ਇਲੈਕਟ੍ਰਿਕ ਸਕੂਟਰਾਂ ਦੀ ਗੱਲ ਕੀਤੀ ਜਾਵੇ ਤਾਂ OLA ਦਾ ਨਾਮ ਸਹਿਜੇ ਹੀ ਆ ਜਾਂਦਾ ਹੈ। ਇਸ ਕੰਪਨੀ ਨੇ ਇਲੈਕਟ੍ਰਿਕ ਸਕੂਟਰਾਂ ਵਿੱਚ ਕ੍ਰਾਂਤੀ ਲਈ ਕਈ ਕਦਮ ਚੁੱਕੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ OLA ਨੇ ਆਪਣਾ ਇੱਕ ਨਵਾਂ ਸਕੂਟਰ S1 Air ਥੋੜ੍ਹੇ ਦਿਨ ਪਹਿਲਾਂ ਹੀ ਲਾਂਚ ਕੀਤਾ ਹੈ ਅਤੇ ਪਹਿਲਾਂ ਤੋਂ ਓਲਾ ਸਕੂਟਰਾਂ ਦੇ ਮਾਲਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਅਸਲ ਵਿੱਚ ਕੰਪਨੀ ਨੇ ਆਪਣਾ ਸਾਫਟਵੇਅਰ ਅਪਡੇਟ ਕੀਤਾ ਹੈ ਅਤੇ ਇਸਨੂੰ ਉਹ ਵੱਖ-ਵੱਖ ਪੜਾਵਾਂ ਵਿਚ ਜਾਰੀ ਕਰੇਗੀ। ਇਸਦਾ ਨਾਮ OS3 ਹੈ ਜਿਸ ਵਿੱਚ ਤੁਹਾਨੂੰ ਕਈ ਨਵੇਂ ਫ਼ੀਚਰ ਮਿਲਣਗੇ ਜਿਹਨਾਂ ਬਾਰੇ ਕੰਪਨੀ ਨੇ 2021 ਵਿੱਚ ਦਾਅਵਾ ਕੀਤਾ ਸੀ। ਸਾਰੇ ਸਕੂਟਰਾਂ ਨੂੰ ਅਪਡੇਟ ਕਰਨ ਦੀ ਤਿਆਰੀ ਹੋ ਰਹੀ ਹੈ। ਇਹ ਸਾਰੀ ਜਾਣਕਾਰੀ ਓਲਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ ਹੈ।
ਆਓ ਜਾਣਦੇ ਹਾਂ ਕਿ ਇਸ OS3 ਸਾਫਟਵੇਅਰ ਵਿੱਚ ਕੀ ਹੋਵੇਗਾ ਖਾਸ
ਇਸ ਵਿੱਚ ਤੁਹਾਨੂੰ ਹਿੱਲ ਹੋਲਡ ਕੰਟਰੋਲ ਫੀਚਰ ਮਿਲੇਗਾ। ਨਾਲ ਹੀ ਤੁਹਾਨੂੰ ਪ੍ਰਾਕਸੀਮਿਟੀ ਅਨਲਾਕ ਫੀਚਰ ਵੀ ਮਿਲੇਗਾ ਜਿਸ ਦੀ ਮਦਦ ਨਾਲ ਸਕੂਟਰ ਨੂੰ ਆਪਣੇ ਆਪ ਲਾਕ ਅਤੇ ਅਨਲਾਕ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖਾਸ ਫ਼ੀਚਰ ਹਾਈਪਰ ਚਾਰਜਿੰਗ ਮਿਲੇਗਾ ਜਿਸ ਦੀ ਮਦਦ ਨਾਲ ਸਕੂਟਰ ਨੂੰ 15 ਮਿੰਟ 'ਚ 50 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨ ਯੋਗ ਚਾਰਜ ਕੀਤਾ ਜਾ ਸਕਦਾ ਹੈ। ਤੁਸੀਂ ਪਾਰਟੀ ਮੋਡ ਨਾਲ ਸਕੂਟਰ 'ਤੇ ਚੱਲ ਰਹੇ ਗੀਤ ਨੂੰ ਲਾਈਟ ਨਾਲ ਲਿੰਕ ਕਰ ਸਕੋਗੇ। ਤੁਹਾਨੂੰ ਚੁਣੇ ਹੋਏ ਮੋਡ ਦੇ ਹਿਸਾਬ ਨਾਲ ਸਕੂਟਰ ਦੀ ਆਵਾਜ਼ ਬਦਲਦੀ ਵੀ ਸਮਝ ਆਵੇਗੀ।
ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸਨੂੰ ਅਪਡੇਟ ਕਿਵੇਂ ਕਰਨਾ ਹੈ? ਫਿਲਹਾਲ ਤੁਹਾਨੂੰ ਇਸ ਬਾਰੇ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੰਮ OLA ਤੁਹਾਨੂੰ ਕਾਲ ਕਰਕੇ ਕਰਾਵੇਗੀ। ਇਸ ਬਾਰੇ ਉਹ ਤੁਹਾਨੂੰ ਜਾਣਕਾਰੀ ਦੇਣਗੇ ਅਤੇ ਫਿਰ ਤੁਸੀਂ ਅਪਡੇਟ ਕਰਨ ਦੇ ਯੋਗ ਹੋਵੋਗੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗਾਹਕ ਸਕੂਟਰ ਦੇ ਸਾਫਟਵੇਅਰ ਨੂੰ ਖੁਦ ਅਪਡੇਟ ਕਰ ਸਕਣਗੇ ਜਾਂ ਉਨ੍ਹਾਂ ਨੂੰ ਇਸ ਦੇ ਲਈ ਸਰਵਿਸ ਸੈਂਟਰ ਜਾਣਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto industry, Auto news, Automobile, Ola