Home /News /lifestyle /

ਹੁਣ ਭਾਰਤ ਵਿੱਚ ਵੀ ਮਿਲੇਗੀ ਸਭ ਤੋਂ ਮਹਿੰਗੀ 13 ਕਰੋੜ ਰੁਪਏ ਵਾਲੀ ਚਾਹ, ਜਾਣੋ ਡਿਟੇਲ

ਦੁਨੀਆਂ ਦੀ ਸਭ ਤੋਂ ਮਹਿੰਗੀ ਚਾਹ ਹੁਣ ਭਾਰਤ ਵਿੱਚ ਵੀ ਮਿਲੇਗੀ। ਲੰਡਨ ਟੀ ਐਕਸਚੇਂਜ ਦੁਨੀਆਂ ਭਰ ਵਿੱਚ ਆਪਣੀ ਮਹਿੰਗੀ ਚਾਹ ਲਈ ਮਸ਼ਹੂਰ ਹੈ। ਲੰਡਨ ਟੀ ਐਕਸਚੇਂਜਕੰਪਨੀ ਦੁਨੀਆਂ ਦੀ ਸਭ ਤੋਂ ਮਹਿੰਗੀ ਗੋਲਡਨ ਚਾਹ ਵੇਚਦੀ ਹੈ, ਜਿਸ ਦੀ ਕੀਮਤ 13 ਕਰੋੜ ਰੁਪਏ ਪ੍ਰਤੀ ਕਿਲੋ ਹੈ। ਹੁਣ ਇਹ ਕੰਪਨੀ ਭਾਰਤ ਵਿੱਚ ਆਪਣੇ ਸਟੋਰ ਖੋਲ੍ਹੇਣ ਜਾ ਰਹੀ ਹੈ। ਕੰਪਨੀ ਸਭ ਤੋਂ ਪਹਿਲਾਂ ਨਵੀਂ ਦਿੱਲੀ ਅਤੇ ਬੈਂਗਲੁਰੂ 'ਚ ਸਟੋਰ ਖੋਲ੍ਹੇਗੀ। ਇਨ੍ਹਾਂ ਸਟੋਰਾਂ ਵਿੱਚ ਚਾਹ ਦੇ ਨਾਲ-ਨਾਲ ਕੌਫੀ ਵੀ ਦਿੱਤੀ ਜਾਵੇਗੀ। ਸ਼ੁਰੂਆਤ 'ਚ ਕੰਪਨੀ 50 ਸਟੋਰ ਖੋਲ੍ਹਣ ਦਾ ਇਰਾਦਾ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਲੰਡਨ ਟੀ ਐਕਸਚੇਂਜ (LTE) ਦੀ ਸ਼ੁਰੂਆਤ ਇੰਗਲੈਂਡ ਦੇ ਰਾਜਾ ਚਾਰਲਸ ਦੂਜੇ ਦੁਆਰਾ 1552 ਵਿੱਚ ਆਪਣੀ ਪਤਨੀ ਦੇ ਚਾਹ ਦੇ ਸ਼ੌਕ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ। ਬਾਅਦ ਵਿੱਚ ਲੰਡਨ ਟੀ ਐਕਸਚੇਂਜ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ। ਕੰਪਨੀ ਦੁਆਰਾ ਨੋਬਲ ਪੁਰਸਕਾਰ ਜੇਤੂ ਨੂੰ ਮੁਫ਼ਤ ਚਾਹ ਦਿੱਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਐਲਟੀਈ ਇੰਡੀਆ ਦੇ ਡਾਇਰੈਕਟਰ ਸ਼ਾਹਿਦ ਰਹਿਮਾਨ ਨੇ ਮਨੀਕੰਟਰੋਲ ਨੂੰ ਦੱਸਿਆ ਕਿ ਉਹ ਤਿੰਨ ਸਾਲਾਂ ਵਿੱਚ ਭਾਰਤ ਵਿੱਚ 200 ਤੋਂ ਵੱਧ ਸਟੋਰ ਖੋਲ੍ਹਣ ਦਾ ਇਰਾਦਾ ਰੱਖਦੇ ਹਨ। ਪਹਿਲੇ ਸਾਲ 50 ਸਟੋਰ ਸ਼ੁਰੂ ਕੀਤੇ ਜਾਣਗੇ। ਪਹਿਲਾਂ ਨਵੀਂ ਦਿੱਲੀ ਅਤੇ ਬੰਗਲੌਰ ਵਿੱਚ ਸਟੋਰ ਖੋਲ੍ਹੇ ਜਾਣਗੇ ਅਤੇ ਫਿਰ ਮੁੰਬਈ, ਕੋਲਕਾਤਾ ਅਤੇ ਹੈਦਰਾਬਾਦ ਦਾ ਨੰਬਰ ਆਵੇਗਾ।

ਜਾਣੋ ਕਿੰਨੇ ਵਿੱਚ ਮਿਲੇਗਾ ਲਾਇਸੈਂਸ

ਲੰਡਨ ਟੀ ਐਕਸਚੇਂਜ ਦਾ ਲਾਇਸੈਂਸ ਵੀ ਇਸ ਦੀ ਚਾਹ ਵਾਂਗ ਬਹੁਤ ਮਹਿੰਗਾ ਹੈ। ਸ਼ਾਹਿਦ ਰਹਿਮਾਨ ਨੇ ਦੱਸਿਆ ਕਿ ਲੰਡਨ ਟੀ ਐਕਸਚੇਂਜ ਦੇ ਸਟੋਰ ਦੋ ਤਰ੍ਹਾਂ ਦੇ ਹੋਣਗੇ। ਕੁਝ ਸਟੋਰ ਕੰਪਨੀ ਵੱਲੋਂ ਖੁਦ ਚਲਾਏ ਜਾਣਗੇ ਅਤੇ ਕੁਝ ਸਟੋਰਾਂ ਨੂੰ ਚਲਾਉਣ ਲਈ ਲਾਇਸੈਂਸ ਦਿੱਤੇ ਜਾਣਗੇ। ਇਨ੍ਹਾਂ ਸਟੋਰਾਂ 'ਤੇ ਕੰਪਨੀ ਦੇ ਉਤਪਾਦ ਵੀ ਉਪਲਬਧ ਹੋਣਗੇ। ਕੰਪਨੀ ਡੇਢ ਕਰੋੜ ਰੁਪਏ ਵਿੱਚ ਲਾਇਸੈਂਸ ਦੇਣ ਦੀ ਯੋਜਨਾ ਬਣਾ ਰਹੀ ਹੈ। ਫਰੈਂਚਾਇਜ਼ੀ ਸ਼ੁਰੂ ਕਰਨ ਦੀ ਲਾਗਤ ਸਟੋਰ ਦੀ ਭੂਗੋਲਿਕ ਸਥਿਤੀ 'ਤੇ ਨਿਰਭਰ ਕਰੇਗੀ।

ਦੁਨੀਆਂ ਦੀ ਸਭ ਤੋਂ ਮਹਿੰਗੀ ਚਾਹ ਦੀ ਖਾਸੀਅਤ

ਲੰਡਨ ਟੀ ਐਕਸਚੇਂਜ ਵਿੱਚ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇਸਨੂੰ ਤਿਆਰ ਕਰਨ ਲਈ ਗੋਲਡਨ ਚਾਹ ਦੀਆਂ ਪੱਤੀਆਂ ਸਿਲਹਟ, ਬੰਗਲਾਦੇਸ਼ ਤੋਂ ਆਉਂਦੀਆਂ ਹਨ। ਇਸ ਨੂੰ 'ਸੋਨਾਰ ਬੰਗਲਾ' ਵੀ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ- ਗੋਲਡਨ ਬੰਗਲਾਦੇਸ਼।

ਭਾਰਤ 'ਚ ਵੀ ਗੋਲਡਨ ਚਾਹ ਵੇਚਣ ਦੇ ਸਵਾਲ 'ਤੇ ਰਹਿਮਾਨ ਦਾ ਕਹਿਣਾ ਹੈ ਕਿ ਇਹ ਬਹੁਤ ਮਹਿੰਗੀ ਹੈ। ਭਾਰਤ ਵਿੱਚ, ਇਸਨੂੰ ਸਟੋਰਾਂ ਵਿੱਚ ਬਣਾਉਣਾ ਅਤੇ ਇਸਨੂੰ ਇੱਕ ਪੀਣ ਵਾਲੇ ਪਦਾਰਥ ਵਜੋਂ ਵੇਚਣਾ ਸੰਭਵ ਨਹੀਂ ਜਾਪਦਾ ਹੈ।

ਉਨ੍ਹਾਂ ਕਿਹਾ ਕਿ ਉਹ ਆਪਣੀ ਰਿਟੇਲ ਚੇਨ ਲਈ ਇਸ ਗੋਲਡਨ ਟੀ ਨੂੰ ਬਾਜ਼ਾਰ ਵਿੱਚ ਉਤਾਰਨ ਦੀ ਤਿਆਰੀ ਕਰ ਰਹੇ ਹਨ। ਜੇਕਰ ਗਾਹਕਾਂ 'ਚ ਇਸ ਦੀ ਮੰਗ ਵਧਦੀ ਹੈ ਤਾਂ ਕੰਪਨੀ ਇਸ ਨੂੰ ਸਟੋਰਾਂ 'ਚ ਪੀਣ ਵਾਲੇ ਪਦਾਰਥ ਦੇ ਰੂਪ 'ਚ ਵੇਚਣ ਬਾਰੇ ਵੀ ਸੋਚੇਗੀ।

Published by:Rupinder Kaur Sabherwal
First published:

Tags: Business, Businessman, London, Tea