Home /News /lifestyle /

ਹੁਣ ਬੋਲ ਕੇ ਬਣਾ ਸਕਦੇ ਹੋ ਤਸਵੀਰਾਂ, Open-AI  ਨੇ ਬਣਾਇਆ ਸਾਫ਼ਟਵੇਅਰ

ਹੁਣ ਬੋਲ ਕੇ ਬਣਾ ਸਕਦੇ ਹੋ ਤਸਵੀਰਾਂ, Open-AI  ਨੇ ਬਣਾਇਆ ਸਾਫ਼ਟਵੇਅਰ

ਹੁਣ ਬੋਲ ਕੇ ਬਣਾ ਸਕਦੇ ਹੋ ਤਸਵੀਰਾਂ, Open-AI  ਨੇ ਬਣਾਇਆ ਸਾਫ਼ਟਵੇਅਰ

ਹੁਣ ਬੋਲ ਕੇ ਬਣਾ ਸਕਦੇ ਹੋ ਤਸਵੀਰਾਂ, Open-AI  ਨੇ ਬਣਾਇਆ ਸਾਫ਼ਟਵੇਅਰ

ਅੱਜ ਤਾਂ ਸਮਾਂ ਟੈਕਨਾਲੋਜੀ ਦਾ ਹੈ ਅਤੇ ਟੈਕਨਾਲੋਜੀ ਦੇ ਜ਼ਮਾਨੇ ਵਿਚ ਨਾਮੁਮਕਿਨ ਵੀ ਮੁਮਕਿਨ ਹੋ ਰਿਹਾ ਹੈ। ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਕਿਸੇ ਦ੍ਰਿਸ਼ ਨੂੰ ਇਕ ਲਾਇਨ ਵਿਚ ਬੋਲੋ ਅਤੇ ਉਸ ਦ੍ਰਿਸ਼ ਦੀ ਫੋਟੋ ਤੁਹਾਡੇ ਸਾਹਮਣੇ ਆ ਜਾਵੇ। ਇਹ ਨਾਮੁਮਕਿਨ ਜਾਪਦਾ ਹੈ, ਪਰ ਟੈਕਨਾਲੋਜੀ ਨੇ ਇਸਨੂੰ ਵੀ ਸੰਭਵ ਬਣਾ ਦਿੱਤਾ ਹੈ। ਓਪਨ-ਏਆਈ (OpenAI) ਨਾਂ ਦੀ ਖੋਜ ਸੰਸਥਾ ਨੇ ਇਕ ਅਜਿਹੇ ਹੀ ਸਾਫਟਵੇਅਰ DALL-E ਤਿਆਰ ਕੀਤਾ ਹੈ ਜੋ ਵਾਕ ਰੂਪ ਵਿਚ ਬਿਆਨੇ ਦ੍ਰਿਸ਼ ਨੂੰ ਤਸਵੀਰ ਵਿਚ ਬਦਲ ਦਿੰਦਾ ਹੈ। ਲੋਕ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਇਸ ਵਿਕਾਸ ਤੋਂ ਹੈਰਾਨ ਹੋ ਰਹੇ ਹਨ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ DALL-E ਨਾਂ ਦਾ ਇਹ ਸਾਫਟਵੇਅਰ ਅਪ੍ਰੈਲ ਵਿਚ ਲਾਂਚ ਕੀਤਾ ਗਿਆ ਸੀ। ਜਿਸਨੂੰ ਵਰਤ ਕੇ ਹੁਣ ਤੱਕ 15 ਲੱਖ ਲੋਕਾਂ ਨੇ 20 ਲੱਖ ਫੋਟੋਆਂ ਪ੍ਰਤੀ ਦਿਨ ਬਣਾਈਆਂ ਹਨ। ਬੀਤੇ ਬੁੱਧਵਾਰ ਓਪਨ-ਏਆਈ ਨੇ ਐਲਾਨ ਕੀਤਾ ਹੈ ਕਿ ਹੁਣ ਇਸ ਸਾਫਟੇਅਰ ਸੋਰਸ ਕੋਡ (Source code) ਓਪਨ ਕੀਤਾ ਜਾਵੇਗਾ ਅਤੇ ਕੋਈ ਵੀ ਇਸਦੀ ਵਰਤੋਂ ਕਰ ਸਕਦਾ ਹੈ।

  ਇਸਦੇ ਨਾਲ ਹੀ ਗੂਗਲ (Google) ਅਤੇ ਮੈਟਾ (Meta) ਨੇ ਵੀ ਦੱਸਿਆ ਹੈ ਕਿ ਉਹ ਵੀ ਅਜਿਹੇ ਸਾਫਟਵੇਅਰ ‘ਤੇ ਕੰਮ ਕਰ ਰਹੇ ਹਨ ਪਰ ਉਹਨਾਂ ਦੇ ਮਾਡਲ ਅਜੇ ਲੋਕਾਂ ਵਿਚ ਆਉਣ ਲਈ ਮੁਕੰਮਲ ਨਹੀਂ ਹਨ।

  ਇਹ ਟੈਕਨਾਲੋਜੀ ਹੁਣ ਤੇਜ਼ੀ ਨਾਲ ਫੈਲ ਰਹੀ ਹੈ। ਇਸਦੇ ਨਾਲ ਹੀ ਏਆਈ (AI) ਵੀ ਅਜਿਹੇ ਸਾਫਟਵੇਅਰਾਂ ਦੀ ਵਰਤੋਂ ਸੰਬੰਧੀ ਨਿਯਮ ਨਿਰਧਾਰਿਤ ਕਰਨ ਲਈ ਯਤਨਸ਼ੀਲ ਹੈ। ਅਜਿਹੇ ਸਾਫਟਵੇਅਰਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਉਣੇ ਬਹੁਤ ਜ਼ਰੂਰੀ ਵੀ ਹਨ, ਕਿਉਂ ਜੋ ਇਹਨਾਂ ਦੀ ਗਲਤ ਵਰਤੋਂ ਕੀਤੀ ਜਾ ਸਕਦੀ ਹੈ। ਇਹਨਾਂ ਦੀ ਵਰਤੋਂ ਕਰਕੇ ਅਜਿਹੀਆਂ ਤਸਵੀਰਾਂ ਬਣਾਈਆਂ ਜਾ ਸਕਦੀਆਂ ਹਨ ਜੋ ਕਿਸੇ ਵਿਸ਼ੇਸ਼ ਲਿੰਗ, ਜਾਤ, ਨਸਲ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਖ਼ਤਮ ਕਰਨ। ਇਸਦੇ ਨਾਲ ਹੀ ਕਲਾਕਾਰਾਂ ਦੀ ਮਰਜ਼ੀ ਦੇ ਬਗੈਰ ਉਹਨਾਂ ਦੇ ਆਰਟ ਦੀਆਂ ਜਾਅਲੀ ਕਾਪੀਆਂ ਬਣਨੀਆਂ ਵੀ ਸੰਭਵ ਹਨ। ਇਹਨਾਂ ਨਾਲ ਅਜਿਹੀਆਂ ਤਸਵੀਰਾਂ ਬਣ ਸਕਦੀਆਂ ਹਨ ਜੋ ਦੇਖਣ ਵਿਚ ਸੱਚੀਆਂ ਜਾਪਣਗੀਆਂ ਪਰ ਲੋਕਾਂ ਨੂੰ ਗੁੰਮਰਾਹ ਕਰ ਸਕਦੀਆਂ ਹਨ।

  ਯੂਨੀਵਰਸਿਟੀ ਆਫ਼ ਸਾਊਥਰਨ ਕੈਲੀਫੋਰਨੀਆਂ (University of Southern California) ਦੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਵੇਲ ਅਬਦ-ਅਲਮਾਗੀਦ (Wael Abd-Almageed) ਨੇ ਬਿਆਨ ਦਿੱਤਾ ਹੈ ਕਿ “ਲੋਕ ਅੱਖੀਂ ਦੇਖੇ ਉੱਤੇ ਵਿਸ਼ਵਾਸ਼ ਕਰਦੇ ਹਨ। ਪਰ ਜਦ ਸੱਚ ਤੇ ਝੂਠ ਦੇ ਵਿਚਲੀ ਲਾਇਨ ਹੀ ਮਿਟ ਜਾਵੇਗੀ ਤਾਂ ਹਰ ਸ਼ੈਅ ਜਾਅਲੀ ਬਣ ਜਾਵੇਗੀ। ਅਸੀਂ ਕਿਸੇ ਵੀ ਗੱਲ ਉੱਪਰ ਵਿਸ਼ਵਾਸ ਨਹੀਂ ਕਰ ਸਕਾਂਗੇ।”

  ਜ਼ਿਕਰਯੋਗ ਹੈ ਕਿ ਓਪਨ-ਏਆਈ (Open-AI) ਵੀ ਇਸ ਸਮੱਸਿਆ ਨੂੰ ਦੇਖਦਿਆਂ ਸਥਿਤੀ ਦਾ ਤਵਾਜਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। DALL-E ਸਾਫਟਵੇਅਰ ਰਾਹੀਂ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਦੀਆਂ ਤਸਵੀਰਾਂ ਬਣਾ ਸਕਣ ‘ਤੇ ਰੋਕ ਲਗਾਈ ਗਈ ਹੈ ਤਾਂ ਜੋ ਗੁੰਮਰਾਹ ਕਰਨ ਵਾਲੀਆਂ ਤਸਵੀਰਾਂ ਬਣਨ ਤੋਂ ਰੋਕੀਆਂ ਜਾ ਸਕਣ।

  ਹੁਣ ਤੱਕ ਹੋਏ ਅਧਿਐਨਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਫੋਟੋਸ਼ੌਪ ਦੀ ਹਰੇਕ ਤਰੱਕੀ ਨੇ ਖ਼ਤਰਿਆਂ ਨੂੰ ਵਧਾਇਆ ਹੀ ਹੈ। ਬਿਨਾਂ ਸ਼ੱਕ ਫੋਟੋਸ਼ੌਪ ਨੇ ਤਸਵੀਰਾਂ ਦੀ ਸ਼ੁੱਧਤਾ ਨੂੰ ਵਧਾਉਣ ਵਿਚ ਮੱਦਦ ਕੀਤੀ ਹੈ ਪਰ ਨਾਲੋ ਨਾਲ ਇਸਨੇ ਸਰੀਰਾਂ ਵਿਸ਼ੇਸ਼ਕਰ ਲੜਕੀਆਂ ਦੇ ਸਰੀਰ ਦੀਆਂ ਤਸਵੀਰਾਂ ਨੂੰ ਵਿਗਾੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

  ਯੂਨੀਵਰਸਿਟੀ ਆਫ਼ ਵਰਜੀਨੀਆ (University of Virginia) ਵਿਚ ਲਾਅ ਦੇ ਪ੍ਰੋਫੈਸਰ ਡੈਨੀਅਲ ਸਿਟਰਨ (Danielle Citron) “The Fight for Privacy” ਨਾਮ ਦੀ ਕਿਤਾਬ ਲਿਖ ਰਹੇ ਹਨ। ਉਹਨਾਂ ਇਸ ਮਸਲੇ ਬਾਰੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਅਜਿਹੀ ਟੈਕਨਾਲੋਜੀ ਦੀ ਸਭ ਤੋਂ ਵੱਧ ਵਰਤੋਂ ਔਰਤਾਂ ਨੂੰ ਪੀੜਿਤ ਕਰਨ ਲਈ ਕੀਤੀ ਗਈ ਹੈ ਕਿਉਂਕਿ ਔਰਤਾਂ ਦੀ ਮਰਜ਼ੀ ਬਿਨਾਂ ਉਹਨਾਂ ਦੀਆਂ ਅਸ਼ਲੀਲ ਤਸਵੀਰਾਂ ਬਣਾਈਆਂ ਗਈਆਂ ਹਨ।

  ਅਜਿਹੇ ਵਿਚ ਇਸ ਟੈਕਨਾਲੋਜੀ ਦੇ ਕੀ ਭਵਿੱਖੀ ਨਤੀਜੇ ਨਿਕਲਣਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਕ ਪਾਸੇ ਸੂਝਵਾਨ ਲੋਕ ਇਸ ਟੈਕਨਾਲੋਜੀ ਦੀਆਂ ਖਾਮੀਆਂ ਨੂੰ ਜੱਗ ਜਾਹਰ ਕਰ ਰਹੇ ਹਨ ਤਾਂ ਦੂਜੇ ਪਾਸੇ ਏਆਈ (AI) ਸੰਸਥਾਵਾਂ ਇਸ ਟੈਕਨਾਲੋਜੀ ਨੂੰ ਘੱਟ ਤੋਂ ਘੱਟ ਗਲਤ ਵਰਤੋਂ ਹੋ ਸਕਣ ਦੇ ਯੋਗ ਬਣਾਏ ਜਾਣ ਦਾ ਦਾਅਵਾ ਪੇਸ਼ ਕਰ ਰਹੀਆਂ ਹਨ। ਇਹਨਾਂ ਸਾਫਟਵੇਅਰਾਂ ਦੀ ਵਰਤੋਂ ਬਾਰੇ ਕਿਹੜੇ ਨਿਯਮ ਬਣਾਏ ਜਾਂਦੇ ਹਨ, ਇਹ ਵੀ ਅਜੇ ਦੇਖਣ ਵਾਲਾ ਮਾਮਲਾ ਹੈ।

  Published by:Sarafraz Singh
  First published:

  Tags: Google, Photos