) ਤੱਕ ਦੇ ਰੀਅਲ ਟਾਈਮ ਪ੍ਰਾਇਜ ਚੇਂਜ ਨੂੰ ਟਰੈਕ ਕਰਨ ਲਈ ਕਈ ਵਾਚ ਲਿਸਟ ਬਣਾ ਸਕਦੇ ਹਨ ।
ਇਸ ਤੋਂ ਤੁਹਾਨੂੰ ਮਾਰਕੀਟ ਦੀ ਅੱਪਡੇਟ ਜਾਣਕਾਰੀ ਮਿਲਦੀ ਰਹੇਗੀ। ਜਿਸ ਦੇ ਨਾਲ ਕਿਹੜਾ ਸਟਾਕ ਸਭ ਤੋਂ ਜ਼ਿਆਦਾ ਫ਼ਾਇਦੇ ਵਿੱਚ ਚੱਲ ਰਿਹਾ ਹੈ ਜਾਂ ਕਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਵਿੱਚ ਮੂਵਰਜ਼ ਦੇ ਆਧਾਰ ਉੱਤੇ ਮਾਰਕੀਟ ਮੂਵਰਜ਼ ਦਾ ਟੀਕਾ ਪ੍ਰਾਪਤ ਕਰ ਸਕਦੇ ਹਨ।
ਇਸ ਤਰਾਂ ਖੋਲੋ ਪੇ ਟੀ ਐਮ ਮਨੀ ਨਾਲ ਡੀਮੈਟ ਅਕਾਉਂਟ–
ਸਭ ਤੋਂ ਪਹਿਲਾਂ ਓਪਨ ਡੀਮੈਟ ਅਕਾਉਂਟ ਉੱਤੇ ਕਲਿੱਕ ਕਰੀਏ ਅਤੇ ਫਾਰਮ ਭਰੋ।ਉਸ ਤੋਂ ਬਾਅਦ ਤੁਹਾਨੂੰ ਪੇ ਟੀ ਐਮ ਐਗਜ਼ੀਕਿਊਟਿਵ ਦਾ ਫ਼ੋਨ ਆਵੇਗਾ।ਤੁਹਾਨੂੰ ਆਪਣੇ ਮੋਬਾਈਲ ਉੱਤੇ ਐਸ ਐਮ ਐਸ ਦੇ ਜਰੀਏ ਅਤੇ ਆਪਣੀ ਈਮੇਲ ਆਈ ਡੀ ਉੱਤੇ ਇੱਕ ਲਿੰਕ ਮਿਲੇਗਾ।ਲਿੰਕ ਉੱਤੇ ਜਾਓ ਅਤੇ ਆਪਣਾ ਕੇ ਵਾਈ ਸੀ ਪੂਰਾ ਕਰੋ।
ਕੇ ਵਾਈ ਸੀ ਪ੍ਰੋਸੈਸ ਲਈ ਤੁਹਾਨੂੰ ਪੈਨ ਕਾਰਡ ਨੰਬਰ, ਆਧਾਰ ਜਿਵੇਂ ਕੁੱਝ ਡਾਕੂਮੈਂਟ ਦੀ ਜ਼ਰੂਰਤ ਹੋਵੇਗੀ।ਕੇ ਵਾਈ ਸੀ ਪ੍ਰੋਸੈਸ ਪੂਰੀ ਹੋਣ ਤੋਂ 24 ਘੰਟੇ ਵਿੱਚ ਕਲਾਇੰਟ ਆਈ ਡੀ ਅਤੇ ਪਾਸਵਰਡ ਮਿਲ ਜਾਵੇਗਾ।ਪੇ ਟੀ ਐਮ ਮਨੀ ਸਟਾਕ ਬਰੋਕਿੰਗ ਪਲੇਟਫ਼ਾਰਮ ਲਈ ਸ਼ੁਲਕ– ਪੇ ਟੀ ਐਮ ਮਨੀ ਉੱਤੇ ਅਕਾਉਂਟ ਖੋਲ੍ਹਣ ਲਈ 300 ਰੁਪਏ ਅਤੇ ਡਿਜੀਟਲ ਕੇ ਵਾਈ ਸੀ ਲਈ 200 ਰੁਪਏ ਸ਼ੁਲਕ ਲੱਗਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Paytm, Paytm Mobile Wallet