ਜੇ ਤੁਹਾਡੇ ਕੋਲ ਹੈ ਇੰਟਰਨੈੱਟ ਤਾਂ Google ਦੀਆਂ ਇਨ੍ਹਾਂ ਵੈਬਸਾਈਟਾਂ ਤੋਂ ਘਰ ਬੈਠੇ ਕਮਾ ਸਕਦੇ ਹੋ ਲੱਖਾਂ ਰੁਪਏ


Updated: January 11, 2019, 3:00 PM IST
ਜੇ ਤੁਹਾਡੇ ਕੋਲ ਹੈ ਇੰਟਰਨੈੱਟ ਤਾਂ Google ਦੀਆਂ ਇਨ੍ਹਾਂ ਵੈਬਸਾਈਟਾਂ ਤੋਂ ਘਰ ਬੈਠੇ ਕਮਾ ਸਕਦੇ ਹੋ ਲੱਖਾਂ ਰੁਪਏ
Google ਦੀਆਂ ਇਨ੍ਹਾਂ ਵੈਬਸਾਈਟਾਂ ਤੋਂ ਘਰ ਬੈਠੇ ਕਮਾ ਸਕਦੇ ਹੋ ਲੱਖਾਂ ਰੁਪਏ

Updated: January 11, 2019, 3:00 PM IST
ਪੈਸੇ ਕਮਾਉਣ ਲਈ ਲੋਕ ਕੀ-ਕੀ ਨਹੀਂ ਕਰਦੇ, ਇੱਥੋਂ ਤੱਕ ਕਿ ਲੋਕ ਆਪਣਾ ਘਰ ਛੱਡ ਕੇ ਦੂਰ-ਦੂਰ ਤੱਕ ਵੀ ਚਲੇ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅਗਰ ਤੁਹਾਡੇ ਕੋਲ ਸਮਾਰਟਫੋਨ ਜਾਂ ਲੈਪਟਾੱਪ ਹੈ ਤਾਂ ਤੁਸੀਂ ਘਰ ਬੈਠੇ ਹਜ਼ਾਰਾਂ, ਲੱਖਾਂ ਰੁਪਏ ਕਮਾ ਸਕਦੇ ਹੋ। ਇਸ ਵਿੱਚ ਤੁਹਾਨੂੰ ਸਿਰਫ਼ ਇੰਟਰਨੈੱਟ ਦੀ ਜ਼ਰੂਰਤ ਹੋਵੇਗੀ ਤੇ ਤੁਸੀਂ ਇੱਕ ਦਿਨ ਵਿੱਚ ਹਜ਼ਾਰਾਂ ਦੀ ਕਮਾਈ ਕਰ ਸਕੋਗੇ। ਇਸ ਦੇ ਲਈ ਤੁਹਾਨੂੰ ਸਿਰਫ਼ Captcha ਭਰਨਾ ਹੋਵੇਗਾ ਤੇ ਤੁਹਾਡੀ ਕਮਾਈ ਸ਼ੁਰੂ ਹੋ ਜਾਵੇਗੀ। ਇਸ ਵਿੱਚ ਸਮੇਂ ਦੀ ਕੋਈ ਪਾਬੰਦੀ ਨਹੀਂ ਹੁੰਦੀ ਹੈ, ਤੁਸੀਂ ਜਦੋਂ ਚਾਹੇ ਉਦੋਂ ਟਾਈਪਿੰਗ ਕਰਕੇ ਰੁਪਏ ਕਮਾ ਸਕਦੇ ਹੋ। ਹਾਲਾਂਕਿ ਇਸ ਵਿੱਚ ਤੁਹਾਡੀ ਟਾਈਪਿੰਗ ਸਪੀਡ ਜਿੰਨੀ ਹੋਵੇਗੀ ਉਨੇ ਜ਼ਿਆਦਾ ਪੈਸੇ ਤੁਸੀਂ ਕਮਾ ਸਕੋਗੇ।

ਕੀ ਹੁੰਦਾ ਹੈ Captcha?

Captcha ਇੱਕ ਕੰਪਿਊਟਰ ਪ੍ਰੋਗਰਾਮ ਜਾਂ ਸਿਸਟਮ ਵੱਲੋਂ ਜਨਰੇਟ ਕੀਤਾ ਅਜਿਹਾ ਕੋਡ ਹੁੰਦਾ ਹੈ ਜਿਸ ਨਾਲ ਆਮ ਇਨਸਾਨ ਤੇ ਮਸ਼ੀਨ ਇਨਪੁੱਟ ਵਿੱਚ ਫਰਕ ਪਤਾ ਚੱਲ ਸਕੇ। ਇਸਦਾ ਮੁੱਖ ਉਦੇਸ਼ ਸਪੈਮ ਤੋਂ ਬਚਾਉਣਾ ਹੁੰਦਾ ਹੈ। ਜਦੋਂ ਅਸੀਂ ਕਿਸੇ ਵੈਬਸਾਈਟ ਉੱਪਰ ਆਪਣਾ ਅਕਾਊਂਟ ਬਣਾਉਂਦੇ ਹਾਂ ਜਾਂ ਫਿਰ ਲਾੱਗਿਨ ਕਰਦੇ ਹਾਂ ਤਾਂ ਕਈ ਵਾਰ ਥੱਲੇ ਦਿਖਾਈ ਇੱਕ ਫੋਟੋ ਜਿਸ ਉੱਤੇ ਕੋਈ ਕੋਡ ਲਿਖਿਆ ਹੁੰਦਾ ਹੈ ਜਿਸ ਨੂੰ ਅਸੀਂ ਖਾਲੀ ਜਗ੍ਹਾ ਉੱਤੇ ਭਰਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਅਸੀਂ ਲਾੱਗਿਨ ਕਰ ਪਾਉਂਦੇ ਹਾਂ। ਤੁਹਾਨੂੰ ਬਹੁਤ ਸਾਰੇ Captcha ਦਿੱਤੇ ਜਾਣਗੇ ਤੇ ਇੱਕ ਨੂੰ ਸਾੱਲਵ ਕਰਨ ਲਈ 15 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ ਤੇ ਹੱਲ ਕਰਨ ਤੇ ਤੁਹਾਨੂੰ ਪੈਸੇ ਮਿਲਣਗੇ।ਤੁਹਾਨੂੰ ਗੂਗਲ ਉੱਤੇ ਕਈ ਵੈਬਸਾਈਟ ਮਿਲ ਜਾਣਗੀਆਂ। ਜਿਸ ਉੱਤੇ ਅਜਿਹਾ ਕੰਮ ਕਰਵਾਇਆ ਜਾਂਦਾ ਹੈ ਇਸਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਕਾਊਂਟ ਬਣਾਉਣਾ ਹੋਵੇਗਾ ਇਸ ਤੋਂ ਬਾਅਦ ਯੂਜ਼ਰਨੇਮ ਤੇ ਪਾਸਵਰਡ ਪਾ ਕੇ ਲਾੱਗਿਨ ਕਰੋ। ਤੁਹਾਨੂੰ ਸਾਰੀਆਂ ਵੈਬਸਾਈਟਾਂ ਵਿੱਚ Captcha ਸਾੱਲਵ ਕਰਨ ਦਾ ਤਰੀਕਾ ਦੱਸਿਆ ਜਾਵੇਗਾ ਜਿਸਨੂੰ ਸਹੀ ਨਾਲ ਸਿੱਖਣਾ ਹੋਵੇਗਾ ਕਿਉਂਕਿ ਗਲਤ Captcha ਪਾਉਣ ਉੱਤੇ ਕਈ ਵੈੱਬਸਾਈਟ ਪੈਸੇ ਕੱਟ ਲੈਂਦੀਆਂ ਹਨ। ਅਗਰ ਤੁਹਾਨੂੰ ਕੋਈ Captcha ਸਮਝ ਨਹੀਂ ਆ ਰਿਹਾ ਤਾਂ ਸਟਾੱਪ ਉੱਤੇ ਕਲਿੱਕ ਕਰਕੇ ਤੁਸੀ ਂਫਿਰ ਤੋਂ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲ਼ਾਵਾ ਤੁਸੀਂ ਸਾਰੀਆਂ ਵੈਬਸਾਈਟਾਂ ਵਿੱਚ ਆਪਣੇ ਦੋਸਤਾਂ ਨੂੰ ਇਨਵਾਈਟ ਕਰਕੇ ਵੀ Captcha ਨਾਲ ਪੈਸੇ ਕਮਾ ਸਕਦੇ ਹੋ।

ਇਸ ਤਰ੍ਹਾਂ ਹੋਵੇਗੀ ਪੇਮੈਂਟ

ਪੈਸੇ ਪਾਉਣ ਲਈ ਤੁਹਾਨੂੰ Paypal ਜਾਂ Payza ਉੱਤੇ ਅਕਾਊਂਟ ਬਣਾਉਣਾ ਹੋਵੇਗਾ ਕਿਉਂਕਿ ਜ਼ਿਆਦਾਤਰ ਵੈਬਸਾਈਟ ਇਸ ਦੇ ਰਾਹੀਂ ਹੀ ਪੇਮੇਂਟ ਕਰਦੇ ਹਨ। ਇਸ ਨਾਲ ਆਸਾਨੀ ਨਾਲ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ। ਅਗਰ ਤੁਸੀਂ Captcha ਰਾਹੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ Mega Typers, Captcha Typers, Pro Typers, Captcha2Cash, 2Captcha, Qlinkgroup, VirtualBee ਵਰਗੀਆਂ ਵੈਬਸਾਈਟਾਂ ਉੱਤੇ ਲਾੱਗਿਨ ਕਰਕੇ ਹਜ਼ਾਰਾਂ ਰੁਪਏ ਕਮਾ ਸਕਦੇ ਹੋ।
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...