ਦੇਸ਼ ਵਿੱਚ ਡਿਜੀਟਲ ਲੈਣ-ਦੇਣ ਹੋਣ ਨਾਲ ਜਿੱਥੇ ਪਾਰਦਰਸ਼ਤਾ ਵਧੀ ਹੈ ਉੱਥੇ ਨਾਲ ਹੀ ਲੋਕਾਂ ਨੂੰ ਵੀ ਵੱਡੀ ਸੁਵਿਧਾ ਮਿਲੀ ਹੈ ਜਿਸ ਕਰਕੇ ਉਹ ਬਿਨਾਂ ਕਿਸੇ ਰੁਕਾਵਟ ਦੇ ਲੈਣ-ਦੇਣ ਕਰ ਰਹੇ ਹਨ। ਦੇਸ਼ ਵਿੱਚ UPI ਲੈਣ-ਦੇਣ ਲਗਾਤਾਰ ਵੱਧ ਰਹੇ ਹਨ ਅਤੇ UPI ਦੀ ਪਹੁੰਚ ਹੁਣ ਵਿਦੇਸ਼ਾਂ ਤੱਕ ਵੀ ਹੋ ਗਈ ਹੈ। ਇਹ ਸਾਰਾ ਕੁੱਝ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈ) ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਲਈ ਦੇਸ਼ ਵਿੱਚ ਕਈ ਮੋਬਾਈਲ ਅੱਪਲੀਕੈਸ਼ਨ ਮੌਜੂਦ ਹਨ। NPCI ਚਾਹੁੰਦੀ ਹੈ ਕਿ ਇਹਨਾਂ ਸਾਰੇ ਥਰਡ ਪਾਰਟੀ ਐਪ ਪ੍ਰੋਵਾਈਡਰ (TPAP) ਵੱਲੋਂ ਚਲਾਈ ਜਾਂਦੀ ਕੁੱਲ ਲੈਣ-ਦੇਣ ਦੀ ਸੀਮਾ ਨੂੰ 30% ਤੱਕ ਕਰ ਦਿੱਤਾ ਜਾਵੇ। ਇਸਨੂੰ ਨੂੰ ਲੈ ਕੇ NPCI ਦੀ RBI ਨਾਲ ਗੱਲਬਾਤ ਚਲ ਰਹੀ ਹੈ ਅਤੇ NPCI ਨੇ ਇਸ ਲਈ 31 ਦਸੰਬਰ ਦੀ ਤਰੀਕ ਨਿਸ਼ਚਿਤ ਕੀਤੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਥਰਡ ਪਾਰਟੀ ਐੱਪਸ ਵਿੱਚ GooglePay ਅਤੇ PhonePay ਨੇ 80% ਤਕ ਦੀ ਮਾਰਕੀਟ ਕੈਪਚਰ ਕਰ ਰੱਖੀ ਹੈ। ਜਿਸ ਨਾਲ ਕਿ ਬਾਜ਼ਾਰ ਵਿੱਚ ਏਕਾਧਿਕਾਰ (Monopoly) ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਨੂੰ ਰੋਕਣ ਲਈ TPAP ਲਈ 30% ਸੀਮਾ ਦਾ ਪ੍ਰਸਤਾਵ ਆਰਬੀਆਈ ਦੇ ਸਾਹਮਣੇ ਰੱਖਿਆ ਹੈ। ਇਸ ਸਬੰਧੀ ਅਧਿਕਾਰੀਆਂ ਦੀ ਇੱਕ ਬੈਠਕ ਵੀ ਹੋਈ ਹੈ ਅਤੇ ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਇਸ ਬੈਠਕ 'ਚ NPCI ਦੇ ਅਧਿਕਾਰੀਆਂ ਤੋਂ ਇਲਾਵਾ ਵਿੱਤ ਮੰਤਰਾਲੇ ਅਤੇ RBI ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ NPCI ਸਾਰੇ ਪਹਿਲੂਆਂ ਦੀ ਵਿਚਾਰ ਕਰ ਰਿਹਾ ਹੈ ਅਤੇ 31 ਦਸੰਬਰ ਦੀ ਸੀਮਾ ਨੂੰ ਵਧਾਉਣ ਲਈ ਉਹਨਾਂ ਨੂੰ ਕਈ ਬੇਨਤੀਆਂ ਆ ਰਹੀਆਂ ਹਨ ਜਿਹਨਾਂ ਤੇ ਵੀ ਐੱਨਪੀਸੀਆਈ ਵਿਚਾਰ ਕਰ ਰਹੀ ਹੈ। ਇਸ ਮਹੀਨੇ ਦੇ ਅੰਤ ਤੱਕ ਕੋਈ ਫ਼ੈਸਲਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸਨੂੰ 31 ਦਸੰਬਰ ਤੋਂ ਲਾਗੂ ਕੇਤਾ ਜਾ ਸਕਦਾ ਹੈ।
UPI ਦੀ ਗੱਲ ਕਰੀਏ ਤਾਂ ਇਹ ਇੱਕ ਰੀਅਲ ਟਾਈਮ ਪੇਮੈਂਟ ਸਿਸਟ ਹੈ ਜਿਸਨੂੰ ਤੁਸੀਂ ਇੱਕ ਮੋਬਾਈਲ ਐੱਪ ਨਾਲ ਚਲਾ ਕੇ ਵਿੱਤੀ ਲੈਣ-ਦੇਣ ਕਰ ਸਕਦੇ ਹੋ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਸੀਂ ਆਪਣੇ ਇੱਕ ਬੈਂਕ ਖਾਤੇ ਨੂੰ ਕਈ UPI ਐੱਪ ਨਾਲ ਲਿੰਕ ਕਰਕੇ ਲੈਣ-ਦੇਣ ਕਰ ਸਕਦੇ ਹੋ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, RBI, UPI 123PAY