Home /News /lifestyle /

ਹੁਣ ਭਾਰਤ 'ਚ ਹੋਵੇਗਾ ਸੈਮੀਕੰਡਕਟਰਾਂ ਦਾ ਵੱਡੇ ਪੱਧਰ 'ਤੇ ਨਿਰਮਾਣ, ਪਲਾਂਟ ਲਈ ਗੁਜਰਾਤ ਸਰਕਾਰ ਦੇਵੇਗੀ ਇਹ ਵਿਸ਼ੇਸ਼ ਸਹੂਲਤਾਂ

ਸੈਮੀਕੰਡਕਟਰਾਂ (Semiconductor) ਲਈ ਭਾਰਤ ਅਜੇ ਵੀ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਪਰ ਇਸ ਸੰਬੰਧ ਵਿੱਚ ਭਾਰਤ ਹੁਣ ਆਤਮਨਿਰਭਰ ਹੋਣ ਵੱਲ ਵਧ ਰਿਹਾ ਹੈ। ਭਾਰਤ ਨੇ ਸੈਮੀਕੰਡਕਟਰਾਂ ਦੇ ਨਿਰਮਾਣ ਲਈ ਗੰਭੀਰ ਯਤਨ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੀ ਪ੍ਰਸਿੱਧ ਮਾਈਨਿੰਗ ਕੰਪਨੀ ਵੇਦਾਂਤਾ ਨੇ ਤਾਈਵਾਨੀ ਕੰਪਨੀ ਫੌਕਸਕਾਨ ਦੇ ਸਹਿਯੋਗ ਨਾਲ ਅਹਿਮਦਾਬਾਦ, ਗੁਜਰਾਤ ਵਿੱਚ ਇੱਕ ਵੱਡਾ ਸੈਮੀਕੰਡਕਟਰ ਪਲਾਂਟ (Semiconductor Plant) ਸਥਾਪਤ ਕਰਨ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਸਰਕਾਰ ਨੇ ਅਹਿਮਦਾਬਾਦ (Ahmedabad) ਵਿੱਚ ਇੱਕ ਪਲਾਂਟ ਸਥਾਪਤ ਕਰਨ ਲਈ ਵੇਦਾਂਤਾ ਨੂੰ ਮੁਫਤ ਜ਼ਮੀਨ ਅਤੇ ਬਿਜਲੀ, ਪਾਣੀ ਦੇ ਬਿੱਲ ਉੱਤੇ ਸਬਸਿਡੀ ਦੇਣ ਦਾ ਵਾਅਦਾ ਕੀਤਾ ਹੈ। ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਇਸ ਹਫ਼ਤੇ MoU 'ਤੇ ਦਸਤਖ਼ਤ ਹੋ ਸਕਦੇ ਹਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਅਤੇ ਵੇਦਾਂਤਾ ਦੇ ਅਧਿਕਾਰੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹਨ।

  ਸੈਮੀਕੰਡਕਟਰ ਪਲਾਂਟ ਉੱਤੇ ਕਿੰਨਾਂ ਹੋਵੇਗਾ ਖ਼ਰਚ

  ਵੇਦਾਂਤਾ ਨੇ ਤਾਈਵਾਨ ਦੀ ਦਿੱਗਜ ਕੰਪਨੀ ਫੌਕਸਕਾਨ ਦੇ ਨਾਲ ਮਿਲ ਕੇ ਭਾਰਤ ਵਿੱਚ ਸੈਮੀਕੰਡਕਟਰ ਨਿਰਮਾਣ ਲਈ ਇੱਕ ਵੱਡਾ ਪਲਾਂਟ ਬਣਾਉਣ ਦੀ ਯੋਜਨਾ ਬਣਾਈ ਹੈ। ਇਸਦੇ ਪਲਾਂਟ 'ਤੇ ਦੋ ਹਜ਼ਾਰ ਕਰੋੜ ਡਾਲਰ ਖ਼ਰਚ ਕੀਤੇ ਜਾਣਗੇ। ਫਰਵਰੀ ਵਿੱਚ, ਵੇਦਾਂਤਾ ਨੇ ਚਿੱਪ ਬਣਾਉਣ ਦਾ ਫੈਸਲਾ ਕੀਤਾ ਅਤੇ ਇਸ ਬਾਰੇ ਫੌਕਸਕਾਨ ਨਾਲ ਇੱਕ ਸਾਂਝਾ ਉੱਦਮ ਬਣਾਇਆ।

  ਕੰਪਨੀ ਨੇ ਸਰਕਾਰ ਅੱਗੇ ਰੱਖੀਆਂ ਕੀ ਮੰਗਾਂ

  ਤੁਹਾਨੂੰ ਇਸ ਮੈਗਾ ਪ੍ਰੋਜੈਕਟ ਦੀ ਦੌੜ ਵਿੱਚ ਮਹਾਰਾਸ਼ਟਰ, ਤੇਲੰਗਾਨਾ ਅਤੇ ਕਰਨਾਟਕ ਵੀ ਕੰਪਨੀ ਦੀ ਸੂਚੀ ਵਿੱਚ ਸਨ। ਪਰ ਜ਼ਮੀਨ ਅਤੇ ਹੋਰ ਰਿਆਇਤਾਂ ਦੇ ਮੱਦੇਨਜ਼ਰ ਇਹ ਪਲਾਂਟ ਗੁਜਰਾਤ ਵਿੱਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਵੇਦਾਂਤਾ ਨੂੰ ਸੈਮੀਕੰਡਕਟਰ ਪਲਾਂਟ ਲਗਾਉਣ ਲਈ ਗੁਜਰਾਤ ਸਰਕਾਰ ਤੋਂ ਸਸਤੀ ਬਿਜਲੀ ਦੇ ਨਾਲ-ਨਾਲ ਵਿੱਤੀ ਅਤੇ ਗੈਰ-ਵਿੱਤੀ ਸਬਸਿਡੀਆਂ ਵੀ ਮਿਲਣਗੀਆਂ। ਵੇਦਾਂਤਾ ਨੇ 1000 ਏਕੜ ਜ਼ਮੀਨ 99 ਸਾਲ ਲਈ ਲੀਜ਼ 'ਤੇ ਮੁਫਤ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ 20 ਸਾਲਾਂ ਲਈ ਨਿਸ਼ਚਿਤ ਕੀਮਤ (ਸਬਸਿਡੀ) 'ਤੇ ਪਾਣੀ ਅਤੇ ਬਿਜਲੀ ਦੀ ਸਪਲਾਈ ਵੀ ਮੰਗੀ ਗਈ ਸੀ। ਗੁਜਰਾਤ ਸਰਕਾਰ ਨੇ ਕੰਪਨੀ ਦੀਆਂ ਇਹ ਸਾਰੀਆਂ ਮੰਗਾਂ ਮੰਨ ਲਈਆਂ ਹਨ।

  ਸੈਮੀਕੰਡਕਟਰ ਉਦਯੋਗ ਦੀ ਮੋਜੂਦਾ ਸਥਿਤੀ

  ਸੈਮੀਕੰਡਕਟਰ ਉਦਯੋਗ ਨੂੰ ਲਗਾਤਾਰ ਬਡਾਵਾ ਮਿਲ ਰਿਹਾ ਹੈ। ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਦੇਸ਼ ਸੈਮੀਕੰਡਕਟਰਾਂ ਲਈ ਤਾਈਵਾਨ ਵਰਗੇ ਕੁਝ ਦੇਸ਼ਾਂ 'ਤੇ ਨਿਰਭਰ ਹਨ। ਪਿਛਲੇ ਕੁਝ ਸਮੇਂ ਤੋਂ ਸੈਮੀਕੰਡਕਟਰ ਦੀ ਕਮੀਂ ਕਾਰਨ ਆਟੋ ਅਤੇ ਸਮਾਰਟਫੋਨ ਇੰਡਸਟਰੀ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਭਾਰਤ ਦਾ ਸੈਮੀਕੰਡਕਟਰ ਬਾਜ਼ਾਰ ਸਾਲ 2020 ਵਿੱਚ $ 1500 ਮਿਲੀਅਨ ਸੀ ਅਤੇ ਸਾਲ 2026 ਤੱਕ $6,300 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ।

  Published by:Sarafraz Singh
  First published:

  Tags: Business, Company