ਹੁਣ ਤੁਸੀਂ ATM ਜ਼ਰੀਏ ਵੀ ਕੱਢਵਾ ਸਕਦੇ ਹੋ FD ਦਾ ਪੈਸੇ


Updated: September 12, 2018, 10:26 AM IST
ਹੁਣ ਤੁਸੀਂ ATM ਜ਼ਰੀਏ ਵੀ ਕੱਢਵਾ ਸਕਦੇ ਹੋ FD ਦਾ ਪੈਸੇ
ਹੁਣ ਤੁਸੀਂ ATM ਜ਼ਰੀਏ ਵੀ ਕੱਢਵਾ ਸਕਦੇ ਹੋ FD ਦਾ ਪੈਸੇ

Updated: September 12, 2018, 10:26 AM IST
ਬੈਂਕ 'ਚ FD ਕਰਾਉਣਾ ਸਭ ਤੋਂ ਜ਼ਿਆਦਾ ਸੇਫ ਅਤੇ ਵਧੀਆ ਤਰੀਕਾ ਮੰਨਿਆ ਜਾਂਦਾ ਹੈ। ਇਸ ਲਈ ਦੇਸ਼ 'ਚ ਐਫ਼ਡੀ ਕਾਫੀ ਮਸ਼ਹੂਰ ਹੈ, ਪਰ ਅੱਜਕਲ੍ਹ ਦੀ ਦੌੜ 'ਚ ਭੱਜ ਦੌੜ ਦੀ ਜ਼ਿੰਦਗੀ 'ਚ ਬੈਂਕ ਜਾ ਕੇ ਐਫਡੀ ਕਰਵਾਉਣਾ ਅਤੇ ਫੇਰ ਉਸ ਨੂੰ ਤੁੜ ਵਾ ਕੇ ਪੈਸੇ ਕਢਵਾਉਣਾ, ਬੇਹੱਦ ਮੁਸ਼ਕਿਲ ਕੰਮ ਹੈ। ਹੁਣ ਇਸ ਮੁਸ਼ਕਿਲ ਦਾ ਆਪਸ਼ਨ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਲੈ ਕੇ ਆਇਆ ਹੈ। SBI ਮਲਟੀ ਆਪਸ਼ਨ ਡਿਪੋਸਿਟ ਨਾਂਅ ਦੀ ਇੱਕ FD ਦੀ ਸੁਵਿਧਾ ਦੇਂਦਾ ਹੈ। ਇਸ 'ਚ ਤੁਸੀਂ ਆਪਿ ਜ਼ਰੂਰਤ ਦੇ ਸਮੇਂ 1000 ਰੁਪਏ ਦੇ ਮਲਟੀਪਲਸ ਯਾਨੀ ਗੁਣਾਂ 'ਚ ਪੈਸੇ ਕਢਵਾ ਸਕਦੇ ਹੋ। ਇਹ ਪੈਸੇ ਤੁਸੀਂ ATM ਜ਼ਰੀਏ ਵੀ ਕਢਵਾ ਸਕਦੇ ਹੋ। ਆਓ ਇਸ ਬਾਰੇ ਹੋਰ ਜਾਣਦੇ ਹਾਂ

ਤੁਹਾਨੂੰ ਦੱਸ ਦੇਈਏ ਕਿ ਐਮ.ਓ.ਡੀ. ਕਰਨ ਵਾਲੇ ਗਾਹਕ ਲਈ ਇਸ ਨਾਲ ਲਿੰਕ ਕੀਤੇ ਸੇਵਿੰਗਜ਼ ਅਕਾਊਂਟ ਵਿੱਚ ਘੱਟੋ ਘੱਟ ਮਹੀਨਿਆਂ ਦਾ ਮੰਥਲੀ ਬੈਲੇਂਸ ਰੱਖਣਾ ਜ਼ਰੂਰੀ ਹੈ।

ਕੀ ਹੈ  MOD- ਇਹ ਇੱਕ ਕਿਸਮ ਦੀ ਮਿਆਦ ਡਿਪੋਜਿਟ ਹੀ ਹੈ, ਪਰ ਸਭ ਤੋਂ ਵਧੀਆ ਇਸ ਵਿੱਚ ਇਹ ਹੈ ਕਿ ਇਹ ਗਾਹਕ ਦੇ ਸੇਵਿੰਗਜ਼ ਜਾਂ ਕਰੰਟ ਅਕਾਉਂਟ ਨਾਲ ਲਿੰਕ ਹੈ। ਅਜਿਹੇ 'ਚ ਜੇਕਰ ਡਿਪੌਜਟਰ ਪੈਸੇ ਕਢਵਾਉਣਾ ਚਾਹੁੰਦੇ ਹੈ ਅਤੇ ਪੈਸੇ ਅਕਾਊਂਟ 'ਚ ਮੌਜੂਦ ਨਹੀਂ ਹਨ ਤਾਂ ਉਹ ਐਮ.ਓ.ਡੀ ਤੋਂ ਪੈਸੇ ਕਢਵਾ ਸਕਦਾ ਹੈ। MOD 'ਚ ਵੀ ਉਹਨਾਂ ਹੋਈ ਵਿਆਜ ਮਿਲਦਾ ਹੈ ਜਿਹਨਾਂ ਐਸਬੀਆਈ ਅਕਾਊਂਟ ਤੇ ਮਿਲਦਾ ਹੈ।

ਕਿਵੇਂ ਖੁਲਵਾ ਸਕਦੇ ਹਾਂ MOD- ਇਸ ਲਈ ਮਿਨੀਮਮ ਡਿਪੋਜਟ ਲਿਮਟ 10,000 ਰੁਪਏ ਹੈ। ਬਾਅਦ ਵਿੱਚ 1000 ਰੁਪਏ ਦੇ ਮਲਟੀਪਲਸ ਯਾਨੀ ਗੁਣਾਂ ਅਤੇ ਪੈਸੇ ਦੀ ਡਿਪਾਜ਼ਿਟ ਕੀਤੀ ਜਾ ਸਕਦੀ ਹੈ। ਇਸ ਤੋਂ ਵੱਧ ਅਮਾਉਂਤ ਤੇ ਕੋਈ ਲਿਮਟ ਨਹੀਂ ਹੈ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...