Home /News /lifestyle /

ਹੁਣ SBI YONO ਐਪ 'ਤੇ ਖੋਲ੍ਹੋ ਡੀਮੈਟ ਖਾਤਾ, ਨਹੀਂ ਦੇਣੀ ਪਵੇਗੀ ਕੋਈ ਫੀਸ

ਹੁਣ SBI YONO ਐਪ 'ਤੇ ਖੋਲ੍ਹੋ ਡੀਮੈਟ ਖਾਤਾ, ਨਹੀਂ ਦੇਣੀ ਪਵੇਗੀ ਕੋਈ ਫੀਸ

ਹੁਣ SBI YONO ਐਪ 'ਤੇ ਖੋਲ੍ਹੋ ਡੀਮੈਟ ਖਾਤਾ, ਨਹੀਂ ਦੇਣੀ ਪਵੇਗੀ ਕੋਈ ਫੀਸ

ਹੁਣ SBI YONO ਐਪ 'ਤੇ ਖੋਲ੍ਹੋ ਡੀਮੈਟ ਖਾਤਾ, ਨਹੀਂ ਦੇਣੀ ਪਵੇਗੀ ਕੋਈ ਫੀਸ

ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਲਈ, ਤੁਹਾਡੇ ਕੋਲ ਇੱਕ ਡੀਮੈਟ ਖਾਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਇੱਕ ਟ੍ਰੇ਼ਡਿੰਗ ਅਕਾਉਂਟ ਵੀ ਜ਼ਰੂਰੀ ਹੁੰਦਾ ਹੈ। ਆਮ ਤੌਰ 'ਤੇ, ਤੁਹਾਨੂੰ ਡੀਮੈਟ ਖਾਤਾ ਖੋਲ੍ਹਣ ਲਈ ਫੀਸ ਅਦਾ ਕਰਨੀ ਪੈਂਦੀ ਹੈ। ਇਸ ਦੇ ਨਾਲ ਹੀ, ਜਨਤਕ ਖੇਤਰ ਦਾ ਸਭ ਤੋਂ ਵੱਡਾ ਬੈਂਕ, SBI, ਆਪਣੀ ਮੋਬਾਈਲ ਐਪ YONO ਰਾਹੀਂ ਗਾਹਕਾਂ ਨੂੰ ਮੁਫ਼ਤ ਵਿੱਚ ਡੀਮੈਟ ਖਾਤੇ ਖੋਲ੍ਹਣ ਦੀ ਪੇਸ਼ਕਸ਼ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

ਇਸ ਤੋਂ ਇਲਾਵਾ, ਖਾਸ ਗੱਲ ਇਹ ਹੈ ਕਿ ਖਾਤਾ ਧਾਰਕ ਨੂੰ ਪਹਿਲੇ ਸਾਲ ਵਿੱਚ ਕੋਈ AMC ਚਾਰਜ ਨਹੀਂ ਦੇਣਾ ਪਵੇਗਾ। ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ @TheOfficialSBI ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ “SBI ਦੇ YONO ਐਪ ਰਾਹੀਂ ਆਪਣਾ ਪਹਿਲਾ ਡੀਮੈਟ ਖਾਤਾ ਤੇ ਟ੍ਰੇ਼ਡਿੰਗ ਅਕਾਉਂਟ ਖੋਲ੍ਹੋ। ਤੁਹਾਨੂੰ ਪਹਿਲੇ ਸਾਲ ਦੇ ਡੀਮੈਟ ਖਾਤੇ ਅਤੇ ਡਿਪਾਜ਼ਟਰੀ ਪਾਰਟੀਸਿਪੈਂਟ (ਡੀਪੀ) ਏਐਮਸੀ 'ਤੇ ਕੋਈ ਖਰਚਾ ਨਹੀਂ ਦੇਣਾ ਪਵੇਗਾ। YONO ਨੂੰ ਹੁਣੇ ਡਾਊਨਲੋਡ ਕਰੋ!"

ਦੁੱਗਣੀ ਹੋ ਗਈ ਡੀਮੈਟ ਖਾਤਿਆਂ ਦੀ ਗਿਣਤੀ : ਅੰਕੜਿਆਂ ਦੀ ਗੱਲ ਕਰੀਏ ਤਾਂ ਮਾਰਚ 2019 'ਚ ਜਿੱਥੇ 3.6 ਕਰੋੜ ਡੀਮੈਟ ਖਾਤੇ ਸਨ, ਉੱਥੇ ਹੀ ਨਵੰਬਰ 2021 'ਚ ਇਹ ਵਧ ਕੇ 7.7 ਕਰੋੜ ਹੋ ਗਏ ਹਨ। ਯਾਨੀ ਇਹ ਗਿਣਤੀ ਦੁੱਗਣੀ ਹੋ ਗਈ ਹੈ। ਮਾਹਿਰਾਂ ਅਨੁਸਾਰ ਕਰੋਨਾ ਮਹਾਂਮਾਰੀ ਅਤੇ ਘਰ ਤੋਂ ਕੰਮ ਦੀ ਸ਼ੁਰੂਆਤ ਦੇ ਕਾਰਨ ਲੱਖਾਂ ਨੌਜਵਾਨ ਪਹਿਲੀ ਵਾਰ ਸਟਾਕ ਮਾਰਕੀਟ ਵਿੱਚ ਸ਼ਾਮਲ ਹੋਏ। ਵੈਸੇ, ਗਲੋਬਲ ਮਾਰਕੀਟ ਅਤੇ ਖਪਤਕਾਰਾਂ ਦੇ ਡੇਟਾ ਨੂੰ ਕਾਇਮ ਰੱਖਣ ਵਾਲੀ ਇੱਕ ਜਰਮਨ ਕੰਪਨੀ ਸਟੈਟਿਸਟਾ ਵੱਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿੱਚ 55 ਪ੍ਰਤੀਸ਼ਤ ਬਾਲਗ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹਨ।

ਵਿੱਤ ਮੰਤਰੀ ਨੇ ਛੋਟੇ ਨਿਵੇਸ਼ਕਾਂ ਦੀ ਕੀਤੀ ਤਾਰੀਫ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ 'ਚ ਸ਼ੇਅਰ ਬਾਜ਼ਾਰ 'ਚ ਛੋਟੇ ਨਿਵੇਸ਼ਕਾਂ ਦੀ ਵਧਦੀ ਹਿੱਸੇਦਾਰੀ 'ਤੇ ਖੁਸ਼ੀ ਜ਼ਾਹਰ ਕੀਤੀ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਲਗਾਤਾਰ ਪੈਸੇ ਕਢਵਾਉਣ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਭਾਰਤੀ ਸ਼ੇਅਰ ਬਾਜ਼ਾਰ 'ਚ ਭਰੋਸਾ ਵਧਿਆ ਹੈ, ਕਿਉਂਕਿ ਛੋਟੇ ਅਤੇ ਪ੍ਰਚੂਨ ਨਿਵੇਸ਼ਕ ਬੇਸਬਰੀ ਨਾਲ ਸ਼ੇਅਰ ਬਾਜ਼ਾਰ 'ਚ ਪੈਸਾ ਲਗਾ ਰਹੇ ਹਨ। ਪਹਿਲਾਂ ਰਿਟੇਲ ਨਿਵੇਸ਼ਕ ਮਿਉਚੁਅਲ ਫੰਡਾਂ ਰਾਹੀਂ ਨਿਵੇਸ਼ ਕਰਦੇ ਸਨ। ਸੀਤਾਮਾਰਨ ਨੇ ਕਿਹਾ ਸੀ ਕਿ ਹੁਣ ਉਹ ਮਿਊਚਲ ਫੰਡ ਦੇ ਨਾਲ ਡੀਮੈਟ ਖਾਤੇ ਰਾਹੀਂ ਸ਼ੇਅਰ ਬਾਜ਼ਾਰ 'ਚ ਸਿੱਧਾ ਨਿਵੇਸ਼ ਕਰ ਰਹੇ ਹਨ।

Published by:Rupinder Kaur Sabherwal
First published:

Tags: Finance Minister, Nirmala, Nirmala Sitharaman, SBI