ਹੁਣ ਇੰਸਟਾਗ੍ਰਾਮ ਦੀ ਤਰ੍ਹਾਂ ਫੇਸਬੁੱਕ 'ਤੇ ਵੀ ਬਣਾ ਸਕੋਗੇ Reels, ਫੋਲੋ ਕਰੋ ਇਹ ਸਟੈੱਪਸ

Facebook Reels:  ਸੋਸ਼ਲ ਸਾਈਟਾਂ ਉੱਤੇ ਵੀਡੀਓ ਰੀਲਜ਼ ਬਣਾਉਣ ਦਾ ਟ੍ਰੈਂਡ ਲਗਾਤਾਰ ਜ਼ੋਰ ਫੜ ਰਿਹਾ ਹੈ। ਜਿੱਥੇ ਪਹਿਲਾਂ ਟਿੱਕਟੋਕ ਅਤੇ ਇੰਸਟਾਗ੍ਰਾਮ 'ਤੇ ਲੋਕ ਰੀਲਜ਼ ਬਣਾਉਂਦੇ ਰਹੇ ਹਨ ਉੱਥੇ ਹੁਣ ਫੇਸਬੁੱਕ ਨੇ ਵੀ ਆਪਣੇ ਯੂਜ਼ਰਜ਼ ਲਈ ਰੀਲ ਬਣਾਉਣ ਦੀ ਆਪਸ਼ਨ ਦੇ ਦਿੱਤੀ ਹੈ। ਹਾਲ ਹੀ ਵਿੱਚ ਫੇਸਬੁੱਕ ਨੇ ਛੋਟੇ ਵੀਡੀਓ ਬਣਾਉਣ ਲਈ ਆਪਣਾ ਰੀਲ ਫੀਚਰ ਸ਼ੁਰੂ ਕੀਤਾ ਹੈ। ਕੰਪਨੀ TikTok ਨਾਲ ਮੁਕਬਾਲਾ ਕਰਨ ਲਈ 150 ਤੋਂ ਵੱਧ ਦੇਸ਼ਾਂ ਵਿੱਚ ਇਹ ਫੀਚਰ ਦੇਣ ਜਾ ਰਹੀ ਹੈ। ਇਸ ਦੀ ਮਦਦ ਨਾਲ ਹੁਣ ਲੋਕ ਇੰਸਟਾਗ੍ਰਾਮ ਵਾਂਗ ਫੇਸਬੁੱਕ 'ਤੇ ਵੀ ਰੀਲਜ਼ ਬਣਾ ਸਕਣਗੇ।

ਹੁਣ ਇੰਸਟਾਗ੍ਰਾਮ ਦੀ ਤਰ੍ਹਾਂ ਫੇਸਬੱਕ 'ਤੇ ਵੀ ਬਣਾ ਸਕੋਗੇ Reels, ਫੋਲੋ ਕਰੋ ਆਸਾਨ ਸਟੈੱਪਸ (ਫਾਈਲ ਫੋਟੋ)

 • Share this:
  Facebook Reels:  ਸੋਸ਼ਲ ਸਾਈਟਾਂ ਉੱਤੇ ਵੀਡੀਓ ਰੀਲਜ਼ ਬਣਾਉਣ ਦਾ ਟ੍ਰੈਂਡ ਲਗਾਤਾਰ ਜ਼ੋਰ ਫੜ ਰਿਹਾ ਹੈ। ਜਿੱਥੇ ਪਹਿਲਾਂ ਟਿੱਕਟੋਕ ਅਤੇ ਇੰਸਟਾਗ੍ਰਾਮ 'ਤੇ ਲੋਕ ਰੀਲਜ਼ ਬਣਾਉਂਦੇ ਰਹੇ ਹਨ ਉੱਥੇ ਹੁਣ ਫੇਸਬੁੱਕ ਨੇ ਵੀ ਆਪਣੇ ਯੂਜ਼ਰਜ਼ ਲਈ ਰੀਲ ਬਣਾਉਣ ਦੀ ਆਪਸ਼ਨ ਦੇ ਦਿੱਤੀ ਹੈ। ਹਾਲ ਹੀ ਵਿੱਚ ਫੇਸਬੁੱਕ ਨੇ ਛੋਟੇ ਵੀਡੀਓ ਬਣਾਉਣ ਲਈ ਆਪਣਾ ਰੀਲ ਫੀਚਰ ਸ਼ੁਰੂ ਕੀਤਾ ਹੈ। ਕੰਪਨੀ TikTok ਨਾਲ ਮੁਕਬਾਲਾ ਕਰਨ ਲਈ 150 ਤੋਂ ਵੱਧ ਦੇਸ਼ਾਂ ਵਿੱਚ ਇਹ ਫੀਚਰ ਦੇਣ ਜਾ ਰਹੀ ਹੈ। ਇਸ ਦੀ ਮਦਦ ਨਾਲ ਹੁਣ ਲੋਕ ਇੰਸਟਾਗ੍ਰਾਮ ਵਾਂਗ ਫੇਸਬੁੱਕ 'ਤੇ ਵੀ ਰੀਲਜ਼ ਬਣਾ ਸਕਣਗੇ।

  ਦੱਸ ਦਈਏ ਕਿ ਇਸ ਫੀਚਰ ਦੀ ਵਰਤੋਂ ਐਂਡਰਾਇਡ ਅਤੇ ਆਈਓਐਸ ਦੋਵਾਂ ਡਿਵਾਈਸਾਂ 'ਤੇ ਕੀਤੀ ਜਾ ਸਕੇਗੀ। ਇੰਸਟਾਗ੍ਰਾਮ ਦੀ ਤਰ੍ਹਾਂ, ਫੇਸਬੁੱਕ ਰੀਲਜ਼ ਫੀਚਰ ਦੀ ਵਰਤੋਂ ਕਰਨਾ ਵੀ ਆਸਾਨ ਹੈ। ਜਿਸ ਤਰ੍ਹਾਂ ਯੂਜ਼ਰਸ ਇੰਸਟਾਗ੍ਰਾਮ 'ਤੇ ਰੀਲਜ਼ ਬਣਾਉਂਦੇ ਹਨ, ਉਸੇ ਤਰ੍ਹਾਂ ਹੁਣ ਉਹ ਫੇਸਬੁੱਕ 'ਤੇ ਵੀ ਰੀਲ ਬਣਾ ਸਕਣਗੇ। ਇਸ ਲਈ ਤੁਹਾਨੂੰ ਇਹ ਆਸਾਨ ਸਟੈਪਸ ਫੋਲੋ ਕਰਨਗੇ ਪੈਣਗੇ :  • ਸਭ ਤੋਂ ਪਹਿਲਾਂ ਆਪਣੇ ਮੋਬਾਈਲ ਵਿੱਚ ਫੇਸਬੁੱਕ ਐਪ 'ਤੇ ਜਾਓ।

  • ਜਿਵੇਂ ਹੀ ਤੁਸੀਂ ਐਪ ਨੂੰ ਖੋਲ੍ਹਦੇ ਹੋ, ਤੁਹਾਨੂੰ ਰੂਮਜ਼, ਗਰੁੱਪ ਅਤੇ ਲਾਈਵ ਸੈਕਸ਼ਨ ਦੇ ਅੱਗੇ ਰੀਲ ਦਾ ਵਿਕਲਪ ਦਿਖਾਈ ਦੇਵੇਗਾ।

  • ਰੀਲ 'ਤੇ ਕਲਿੱਕ ਕਰਦੇ ਹੀ ਤੁਹਾਨੂੰ ਕੈਮਰੇ ਦਾ ਐਕਸੈਸ ਦੇਣਾ ਪਵੇਗਾ ਜਿਸ ਲਈ Allow Access 'ਤੇ ਕਲਿੱਕ ਕਰੋ।

  • ਇਸ ਵਿੱਚ ਤੁਸੀਂ ਇੱਕ ਨਵੀਂ ਵੀਡੀਓ ਵੀ ਬਣਾ ਸਕਦੇ ਹੋ ਅਤੇ ਗੈਲਰੀ ਤੋਂ ਵੀ ਕੋਈ ਵੀਡੀਓ ਐਡ ਕਰ ਸਕਦੇ ਹੋ।

  • ਗੈਲਰੀ ਵਿੱਚੋਂ ਕਲਿੱਪ ਨੂੰ ਐਡ ਕਰਨ ਲਈ, ਉੱਪਰ ਵੱਲ ਸਵਾਈਪ ਕਰੋ ਅਤੇ ਇੱਕ ਨਵਾਂ ਵੀਡੀਓ ਬਣਾਉਣ ਲਈ ਸਕ੍ਰੀਨ 'ਤੇ ਦਿਖਾਈ ਦੇਣ ਵਾਲੇ ਲਾਲ ਬਿੰਦੂ 'ਤੇ ਕਲਿੱਕ ਕਰੋ।

  • ਫਿਰ ਵੀਡੀਓ ਸ਼ੂਟ ਕਰਨ ਤੋਂ ਬਾਅਦ, ਸਕ੍ਰੀਨ ਦੇ ਸੱਜੇ ਪਾਸੇ ਮਿਊਜ਼ਿਕ ਆਈਕਨ 'ਤੇ ਕਲਿੱਕ ਕਰਕੇ ਵੀਡੀਓ ਵਿੱਚ ਮਿਊਜ਼ਿਕ ਐਡ ਕੀਤਾ ਜਾ ਸਕਦਾ ਹੈ।

  • ਨਾਲ ਹੀ, ਤੁਸੀਂ ਤੀਜੇ ਨੰਬਰ 'ਤੇ ਆਉਣ ਵਾਲੇ ਸਟਿੱਕਰ ਆਈਕਨ 'ਤੇ ਕਲਿੱਕ ਕਰਕੇ ਸਟਿੱਕਰ ਵੀ ਐਡ ਕਰ ਸਕਦੇ ਹੋ।

  • ਹੁਣ ਸੱਜੇ ਪਾਸੇ ਹੇਠਾਂ ਆਉਣ ਵਾਲੇ ਨੈਕਸਟ ਬਟਨ 'ਤੇ ਕਲਿੱਕ ਕਰੋ।

  • ਇੱਥੇ ਕੈਪਸ਼ਨ ਲਿਖ ਕੇ ਤੁਸੀਂ ਸੇਵ ਬਟਨ 'ਤੇ ਕਲਿੱਕ ਕਰਕੇ ਵੀ ਇਸ ਨੂੰ ਸੇਵ ਵੀ ਕਰ ਸਕਦੇ ਹੋ।  ਗਲੋਬਲੀ ਲਾਂਚ ਕੀਤਾ ਗਿਆ ਹੈ ਇਹ ਫੀਚਰ : ਮੇਟਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਇਸ ਫੀਚਰ ਨੂੰ ਗਲੋਬਲੀ ਲਾਂਚ ਕੀਤਾ ਗਿਆ ਹੈ। ਇਹ ਵੀਡੀਓ ਬਣਾਉਣ ਵਾਲਿਆਂ ਲਈ ਕਮਾਈ ਦਾ ਨਵਾਂ ਸਾਧਨ ਹੋਵੇਗਾ। ਇਹ ਫੀਚਰ ਫੇਸਬੁੱਕ ਲਈ ਪਿਛਲੇ ਸਾਲ ਰੋਲਆਊਟ ਕੀਤਾ ਗਿਆ ਸੀ। ਜਿਸ ਨੂੰ ਲਾਂਚ ਕਰ ਦਿੱਤਾ ਗਿਆ ਹੈ।
  Published by:rupinderkaursab
  First published: