ਭਾਰਤ ਦਾ ਸਭ ਤੋਂ ਵੱਡਾ ਡਿਜੀਟਲ ਪੈਮੇਂਟ ਪਲੇਟਫਾਰਮ ਫੋਨਪੇ ਨੇ ਗਾਹਕਾਂ ਦੇ ਲਈ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ। ਫੋਨਪੇ ਦੇ ਇਸ ਨਵੇਂ ਫੀਚਰ ਦੀ ਮਦਦ ਦੇ ਨਾਲ ਗਾਹਕ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਦੂਜੇ ਦੇਸ਼ਾਂ ਦੇ ਵਿੱਚ ਸਫਰ ਕਰਨ ਦੇ ਦੌਰਾਨ ਯੂਪੀਆਈ ਦੇ ਜ਼ਰਿਏ ਅਸਾਨੀ ਦੇ ਨਾਲ ਭੁਗਤਾਨ ਕਰ ਸਕਣਗੇ । ਯਾਨੀ ਹੁਣ ਫੋਨਪੇ ਵਿਦੇਸ਼ਾਂ ਦੇ ਵਿੱਚ ਭੁਗਤਾਨ ਕਰਨ ਦੇ ਲਈ ਗਾਹਕਾਂ ਦੇ ਲਈ ਮਦਦਗਾਰ ਹੋਵੇਗਾ । ਜ਼ਿਕਰਯੋਗ ਹੈ ਕਿ ਫੋਨਪੇ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ ਨੇ ਆਪਣੇ ਗਾਹਕਾਂ ਦੇ ਲਈ ਇਹ ਬੇਹਤਰੀਨ ਅਤੇ ਕੰਮ ਆਉਣ ਵਾਲਾ ਫੀਚਰ ਲਾਂਚ ਕੀਤਾ ਹੈ।
ਵਿਦੇਸ਼ਾਂ ਦੇ ਵਿੱਚ ਸਫਰ ਕਰਨ ਵਾਲੇ ਲੋਕਾਂ ਦੇ ਲਈ ਇਹ ਫੀਚਰ ਕਾਫੀ ਲਾਹੇਵੰਦ ਸਾਬਿਤ ਹੋਣ ਵਾਲਾ ਹੈ। ਦੂਜੇ ਦੇਸ਼ਾਂ ਵਿੱਚ ਘੁੰਮਣ ਵੇਲੇ ਹੁਣ ਫੋਨਪੇ ਐਪ ਦੀ ਮਦਦ ਦੇ ਨਾਲ ਵਿਦੇਸ਼ਾਂ ਵਿੱਚ ਅਸਾਨੂੀ ਦੇ ਨਾਲ ਭੁਗਤਾਨ ਕੀਤਾ ਜਾ ਸਕੇਗਾ । ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਬਿਲਕੁਲ ਉਸ ਹੀ ਤਰੀਕੇ ਦੇ ਨਾਲ ਕੰਮ ਕਰੇਗਾ ਜਿਵੇਂ ਤੁਸੀਂ ਆਪਣਾ ਇੰਟਰਨੈਸ਼ਨਲ ਡੈਬਿਟ ਕਾਰਡ ਦੀ ਵਰਤੋਂ ਕਰਦੇ ਹੋ ਯਾਨੀ ਜਿਵੇਂ ਬਾਕੀ ਟ੍ਰਾਂਜੈਕਸ਼ਨ ਮੌਕੇ ਤੁਹਾਡੇ ਅਕਾਉਂਟ ਦੇ ਵਿੱਚੋਂ ਵਿਦੇਸ਼ੀ ਕਰੰਸੀ ਦੀ ਕਟੌਤੀ ਹੁੰਦੀ ਹੈ।
ਫੋਨਪੇ ਦੇ ਮੁਤਾਬਕ ਸੰਯੁਕਤ ਅਰਬ ਅਮਿਰਾਤ ਯਾਨੀ ਯੂਏਈ, ਮੌਰੀਸ਼ਸ,ਸਿੰਗਾਪੁਰ,ਭੁਟਾਨ ਅਤੇ ਨੇਪਾਲ ਦੇ ਸਾਰੇ ਕੌਮਾਂਤਰੀ ਮਰਚੈਂਟ ਆਊਟਲੈਟ ਜਿਨ੍ਹਾਂ ਦੇ ਕੋਲ ਸਥਾਨਕ ਕਿਊਆਰ ਕੋਡ ਹੈ ਉਨ੍ਹਾਂ ਸਾਰਿਆਂ ਦੇ ਵਿੱਚ ਇਸ ਸੁਵਿਧਾ ਦੀ ਸ਼ੁਰੂਆਤ ਦਾ ਲਾਹਾ ਲਿਆ ਜਾ ਸਕੇਗਾ ।ਯੂਪੀਆਈ ਇੰਟਰਨੈਸ਼ਨਲ ਸਰਵਿਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਹੋਰ ਦੇਸ਼ਾਂ ਵਿੱਚ ਵੀ ਜਾਰੀ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। ਹੁਣ ਇਸ ਸੁਵਿਧਾ ਦੇ ਆਉਣ ਤੋਂ ਬਾਅਦ ਵਿਦੇਸ਼ ਵਿੱਚ ਵੀ ਭੁਗਤਾਨ ਦੇ ਲਈ ਕ੍ਰੈਡਿਟ ਕਾਰਡ ਜਾਂ ਫਿਰ ਫੋਰੈਕਸ ਕਾਰਡ ਦੀ ਜ਼ੂਰਤ ਨਹੀਂ ਪਵੇਗੀ ।
ਤੁਹਾਨੂੰ ਇਸ ਵੀ ਦੱਸ ਦਈਏ ਕਿ ਫੋਨਪੇ ਉਪਭੋਗਤਾਵਾਂ ਨੂੰ ਯੂਪੀਆਈ ਇੰਟਰਨੈਸ਼ਨਲ ਪੇਮੇਂਟ ਕਰਨ ਦੇ ਲਈ ਸਭ ਤੋਂ ਪਹਿਲਾਂ ਐਪ ਦੇ ਨਾਲ ਲੰਿਕ ਆਪਣੇ ਯੂਪੀਆਈ ਦੇ ਨਾਲ ਜੁੜੇ ਬੈਂਕ ਅਕਾਉਂਟ ਨੂੰ ਐਕਟਿਵੇਟ ਕਰਨਾ ਹੋਵੇਗਾ । ਕੰਪਨੀ ਨੇ ਦੱਸਿਆ ਹੈ ਕਿ ਇਸ ਫੀਚਰ ਨੂੰ ਰਿਠਪ ’ਤੇ ਜਾਣ ਤੋਂ ਪਹਿਲਾਂ ਜਾਂ ਫਿਰ ਉਸ ਸਥਾਨ ’ਤੇ ਪਹੁੰਚਣ ਤੋਂ ਬਾਅਦ ਵੀ ਐਕਟੀਵੇਟ ਕੀਤਾ ਜਾ ਸਕਦਾ ਹੈ । ਇਸ ਸੁਵਿਧਾ ਨੂੰ ਐਕਟੀਵੇਟ ਕਰਨ ਦੇ ਲਈ ਸਿਰਫ ਉਪਭੋਗਤਾ ਨੂੰ ਆਪਣਾ ਯੂਪੀਆਈ ਪਿੰਨ ਪਾਉਣ ਦੀ ਲੋੜ ਹੋਵੇਗੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ab, Abroad, Digital Payment System, India, Phonepe, Tech News